57th International Film Festival of India 2026
20 – 28 Nov 2026

ਇੱਫੀ 2026 ਵਿੱਚ ਹਿਮਾਲਿਅਨ ਹੌਰੀਜ਼ਨਸ ਦੀ ਚਮਕ: ਲੱਦਾਖੀ ਅਤੇ ਕਸ਼ਮੀਰੀ ਕਹਾਣੀਆਂ ਬਣੀਆਂ ਆਕਰਸ਼ਣ ਦਾ ਕੇਂਦਰ


ਲੱਦਾਖ ਦੀ ਜੰਮੀ ਹੋਈ ਬਰਫ ਇੱਕ ਯੰਗ ਸਕੇਟਰ ਦੇ ਸੁਪਨੇ ਤੋਂ ਲੈ ਕੇ ਗੁਲਮਰਗ ਦੇ ਬੱਚਿਆਂ ਅਤੇ ਸ੍ਰੀਨਗਰ ਦੇ ਲੱਕੜ ਦੀ ਨੱਕਾਸ਼ੀ ਕਰਨ ਵਾਲੇ ਆਖਰੀ ਉਸਤਾਦ ਕਾਰੀਗਰਾਂ ਤੱਕ, ਚਾਰ ਫਿਲਮਾਂ ਹਿਮਾਲਿਆ ਦੀ ਭਾਵਨਾ ਨੂੰ ਗੋਆ ਲੈ ਕੇ ਆਈਆਂ ਹਨ

Posted On: 17 NOV 2026 9:06PMby PIB ChandigarhRelease ID: 2337993Views: 5

ਹਿਮਾਲਿਆ ਖੇਤਰ ਦੇ ਪਹਾੜ, ਮਠ, ਬਰਫ ਨਾਲ ਢਕੇ ਹੋਏ ਪਿੰਡ ਅਤੇ ਸਥਾਨਕ ਕਲਾ-ਸੱਭਿਆਚਾਰਕ ਨੂੰ ਗੋਆ ਵਿਖੇ ਆਯੋਜਿਤ 57ਵੇਂ ਇੰਟਰਨੈਸ਼ਨਲ ਫਿਲਮ ਫੈਸਟੀਵਲ ਆਫ ਇੰਡੀਆ (ਇੱਫੀ) ਵਿੱਚ ਇੱਕ ਜੀਵੰਤ ਆਵਾਜ਼ ਮਿਲੇਗੀ। ਲੱਦਾਖੀ ਅਤੇ ਕਸ਼ਮੀਰੀ ਭਾਸ਼ਾਵਾਂ ਦੀਆਂ ਚਾਰ ਫਿਲਮਾਂ-ਜਿਨ੍ਹਾਂ ਵਿੱਚ ਦੋ ਫੀਚਰ ਫਿਲਮਾਂ ਅਤੇ ਦੋ ਨੌਨ-ਫੀਚਰ ਫਿਲਮਾਂ ਸ਼ਾਮਲ ਹਨ-ਇਸ ਖੇਤਰ ਦੇ ਕੁਦਰਤੀ ਦ੍ਰਿਸ਼ਾਂ, ਪਰੰਪਰਾਵਾਂ ਅਤੇ ਆਮ ਲੋਕਾਂ ਦੀਆਂ ਕਹਾਣੀਆਂ ਨੂੰ ਦਰਸ਼ਕਾਂ ਦੇ ਸਾਹਮਣੇ ਪੇਸ਼ ਕਰਨਗੀਆਂ। ਬਿਕਮਿੰਗ ਨਾਮ ਦੀ ਲੱਦਾਖੀ ਸ਼ੌਰਟ ਫਿਲਮ, ਜੋ ‘ਇੰਡੀਅਨ ਪੈਨੋਰਮਾ ਨੌਨ-ਫੀਚਰ’ ਸੈਕਸ਼ਨ ਦੀ ਉਦਘਾਟਨੀ ਫਿਲਮ ਹੈ, ਇਸ ਚੌਣ ਦੀ ਮੁੱਖ ਥੀਮ ਨੂੰ ਦਰਸਾਉਂਦੀ ਹੈ।

ਲੱਦਾਖੀ ਫਿਲਮਾਂ:

ਲੀਨਾ ਯਾਦਵ ਦੁਆਰਾ ਲਿਖੀ ਅਤੇ ਨਿਰਦੇਸ਼ਿਤ ਬਿਕਮਿੰਗ 11 ਮਿੰਟਾਂ ਦੀ ਇੱਕ ਲੱਦਾਖੀ ਫਿਲਮ ਹੈ, ਜੋ ਇੰਡੀਅਨ ਪੈਨੋਰਮਾ ਨੌਨ-ਫੀਚਰ ਸੈਕਸ਼ਨ ਦੀ ਸ਼ੁਰੂਆਤ ਕਰਦੀ ਹੈ। ਲੱਦਾਖ ਦੇ ਪਿਛੋਕੜ ‘ਤੇ ਬਣੀ ਇਹ ਫਿਲਮ ਰਿੰਚੇਨ ਨਾਮ ਦੀ ਇੱਕ ਨੌਜਵਾਨ ਮਾਂ ਅਤੇ ਉਸ ਦੇ ਬੇਟੇ ਅਗਯਾਲ ਦੀ ਕਹਾਣੀ ਹੈ, ਜੋ ਬਚਪਨ ਤੋਂ ਹੀ ਕੁਦਰਤ ਦੇ ਨਾਲ ਇੱਕ ਡੂੰਗਾ ਅਤੇ ਅਨੋਖਾ ਤਾਲਮੇਲ ਦਰਸਾਉਂਦਾ ਹੈ। ਸੱਤ ਸਾਲ ਦੀ ਉਮਰ ਵਿੱਚ, ਅਗਯਾਲ ਨੂੰ ਕੁਝ ਅਜੀਬ ਅਨੁਭਵ ਹੁੰਦੇ ਹਨ; ਉਹ ਪ੍ਰਾਚੀਨ ਲਿਕਿਰ ਮਠ ਵੱਲ ਆਕਰਸ਼ਿਤ ਹੁੰਦਾ ਜਾਂਦਾ ਹੈ ਅਤੇ ਉਸ ਨੂੰ ਕੁਝ ਅਜਿਹੀਆਂ ਯਾਦਾਂ ਆਉਂਦੀਆਂ ਹਨ, ਜੋ ਕਿਸੇ ਦੂਜੇ ਜਨਮ ਦੀਆਂ ਲਗਦੀਆਂ ਹਨ। ਮਠ ਵਿੱਚ, ਉਹ ਇੱਕ ਬੰਦ ਕਮਰੇ ਵਿੱਚ ਰੱਖੇ ਬਕਸੇ ਨੂੰ ਪਛਾਣ ਲੈਂਦਾ ਹੈ। ਬਕਸੇ ਅੰਦਰਲੀਆਂ ਚੀਜ਼ਾਂ ਨੂੰ ਦੇਖ ਕੇ ਉੱਥੋਂ ਦੇ ਭਿਕਸ਼ੂਆਂ ਨੂੰ ਵਿਸ਼ਵਾਸ ਹੋ ਜਾਂਦਾ ਹੈ ਕਿ ਉਹ ਇੱਕ ਸਨਮਾਨਿਤ ਰਿਮਪੋਛੇ (Rimpoche) ਦਾ ਪੁਨਰਜਨਮ ਹੈ। ਜਿਵੇਂ-ਜਿਵੇਂ ਅਗਯਾਲ ਆਪਣੀ ਅਧਿਆਤਮਿਕ ਯਾਤਰਾ ਸ਼ੁਰੂ ਕਰਦਾ ਹੈ, ਫਿਲਮ ਪੁਨਰਜਨਮ, ਨੀਅਤੀ ਅਤੇ ਅਤੀਤ, ਵਰਤਮਾਨ ਅਤੇ ਭਵਿੱਖ ਦੇ ਵਿਚਕਾਰਲੇ ਸਬੰਧਾਂ ਦੀ ਪੜਤਾਲ ਕਰਦੀ ਹੈ। ਫਿਲਮ ਵਿੱਚ ਰਿੰਚੇਨ ਆਂਗਮੋ ਅਤੇ ਤਸੇਰਿੰਗ ਵਾਂਗਗੇਲ ਨੇ ਅਦਾਕਾਰੀ ਕੀਤੀ ਹੈ। ਲੀਨਾ ਯਾਦਵ ਇੱਕ ਪੁਰਸਕਾਰ ਜੇਤੂ ਲੇਖਿਕਾ, ਨਿਰਦੇਸ਼ਕ ਅਤੇ ਨਿਰਮਾਤਾ ਹਨ, ਜਿਨ੍ਹਾਂ ਨੇ ‘ਪਾਚਰਡ’ ‘ਰਾਜਮਾ ਚਾਵਲ’, ‘ਹਾਊਸ ਆਫ ਸੀਕ੍ਰੇਟਸ’ ਅਤੇ ਔਸਕਰ ਲਈ ਨਾਮਜ਼ਦ ਫਿਲਮ ‘ਟੈੱਲ ਇਟ ਲਾਈਕ ਅ ਵੂਮੈਨ’ ਵਰਗੀਆਂ ਫਿਲਮਾਂ ਬਣਾਈਆਂ ਹਨ।

‘ਬਿਕਮਿੰਗ ਦਾ ਇੱਕ ਦ੍ਰਿਸ਼

ਸਾਹਿਲ ਸ਼ਾਹ ਦੁਆਰਾ ਡਾਇਰੈਕਟਿਡ ‘ਬਰਡਸ ਔਨ ਆਈਸ’ 85 ਮਿੰਟਾਂ ਦੀ ਇੱਕ ਲੱਦਾਖੀ ਫੀਚਰ ਫਿਲਮ ਹੈ। ਇਸ ਨੂੰ ਇੰਡੀਅਨ ਪੈਨੋਰਮਾ ਫੀਚਰ ਫਿਲਮਜ਼ ਸੈਕਸ਼ਨ ਅਤੇ ਕਿਸੇ ਡਾਇਰੈਕਟਰ ਦੀ ਸਰਬੋਤਮ ਪਹਿਲੀ ਫਿਲਮ ਫਿਲਮ ਦੀ ਸ਼੍ਰੇਣੀ ਲਈ ਚੁਣਿਆ ਗਿਆ ਹੈ। ਲੱਦਾਖ ਦੀ ਰਹਿਣ ਵਾਲੀ ਤਾਸ਼ੀ ਨਾਮ ਦੀ ਇੱਕ ਛੋਟੀ ਬੱਚੀ ਆਪਣੇ ਦਾਦਾ ਦੇ ਨਾਲ ਰਹਿੰਦੀ ਹੈ ਅਤੇ ਆਪਣੇ ਮਾਤਾ-ਪਿਤਾ (ਜੋ ਚਰਵਾਹੇ ਹਨ) ਦੇ ਵਾਪਸ ਆਉਣ ਦੀ ਉਡੀਕ ਕਰ ਰਹੀ ਹੈ। ਜਦੋਂ ਉਸ ਨੂੰ ਕਿਤੋਂ ਆਈਸ-ਹਾਕੀ ਸਕੇਟਸ (ਜੁੱਤੇ) ਉਧਾਰ ਮਿਲਦੇ ਹਨ, ਤਾਂ ਉਸ ਦੇ ਮਨ ਵਿੱਚ ਇੱਕ ਨਵਾਂ ਸੁਪਨਾ ਆਕਾਰ ਲੈਣ ਲੱਗਦਾ ਹੈ। ਹਿਮਾਲਿਆ ਦੀ ਕੜਾਕੇ ਦੀ ਠੰਡ ਵਿੱਚ ਵੱਡੇ ਹੋਣ ਦੀਆਂ ਚੁਣੌਤੀਆਂ ਦਾ ਸਾਹਮਣਾ ਕਰਦੇ ਹੋਏ, ਉਸ ਨੂੰ ਪਰਿਵਾਰ, ਦੁਖ ਅਤੇ ਜੀਵਨ ਦੇ ਸੰਘਰਸ਼ ਨਾਲ ਜੁੜੀਆਂ ਕੁਝ ਕੌੜੀਆਂ ਸੱਚਾਈਆਂ ਦਾ ਪਤਾ ਲੱਗਦਾ ਹੈ। ਹਾਰ ਨਾ ਮੰਨਣ ਦਾ ਪੱਕਾ ਇਰਾਦਾ ਲੈ ਕੇ, ਤਾਸ਼ੀ ਅਤੇ ਉਸ ਦੀ ਸਭ ਤੋਂ ਵਧੀਆ ਦੋਸਤ ਆਪਣੇ ਸੁਪਨੇ ਨੂੰ ਪੂਰਾ ਕਰਨ ਦਾ ਆਪਣਾ ਹੀ ਇੱਕ ਰਸਤਾ ਲੱਭਦੀ ਹੈ। ਫਿਲਮ ਵਿੱਚ ਤਾਸ਼ੀ ਦੇ ਕਿਰਦਾਰ ਵਿੱਚ ਸੇਮਜਾਂਗ ਸਕਿਡਡੌਨ ਹਨ, ਅਤੇ ਉਨ੍ਹਾਂ ਦੇ ਨਾਲ ਐੱਨ. ਚੋਪਾਲ, ਕੁੰਗਾ ਚੋਸਕਯਾਬ, ਪਦਮਾ ਚੋਰੋਲ ਅਤੇ ਸੋਨਮ ਸਟੋਬਗਾਇਸ ਵੀ ਮੁੱਖ ਭੂਮਿਕਾ ਵਿੱਚ ਹਨ। ਸ਼ਾਨ ਪਸਰੀਛਾ ਦੁਆਰਾ ਲਿਖੀ ਅਤੇ ‘ਕੈਮਿਓ ਫਿਲਮਜ਼’ ਦੁਆਰਾ ਨਿਰਮਿਤ ਇਹ ਫਿਲਮ ਸਾਹਿਲ ਸ਼ਾਹ ਦੀ ਪਹਿਲੀ ਫੀਚਰ ਫਿਲਮ ਹੈ। ਉਨ੍ਹਾਂ ਦੀ ਇਸ ਪਹਿਲੀ ਫਿਲਮ ਨੂੰ ਆਕਰ ਦੇਣ ਵਿੱਚ ਆਈਸ-ਹੌਕੀ ਭਾਈਚਾਰੇ ਦਾ ਵੱਡਾ ਯੋਗਦਾਨ ਮਿਲਿਆ ਹੈ।

 ‘ਬਰਡਸ ਔਨ ਆਈਸ’ ਦਾ ਇੱਕ ਦ੍ਰਿਸ਼

ਕਸ਼ਮੀਰੀ ਫਿਲਮਾਂ:

ਰਾਜਾ ਸ਼ੱਬੀਰ ਮੁਹੰਮਦ ਖਾਨ ਦੁਆਰਾ ਨਿਰਦੇਸ਼ਿਤ, 'ਸਲੈੱਜ' (Sledge) 75 ਮਿੰਟਾਂ ਦੀ ਇੱਕ ਕਸ਼ਮੀਰੀ ਫੀਚਰ ਫਿਲਮ ਹੈ, ਜਿਸਦਾ 'ਏਸ਼ੀਆ ਪ੍ਰੀਮੀਅਰ' ਇੱਫੀ 2026 ਵਿੱਚ ਹੋਵੇਗਾ। ਇਹ ਫਿਲਮ 'ਇੰਡੀਅਨ ਪੈਨੋਰਮਾ' ਸੈਕਸ਼ਨ ਵਿੱਚ ਸ਼ਾਮਲ ਹੈ ਅਤੇ ਕਿਸੇ ਭਾਰਤੀ ਫੀਚਰ ਫਿਲਮ ਦੇ 'ਸਰਵੋਤਮ ਡੈਬਿਊ ਡਾਇਰੈਕਟਰ' (Best Debut Director) ਦੇ ਪੁਰਸਕਾਰ ਲਈ ਮੁਕਾਬਲਾ ਕਰ ਰਹੀ ਹੈ। ਗੁਲਮਰਗ ਦੇ ਨੇੜੇ ਬਰਫ਼ ਨਾਲ ਢਕੇ ਇੱਕ ਪਿੰਡ ਵਿੱਚ, ਅਲੀ ਦੀ ਲੱਕੜ ਦੀ 'ਸਲੇਜ' (ਬਰਫ਼ 'ਤੇ ਚੱਲਣ ਵਾਲੀ ਗੱਡੀ) ਹੀ ਉਸ ਦੇ ਪਰਿਵਾਰ ਦੀ ਕਮਾਈ ਦਾ ਇਕਲੌਤਾ ਸਾਧਨ ਹੈ। ਜਦੋਂ ਅਲੀ ਕੁਝ ਦਿਨਾਂ ਲਈ ਘਰੋਂ ਬਾਹਰ ਜਾਂਦਾ ਹੈ, ਤਾਂ ਉਸ ਦੇ ਤਿੰਨ ਬੱਚੇ—ਹਾਜ਼ਿਕ, ਇਸ਼ੇਲ ਅਤੇ ਰਾਇਮਾ-ਨੂੰ ਅਜਿਹੀ ਆਜ਼ਾਦੀ ਮਿਲ ਜਾਂਦੀ ਹੈ, ਜਿਸਨੂੰ ਉਹ ਪੂਰੀ ਤਰ੍ਹਾਂ ਸਮਝ ਨਹੀਂ ਪਾਉਂਦੇ। ਖੇਡਦੇ-ਖੇਡਦੇ, ਉਨ੍ਹਾਂ ਤੋਂ ਅਣਜਾਨੇ ਵਿੱਚ ਉਹ ਸਲੇਜ ਟੁੱਟ ਜਾਂਦੀ ਹੈ। ਪਿਤਾ ਦੇ ਵਾਪਸ ਆਉਣ ਤੋਂ ਪਹਿਲਾਂ ਇਸ ਨੂੰ ਠੀਕ ਕਰਨ ਦੀ ਚਿੰਤਾ ਵਿੱਚ, ਬੱਚੇ ਗੁਲਮਰਗ ਦੀ ਸੈਲਾਨੀਆਂ ਨਾਲ ਭਰੀ ਦੁਨੀਆ ਵਿੱਚ ਨਿਕਲ ਪੈਂਦੇ ਹਨ। ਉੱਥੇ, ਉਹ ਪੈਸੇ ਕਮਾਉਣ ਦੀ ਕੋਸ਼ਿਸ਼ ਕਰਦੇ ਹਨ, ਪਰ ਉਨ੍ਹਾਂ ਨੂੰ ਲੋਕਾਂ ਵੱਲੋਂ ਅਸਵੀਕਾਰ ਅਤੇ ਕਈ ਤਰ੍ਹਾਂ ਦੇ ਅਪਮਾਨ ਦਾ ਸਹਿਣ ਕਰਨੇ ਪੈਂਦੇ ਹਨ। ਜਦੋਂ ਉਨ੍ਹਾਂ ਨੂੰ ਪੈਸਿਆਂ ਅਤੇ ਚਾਕਲੇਟਾਂ ਨਾਲ ਭਰਿਆ ਗੁੰਮ ਹੋਇਆ ਬੈਗ ਮਿਲਦਾ ਹੈ, ਤਾਂ ਉਨ੍ਹਾਂ ਨੂੰ ਲੱਗਦਾ ਹੈ ਕਿ ਉਨ੍ਹਾਂ ਦੀਆਂ ਸਾਰੀਆਂ ਮੁਸ਼ਕਲਾਂ ਹੱਲ ਹੋ ਜਾਣਗੀਆਂ; ਹਾਲਾਂਕਿ ਉਸ ਬੈਗ ਦੀ ਵਰਤੋਂ ਕਰਨ ਦਾ ਲਾਲਚ ਉਨ੍ਹਾਂ ਦੇ ਅੰਦਰੂਨੀ ਜ਼ਮੀਰ ਨਾਲ ਟਕਰਾਉਣ ਲੱਗਦਾ ਹੈ। ਰਾਜਾ ਖਾਨ 'ਸੱਤਿਆਜੀਤ ਰੇ ਫਿਲਮ ਐਂਡ ਟੈਲੀਵਿਜ਼ਨ ਇੰਸਟੀਟਿਊਟ' ਦੇ ਸਾਬਕਾ ਵਿਦਿਆਰਥੀ ਹਨ ਅਤੇ ਉਨ੍ਹਾਂ ਦੀ ਦਸਤਾਵੇਜ਼ੀ ਫਿਲਮ 'ਸ਼ੈਫਰਡਜ਼ ਆਫ਼ ਪੈਰਾਡਾਈਜ਼' (Shepherds of Paradise) ਨੂੰ ਰਾਸ਼ਟਰੀ ਪੁਰਸਕਾਰ ਮਿਲ ਚੁੱਕਿਆ ਹੈ। ਇਸ ਫਿਲਮ ਦਾ ਨਿਰਮਾਣ 'ਰਿਹਾਨਾ ਪ੍ਰੋਡਕਸ਼ਨਜ਼' (Rihana Productions) ਨੇ ਕੀਤਾ ਹੈ ਅਤੇ ਇਸ ਵਿੱਚ ਹਾਜ਼ਿਕ ਮੁਹੰਮਦ ਖਾਨ, ਇਸ਼ੇਲ ਖਾਨ ਅਤੇ ਰਾਇਮਾ ਖਾਨ ਮੁੱਖ ਭੂਮਿਕਾਵਾਂ ਵਿੱਚ ਹਨ।

‘ਸਲੈੱਜ’ ਫਿਲਮ ਦਾ ਇੱਕ ਦ੍ਰਿਸ਼

‘ਨਕਸ਼-ਏ-ਦੌਰ’ 12 ਮਿੰਟਾਂ ਦੀ ਇੱਕ ਕਸ਼ਮੀਰੀ ਡੌਕਿਊਮੈਂਟਰੀ ਹੈ, ਜਿਸ ਨੂੰ ਇੰਡੀਅਨ ਪੈਨਰੋਮਾ ਨੌਨ-ਫੀਚਰ ਫਿਲਮਜ਼’ ਸੈਕਸ਼ਨ ਵਿੱਚ ਸ਼ਾਮਲ ਕੀਤਾ ਗਿਆ ਹੈ। ਇਸ ਦਾ ਨਿਰਦੇਸ਼ਨ ਬਾਬਾ ਤੱਸਦੁਕ ਹੁਸੈਨ ਨੇ ਕੀਤਾ ਹੈ, ਜੋ ਕਿ ਇਸ ਦੇ ਸਿਨੇਮੈਟੋਗ੍ਰਾਫਰ ਵੀ ਹਨ। ਸ੍ਰੀਨਗਰ ਦੀਆਂ ਪੁਰਾਣੀਆਂ ਗਲੀਆਂ ਵਿੱਚ, ਗੁਲਾਮ ਨਬੀ ਡਾਰ ਅਖਰੋਟ ਦੀ ਲੱਕੜ ‘ਤੇ ਨੱਕਾਸ਼ੀ ਕਰਨ ਦੀ ਰਵਾਇਤੀ ਕਸ਼ਮੀਰੀ ਕਲਾ ਨੂੰ ਅੱਜ ਵੀ ਜੀਵੰਤ ਰੱਖੇ ਹੋਏ ਹਨ। ਉਹ ਛੇ ਦਹਾਕਿਆਂ ਤੋਂ ਵੱਧ ਸਮੇਂ ਤੋਂ ਇਹ ਕੰਮ ਕਰ ਰਹੇ ਹਨ। ਪਦਮ ਸ਼੍ਰੀ ਨਾਲ ਸਨਮਾਨਿਤ ਗੁਲਾਮ ਨਬੀ ਡਾਰ ਲੱਕੜ ਉੱਪਰ ਅਜਿਹੇ ਬਰੀਕ ਡਿਜ਼ਾਈਨ ਬਣਾਉਂਦੇ ਹਨ, ਜੋ ਇਸ ਖੇਤਰ ਦੇ ਇਤਿਹਾਸ ਅਤੇ ਸੱਭਿਆਚਾਰ ਨੂੰ ਪ੍ਰਤੀਬਿੰਬਤ ਕਰਦੇ ਹਨ। ਇਹ ਫਿਲਮ ਉਨ੍ਹਾਂ ਦੇ ਜੀਵਨ ਅਤੇ ਕੰਮ ਨੂੰ ਦਰਸਾਉਂਦੀ ਹੈ, ਅਤੇ ਇਹ ਵੀ ਦਿਖਾਉਂਦੀ ਹੈ ਕਿ ਕਿਵੇਂ ਉਹ ਬਦਲਦੀ ਦੁਨੀਆ ਵਿੱਚ ਵੀ ਇਸ ਕਲਾ ਨੂੰ ਜੀਵਤ ਰੱਖਣ ਲਈ ਪੂਰੀ ਤਰ੍ਹਾਂ ਨਾਲ ਸਮਰਪਿਤ ਹਨ। ਕਿਉਂਕਿ ਹੁਣ ਬਹੁਤ ਘੱਟ ਲੋਕ ਇਸ ਕਲਾ ਨੂੰ ਅਪਣਾ ਰਹੇ ਹਨ, ਅਜਿਹੇ ਵਿੱਚ ਉਹ ਨਾ ਸਿਰਫ਼ ਇਹ ਕੰਮ ਖੁਦ ਕਰ ਰਹੇ ਹਨ, ਸਗੋਂ ਆਪਣੀਆਂ ਅਗਲੀਆਂ ਪੀੜ੍ਹੀਆਂ ਨੂੰ ਵੀ ਇਹ ਹੁਨਰ ਸਿਖਾ ਰਹੇ ਹਨ, ਤਾਂ ਜੋ ਕਸ਼ਮੀਰ ਦੀ ਲੱਕੜ ਦੀ ਨੱਕਾਸ਼ੀ ਦੀ ਪਰੰਪਰਾ ਅੱਗੇ ਵੀ ਚੱਲਦੀ ਰਹੇ। ਇਸ ਫਿਲਮਾ ਦਾ ਨਿਰਮਾਣ ‘ਬੀਬੀਪੀ ਸਟੂਡੀਓ ਵਰਚੁਅਲ ਭਾਰਤ ਪ੍ਰਾਈਵੇਟ ਲਿਮਿਟੇਡ’ ਨੇ ਕੀਤਾ ਹੈ ਅਤ ਇਸ ਦੀ ਕਹਾਣੀ ਭਰਤਬਾਲਾ ਨੇ ਲਿਖੀ ਹੈ। 

 ‘ਨਕਸ਼-ਏ-ਦੌਰ’ ਫਿਲਮ ਦਾ ਇੱਕ ਦ੍ਰਿਸ਼

 * * *

ਪੀਆਈਬੀ ਇੱਫੀ ਟੀਮ| ਰਜਿਤ ਚੰਦ੍ਰਨ / ਲੇਕਸ਼ਮੀ ਪ੍ਰਿਆ ਐੱਸ.ਐੱਸ/ ਅਨੁਸ਼ਕਾ ਆਰਐੱਸ / ਦਰਸ਼ਨਾ ਰਾਣੇ/ਏਕੇ


Great films resonate through passionate voices. Share your love for cinema with #IFFI2026 and #StoriesWithoutBorders. Tag us @pibindia on Instagram and @PIB_India on X, and we will help amplify your festival moments!

For accredited journalists, critics, bloggers, and vloggers seeking 1-on-1 interviews with filmmakers and festival juries, write to us at:
iffi.mediadesk@pib.gov.in with the subject line: Take One with PIB.


Official Release ID: 2337993
•
Media Centre: Goa
•
Festival Dates: Nov 20 – 28, 2026