57th International Film Festival of India 2026
20 – 28 Nov 2026

20ਵੇਂ ਵੇਵਸ ਫਿਲਮ ਬਜ਼ਾਰ ਵਿੱਚ 54 ਦੇਸ਼ਾਂ ਦੇ 2,288 ਪ੍ਰਤੀਨਿਧੀਆਂ ਨੇ ਹਿੱਸਾ ਲਿਆ


ਸਹਿ-ਨਿਰਮਾਣ ਬਜ਼ਾਰ ਵਿੱਚ 220 ਬੀ2ਬੀ ਮੀਟਿੰਗਾਂ ਹੋਈਆਂ; 14 ਐੱਮਓਯੂ ਅਤੇ ਸਮਝੌਤੇ ਅੰਤਿਮ ਪੜਾਅ ਵਿੱਚ ਹਨ

Posted On: 25 NOV 2026 8:41PMby PIB ChandigarhRelease ID: 2342097Views: 9

20ਵੇਂ ਵੇਵਸ ਫਿਲਮ ਬਜ਼ਾਰ ਵਿੱਚ 54 ਦੇਸ਼ਾਂ ਦੇ 2,288 ਪ੍ਰਤੀਨਿਧੀ ਸ਼ਾਮਲ ਹੋਏ, ਜਿਨ੍ਹਾਂ ਵਿੱਚ 471 ਖਰੀਦਦਾਰ ਵੀ ਸਨ। ਇਹ ਆਯੋਜਨ ਫਿਲਮ ਨਿਰਮਾਤਾਵਾਂ ਨੂੰ ਜੋੜਨ, ਪ੍ਰਤਿਭਾਵਾਂ ਨੂੰ ਨਿਖਾਰਣ ਅਤੇ ਭਾਰਤੀ ਅਤੇ ਅੰਤਰਰਾਸ਼ਟਰੀ ਸਿਨੇਮਾ ਵਿਚਕਾਰ ਪੁਲ ਬਣਾਉਣ ਦੇ ਦੋ ਦਹਾਕਿਆਂ ਦੇ ਸਫਰ ਨੂੰ ਦਰਸਾਉਂਦਾ ਹੈ। ਰਾਸ਼ਟਰੀ ਫਿਲਮ ਵਿਕਾਸ ਨਿਗਮ (NFDC) ਦੁਆਰਾ 57ਵੇਂ ਅੰਤਰਰਾਸ਼ਟਰੀ ਫਿਲਮ ਫੈਸਟੀਵਲ ਆਫ਼ ਇੰਡੀਆ (IFFI) ਦੇ ਨਾਲ ਆਯੋਜਿਤ, ਇਸ ਪੰਜ ਦਿਨਾਂ ਮਾਰਕਿਟਪਲੇਸ ਵਿੱਚ ਭਾਰਤ-ਚਿਲੀ ਸਹਿ-ਨਿਰਮਾਣ ਲਈ ਦੋ ਇਰਾਦੇ ਪੱਤਰਾਂ 'ਤੇ ਦਸਤਖਤ ਕੀਤੇ ਗਏ। ਇਸ ਤੋਂ ਇਲਾਵਾ ਵਪਾਰਕ ਗੱਲਬਾਤ ਤੋਂ ਬਾਅਦ 14 ਐੱਮਓਯੂ ਅਤੇ ਸਮਝੌਤੇ ਅੰਤਿਮ ਪੜਾਅ ਵਿੱਚ ਹਨ।

ਪ੍ਰੈੱਸ ਇਨਫੋਰਮੇਸ਼ਨ ਬਿਊਰੋ (PIB) ਦੁਆਰਾ ਆਯੋਜਿਤ ਇੱਕ ਪ੍ਰੈੱਸ ਕਾਨਫਰੰਸ ਵਿੱਚ ਮੁੱਖ ਨਤੀਜਿਆਂ ਦੀ ਜਾਣਕਾਰੀ ਦਿੰਦੇ ਹੋਏ, ਸੂਚਨਾ ਅਤੇ ਪ੍ਰਸਾਰਣ ਮੰਤਰਾਲੇ ਦੇ ਵਧੀਕ ਸਕੱਤਰ ਸ਼੍ਰੀ ਪ੍ਰਭਾਤ ਨੇ ਦੱਸਿਆ ਕਿ ਸਹਿ-ਨਿਰਮਾਣ ਬਜ਼ਾਰ ਨੇ ਆਮੋ-ਸਾਹਮਣੇ ਬੈਠ ਕੇ ਹੋਈ ਲਗਭਗ 220 ਨਿਰਧਾਰਿਤ ਮੀਟਿੰਗਾਂ ਦੇ ਆਯੋਜਨ ਨੂੰ ਸੁਵਿਧਾਜਨਕ ਬਣਾਇਆ।

ਇਸ ਚਰਚਾ ਵਿੱਚ ਇੱਫੀ ਦੇ ਫੈਸਟੀਵਲ ਡਾਇਰੈਕਟਰ ਸ਼੍ਰੀ ਆਸ਼ੂਤੋਸ਼ ਗੋਵਾਰੀਕਰ, ਐੱਨਐੱਫਡੀਸੀ ਦੇ ਪ੍ਰਬੰਧ ਨਿਦੇਸ਼ਕ ਸ਼੍ਰੀ ਧੀਰਜ ਸਿੰਘ ਅਤੇ ਵੇਵਸ ਫਿਲਮ ਬਜ਼ਾਰ ਦੇ ਸਪੈਸ਼ਲ ਡਿਊਟੀ ਅਫਸਰ (ਓਐੱਸਡੀ) ਸ਼੍ਰੀ ਸ਼੍ਰੀਰਾਗ ਐੱਮ. ਵੀ ਸ਼ਾਮਲ ਹੋਏ।

 

20ਵੇਂ ਆਯੋਜਨ ਦੀਆਂ ਮੁੱਖ ਗੱਲਾਂ

ਸਹਿ-ਨਿਰਮਾਣ ਬਜ਼ਾਰ

  • ਇਸ ਬਜ਼ਾਰ ਵਿੱਚ ਅੱਠ ਦੇਸ਼ਾਂ ਅਤੇ 16 ਭਾਸ਼ਾਵਾਂ, ਜਿਨ੍ਹਾਂ ਵਿੱਚ 13 ਭਾਰਤੀ ਭਾਸ਼ਾਵਾਂ ਸ਼ਾਮਲ ਹਨ, ਦੇ 25 ਪ੍ਰੋਜੈਕਟਾਂ ਨੇ ਹਿੱਸਾ ਲਿਆ।
  • ਲਗਭਗ 220 ਨਿਰਧਾਰਿਤ ਮੀਟਿੰਗਾਂ ਆਯੋਜਿਤ ਕੀਤੀਆਂ ਗਈਆਂ, ਜਿਨ੍ਹਾਂ ਵਿੱਚ ਪ੍ਰਤੀਭਾਗੀਆਂ ਨੇ ਆਮੋ-ਸਾਹਮਣੇ ਬੈਠ ਕੇ ਚਰਚਾ ਕੀਤੀ, ਨਾਲ ਹੀ ਹੋਰ ਕਾਰੋਬਾਰੀ ਗੱਲਬਾਤ ਵੀ ਹੋਈ।
  • ਚੁਣੇ ਗਏ ਫੀਚਰ ਪ੍ਰੋਜੈਕਟਾਂ ਵਿੱਚੋਂ ਇੱਕ, ‘ਹੁਰਦਾ (ਦੈਟ ਟਾਈਟ ਗ੍ਰੀਨ ਟੌਪ)’ ਲਈ ਪ੍ਰੋਡਕਸ਼ਨ ਹਾਊਸ ‘ਖਾਨ ਐਂਡ ਕੁਮਾਰ ਮੀਡੀਆ’ ਇੱਕ ਨਿਰਮਾਤਾ ਵਜੋਂ ਜੁੜੀਆਂ।
  • ਭਾਰਤ-ਚਿਲੀ ਸਹਿ-ਨਿਰਮਾਣ ਲਈ ਦੋ ਇਰਾਦੇ ਪੱਤਰਾਂ 'ਤੇ ਦਸਤਖਤ ਕੀਤੇ ਗਏ।

ਪ੍ਰੋਜੈਕਟ ਵਿਕਾਸ ਅਤੇ ਉਦਯੋਗ ਦੇ ਮੌਕੇ

ਵੇਵਸ ਫਿਲਮ ਬਜ਼ਾਰ ਨੇ ਆਪਣੇ ਸਹਿ-ਨਿਰਮਾਣ ਬਜ਼ਾਰ, ਸਕ੍ਰੀਨਰਾਈਟਰਾਂ ਦੀ ਲੈਬ, ਵਰਕ-ਇਨ-ਪ੍ਰੋਗਰੈਸ ਲੈਬ ਅਤੇ ਵਿਊਇੰਗ ਰੂਮ ਰਾਹੀਂ ਵਿਕਾਸ ਦੇ ਵੱਖ-ਵੱਖ ਪੜਾਵਾਂ 'ਤੇ ਮੌਜੂਦਾ ਪ੍ਰੋਜੈਕਟਾਂ ਨੂੰ ਸਹਿਯੋਗ ਪ੍ਰਦਾਨ ਕੀਤਾ।

  •  ‘ਵਿਊਇੰਗ ਰੂਮ’ ਵਿੱਚ 170 ਪ੍ਰੋਜੈਕਟਾਂ ਲਈ ਐਂਟਰੀਆਂ ਰਿਕਾਰਡ ਕੀਤੀਆਂ ਗਈਆਂ, ਜਿੱਥੇ ਲਗਭਗ 100 ਘੰਟਿਆਂ ਦੌਰਾਨ 608 ਦਰਸ਼ਕਾਂ ਨੇ 155 ਫਿਲਮਾਂ ਦੇਖੀਆਂ। ਇਨ੍ਹਾਂ ਪ੍ਰੋਜੈਕਟਾਂ ਵਿੱਚ 11 ਦੇਸ਼ਾਂ ਅਤੇ ਕਈ ਵੱਖ-ਵੱਖ ਭਾਸ਼ਾਵਾਂ ਦੀਆਂ ਫਿਲਮਾਂ ਸ਼ਾਮਲ ਸਨ।
  • ਬੰਗਲੁਰੂ ਇੰਟਰਨੈਸ਼ਨਲ ਸ਼ਾਰਟ ਫਿਲਮ ਫੈਸਟੀਵਲ, ਆਪਣੇ ਫੈਸਟੀਵਲ ਵਿੱਚ ਸ਼ਾਮਲ ਹੋਣ ਲਈ ‘ਵਿਊਇੰਗ ਰੂਮ’ ਤੋਂ ਚਾਰ ਸ਼ਾਰਟ ਫਿਲਮਾਂ ਦੀ ਚੋਣ ਕਰੇਗਾ। ਪੈਨੋਰਮਾ ਸਟੂਡੀਓਜ਼ ਇਨ੍ਹਾਂ ਪ੍ਰੋਜੈਕਟਾਂ ਨੂੰ ਸਿਨੇਮਾਘਰਾਂ ਵਿੱਚ ਵੰਡ, ਫਲਾਈਟ ਦੌਰਾਨ ਮਨੋਰੰਜਨ ਅਤੇ ਨੋਨ-ਥੀਏਟਰਿਕ ਅਧਿਕਾਰਾਂ 'ਤੇ ਵਿਚਾਰ ਕਰ ਰਿਹਾ ਹੈ।
  • ਵਰਕ-ਇਨ-ਪ੍ਰੋਗਰੈਸ ਲੈਬ ਸੈਕਸ਼ਨ ਵਿੱਚ ਆਈ 53 ਸਬਮਿਸ਼ਨਾਂ ਵਿੱਚੋਂ ਪੰਜ ਪ੍ਰੋਜੈਕਟਾਂ ਨੂੰ ਚੁਣਿਆਂ ਗਿਆ। ਹਰੇਕ ਪ੍ਰੋਜੈਕਟ ਨੂੰ ਉਦਯੋਗ ਜਗਤ ਦੇ ਮਾਰਗਦਰਸ਼ਕਾਂ ਤੋਂ ਤਿੰਨ ਫੀਡਬੈਕ ਸੈਸ਼ਨ ਮਿਲੇ।
  • ਸਕ੍ਰੀਨਰਾਈਟਰਜ਼ ਲੈਬ ਵਿਖੇ, ਸੰਚਿਤਾ ਸਿਨ੍ਹਾ ਦੁਆਰਾ ਚੁਣੇ ਗਏ ਪ੍ਰੋਜੈਕਟ 'ਦ ਜੈਪਨੀਜ਼ ਵਾਈਫ’ ਲਈ ਟ੍ਰੈਵਲਿਨ ਬੋਨ ਐਂਟਰਟੇਨਮੈਂਟ ਨਾਲ ਮਿਲ ਕੇ ਫ਼ਿਲਮ-ਨਿਰਮਾਤਾ ਸੰਤੋਸ਼ ਸਿੰਘ ਅਤੇ ਸੁਪਰ ਜ਼ੀਰੋ ਫ਼ਿਲਮਜ਼, ਕ੍ਰਮਸ਼ ਨਿਰਦੇਸ਼ਕ ਅਤੇ ਸਹਿ-ਨਿਰਮਾਤਾ ਵਜੋਂ ਜੁੜੇ।

 

ਪੁਰਸਕਾਰ ਅਤੇ ਪੇਸ਼ੇਵਰ ਸਹਾਇਤਾ

ਵੇਵਸ ਫਿਲਮ ਬਜ਼ਾਰ ਨੇ ਨਕਦ ਗ੍ਰਾਂਟਾਂ, ਵੰਡ ਦੇ ਮੌਕਿਆਂ, ਫੈਲੋਸ਼ਿਪਾਂ, ਕਾਸਟਿੰਗ ਸੇਵਾਵਾਂ ਅਤੇ ਪੋਸਟ-ਪ੍ਰੋਡਕਸ਼ਨ ਵਿੱਚ ਮਦਦ ਰਾਹੀਂ ਪ੍ਰੋਜੈਕਟਾਂ ਨੂੰ ਵਿੱਤੀ ਅਤੇ ਪੇਸ਼ੇਵਰ ਸਮਰਥਨ ਦਿੱਤਾ।

  • ਐੱਨਐੱਫਡੀਸੀ ਨਕਦ ਗ੍ਰਾਂਟਾਂ:
  • ਗਰਿਮਾ ਪੁਰਾ ਦੁਆਰਾ ਨਿਰਦੇਸ਼ਤ "ਨੋਜ਼ ਬੋਨ" ਨੂੰ 10,000 ਅਮਰੀਕੀ ਡਾਲਰ।
  • ਰਿਧਮ ਜਾਨਵੇ ਦੁਆਰਾ ਨਿਰਦੇਸ਼ਤ "ਗੁਡਬਾਏ ਮਿਸਟਰ ਡੀ'ਮੈਲੋ" ਅਤੇ ਸ਼੍ਰੀਮੋਈ ਸਿੰਘ ਦੁਆਰਾ ਨਿਰਦੇਸ਼ਤ "ਫਾਇਰਫਲਾਵਰਜ਼" ਵਿੱਚੋਂ ਹਰ ਇੱਕ ਨੂੰ 5,000 ਅਮਰੀਕੀ ਡਾਲਰ।
  • ਰੀਬੋਰਨ ਇੰਡੀਆ ਫਿਲਮ ਕੈਸ਼ ਗ੍ਰਾਂਟ: ਕੁਸ਼ਲ ਕਿਸ਼ੋਰ ਅਤੇ ਕੁਸ਼ਾਗਰ ਕਿਸ਼ੋਰ ਦੁਆਰਾ ਨਿਰਦੇਸ਼ਤ "ਐਂਡ ਔਨ ਦੈਟ ਡੇਅ..." ਨੂੰ 1 ਲੱਖ ਰੁਪਏ।
  • ਮੁਕੇਸ਼ ਛਾਬੜਾ ਕਾਸਟਿੰਗ ਐਵਾਰਡ: "ਗੁਡਬਾਏ ਮਿਸਟਰ ਡੀ'ਮੈਲੋ" ਲਈ ਮੁਫ਼ਤ ਕਾਸਟਿੰਗ ਸੇਵਾਵਾਂ।
  • ਪ੍ਰਸਾਦ ਕਾਰਪੋਰੇਸ਼ਨ ਪੋਸਟ-ਪ੍ਰੋਡਕਸ਼ਨ ਐਵਾਰਡ: ਆਦਿਤਿਆ ਵੇਮਪਟੀ ਦੁਆਰਾ ਨਿਰਦੇਸ਼ਿਤ ‘ਨਦੀ’।
  • ਮਾਈਕਾ ਕ੍ਰੀਏਟਿਵ ਫੈਲੋਸ਼ਿਪ: ਅਜੀਤ ਵੇਲਯੁਧਨ ਦੁਆਰਾ ਨਿਰਦੇਸ਼ਤ ‘ਆੱਟੂਮਲੀ (ਬਾਏ ਦ ਰਿਵਰ)’।
  • ਮੂਵੀਬਫ਼ ਪੋਸਟ-ਪ੍ਰੋਡਕਸ਼ਨ ਐਵਾਰਡ: ‘ਆਰਾਮ ਨਗਰ’, ‘ਕਾਰੇਂਗ’ ਅਤੇ ‘ਚੱਕਾਚੌਂਧ’।
  • ਰੀਬੋਰਨ ਇੰਡੀਆ ਫਿਲਮ ਡਿਸਟ੍ਰੀਬਿਊਸ਼ਨ ਐਵਾਰਡ: ਮਨੀਸ਼ ਸੈਣੀ ਦੁਆਰਾ ਨਿਰਦੇਸ਼ਤ ‘ਭਾਈ ਬੰਦ (ਵਨ ਟੂ ਥ੍ਰੀ ਮਾਈਕ ਚੈੱਕ)’।

 

  • ਵਰਕ-ਇਨ-ਪ੍ਰੋਗਰੈਸ ਲੈਬ ਐਵਾਰਡ:
  • 'ਦ ਗਾਰਡਨ ਔਫ਼ ਅਸ' ਨੂੰ ਪ੍ਰਸਾਦ ਕਾਰਪੋਰੇਸ਼ਨ ਪੋਸਟ-ਪ੍ਰੋਡਕਸ਼ਨ ਐਵਾਰਡ ਮਿਲਿਆ। ਇਸ ਤੋਂ ਇਲਾਵਾ, ‘ਫੈਮਿਲੀ ਮੈਟਰ’, ‘ਸਜਾ (ਦ ਬਲੈਕਸਟੋਨ ਰੇਸ਼ੋ)’ ਅਤੇ 'ਵੇਅਰ ਹੈਜ਼ ਦ ਰਿਵਰ ਗੌਨ' ਦਾ ਵਿਸ਼ੇਸ਼ ਜ਼ਿਕਰ ਕੀਤਾ ਗਿਆ।
  • ‘ਆੱਟੂਮਲੀ (ਬਾਈ ਦ ਰਿਵਰ)’ ਨੂੰ ਨੂਬ ਸਟੂਡੀਓ ਪੋਸਟ-ਪ੍ਰੋਡਕਸ਼ਨ ਐਵਾਰਡ ਮਿਲਿਆ।
  • ‘ਦ ਗਾਰਡਨ ਔਫ਼ ਅਸ’ ਨੂੰ IICT ਵਰਕ-ਇਨ-ਪ੍ਰੋਗਰੈਸ ਲੈਬ ਐਵਾਰਡ ਦਿੱਤਾ ਗਿਆ।

ਪੈਵੇਲੀਅਨ, ਤਕਨਾਲੋਜੀ ਅਤੇ ਸਟਾਰਟਅੱਪਸ

  • ਇਸ ਵਿੱਚ 12 ਸਟੇਟ ਪਵੇਲੀਅਨ ਅਤੇ ਚਾਰ ਕੰਟਰੀ ਪੈਵੇਲੀਅਨ ਸ਼ਾਮਲ ਸਨ, ਜਿਸ ਵਿੱਚ ਰੂਸ ਸਾਂਝੇਦਾਰ ਦੇਸ਼ ਵਜੋਂ ਸ਼ਾਮਲ ਹੋਇਆ।
  • ਮਾਰਕਿਟਪਲੇਸ ਵਿੱਚ 22 ਮਾਰਕਿਟ ਸਟਾਲ ਲਗਾਏ ਗਏ ਸਨ।
  • ਤਕਨਾਲੋਜੀ ਖੇਤਰ ਵਿੱਚ ਨੈੱਟਫਲਿਕਸ ਅਤੇ ਡੌਲਫਿਨ ਏਆਈ ਵਰਗੀਆਂ ਕੰਪਨੀਆਂ ਸ਼ਾਮਲ ਸਨ, ਡੌਲਫਿਨ ਏਆਈ ਨੇ ਮਾਰਕਿਟਪਲੇਸ ਵਿੱਚ ਆਪਣਾ ‘ਏਆਈ ਸਟੂਡੀਓ’ ਲਾਂਚ ਕੀਤਾ।
  •  ‘ਵੇਵਐਕਸ ਸਟਾਰਟਅੱਪ ਸ਼ੋਅਕੇਸ’ ਵਿੱਚ ਮੀਡੀਆ, ਮਨੋਰੰਜਨ ਅਤੇ ਉੱਭਰਦੀਆਂ ਤਕਨਾਲੋਜੀਆਂ ਦੇ ਖੇਤਰ ਵਿੱਚ ਕੰਮ ਕਰਨ ਵਾਲੇ 10 ਸਟਾਰਟਅੱਪਸ ਨੂੰ ਇਕੱਠਾ ਲਿਆਇਆ ਗਿਆ।
  • ਆਯੋਜਨ ਤੋਂ ਬਾਅਦ ਮਿਲੇ ਫੀਡਬੈਕ ਦੇ ਅਨੁਸਾਰ, ਭਾਗ ਲੈਣ ਵਾਲੇ ਸਟਾਰਟਅੱਪਸ ਨੇ 299 ਤੋਂ ਵੱਧ ਮੀਟਿੰਗਾਂ ਕੀਤੀਆਂ। ਇਨ੍ਹਾਂ ਵਿੱਚ 6 ਸਟਾਰਟਅੱਪਸ ਦੇ ਵਿੱਚ 14 ਸਮਝੌਤੇ ਹੋਏ, ਜਿਨ੍ਹਾਂ ਵਿੱਚ ਇੱਕ ਐੱਮਓਯੂ ਵੀ ਸ਼ਾਮਲ ਹੈ।

 

ਗਿਆਨ ਲੜੀ

21 ਤੋਂ 24 ਨਵੰਬਰ ਤੱਕ ਆਯੋਜਿਤ ਚਾਰ ਦਿਨਾਂ ਦੇ ਗਿਆਨ ਲੜੀ ਵਿੱਚ 25 ਪੈਨਲ ਸੈਸ਼ਨ ਹੋਏ। ਇਨ੍ਹਾਂ ਵਿੱਚ ਭਾਰਤ ਅਤੇ ਵਿਦੇਸ਼ਾਂ ਦੇ ਲਗਭਗ 127 ਪੈਨਲਿਸਟ ਅਤੇ 17 ਸੰਚਾਲਕ ਸ਼ਾਮਲ ਸਨ। ਨਾਲ ਹੀ, ਨੈੱਟਫਲਿਕਸ ਇੰਡੀਆ, ਪ੍ਰਾਈਮ ਵੀਡੀਓ ਅਤੇ ਐਮਾਜ਼ੋਨ ਐੱਮਜੀਐੱਮ ਸਟੂਡੀਓ ਵਰਗੇ ਉਦਯੋਗ ਜਗਤ ਦੇ ਪ੍ਰਮੁੱਖ ਪ੍ਰਤੀਨਿਧੀ ਵੀ ਇਸ ਵਿੱਚ ਮੌਜੂਦ ਰਹੇ। ਚਰਚਾਵਾਂ ਦੇ ਮੁੱਖ ਵਿਸ਼ੈ ਸਨ:

 

  • ਭਾਰਤੀ ਕਹਾਣੀਆਂ ਦਾ ਵਿਸ਼ਵਵਿਆਪੀ ਬੌਧਿਕ ਸੰਪਤੀ ਵਜੋਂ ਵਿਕਾਸ।
  • ਸਟ੍ਰੀਮਿੰਗ ਦੇ ਰੁਝਾਨ ਅਤੇ ਮਨੋਰੰਜਨ ਜਗਤ ਵਿੱਚ ਆਉਂਦੇ ਬਦਲਾਅ।
  • ਸੁਤੰਤਰ ਸਿਨੇਮਾ ਅਤੇ ਅੰਤਰਰਾਸ਼ਟਰੀ ਸਹਿ-ਨਿਰਮਾਣ।
  • ਫਿਲਮ ਵਿੱਤ ਪੋਸ਼ਣ ਅਤੇ ਖੇਤਰੀ ਫਿਲਮ ਨਿਰਮਾਣ ਈਕੋਸਿਸਟਮ।
  • AVGC-XR, ਆਰਟੀਫਿਸ਼ੀਅਲ ਇੰਟੈਲੀਜੈਂਸ ਅਤੇ ਉੱਭਰਦੀਆਂ ਤਕਨਾਲੋਜੀਆਂ।
  • ਮੀਡੀਆ ਅਤੇ ਮਨੋਰੰਜਨ ਖੇਤਰ ਵਿੱਚ ਭਵਿੱਖ ਦੇ ਰਚਨਾਤਮਕ ਹੁਨਰ ਅਤੇ ਮੌਕੇ।

 

ਇਨ੍ਹਾਂ ਸੈਸ਼ਨਾਂ ਵਿੱਚ ਫਿਲਮ ਨਿਰਮਾਤਾਵਾਂ, ਅਦਾਕਾਰਾਂ, ਨਿਰਮਾਤਾਵਾਂ, ਓਟੀਟੀ ਅਧਿਕਾਰੀ, ਫੈਸਟੀਵਲ ਪ੍ਰੋਗਰਾਮ ਨਿਰਮਾਤਾ, ਵਿਤਰਕ, ਨੀਤੀ ਨਿਰਮਾਤਾ, ਨਿਵੇਸ਼ਕ ਅਤੇ ਤਕਨਾਲੋਜੀ ਪੇਸ਼ੇਵਰ ਇਕੱਠੇ ਆਏ।

ਇਹ ਦੇਖਦੇ ਹੋਏ ਕਿ ਮਾਰਕਿਟਪਲੇਸ ਦਾ ਅਸਰ ਸਮੇਂ ਨਾਲ ਸਾਹਮਣੇ ਆਏਗਾ, ਸ਼੍ਰੀ ਪ੍ਰਭਾਤ ਨੇ ਕਿਹਾ, "ਇਨ੍ਹਾਂ ਸੰਵਾਦਾਂ, ਕਈ B2B ਮੀਟਿੰਗਾਂ ਅਤੇ ਜੀਵੰਤ ਚਰਚਾਵਾਂ ਦੇ ਨਤੀਜੇ ਸ਼ਾਇਦ ਅਗਲੇ ਸਾਲ, ਉਸ ਦੇ ਅਗਲੇ ਸਾਲ, ਜਾਂ ਆਉਣ ਵਾਲੇ ਤਿੰਨ-ਚਾਰ ਵਰ੍ਹਿਆਂ ਵਿੱਚ ਦੇਖਣ ਨੂੰ ਮਿਲਣਗੇ।"

 

ਸ਼੍ਰੀ ਆਸ਼ੂਤੋਸ਼ ਗੋਵਾਰਿਕਰ ਨੇ ਇਸ ਗੱਲ ‘ਤੇ ਜ਼ੋਰ ਦਿੱਤਾ ਕਿ ਸਾਨੂੰ ਉਭਰਦੀਆਂ ਤਕਨਾਲੋਜੀਆਂ ਨੂੰ ਅਪਣਾਉਣਾ ਚਾਹੀਦਾ ਹੈ, ਪਰ ਨਾਲ ਹੀ ਮਨੁੱਖੀ ਰਚਨਾਤਮਕਤਾ ਅਤੇ ਭਾਵਨਾਵਾਂ ਨੂੰ ਕੇਂਦਰ ਵਿੱਚ ਰੱਖਣਾ ਚਾਹੀਦਾ ਹੈ। ਉਨ੍ਹਾਂ ਨੇ ਏਆਈ ਨੂੰ ਇੱਕ ਅਜਿਹੇ ਉਪਕਰਣ ਵਜੋਂ ਦੱਸਿਆ ਜੋ ਫਿਲਮ ਨਿਰਮਾਤਾਵਾਂ ਦੀ ਮਦਦ ਤਾਂ ਕਰ ਸਕਦਾ ਹੈ, ਪਰ ਇੰਸਾਨੀ ਦਖ਼ਲ ਦੀ ਥਾਂ ਨਹੀਂ ਲੈ ਸਕਦਾ। ਉਨ੍ਹਾਂ ਨੇ ਅੱਗੇ ਕਿਹਾ ਕਿ ਤਕਨੀਕੀ ਪ੍ਰਗਤੀ ਸਿਨੇਮੈਟਿਕ ਪ੍ਰਗਟਾਵੇ ਦੀਆਂ ਸੰਭਾਵਨਾਵਾਂ ਨੂੰ ਵਧਾਏਗੀ, ਪਰ ਇਸ ਨਾਲ ਕੰਟੈਟ-ਪ੍ਰਧਾਨ ਫਿਲਮਾਂ ਦਾ ਮਹੱਤਵ ਘੱਟ ਨਹੀਂ ਹੋਵੇਗਾ।

 

ਸ਼੍ਰੀ ਸ਼੍ਰੀਰਾਗ ਐੱਮ ਨੇ ਸੁਤੰਤਰ ਭਾਰਤੀ ਸਿਨੇਮਾ ਵਿੱਚ ਇਸ ਪਲੈਟਫਾਰਮ ਦੇ ਯੋਗਦਾਨ ਨੂੰ ਉਜਾਗਰ ਕੀਤਾ। ਉਨ੍ਹਾਂ ਨੇ ‘ਆਟੱਮ’, ‘ਬੂਮ’ ਅਤੇ ‘ਅੰਗ’ ਵਰਗੀਆਂ ਫਿਲਮਾਂ ਦਾ ਉਦਾਹਰਣ ਦਿੱਤਾ, ਜਿਨ੍ਹਾਂ ਨੂੰ ਵੇਵਸ ਫਿਲਮ ਬਜ਼ਾਰ’ ਦਾ ਸਮਰਥਨ ਮਿਲਿਆ ਸੀ ਅਤੇ ਬਾਅਦ ਵਿੱਚ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਪੱਧਰ ‘ਤੇ ਪਛਾਣ ਮਿਲੀ।

ਪ੍ਰੈੱਸ ਕਾਨਫਰੰਸ ਦਾ ਸੰਚਾਲਨ ਸ਼੍ਰੀ ਸੱਯਦ ਰਬੀਹਾਸ਼ਮੀ ਨੇ ਕੀਤਾ।

Read IFFILOID here: https://www.pib.gov.in/iffi/57/iffiLoid.aspx?yr=2026&lang=1&reg=48

* * *

PIB IFFI ਟੀਮ | ਰਬੀਹਾਸ਼ਮੀ/ਸੁਪ੍ਰਿਆ/ਬਿਬਿਨ/ਦਰਸ਼ਨਾ/ਸ਼ੀਨਮ ਜੈਨ  | IFFI 57 - 100


Great films resonate through passionate voices. Share your love for cinema with #IFFI2026 and #StoriesWithoutBorders. Tag us @pibindia on Instagram and @PIB_India on X, and we will help amplify your festival moments!

For accredited journalists, critics, bloggers, and vloggers seeking 1-on-1 interviews with filmmakers and festival juries, write to us at:
iffi.mediadesk@pib.gov.in with the subject line: Take One with PIB.


Official Release ID: 2342097
•
Media Centre: Goa
•
Festival Dates: Nov 20 – 28, 2026