57th International Film Festival of India 2026
20 – 28 Nov 2026

ਸਰਹੱਦਾਂ ਤੋਂ ਪਰੇ ਕਹਾਣੀਆਂ, ਹੁਣ ਪ੍ਰਿੰਟ ਅਤੇ ਡਿਜੀਟਲ ਮਾਧਿਅਮਾਂ ਵਿੱਚ: 57ਵੇਂ ਇੰਟਰਨੈਸ਼ਨਲ ਫਿਲਮ ਫੈਸਟੀਵਲ ਆਫ ਇੰਡੀਆ (ਇੱਫੀ) ਵਿੱਚ ਇੱਫੀਲੌਇਡ ਦੀ ਵਾਪਸੀ


ਫੈਸਟੀਵਲ ਡਾਇਰੈਕਟਰ ਸ਼੍ਰੀ ਆਸ਼ੁਤੋਸ਼ ਗੋਵਾਰਿਕਰ ਨੇ ਪੀਆਈਬੀ ਦੇ ਡੇਲੀ ਫੈਸਟੀਵਲ ਨਿਊਜ਼ਲੈਟਰ ਦੇ ਵੌਲਿਊਮ 5, ਅੰਕ 1 ਨੂੰ ਲਾਂਚ ਕੀਤਾ

ਇਸ ਨਿਊਜ਼ਲੈਟਰ ਵਿੱਚ ਫੈਸਟੀਵਲ ਦੀਆਂ ਮੁੱਖ ਝਲਕੀਆਂ, ਸਿਨੇਮਾ ਜਗਤ ਨਾਲ ਜੁੜੀਆਂ ਚਰਚਾਵਾਂ ਅਤੇ ਪਰਦੇ ਦੇ ਪਿੱਛੇ ਦੇ ਯਾਦਗਾਰ ਪਲਾਂ ਨੂੰ ਸ਼ਾਮਲ ਕੀਤਾ ਜਾਵੇਗਾ

Posted On: 20 NOV 2026 12:53PMby PIB ChandigarhRelease ID: 2339109Views: 8

ਗੋਆ ਵਿਖੇ 57ਵੇਂ ਇੰਟਰਨੈਸ਼ਨਲ ਫਿਲਮ ਫੈਸਟੀਵਲ ਆਫ ਇੰਡੀਆ (ਇੱਫੀ) ਦੀ ਸ਼ੁਰੂਆਤ ਦੇ ਨਾਲ ਹੀ, ਫੈਸਟੀਵਲ ਡਾਇਰੈਕਟਰ ਅਤੇ ਪ੍ਰਸਿੱਧ ਫਿਲਮ ਨਿਰਮਾਤਾ ਸ਼੍ਰੀ ਆਸ਼ੁਤੋਸ਼ ਗੋਵਾਰਿਕਰ ਨੇ ਅੱਜ ਸੂਚਨਾ ਅਤੇ ਪ੍ਰਸਾਰਣ ਮੰਤਰਾਲੇ ਦੇ ਪੱਤਰ ਸੂਚਨਾ ਦਫਤਰ (ਪੀਆਈਬੀ) ਤੋਂ ਪ੍ਰਕਾਸ਼ਿਤ ਫੈਸਟੀਵਲ ਨਿਊਜ਼ਲੈਟਰ ‘ਇੱਫੀਲੌਇਡ’ ਦੇ ਵੌਲਿਊਮ 5, ਅੰਕ ਲਾਂਚ ਕੀਤਾ।

ਇੱਫੀ ਵਿੱਚ ਇੱਕ ਹੋਰ ਐਡੀਸ਼ਨ ਦੇ ਨਾਲ ‘ਇੱਫੀਲੌਇਡ’ ਆਪਣੇ ਪਾਠਕਾਂ ਨੂੰ ਸਿਨੇਮਾ ਦੀ ਜੀਵੰਤ ਦੁਨੀਆ ਦੀ ਝਲਕ ਪੇਸ਼ ਕਰਦਾ ਹੈ। ਇਹ ਨਿਊਜ਼ਲੈਟਰ ਫਿਲਮਾਂ, ਫਿਲਮ ਨਿਰਮਾਤਾਵਾਂ, ਵਿਚਾਰ-ਵਟਾਂਦਰਾ ਅਤੇ ਉਨ੍ਹਾਂ ਯਾਦਗਾਰ ਪਲਾਂ ਨੂੰ ਇੱਕ ਮੰਚ ‘ਤੇ ਲਿਆਉਂਦਾ ਹੈ, ਜੋ ਇਸ ਫੈਸਟੀਵਲ ਨੂੰ ਕਹਾਣੀ ਕਹਿਣ ਦੀ ਕਲਾ ਦੇ ਜਸ਼ਨ ਵਜੋਂ ਵਿਸ਼ੇਸ਼ ਪਛਾਣ ਦਿੰਦੇ ਹਨ। 

ਇਸ ਨਿਊਜ਼ ਲੈਟਰ ਵਿੱਚ ਫੈਸਟੀਵਲ ਦੀਆਂ ਮੁੱਖ ਝਲਕੀਆਂ, ਦਿਲਚਸਪ ਲੇਖ, ਤਸਵੀਰਾਂ, ਪ੍ਰੋਗਰਾਮਾਂ ਦੀ ਸਮਾਂ-ਸਾਰਣੀ ਅਤੇ ਮੁੱਖ ਆਯੋਜਨਾਂ ਨਾਲ ਜੁੜੀ ਨਵੀਂ ਜਾਣਕਾਰੀ ਪ੍ਰਕਾਸ਼ਿਤ ਕੀਤੀ ਜਾਵੇਗੀ। ਸਿਨੇਮੈਟਿਕ ਪੇਸ਼ਕਾਰੀਆਂ ਅਤੇ ਫਿਲਮ ਨਿਰਮਾਤਾਵਾਂ ਦੇ ਨਾਲ ਗੱਲਬਾਤ ਤੋਂ ਲੈ ਕੇ ਫਿਲਮਾਂ ਦੀ ਸਕ੍ਰੀਨਿੰਗ ਅਤੇ ਫੈਸਟੀਵਲ ਦੀਆਂ ਹੋਰ ਗਤੀਵਿਧੀਆਂ ਤੱਕ, ਇਸ ਨਿਊਜ਼ਲੈਟਰ ਵਿੱਚ ਫੈਸਟੀਵਲ ਦੌਰਾਨ ਸਾਹਮਣੇ ਆਉਣ ਵਾਲੇ ਵੱਖ-ਵੱਖ ਤਜ਼ਰਬਿਆਂ ਨੂੰ ਸਮੇਟਿਆ ਜਾਵੇਗਾ।

57ਵੇਂ ਇੱਫੀ ਦੀ ਥੀਮ ‘ਸਹਰੱਦਾਂ ਤੋਂ ਪਰੇ ਕਹਾਣੀਆਂ’ ਤੋਂ ਪ੍ਰੇਰਿਤ ਇਹ ਨਿਊਜ਼ਲੈਟਰ ਲੋਕਾਂ, ਸੱਭਿਆਚਾਰਾਂ ਅਤੇ ਵਿਚਾਰਾਂ ਨੂੰ ਜੋੜਨ ਦੀ ਸਿਨੇਮਾ ਦੀ ਸ਼ਕਤੀ ਨੂੰ ਸਾਰਿਆਂ ਦੇ ਸਾਹਮਣੇ ਲਿਆਉਂਦਾ ਹੈ। ਇਸ ਦਾ ਉਦੇਸ਼ ਫੈਸਟੀਵਲ ਨੂੰ ਉਸ ਦੀਆਂ ਸਕ੍ਰੀਨਿੰਗ ਸਾਈਟਾਂ ਤੋਂ ਅੱਗੇ ਲੈ ਜਾਣਾ ਹੈ, ਤਾਂ ਜੋ ਸਿਨੇਮਾ ਪ੍ਰੇਮੀ ਅਤੇ ਪਾਠਕ ਇੱਫੀ ਦੀਆਂ ਨਵੀਆਂ ਗਤੀਵਿਧੀਆਂ ਨਾਲ ਲਗਾਤਾਰ ਜੁੜੇ ਰਹਿ ਸਕਣ। 

20 ਤੋਂ 29 ਨਵੰਬਰ ਤੱਕ ਫੈਸਟੀਵਲ ਦੌਰਾਨ ਰੋਜ਼ਾਨਾ ਪ੍ਰਕਾਸ਼ਿਤ ਹੋਣ ਵਾਲਾ  ‘ਇੱਫੀਲੌਇਡ’ ਇੱਫੀ ਬਾਰੇ ਪੀਆਈਬੀ ਦੀ ਅਧਿਕਾਰਤ ਕਵਰੇਜ਼ ਨੂੰ ਪੂਰਕ ਸਮੱਗਰੀ ਪ੍ਰਦਾਨ ਕਰਦਾ ਹੈ। ਇਸ ਵਿੱਚ ਫੈਸਟੀਵਲ ਨਾਲ ਜੁੜੀ ਨਵੀਨਤਮ ਜਾਣਕਾਰੀ ਅਤੇ ਮੁੱਖ ਝਲਕੀਆਂ ਨੂੰ ਸਰਲ ਅਤੇ ਆਕਰਸ਼ਕ ਦ੍ਰਿਸ਼ ਫਾਰਮੈੱਟ ਵਿੱਚ ਪੇਸ਼ ਕੀਤਾ ਜਾਂਦਾ ਹੈ।

‘ਇੱਫੀਲੌਇਡ’ ਦਾ ਪਹਿਲਾ ਅੰਕ ਪੀਆਈਬੀ ਦੇ ਅਧਿਕਾਰਤ ਇੱਫੀ ਪੋਰਟਲ ‘ਤੇ ਉਪਲਬਧ ਹੈ। ਇੱਛੁਕ ਪਾਠਕ ਇਸ ਨਿਊਜ਼ਲੈਟਰ ਨੂੰ ਪੜ੍ਹ ਸਕਦੇ ਹਨ ਅਤੇ ਫੈਸਟੀਵਲ ਦੌਰਾਨ ਇਸ ਦੇ ਆਉਣ ਵਾਲੇ ਅੰਕਾਂ ਨਾਲ ਵੀ ਜੁੜੇ ਰਹਿ ਸਕਦੇ ਹਨ।

ਇੱਫੀਲੌਇਡ ਨੂੰ ਪੜ੍ਹਨ ਲਈ ਇੱਥੇ ਕਲਿੱਕ ਕਰੋ:

https://www.pib.gov.in/iffi/57/iffiLoid.aspx?yr=2026&lang=1&reg=48

 

* * *

ਪੀਆਈਬੀ ਇੱਫੀ ਟੀਮ। ਰਜਿਤ ਚੰਦ੍ਰਨ /ਸੁਪ੍ਰਿਆ ਘੀਤਾਡਕ /ਪਰਵੀਨ ਕੁਮਾਰ /ਦਰਸ਼ਨਾ ਰਾਣੇ/ ਸ਼ੀਨਮ ਜੈਨ | IFFI 57 - 037a


Great films resonate through passionate voices. Share your love for cinema with #IFFI2026 and #StoriesWithoutBorders. Tag us @pibindia on Instagram and @PIB_India on X, and we will help amplify your festival moments!

For accredited journalists, critics, bloggers, and vloggers seeking 1-on-1 interviews with filmmakers and festival juries, write to us at:
iffi.mediadesk@pib.gov.in with the subject line: Take One with PIB.


Official Release ID: 2339109
•
Media Centre: Goa
•
Festival Dates: Nov 20 – 28, 2026