57th International Film Festival of India 2026
20 – 28 Nov 2026

ਸੈਲੀਬ੍ਰੇਟਿੰਗ ਦ ਜੌਇ ਆਫ਼ ਸਿਨੇਮਾ: ਇੱਫੀ ਪਰੇਡ ਨੇ ਗੋਆ ਦੀ ਸੱਭਿਆਚਾਰਕ ਵਿਸ਼ੇਸ਼ਤਾ ਨੂੰ ਸੜਕਾਂ ‘ਤੇ ਜੀਵੰਤ ਕੀਤਾਮੁੱਖ ਮੰਤਰੀ ਡਾ. ਪ੍ਰਮੋਦ ਸਾਵੰਤ ਨੇ ‘ਆਤਮਨਿਰਭਰ ਭਾਰਤ’ ਦੇ ਪ੍ਰਤੀ ਗੋਆ ਦੀ ਵਚਨਬੱਧਤਾ ਦੁਹਰਾਈ

Posted On: 25 NOV 2026 9:06PMby PIB ChandigarhRelease ID: 2342056Views: 4

57ਵੇਂ ਭਾਰਤੀ ਅੰਤਰਰਾਸ਼ਟਰੀ ਫ਼ਿਲਮ ਮਹੋਤਸਵ (ਇੱਫੀ ) ਦੇ ਸਮਾਰੋਹਾਂ ਨੂੰ ਸਿਨੇਮਾਘਰਾਂ ਅਤੇ ਮਹੋਤਸਵ ਸਥਾਨਾਂ ਤੋਂ ਬਾਹਰ ਆਮ ਲੋਕਾਂ ਤੱਕ ਪਹੁੰਚਾਉਂਦੇ ਹੋਏ, ਅੱਜ 'ਸੈਲੀਬ੍ਰੇਟਿੰਗ ਦ ਜੌਏ ਆਫ਼ ਸਿਨੇਮਾ' ਥੀਮ 'ਤੇ ਆਯੋਜਿਤ ਸ਼ਾਨਦਾਰ ਇੱਫੀ  ਪਰੇਡ ਨੇ ਪਣਜੀ ਦੀਆਂ ਸੜਕਾਂ ਨੂੰ ਗੋਆ ਦੀ ਕਲਾ ਅਤੇ ਸਮ੍ਰਿੱਧ ਸੱਭਿਆਚਾਰਕ ਵਿਰਾਸਤ ਦੇ ਜਿਉਂਦੇ-ਜਾਗਦੇ ਰੰਗਾਂ ਨਾਲ ਸਰਾਬੋਰ ਕਰ ਦਿੱਤਾ। ਪਰੇਡ ਦੀ ਸ਼ੁਰੂਆਤ ਐਂਟਰਟੇਨਮੈਂਟ ਸੁਸਾਇਟੀ ਆਫ਼ ਗੋਆ (ਈਐੱਸਜੀ) ਕੰਪਲੈਕਸ ਤੋਂ ਹੋਈ ਅਤੇ ਇਹ ਕਲਾ ਅਕਾਦਮੀ ਤੱਕ ਪਹੁੰਚੀ। ਇਸ ਵਿੱਚ ਰੰਗ-ਬਿਰੰਗੀਆਂ ਝਾਕੀਆਂ, ਰਵਾਇਤੀ ਸ਼ਿਲਪਕਾਰੀ, ਲੋਕ ਪੇਸ਼ਕਾਰੀਆਂ ਅਤੇ ਉਤਸ਼ਾਹ ਨਾਲ ਹਿੱਸਾ ਲੈਂਦੇ ਸਥਾਨਕ ਲੋਕਾਂ ਨੇ ਖ਼ਾਸ ਆਕਰਸ਼ਣ ਪੈਦਾ ਕੀਤਾ।

ਗੋਆ ਦੀਆਂ ਸਮ੍ਰਿੱਧ ਸੱਭਿਆਚਾਰਕ ਪਰੰਪਰਾਵਾਂ ਦੀ ਜਿਉਂਦੀ-ਜਾਗਦੀ ਝਲਕ ਪੇਸ਼ ਕਰਦੀ ਇਸ ਪਰੇਡ ਵਿੱਚ ਰਾਜ ਦੇ ਕਾਰਨੀਵਲ ਅਤੇ ਸ਼ਿਗਮੋ ਤਿਉਹਾਰ ਦੌਰਾਨ ਪੁਰਸਕਾਰ ਜਿੱਤਣ ਵਾਲੀਆਂ ਝਾਕੀਆਂ ਦੇ ਨਾਲ-ਨਾਲ ਆਕਰਸ਼ਣ ਲੋਕ ਨਾਚ ਪੇਸ਼ਕਾਰੀਆਂ ਵੀ ਸ਼ਾਮਲ ਸਨ। ਗੋਆ ਦੇ ਜਸ਼ਨ ਦੇ ਮਾਹੌਲ ਨੂੰ ਸਿਨੇਮਾ ਦੇ ਵਿਆਪਕ ਆਕਰਸ਼ਣ ਨਾਲ ਜੋੜਦੀ ਇਸ ਪਰੇਡ ਨੇ ਵਿਜ਼ਿਟਰਾਂ, ਮਹੋਤਸਵ ਵਿੱਚ ਆਏ ਪ੍ਰਤੀਨਿਧੀਆਂ ਅਤੇ ਸਥਾਨਕ ਵਸਨੀਕਾਂ ਨੂੰ ਰਾਜ ਦੀ ਸੱਭਿਆਚਾਰਕ ਵਿਭਿੰਨਤਾ ਅਤੇ ਜਿਉਂਦੀ-ਜਾਗਦੀ ਰੂਹ ਨਾਲ ਰੂਬਰੂ ਹੋਣ ਦਾ ਇੱਕ ਵਿਲੱਖਣ ਮੌਕਾ ਦਿੱਤਾ। ਇਸ ਪਰੇਡ ਵਿੱਚ ਇੱਫੀ  (IFFI) ਦੀ ਥੀਮ ‘ਸਟੋਰੀਜ਼ ਵਿਦਾਊਟ ਬਾਰਡਰਜ਼’ ਦੀ ਭਾਵਨਾ ਵੀ ਝਲਕੀ। ਇਸ ਨੇ ਦਰਸਾਇਆ ਕਿ ਕਲਾ ਅਤੇ ਸੱਭਿਆਚਾਰਕ ਪ੍ਰਗਟਾਵੇ ਭਾਸ਼ਾ ਅਤੇ ਭੂਗੋਲਿਕ ਹੱਦਾਂ ਤੋਂ ਪਰੇ ਜਾ ਕੇ ਲੋਕਾਂ ਨੂੰ ਜੋੜਦੇ ਹਨ।

ਪਰੇਡ ਦਾ ਉਦਘਾਟਨ ਕਰਦੇ ਹੋਏ ਗੋਆ ਦੇ ਮੁੱਖ ਮੰਤਰੀ ਡਾ. ਪ੍ਰਮੋਦ ਸਾਵੰਤ ਨੇ ਮਹੋਤਸਵ ਵਿੱਚ ਆਏ ਪਤਵੰਤਿਆਂ, ਕਲਾਕਾਰਾਂ ਅਤੇ ਵਿਜ਼ਿਟਰਾਂ ਦਾ ਸਵਾਗਤ ਕੀਤਾ ਅਤੇ ‘ਆਤਮਨਿਰਭਰ ਭਾਰਤ’ ਦੇ ਸੰਕਲਪ ਪ੍ਰਤੀ ਰਾਜ ਸਰਕਾਰ ਦੀ ਵਚਨਬੱਧਤਾ ਦੁਹਰਾਈ। ਉਨ੍ਹਾਂ ਨੇ ਸਥਾਨਕ ਪ੍ਰਤਿਭਾਵਾਂ ਨੂੰ ਉਤਸ਼ਾਹਿਤ ਕਰਨ, ਸੱਭਿਆਚਾਰਕ ਪਰੰਪਰਾਵਾਂ ਨੂੰ ਸੁਰੱਖਿਅਤ ਰੱਖਣ ਅਤੇ ਭਾਈਚਾਰੇ ਦੀ ਭਾਗੀਦਾਰੀ ਨਾਲ ਜੁੜੀਆਂ ਪਹਿਲਕਦਮੀਆਂ ਰਾਹੀਂ ਆਤਮਨਿਰਭਰਤਾ ਨੂੰ ਹੁਲਾਰਾ ਦੇਣ ਦੀ ਮਹੱਤਤਾ ’ਤੇ ਜ਼ੋਰ ਦਿੱਤਾ। ਆਕਾਸ਼ ਕੰਦੀਲ ਮੁਕਾਬਲੇ ਦਾ ਜ਼ਿਕਰ ਕਰਦਿਆਂ ਉਨ੍ਹਾਂ ਨੇ ਰਵਾਇਤੀ ਹੱਥਾਂ ਨਾਲ ਬਣੀਆਂ ਲਾਲਟੈਣਾਂ ਰਾਹੀਂ ਆਪਣੀ ਰਚਨਾਤਮਕਤਾ ਪ੍ਰਦਰਸ਼ਿਤ ਕਰਨ ਵਿੱਚ ਗੋਆ ਦੇ ਲੋਕਾਂ ਦੀ ਉਤਸ਼ਾਹ ਭਰੀ ਭਾਗੀਦਾਰੀ ਦੀ ਸ਼ਲਾਘਾ ਕੀਤੀ। ਉਨ੍ਹਾਂ ਨੇ ਕਿਹਾ ਕਿ ਅਜਿਹੀਆਂ ਪਹਿਲਕਦਮੀਆਂ ਨਾ ਸਿਰਫ਼ ਕਲਾਤਮਕ ਪ੍ਰਗਟਾਵੇ ਨੂੰ ਉਤਸ਼ਾਹਿਤ ਕਰਦੀਆਂ ਹਨ, ਸਗੋਂ ਭਾਈਚਾਰਕ ਸਾਂਝ ਨੂੰ ਵੀ ਮਜ਼ਬੂਤ ਕਰਦੀਆਂ ਹਨ ਅਤੇ ਸਦੀਆਂ ਪੁਰਾਣੀਆਂ ਪਰੰਪਰਾਵਾਂ ਨੂੰ ਜਿਉਂਦਾ ਰੱਖਦੀਆਂ ਹਨ। ਉਨ੍ਹਾਂ ਨੇ ਕਿਹਾ ਕਿ ਇੱਫੀ (IFFI) ਦੀ ਥੀਮ ‘ਸਟੋਰੀਜ਼ ਵਿਦਾਊਟ ਬਾਰਡਰਜ਼’ ਦੀ ਝਲਕ ਗੋਆ ਦੀਆਂ ਰਵਾਇਤੀ ਝਾਕੀਆਂ ਅਤੇ ਲੋਕ ਪੇਸ਼ਕਾਰੀਆਂ ਵਿੱਚ ਸਹਿਜ ਰੂਪ ਵਿੱਚ ਦੇਖਣ ਨੂੰ ਮਿਲਦੀ ਹੈ। ਇਹ ਸੱਭਿਆਚਾਰਕ ਪੇਸ਼ਕਾਰੀਆਂ ਵਿਜ਼ਿਟਰਾਂ ਨੂੰ ਭਾਸ਼ਾ ਦੀਆਂ ਹੱਦਾਂ ਤੋਂ ਪਾਰ ਜਾ ਕੇ ਰਾਜ ਦੀ ਕਲਾਤਮਕ ਵਿਰਾਸਤ ਨੂੰ ਸਮਝਣ ਅਤੇ ਸਰਾਹੁਣ ਦਾ ਮੌਕਾ ਦਿੰਦੀਆਂ ਹਨ। ਮੁੱਖ ਮੰਤਰੀ ਨੇ ਪਰੇਡ ਵਿੱਚ ਹਿੱਸਾ ਲੈਣ ਵਾਲੇ ਕਲਾਕਾਰਾਂ ਅਤੇ ਪ੍ਰਬੰਧਕਾਂ ਨੂੰ ਵਧਾਈ ਦਿੱਤੀ। ਉਨ੍ਹਾਂ  ਨੇ ਇੱਫੀ  ਦੇ ਮੌਜੂਦਾ ਐਡੀਸ਼ਨ ਨੂੰ ਹੁਣ ਤੱਕ ਦੇ ਸਭ ਤੋਂ ਸਫ਼ਲ ਆਯੋਜਨਾਂ  ਵਿੱਚੋਂ ਇੱਕ ਦੱਸਿਆ ਅਤੇ ਗੋਆ ਸਰਕਾਰ ਵੱਲੋਂ ਸਾਰੇ ਵਿਜ਼ਿਟਰਾਂ ਦਾ ਹਾਰਦਿਕ ਸਵਾਗਤ ਕੀਤਾ।

ਪ੍ਰੋਗਰਾਮ ਨੂੰ ਸੰਬੋਧਨ ਕਰਦਿਆਂ ਐਂਟਰਟੇਨਮੈਂਟ ਸੁਸਾਇਟੀ ਆਫ਼ ਗੋਆ (ਈਐੱਸਜੀ) ਦੀ ਉਪ-ਪ੍ਰਧਾਨ ਸ਼੍ਰੀਮਤੀ ਡੇਲਿਲਾ ਐੱਮ. ਲੋਬੋ ਨੇ ਆਕਾਸ਼ ਕੰਦੀਲ (ਰਵਾਇਤੀ ਲਾਲਟੇਨ ਬਣਾਉਣ ਦੀ ਕਲਾ) ਮੁਕਾਬਲੇ ਦਾ ਜ਼ਿਕਰ ਕੀਤਾ। ਇਸ ਸਾਲ ਮੁਕਾਬਲੇ ਵਿੱਚ 350 ਤੋਂ ਵੱਧ ਐਂਟਰੀਆਂ ਪ੍ਰਾਪਤ ਹੋਈਆਂ, ਜਿਸ ਦੀ ਥੀਮ ਮੋਰ ਰੱਖੀ ਗਈ ਸੀ। ਉਨ੍ਹਾਂ ਨੇ ਭਾਗੀਦਾਰਾਂ ਦੀ ਰਚਨਾਤਮਕਤਾ ਅਤੇ ਸ਼ਿਲਪ ਹੁਨਰ ਦੀ ਸ਼ਲਾਘਾ ਕਰਦਿਆਂ ਉਨ੍ਹਾਂ ਨੂੰ ਵਧਾਈ ਦਿੱਤੀ। ਉਨ੍ਹਾਂ ਨੇ ਪੁਰਸਕਾਰ ਜੇਤੂ ਕਾਰਨੀਵਲ ਝਾਕੀਆਂ ਅਤੇ ਜੀਵੰਤ ਲੋਕ ਪੇਸ਼ਕਾਰੀਆਂ ਨਾਲ ਸਜੀ ਵਿਸ਼ੇਸ਼ ਪਰੇਡ ਦਾ ਵੀ ਜ਼ਿਕਰ ਕੀਤਾ। ਇਸ ਦੇ ਨਾਲ ਹੀ, ਉਨ੍ਹਾਂ ਨੇ ਆਉਣ ਵਾਲੇ ਮਹਿਮਾਨਾਂ ਅਤੇ ਸਿਨੇਮਾ ਪ੍ਰੇਮੀਆਂ ਨੂੰ ਗੋਆ ਦੀ ਸਮ੍ਰਿੱਧ ਸੱਭਿਆਚਾਰਕ ਵਿਰਾਸਤ ਨੂੰ ਨੇੜਿਓਂ ਮਹਿਸੂਸ ਕਰਨ ਅਤੇ ਮਹੋਤਸਵ ਵਿੱਚ ਪੇਸ਼ ਕੀਤੇ ਗਏ ਵੱਖ-ਵੱਖ ਸਿਨੇਮਾਈ ਤਜਰਬਿਆਂ ਦਾ ਆਨੰਦ ਲੈਣ ਲਈ ਸੱਦਾ ਦਿੱਤਾ।

ਇਸ ਮੌਕੇ 'ਤੇ ਸੂਚਨਾ ਅਤੇ ਪ੍ਰਸਾਰਣ ਮੰਤਰਾਲੇ ਦੇ ਵਧੀਕ ਸਕੱਤਰ ਸ਼੍ਰੀ ਪ੍ਰਭਾਤ, ਨੈਸ਼ਨਲ ਫਿਲਮ ਡਿਵੈਲਪਮੈਂਟ ਕਾਰਪੋਰੇਸ਼ਨ (ਐੱਨਐੱਫਡੀਸੀ) ਦੇ ਚੇਅਰਮੈਨ ਸ਼੍ਰੀ ਜੀ. ਕ੍ਰਿਸ਼ਨਕੁਮਾਰ, ਐੱਨਐੱਫਡੀਸੀ ਦੇ ਮੈਨੇਜਿੰਗ ਡਾਇਰੈਕਟਰ ਸ਼੍ਰੀ ਧੀਰਜ ਸਿੰਘ, ਐਂਟਰਟੇਨਮੈਂਟ ਸੁਸਾਇਟੀ ਆਫ਼ ਗੋਆ (ਈਐੱਸਜੀ) ਦੇ ਮੁੱਖ ਕਾਰਜਕਾਰੀ ਅਧਿਕਾਰੀ ਸ਼੍ਰੀ ਦੀਪਕ ਬਾਂਡੇਕਰ ਅਤੇ ਫਿਲਮ ਜਗਤ ਦੀਆਂ ਪ੍ਰਸਿੱਧ ਸ਼ਖਸੀਅਤਾਂ ਸ਼੍ਰੀ ਅਸੀਮ ਬਜਾਜ, ਸ਼੍ਰੀ ਐਸ਼ਲੇ ਲੋਬੋ ਅਤੇ ਸ਼੍ਰੀ ਸੈਨੀ ਐੱਸ. ਜੋਹਰੇ ਮੌਜੂਦ ਸਨ।

IFFILOID ਬਾਰੇ ਇੱਥੇ ਪੜ੍ਹੋ: https://www.pib.gov.in/iffi/57/iffiLoid.aspx?yr=2026&lang=1&reg=48

 

 

* * *

ਪੀਆਈਬੀ ਇੱਫੀ ਟੀਮ/ਰਬੀਹਾਸ਼ਮੀ/ਲਕਸ਼ਮੀਪ੍ਰਿਆ/ ਸਵਾਧੀਨ/ਦਰਸ਼ਨਾ/ਬਲਜੀਤ | IFFI 57 – 102


Great films resonate through passionate voices. Share your love for cinema with #IFFI2026 and #StoriesWithoutBorders. Tag us @pibindia on Instagram and @PIB_India on X, and we will help amplify your festival moments!

For accredited journalists, critics, bloggers, and vloggers seeking 1-on-1 interviews with filmmakers and festival juries, write to us at:
iffi.mediadesk@pib.gov.in with the subject line: Take One with PIB.


Official Release ID: 2342056
•
Media Centre: Goa
•
Festival Dates: Nov 20 – 28, 2026