ਪੱਤਰ ਸੂਚਨਾ ਦਫ਼ਤਰ (ਪੀਆਈਬੀ) ਨੇ 57ਵੇਂ ਭਾਰਤੀ ਅੰਤਰਰਾਸ਼ਟਰੀ ਫਿਲਮ ਮਹੋਤਸਵ (ਇੱਫੀ) 2026 ਤੋਂ ਪਹਿਲਾਂ ਮਾਨਤਾ ਪ੍ਰਾਪਤ ਮੀਡੀਆ ਪ੍ਰਤੀਨਿਧੀਆਂ ਅਤੇ ਜਨਸੰਚਾਰ ਦੇ ਵਿਦਿਆਰਥੀਆਂ ਲਈ ਭਾਰਤ ਫਿਲਮ ਅਤੇ ਟੈਲੀਵਿਜ਼ਨ ਸੰਸਥਾਨ (ਐੱਫਟੀਆਈਆਈ) ਦੇ ਸਹਿਯੋਗ ਨਾਲ ਇੱਕ ਫਿਲਮ ਐਪ੍ਰੀਸਿਏਸ਼ਨ ਕੋਰਸ ਦਾ ਆਯੋਜਨ ਕੀਤਾ। ਇਸ ਪ੍ਰੋਗਰਾਮ ਦਾ ਉਦੇਸ਼ ਪ੍ਰਤੀਭਾਗੀਆਂ ਨੂੰ ਕਲਾ ਦੇ ਰੂਪ ਵਿੱਚ ਸਿਨੇਮਾ ਦੀ ਡੂੰਘੀ ਸਮਝ ਪ੍ਰਦਾਨ ਕਰਨਾ ਅਤੇ ਉਨ੍ਹਾਂ ਨੂੰ ਸਿਨੇਮਾ ਦੀ ਭਾਸ਼ਾ, ਸੁਹਜ-ਸ਼ਾਸਤਰ ਅਤੇ ਰਚਨਾਤਮਕ ਪ੍ਰਕਿਰਿਆਵਾਂ ਤੋਂ ਜਾਣੂ ਕਰਵਾਉਣਾ ਸੀ, ਤਾਂ ਜੋ ਉਹ ਮਹੋਤਸਵ ਅਤੇ ਉਸ ਵਿੱਚ ਪ੍ਰਦਰਸ਼ਿਤ ਫਿਲਮਾਂ ਨੂੰ ਵਧੇਰੇ ਸਮਝਦਾਰੀ ਅਤੇ ਬਿਹਤਰ ਦ੍ਰਿਸ਼ਟੀਕੋਣ ਨਾਲ ਦੇਖ ਸਕਣ।
ਉਦਘਾਟਨੀ ਸੈਸ਼ਨ ਨੂੰ ਸੰਬੋਧਨ ਕਰਦੇ ਹੋਏ, ਪੀਆਈਬੀ ਦੇ ਡਾਇਰੈਕਟਰ ਜਨਰਲ ਸ਼ੁਸ਼੍ਰੀ ਸਮਿਤਾ ਵਤਸ ਸ਼ਰਮਾ ਨੇ ਸਿਨੇਮਾ ਨੂੰ ਸਿਰਫ਼ ਮਨੋਰੰਜਨ ਰਾਹੀਂ ਦੇਖਣ ਦੀ ਜਗ੍ਹਾ ਉਸ ਦੀ ਪ੍ਰਗਟਾਵਾ ਸ਼ੈਲੀ, ਦਰਸ਼ਨ ਅਤੇ ਦ੍ਰਿਸ਼ ਭਾਸ਼ਾ ਨੂੰ ਸਮਝਣ ਅਤੇ ਸ਼ਲਾਘਾ ਕਰਨ ਦੇ ਮਹੱਤਵ ‘ਤੇ ਜ਼ੋਰ ਦਿੱਤਾ। ਸ਼੍ਰੀ ਮਹੇਸ਼ ਕੁਮਾਰ ਨੇ ਸਿਨੇਮਾ ਨੂੰ ਇੱਕ ਸਥਾਨਕ-ਕਾਲਿਕ ਅਤੇ ਤਕਨਾਲੋਜੀ-ਉਦਯੋਗਿਕ ਕਲਾ ਰੂਪ ਦੱਸਿਆ। ਉਨ੍ਹਾਂ ਨੇ ਇਸ ਗੱਲ ਨੂੰ ਰੇਖਾਂਕਿਤ ਕੀਤਾ ਕਿ ਸਿਨੇਮਾ ਦੇ ਸੱਭਿਆਚਾਰਕ ਅਤੇ ਸਮਾਜਿਕ ਪ੍ਰਭਾਵ ਨੂੰ ਆਕਾਰ ਦੇਣ ਵਿੱਚ ਦ੍ਰਿਸ਼ ਤਕਨੀਕਾਂ, ਤਕਨਾਲੋਜੀਆਂ ਅਤੇ ਰਚਨਾਤਮਕ ਪ੍ਰਕਿਰਿਆਵਾਂ ਦੀ ਮਹੱਤਵਪੂਰਨ ਭੂਮਿਕਾ ਹੁੰਦੀ ਹੈ।
ਸ਼੍ਰੀਮਤੀ ਸਮਿਤਾ ਵਤਸ ਸ਼ਰਮਾ ਨੇ ਸਿਨੇਮਾ ਨਾਲ ਜੁੜੀ ਮੀਡੀਆ ਕਵਰੇਜ ਵਿੱਚ ਵਧੇਰੇ ਡੂੰਘਾਈ ਅਤੇ ਗੁਣਵੱਤਾ ਲਿਆਉਣ ਦੀ ਜ਼ਰੂਰਤ ‘ਤੇ ਜ਼ੋਰ ਦਿੱਤਾ। ਉਨ੍ਹਾਂ ਨੇ ਮੀਡੀਆ ਪੇਸ਼ੇਵਰਾਂ ਨੂੰ ਅਪੀਲ ਕੀਤੀ ਕਿ ਉਹ ਸਿਨੇਮਾ ਨਾਲ ਜੁੜੀਆਂ ਖਬਰਾਂ ਦੇ ਵਿਆਪਕ ਕਵਰੇਜ ਦੇ ਨਾਲ-ਨਾਲ ਫਿਲਮ ਨਿਰਮਾਣ ਦੇ ਕਲਾਤਮਕ ਅਤੇ ਤਕਨੀਕੀ ਪਹਿਲੂਆਂ ‘ਤੇ ਵੀ ਵਿਸ਼ੇਸ਼ ਧਿਆਨ ਦੇਣ, ਤਾਂ ਜੋ ਉਨ੍ਹਾਂ ਦੀ ਰਿਪੋਰਟਿੰਗ ਵਧੇਰੇ ਡੂੰਘੀ ਅਤੇ ਸਾਰਥਕ ਬਣ ਸਕੇ। ਉਨ੍ਹਾਂ ਨੇ ਇਸ ਪ੍ਰੋਗਰਾਮ ਵਿੱਚ ਜਨਸੰਚਾਰ ਦੇ ਵਿਦਿਆਰਥੀਆਂ ਨੂੰ ਸ਼ਾਮਲ ਕਰਨ ਦੇ ਮਹੱਤਵ ਨੂੰ ਵੀ ਰੇਖਾਂਕਿਤ ਕੀਤਾ। ਨਾਲ ਹੀ, ਭਾਗੀਦਾਰਾਂ ਨੂੰ ਪ੍ਰੋਤਸਾਹਿਤ ਕੀਤਾ ਕਿ ਉਹ ਸੈਸ਼ਨਾਂ, ਫਿਲਮ ਪ੍ਰਦਰਸ਼ਨ ਅਤੇ ਫਿਲਮ ਨਿਰਮਾਤਾਵਾਂ ਅਤੇ ਸਿਨੇਮਾ ਜਗਤ ਦੇ ਹੋਰ ਪੇਸ਼ੇਵਰਾਂ ਦੇ ਨਾਲ ਗੱਲਬਾਤ ਦੇ ਮੌਕਿਆਂ ਦਾ ਪੂਰਾ ਲਾਭ ਲੈ ਸਕਣ।
ਇਸ ਕੋਰਸ ਦਾ ਸੰਚਾਲਨ ਐੱਫਟੀਆਈਆਈ ਦੇ ਫੈਕਲਟੀ ਮੈਂਬਰਾਂ ਪ੍ਰੋਫੈਸਰ ਡਾ. ਇੰਦਰਨੀਲ ਭੱਟਾਚਾਰੀਆ, ਸਕ੍ਰੀਨ ਸਟੱਡੀਜ਼ ਐਂਡ ਰਿਸਰਚ ਅਤੇ ਪ੍ਰੋਫੈਸਰ ਵੈਭਵ ਅਭਨਾਵੇ, ਐਸੋਸੀਏਟ ਪ੍ਰੋਫੈਸਰ, ਫਿਲਮ ਡਾਇਰੈਕਟਰ ਨੇ ਕੀਤਾ। ਸੈਸ਼ਨਾਂ ਵਿੱਚ ਲੈਕਚਰ, ਫਿਲਮ ਸਕ੍ਰੀਨਿੰਗ, ਵਿਚਾਰ-ਵਟਾਂਦਰਾ ਅਤੇ ਵਿਸ਼ਲੇਸ਼ਣਾਤਮਕ ਅਭਿਆਸਾਂ ਨੂੰ ਸ਼ਾਮਲ ਕੀਤਾ ਗਿਆ, ਜਿਨ੍ਹਾਂ ਦੇ ਰਾਹੀਂ ਭਾਗੀਦਾਰਾਂ ਨੂੰ ਫਿਲਮ ਨਿਰਮਾਣ ਦੇ ਵੱਖ-ਵੱਖ ਰੂਪਾਂ, ਸਿਨੇਮਾ ਦੇ ਇਤਿਹਾਸ ਅਤੇ ਗਲੋਬਲ ਫਿਲਮ ਨਿਰਮਾਣ ਦੇ ਸੁਹਿਜ ਸ਼ਾਸਤਰ ਤੋਂ ਜਾਣੂ ਕਰਵਾਇਆ ਗਿਆ। ਕੋਰਸ ਦੇ ਪ੍ਰਮੁੱਖ ਵਿਸ਼ਿਆਂ ਵਿੱਚ ‘ਸਿਨੇਮਾ ਵਿੱਚ ਸਮਾਂ ਅਤੇ ਸਥਾਨ’, ‘ਐਨੀਮੇਟਿਡ ਡਾਕਿਊਮੈਂਟਰੀ’ ਅਤੇ ‘ਸਟ੍ਰਕਚਰਲ ਵਿਸ਼ਲੇਸ਼ਣ’ ਸ਼ਾਮਲ ਸਨ। ਪ੍ਰੋਗਰਾਮ ਦੀ ਸਮਾਪਤੀ ਫਿਲਮ ਸਮੀਖਿਆ ‘ਤੇ ਇੱਕ ਵਿਸ਼ੇਸ਼ ਸੈਸ਼ਨ ਨਾਲ ਹੋਈ, ਜਿਸ ਵਿੱਚ ਭਾਗੀਦਾਰਾਂ ਨੇ ਕੋਰਸ ਦੌਰਾਨ ਸਿੱਖਿਆਂ ਗਈਆਂ ਧਾਰਨਾਵਾਂ ਅਤੇ ਅਲੋਚਨਾਤਮਕ ਦ੍ਰਿਸ਼ਟੀਕੋਣਾਂ ਦੇ ਅਧਾਰ ‘ਤੇ ਲਾਈਫਲਾਈਨ ਫਿਲਮ ਦਾ ਵਿਸ਼ਲੇਸ਼ਣ ਕੀਤਾ।
ਉਨ੍ਹਾਂ ਦੇ ਯੋਗਦਾਨ ਦੇ ਸਨਮਾਨ ਵਿੱਚ ਐੱਫਟੀਆਈਆਈ ਦੇ ਫੈਕਲਟੀ ਮੈਂਬਰਾਂ ਨੂੰ ਗੋਆ ਦੀ ਸਮ੍ਰਿੱਧ ਸੱਭਿਆਚਾਰਕ ਵਿਰਾਸਤ ਨੂੰ ਦਰਸਾਉਣ ਵਾਲੀ ਵਿਸ਼ੇਸ਼ ਤੌਰ ‘ਤੇ ਤਿਆਰ ਕਲਾਕ੍ਰਿਤੀਆਂ ਭੇਟ ਕਰ ਸਨਮਾਨਿਤ ਕੀਤਾ ਗਿਆ। ਪ੍ਰੋਗਰਾਮ ਵਿੱਚ ਹਿੱਸਾ ਲੈਣ ਵਾਲੇ ਮੀਡੀਆ ਪ੍ਰਤੀਭਾਗੀਆਂ ਨੂੰ ਸੂਚਨਾ ਅਤੇ ਪ੍ਰਸਾਰਣ ਮੰਤਰਾਲੇ ਦੇ ਵਧੀਕ ਸਕੱਤਰ ਸ਼੍ਰੀ ਪ੍ਰਭਾਤ ਕੁਮਾਰ, ਐੱਫਟੀਆਈਆਈ ਦੇ ਵਾਈਸ ਚਾਂਸਲਰ ਅਤੇ ਐੱਨਐੱਫਡੀਸੀ ਦੇ ਮੈਨੇਜਿੰਗ ਡਾਇਰੈਕਟਰ ਸ਼੍ਰੀ ਧੀਰਜ ਸਿੰਘ ਅਤੇ ਪੀਆਈਬੀ ਦੇ ਡਾਇਰੈਕਟਰ ਜਨਰਲ ਸ਼੍ਰੀਮਤੀ ਸਮਿਤਾ ਵਤਸ ਸ਼ਰਮਾ ਨੇ ਸਰਟੀਫਿਕੇਟ ਪ੍ਰਦਾਨ ਕੀਤੇ।
ਸਿਨੇਮਾ ਦੇ ਅਕਾਦਮਿਕ ਪਹਿਲੂਆਂ ਅਤੇ ਉਸ ਦੇ ਵਿਵਹਾਰਕ ਅਨੁਭਵ ਨੂੰ ਇਕੱਠੇ ਜੋੜਦੇ ਹੋਏ ਆਯੋਜਿਤ ਇਸ ਕੋਰਸ ਦਾ ਉਦੇਸ਼ ਭਾਗੀਦਾਰਾਂ ਵਿੱਚ ਫਿਲਮਾਂ ਨੂੰ ਸਮਝਣ, ਪਰਖਣ ਅਤ ਉਨ੍ਹਾਂ ਦੀ ਵਿਆਖਿਆ ਕਰਨ ਦੀ ਸਮਰੱਥਾ ਨੂੰ ਵਿਕਸਿਤ ਕਰਨਾ ਸੀ, ਤਾਂ ਜੋ ਉਹ 57ਵੇਂ ਇੱਫੀ ਵਿੱਚ ਪ੍ਰਦਰਸ਼ਿਤ ਫਿਲਮਾਂ ਨੂੰ ਵਧੇਰੇ ਡੂੰਘਾਈ ਅਤੇ ਅਲੋਚਨਾਤਮਕ ਦ੍ਰਿਸ਼ਟੀਕੋਣ ਦੇ ਨਾਲ ਦੇਖ ਅਤੇ ਸਮਝ ਸਕਣ।
* * *
ਪੀਆਈਬੀ ਇੱਫੀ ਟੀਮ/ਰਜਿਤ ਚੰਦਰਾਨ/ਸੁਪ੍ਰਿਆ ਘਾਟਦਾਕ/ਸ੍ਰੀਯੰਕਾਂ ਚੈਟਰਜੀ/ਰੋਬਿਨ ਸਿੰਘ/ਦਰਸ਼ਨਾ ਰਾਣੇ/ਬਲਜੀਤ| IFFI 57 - 034