ਗ੍ਰਹਿ ਮੰਤਰਾਲਾ
azadi ka amrit mahotsav

ਅੱਤਵਾਦ ਅਤੇ ਦੇਸ਼-ਵਿਰੋਧੀ ਗਤੀਵਿਧੀਆਂ ਪ੍ਰਤੀ 'ਜ਼ੀਰੋ ਟੌਲਰੈਂਸ' ਦੇ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੇ ਦ੍ਰਿਸ਼ਟੀਕੋਣ ਦੇ ਅਨੁਸਾਰ, ਗ੍ਰਹਿ ਮੰਤਰਾਲੇ ਨੇ UAPA ਦੇ ਤਹਿਤ 'ਇਸਲਾਮਿਕ ਰਿਸਰਚ ਫਾਊਂਡੇਸ਼ਨ' (IRF) 'ਤੇ ਲੱਗੀਆਂ ਪਾਬੰਦੀਆਂ ਨੂੰ ਵਧਾਇਆ


ਭਗੌੜੇ ਅੱਤਵਾਦੀ ਪ੍ਰਚਾਰਕ ਡਾ. ਜ਼ਾਕਿਰ ਨਾਇਕ ਦੀ ਅਗਵਾਈ ਵਾਲੀ ਇਹ ਸੰਸਥਾ, ਫਿਰਕੂਪ੍ਰਸਤੀ ਨਫਰਤ ਭੜਕਾਉਣ ਅਤੇ ਅੱਤਵਾਦ ਨੂੰ ਉਤਸ਼ਾਹਿਤ ਕਰਨ ਵਰਗੀਆਂ ਭਾਰਤ-ਵਿਰੋਧੀ ਸਾਜ਼ਿਸ਼ਾਂ ਵਿੱਚ ਸ਼ਾਮਲ ਰਹੀ ਹੈ

ਇਹ ਸੰਸਥਾ ਅੱਤਵਾਦ ਅਤੇ ਵੱਖਵਾਦ ਦੀ ਜ਼ਹਿਰੀਲੀ ਵਿਚਾਰਧਾਰਾ ਦਾ ਪ੍ਰਚਾਰ ਕਰਨ, ਹਿੰਸਕ ਅਸ਼ਾਂਤੀ ਭੜਕਾਉਣ, ਭਗੌੜੇ ਅੱਤਵਾਦੀਆਂ ਨੂੰ ਮੁੜ ਇਕੱਠਾ ਕਰਨ ਅਤੇ ਫਿਰਕੂ ਕਲੇਸ਼ ਪੈਦਾ ਕਰਨ ਵਿੱਚ ਸ਼ਾਮਲ ਪਾਈ ਗਈ

Posted On: 13 NOV 2026 1:41PM by PIB Chandigarh

ਅੱਤਵਾਦ ਅਤੇ ਦੇਸ਼-ਵਿਰੋਧੀ ਗਤੀਵਿਧੀਆਂ ਪ੍ਰਤੀ 'ਜ਼ੀਰੋ ਟੌਲਰੈਂਸ' ਦੇ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੇ ਦ੍ਰਿਸ਼ਟੀਕੋਣ 'ਤੇ ਦ੍ਰਿੜ੍ਹਤਾ ਨਾਲ ਅਮਲ ਕਰਦੇ ਹੋਏ, ਗ੍ਰਹਿ ਮੰਤਰਾਲੇ ਨੇ 'ਇਸਲਾਮਿਕ ਰਿਸਰਚ ਫਾਊਂਡੇਸ਼ਨ' (IRF) 'ਤੇ 'ਗੈਰ-ਕਾਨੂੰਨੀ ਗਤੀਵਿਧੀਆਂ (ਰੋਕਥਾਮ) ਐਕਟ (UAPA) ਦੇ ਤਹਿਤ ਗੈਰ-ਕਾਨੂੰਨੀ ਸੰਸਥਾ ਵਜੋਂ ਪਾਬੰਦੀਆਂ ਨੂੰ ਵਧਾ ਦਿੱਤਾ ਹੈ। 

 

ਗ੍ਰਹਿ ਮੰਤਰੀ ਦੇ ਦਫ਼ਤਰ (HMO) ਨੇ 'ਐਕਸ' (X) 'ਤੇ ਇੱਕ ਪੋਸਟ ਵਿੱਚ ਕਿਹਾ: "ਅੱਤਵਾਦ ਅਤੇ ਦੇਸ਼-ਵਿਰੋਧੀ ਗਤੀਵਿਧੀਆਂ ਪ੍ਰਤੀ ਮੋਦੀ ਜੀ ਦੇ 'ਜ਼ੀਰੋ ਟੌਲਰੈਂਸ' ਦੇ ਦ੍ਰਿਸ਼ਟੀਕੋਣ ਨੂੰ ਕਾਇਮ ਰੱਖਦੇ ਹੋਏ, ਗ੍ਰਹਿ ਮੰਤਰਾਲੇ ਨੇ 'ਇਸਲਾਮਿਕ ਰਿਸਰਚ ਫਾਊਂਡੇਸ਼ਨ' (IRF) 'ਤੇ UAPA ਦੇ ਤਹਿਤ 'ਗੈਰ-ਕਾਨੂੰਨੀ ਸੰਸਥਾ' ਵਜੋਂ ਪਾਬਦੀ ਨੂੰ ਵਧਾ ਦਿੱਤਾ ਹੈ। ਭਗੌੜੇ ਅੱਤਵਾਦੀ ਪ੍ਰਚਾਰਕ ਡਾ. ਜ਼ਾਕਿਰ ਨਾਇਕ ਦੀ ਅਗਵਾਈ ਵਾਲੀ ਇਹ ਸੰਸਥਾ ਭਾਰਤ-ਵਿਰੋਧੀ ਸਾਜ਼ਿਸ਼ਾਂ ਵਿੱਚ ਸ਼ਾਮਲ ਰਹੀ ਹੈ, ਜਿਸ ਵਿੱਚ ਫਿਰਕੂ ਨਫ਼ਰਤ ਭੜਕਾਉਣਾ, ਦੁਸ਼ਮਣੀ ਫੈਲਾਉਣਾ ਅਤੇ ਅੱਤਵਾਦ ਨੂੰ ਉਤਸ਼ਾਹਿਤ ਕਰਨਾ ਸ਼ਾਮਲ ਹੈ। ਇਹ ਸੰਸਥਾ ਅੱਤਵਾਦ ਅਤੇ ਵੱਖਵਾਦ ਦੀ ਜ਼ਹਿਰੀਲੀ ਵਿਚਾਰਧਾਰਾ ਦਾ ਪ੍ਰਚਾਰ ਕਰਨ, ਹਿੰਸਾ ਅਤੇ ਅਸ਼ਾਂਤੀ ਭੜਕਾਉਣ, ਭਗੌੜੇ ਅੱਤਵਾਦੀਆਂ ਨੂੰ ਮੁੜ ਇਕੱਠਾ ਕਰਨ ਅਤੇ ਫਿਰਕੂ ਕਲੇਸ਼ ਪੈਦਾ ਕਰਨ ਵਿੱਚ ਸ਼ਾਮਲ ਪਾਈ ਗਈ ਹੈ।"

 

****

ਆਰਕੇ /ਆਰਆਰ/ਪੀਐੱਸ/ਪੀਆਰ/ਪੀਐੱਸ /ਬਲਜੀਤ ਸਿੰਘ


(Release ID: 2335940) ਵਿਜ਼ੀਟਰ ਕਾਊਂਟਰ : 2