57th International Film Festival of India 2026
20 – 28 Nov 2026

ਬਾਪਯਾ ਸਵੀਕਾਰਤਾ, ਸਮਝ ਅਤੇ ਸਬੰਧਾਂ ਦੀ ਪੜਚੋਲ ਕਰਦੀ ਹੈ: ਡਾਇਰੈਕਟਰ ਸਮੀਰ ਤਿਵਾਰੀ


ਕਲਾ ਸਮਾਜ ਦਾ ਸ਼ੀਸ਼ਾ ਹੈ ਅਤੇ ਸਮਾਜਿਕ ਤਰੱਕੀ ਦੀ ਸਹੀ ਦਿਸ਼ਾ ਦਿਖਾਉਂਦੀ ਹੈ: ਅਦਾਕਾਰ ਗਿਰੀਸ਼ ਕੁਲਕਰਨੀ

Posted On: 25 NOV 2026 2:45PMby PIB ChandigarhRelease ID: 2341718Views: 5

ਤੱਟਵਰਤੀ ਮਹਾਰਾਸ਼ਟਰ ਦੇ ਪਿਛੋਕੜ 'ਤੇ ਅਧਾਰਿਤ ਮਰਾਠੀ ਕਾਮੇਡੀ ਅਧਾਰਿਤ ਫ਼ਿਲਮ 'ਬਾਪਯਾ' (Baapya) ਨਿਜੀ ਦਿਲਚਸਪੀ ਅਤੇ ਬਦਲਦੀਆਂ ਸਮਾਜਿਕ ਧਾਰਨਾਵਾਂ ਦੀ ਇੱਕ ਡੂੰਘੀ ਕਹਾਣੀ ਰਾਹੀਂ ਜੈਂਡਰ ਪਛਾਣ, ਪਰਿਵਾਰਕ ਰਿਸ਼ਤਿਆਂ ਅਤੇ ਸਮਾਜਿਕ ਸਵੀਕਾਰਤਾ ਦੀ ਪੜਚੋਲ ਕਰਦੀ ਹੈ। ਇਹ ਫ਼ਿਲਮ 57ਵੇਂ ਭਾਰਤੀ ਅੰਤਰਰਾਸ਼ਟਰੀ ਫ਼ਿਲਮ ਮਹੋਤਸਵ (ਇੱਫੀ - IFFI) ਵਿੱਚ ਭਾਰਤੀ ਪੈਨੋਰਮਾ ਦੇ ਮੁੱਖ ਧਾਰਾ ਸਿਨੇਮਾ ਸੈਕਸ਼ਨ ਵਿੱਚ ਪ੍ਰਦਰਸ਼ਿਤ ਕੀਤੀ ਗਈ ਹੈ। ਬਾਪਯਾ' ਦੇ ਡਾਇਰੈਕਟਰ-ਕਮ-ਨਿਰਮਾਤਾ ਸਮੀਰ ਤਿਵਾਰੀ ਅਤੇ ਅਦਾਕਾਰ ਗਿਰੀਸ਼ ਕੁਲਕਰਨੀ ਨੇ ਮਹੋਤਸਵ ਦੌਰਾਨ ਵੱਖਰੇ ਤੌਰ 'ਤੇ ਪ੍ਰੈੱਸ ਇਨਫਰਮੇਸ਼ਨ ਬਿਊਰੋ (ਪੀਆਈਬੀ) ਵੱਲੋਂ ਆਯੋਜਿਤ ਇੱਕ ਪ੍ਰੈੱਸ ਕਾਨਫਰੰਸ ਵਿੱਚ ਮੀਡੀਆ ਨਾਲ ਗੱਲਬਾਤ ਕੀਤੀ।

ਸਮੀਰ ਤਿਵਾਰੀ ਨੇ ਆਪਣੀ ਸ਼ੁਰੂਆਤੀ ਟਿੱਪਣੀ ਵਿੱਚ ਕਿਹਾ ਕਿ ਇਸ ਫ਼ਿਲਮ ਦਾ ਉਦੇਸ਼ ਸਮਾਜ ਨੂੰ ਉਪਦੇਸ਼ ਦੇਣਾ ਜਾਂ ਪਾਠ ਪੜ੍ਹਾਉਣਾ ਨਹੀਂ ਹੈ, ਸਗੋਂ ਇਹ ਸਿਰਫ਼ ਸਵੀਕਾਰਤਾ, ਸਮਝ ਅਤੇ ਸੰਘਰਸ਼ਾਂ ਦੀ ਕਹਾਣੀ ਕਹਿੰਦੀ ਹੈ। ਉਨ੍ਹਾਂ ਨੇ ਕਿਹਾ ਕਿ ਇਹ ਬਸ ਅਜਿਹੇ ਵਿਅਕਤੀ ਦੀ ਕਹਾਣੀ ਹੈ ਜੋ ਅਸਲ ਵਿੱਚ ਉਹ ਬਣਨਾ ਚਾਹੁੰਦਾ ਹੈ, ਜੋ ਉਹ ਹੈ ਅਤੇ ਉਸ ਦੇ ਆਲੇ-ਦੁਆਲੇ ਦੇ ਲੋਕ ਉਸ ਨੂੰ ਉਸੇ ਰੂਪ ਵਿੱਚ ਸਵੀਕਾਰ ਕਰਦੇ ਹਨ।

ਫ਼ਿਲਮ ਨੂੰ ਮਰਾਠੀ ਵਿੱਚ ਬਣਾਉਣ ਦੇ ਆਪਣੇ ਫ਼ੈਸਲੇ ਬਾਰੇ ਤਿਵਾਰੀ ਨੇ ਕਿਹਾ ਕਿ ਉਹ ਕਿਸੇ ਅਦਾਕਾਰ ਦੇ ਆਲੇ-ਦੁਆਲੇ ਬੁਣੀ ਫ਼ਿਲਮ ਦੀ ਬਜਾਏ ਇੱਕ ਅਸਲੀ ਪਟਕਥਾ 'ਤੇ ਅਧਾਰਿਤ ਇੱਕ ਇਮਾਨਦਾਰ ਫ਼ਿਲਮ ਬਣਾਉਣਾ ਚਾਹੁੰਦੇ ਸਨ।

ਨਿਰਮਾਣ ਦੌਰਾਨ ਆਈਆਂ ਚੁਣੌਤੀਆਂ ਬਾਰੇ ਤਿਵਾਰੀ ਨੇ ਕਿਹਾ ਕਿ ਇਸ ਪ੍ਰੋਜੈਕਟ ਲਈ ਵਿੱਤੀ ਲਾਗਤ ਜੁਟਾਉਣਾ ਔਖਾ ਸੀ, ਕਿਉਂਕਿ ਨਿਵੇਸ਼ਕ ਪਟਕਥਾ ਦੀ ਤਾਰੀਫ਼ ਤਾਂ ਕਰ ਰਹੇ ਸਨ ਪਰ ਇਸ ਦੇ ਵਿਸ਼ੇ ਨੂੰ ਜੋਖਮ ਭਰਿਆ ਮੰਨ ਰਹੇ ਸਨ। ਮੁੱਖ ਕਿਰਦਾਰ ਬਾਪਯਾ ਦੀ ਕਾਸਟਿੰਗ ਵੀ ਇੱਕ ਹੋਰ ਵੱਡੀ ਚੁਣੌਤੀ ਸੀ, ਕਿਉਂਕਿ ਕਈ ਅਦਾਕਾਰਾਂ ਅਜਿਹੇ ਕਿਰਦਾਰ ਨਿਭਾਉਣ ਤੋਂ ਝਿਜਕ ਰਹੀਆਂ ਸਨ ਜਿਨ੍ਹਾਂ ਦੀ  ਜੈਂਡਰ ਪਛਾਣ ਉਨ੍ਹਾਂ ਦੀ ਆਪਣੀ ਪਛਾਣ ਤੋਂ ਵੱਖਰੀ ਸੀ। ਇਸ ਭੂਮਿਕਾ ਨੂੰ ਚੁਣੌਤੀਪੂਰਨ ਸਮਝਦੇ ਹੋਏ ਨਿਡਰਤਾ ਨਾਲ ਸਵੀਕਾਰ ਕਰਨ ਦਾ ਕ੍ਰੈਡਿਟ ਉਨ੍ਹਾਂ ਨੇ ਅਦਾਕਾਰਾ ਰਾਜਸ਼੍ਰੀ ਦੇਸ਼ਪਾਂਡੇ ਨੂੰ ਦਿੱਤਾ।

ਬਦਲਦੀਆਂ ਲਿੰਗਕ ਧਾਰਨਾਵਾਂ ਦੀ ਚਰਚਾ ਕਰਦੇ ਹੋਏ ਤਿਵਾਰੀ ਨੇ ਕਿਹਾ ਕਿ ਸਮਾਜ ਹੌਲੀ-ਹੌਲੀ ਪੁਰਸ਼ਾਂ ਅਤੇ ਮਹਿਲਾਵਾਂ ਦਰਮਿਆਨ ਰਵਾਇਤੀ ਭੇਦਭਾਵ ਨੂੰ ਮਿਟਾਉਣ ਦੀ ਦਿਸ਼ਾ ਵੱਲ ਵਧ ਰਿਹਾ ਹੈ। ਉਨ੍ਹਾਂ ਨੇ ਕਿਹਾ ਕਿ ਪਹਿਰਾਵੇ, ਵਿਵਹਾਰ ਅਤੇ ਪਛਾਣ ਵਿੱਚ ਨਿਜੀ ਦਿਲਚਸਪੀ 'ਤੇ ਕਿਸੇ ਤਰ੍ਹਾਂ ਦੀ ਆਲੋਚਨਾ ਜਾਂ ਭੇਦਭਾਵ ਨਹੀਂ ਹੋਣਾ ਚਾਹੀਦਾ। ਸਖ਼ਤ ਸਮਾਜਿਕ ਧਾਰਨਾਵਾਂ ਤੋਂ ਉੱਪਰ ਉੱਠਣ ਦੀ ਜ਼ਰੂਰਤ 'ਤੇ ਜ਼ੋਰ ਦਿੰਦੇ ਹੋਏ ਉਨ੍ਹਾਂ ਨੇ ਕਿਹਾ ਕਿ ਹਰ ਪੁਰਸ਼ ਦੇ ਅੰਦਰ ਇੱਕ ਮਹਿਲਾ ਅਤੇ ਹਰ ਮਹਿਲਾ ਦੇ ਅੰਦਰ ਇੱਕ ਪੁਰਸ਼ ਹੁੰਦਾ ਹੈ। ਕੋਈ ਸਮਾਜ ਜਿੰਨੀ ਤੇਜ਼ੀ ਨਾਲ ਤਰੱਕੀ ਕਰਦਾ ਹੈ, ਲਿੰਗ ਅਸਮਾਨਤਾ ਦੀਆਂ ਲਕੀਰਾਂ ਓਨੀਆਂ ਹੀ ਧੁੰਦਲੀਆਂ ਹੁੰਦੀਆਂ ਜਾਂਦੀਆਂ ਹਨ।

ਅਦਾਕਾਰ ਗਿਰੀਸ਼ ਕੁਲਕਰਨੀ ਨੇ ਹਰੇਕ ਵਿਅਕਤੀ ਨਾਲ ਸਨਮਾਨਪੂਰਵਕ ਅਤੇ ਪੱਖਪਾਤ-ਰਹਿਤ ਵਿਵਹਾਰ ਕੀਤੇ ਜਾਣ ਦੇ ਮਹੱਤਵ ਦਾ ਜ਼ਿਕਰ ਕੀਤਾ। ਉਨ੍ਹਾਂ ਨੇ ਇੱਕ ਕੁਦਰਤੀ ਉਦਾਹਰਣ ਦਿੰਦੇ ਹੋਏ ਕਿਹਾ ਕਿ ਲੋਕ ਰੁੱਖਾਂ ਅਤੇ ਪੌਦਿਆਂ ਦੀ ਵਿਭਿੰਨਤਾ ਨੂੰ ਉਨ੍ਹਾਂ ਦੇ ਰੂਪਾਂ ਦੇ ਮੁਲਾਂਕਣ ਤੋਂ ਬਿਨਾ ਸਵੀਕਾਰ ਕਰਦੇ ਹਨ ਅਤੇ ਇਹੀ ਭਾਵਨਾ ਮਨੁੱਖੀ ਰਿਸ਼ਤਿਆਂ ਲਈ ਵੀ ਹੋਣੀ ਚਾਹੀਦੀ ਹੈ। ਕੁਲਕਰਨੀ ਨੇ ਕਿਹਾ ਕਿ ਕਲਾ ਸਮਾਜ ਨੂੰ ਆਕਾਰ ਦੇਣ ਵਿੱਚ ਮਹੱਤਵਪੂਰਨ ਭੂਮਿਕਾ ਨਿਭਾ ਸਕਦੀ ਹੈ। ਸਿਨੇਮਾ ਅਤੇ ਕਲਾ ਦੇ ਹੋਰ ਰੂਪ ਸਮਕਾਲੀ ਹਕੀਕਤਾਂ ਦੇ ਦਰਪਣ ਹੋਣ ਦੇ ਨਾਲ-ਨਾਲ ਸਮਾਜਿਕ ਤਰੱਕੀ ਦੇ ਮਾਰਗਦਰਸ਼ਕ ਵੀ ਹੁੰਦੇ ਹਨ। ਉਨ੍ਹਾਂ ਨੇ ਕਿਹਾ ਕਿ 'ਬਾਪਯਾ' ਸੱਭਿਆਚਾਰਕ ਜੜ੍ਹਾਂ ਨੂੰ ਛੱਡੇ ਬਿਨਾ ਬਦਲਦੇ ਸਮੇਂ ਦੀ ਰੌਸ਼ਨੀ ਵਿੱਚ ਪਰੰਪਰਾਵਾਂ ਦੀ ਮੁੜ ਵਿਆਖਿਆ ਕਰਨ ਦਾ ਯਤਨ ਕਰਦੀ ਹੈ। ਉਨ੍ਹਾਂ ਨੇ ਕਿਹਾ ਕਿ ਅਸੀਂ ਆਪਣੀ ਪਰੰਪਰਾ ਨੂੰ ਭੁੱਲ ਨਹੀਂ ਰਹੇ ਸਗੋਂ ਇਸ ਦੀ ਨਵੇਂ ਤਰੀਕੇ ਨਾਲ ਵਿਆਖਿਆ ਕਰਕੇ ਇਸ ਨੂੰ ਅੱਗੇ ਵਧਾ ਰਹੇ ਹਾਂ ਅਤੇ ਆਪਣੀਆਂ ਜੜ੍ਹਾਂ ਨੂੰ ਮਜ਼ਬੂਤ ਕਰਦੇ ਹੋਏ ਅਸੀਂ ਭਵਿੱਖਮੁਖੀ ਸੋਚ ਨਾਲ ਅੱਗੇ ਵਧ ਰਹੇ ਹਾਂ। ਕੁਲਕਰਨੀ ਨੇ ਕਿਹਾ ਕਿ ਫਿਰ ਉਸੇ ਪ੍ਰਕਿਰਿਆ ਤੋਂ ਸਾਨੂੰ ਇਹ ਅਥਾਹ ਪਿਆਰ ਪ੍ਰਾਪਤ ਹੁੰਦਾ ਹੈ।

ਕੁਲਕਰਨੀ ਨੇ ਸਵੀਕਾਰਤਾ ਅਤੇ ਪਿਆਰ ਨੂੰ ਫ਼ਿਲਮ ਦੀ ਮੂਲ ਭਾਵਨਾ ਦੱਸਦੇ ਹੋਏ ਕਿਹਾ ਕਿ ਭਾਸ਼ਾ, ਪਹਿਰਾਵੇ ਅਤੇ ਪਛਾਣ ਵਿੱਚ ਭਿੰਨਤਾ ਭਾਰਤ ਦੀ ਵਿਭਿੰਨਤਾ ਵਿੱਚ ਏਕਤਾ ਦੀ ਵਿਸ਼ੇਸ਼ ਸ਼ਕਤੀ ਨੂੰ ਦਰਸਾਉਂਦੀ ਹੈ। ਉਨ੍ਹਾਂ ਨੇ ਭਾਰਤ ਦੀਆਂ ਦਾਰਸ਼ਨਿਕ ਪਰੰਪਰਾਵਾਂ ਦੀ ਚਰਚਾ ਕਰਦੇ ਹੋਏ ਕਿਹਾ ਕਿ ਸਵੀਕਾਰਤਾ ਅਤੇ ਬਿਨਾਂ ਕਿਸੇ ਪੱਖਪਾਤ ਦੇ ਵਰਤਮਾਨ ਨੂੰ ਦੇਖਣ ਦੀ ਸਮਰੱਥਾ ਭਾਰਤੀ ਵਿਚਾਰਧਾਰਾ ਵਿੱਚ ਡੂੰਘਾਈ ਨਾਲ ਸਮਾਈ ਹੋਈ ਹੈ। ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਨੇ ਨਿਜੀ ਤੌਰ 'ਤੇ ਆਪਣੇ ਅੰਦਰ ਇਸ ਯਾਤਰਾ ਦਾ ਅਨੁਭਵ ਕੀਤਾ ਹੈ ਅਤੇ ਇਸੇ ਤਰ੍ਹਾਂ ਇਸ ਨੂੰ ਪਰਦੇ 'ਤੇ ਉਤਾਰਨ ਵਿੱਚ ਸਮਰੱਥ ਹੋਏ।

ਸੱਭਿਆਚਾਰਕ ਅਤੇ ਬੌਧਿਕ ਅਦਾਨ-ਪ੍ਰਦਾਨ ਦੇ ਮੰਚ ਵਜੋਂ ਇੱਫੀ (IFFI) ਦੇ ਮਹੱਤਵ ਦਾ ਜ਼ਿਕਰ ਕਰਦੇ ਹੋਏ ਕੁਲਕਰਨੀ ਨੇ ਕਿਹਾ ਕਿ ਇਹ ਮਹੋਤਸਵ ਭਾਰਤ ਅਤੇ ਵਿਦੇਸ਼ਾਂ ਦੇ ਫ਼ਿਲਮਕਾਰਾਂ ਅਤੇ ਦਰਸ਼ਕਾਂ ਨੂੰ ਇਕੱਠਾ ਜੋੜਦਾ ਹੈ, ਜਿਸ ਨਾਲ ਵੱਖ-ਵੱਖ ਸਿਨੇਮਾਈ ਦ੍ਰਿਸ਼ਟੀਕੋਣਾਂ ਤੋਂ ਜਾਣੂ ਹੋਣ ਅਤੇ ਸਾਰਥਕ ਚਰਚਾਵਾਂ ਵਿੱਚ ਸ਼ਾਮਲ ਹੋਣ ਦੇ ਭਰਪੂਰ ਮੌਕੇ ਪੈਦਾ ਹੁੰਦੇ ਹਨ।

ਪ੍ਰੈੱਸ ਕਾਨਫਰੰਸ ਦਾ ਸੰਚਾਲਨ ਸ਼੍ਰੀਮਤੀ ਸੁਪ੍ਰਿਆ ਘਾਇਤਡਕ ਨੇ ਕੀਤਾ।

ਪੂਰੀ ਪ੍ਰੈੱਸ ਕਾਨਫਰੰਸ ਇੱਥੇ ਦੇਖੋ:

ਇੱਫੀਲੌਇਡ ਇੱਥੇ ਪੜ੍ਹੋ:  https://www.pib.gov.in/iffi/57/iffiLoid.aspx?yr=2026〈=1®=48

 

* * *

ਪੀਆਈਬੀ ਇੱਫੀ ਟੀਮ/ ਰਬੀਹਾਸ਼ਮੀ/ ਲਕਸ਼ਮੀਪ੍ਰਿਆ/ਬਿਬਿਨ/ਦਰਸ਼ਨਾ | IFFI 57 – 092


Great films resonate through passionate voices. Share your love for cinema with #IFFI2026 and #StoriesWithoutBorders. Tag us @pibindia on Instagram and @PIB_India on X, and we will help amplify your festival moments!

For accredited journalists, critics, bloggers, and vloggers seeking 1-on-1 interviews with filmmakers and festival juries, write to us at:
iffi.mediadesk@pib.gov.in with the subject line: Take One with PIB.


Official Release ID: 2341718
•
Media Centre: Goa
•
Festival Dates: Nov 20 – 28, 2026