ਜਹਾਜ਼ਰਾਨੀ ਮੰਤਰਾਲਾ
azadi ka amrit mahotsav

ਦਿੱਲੀ ਨੂੰ ਮਿਲਣ ਜਾ ਰਹੀ ਹੈ ਯਮੁਨਾ ਨਦੀ 'ਤੇ ਪਹਿਲੀ ਮਨੋਰੰਜਕ ਕਰੂਜ਼ ਸੇਵਾ


ਸਰਬਾਨੰਦ ਸੋਨੋਵਾਲ ਕੱਲ੍ਹ ਦਿੱਲੀ ਦੇ ਉਪ ਰਾਜਪਾਲ ਤਰਨਜੀਤ ਸਿੰਘ ਸੰਧੂ ਅਤੇ ਮੁੱਖ ਮੰਤਰੀ ਰੇਖਾ ਗੁਪਤਾ ਦੀ ਮੌਜੂਦਗੀ ਵਿੱਚ ਇਸ ਦਾ ਉਦਘਾਟਨ ਕਰਨਗੇ

Posted On: 09 NOV 2026 5:11PM by PIB Chandigarh

ਦਿੱਲੀ ਆਪਣੇ ਸੈਰ-ਸਪਾਟਾ ਖੇਤਰ ਵਿੱਚ ਇੱਕ ਨਵਾਂ ਆਕਰਸ਼ਣ ਜੋੜਨ ਜਾ ਰਹੀ ਹੈ, ਜਿਸ ਤਹਿਤ ਯਮੁਨਾ ਨਦੀ 'ਤੇ ਇੱਕ ਮਨੋਰੰਜਕ ਰਿਵਰ ਕਰੂਜ਼ ਸੇਵਾ ਸ਼ੁਰੂ ਕੀਤੀ ਜਾ ਰਹੀ ਹੈ । ਕੇਂਦਰੀ ਬੰਦਰਗਾਹ, ਜਹਾਜ਼ਰਾਨੀ ਅਤੇ ਜਲਮਾਰਗ ਮੰਤਰੀ, ਸਰਬਾਨੰਦ ਸੋਨੋਵਾਲ, ਉਪ ਰਾਜਪਾਲ ਸਰਦਾਰ ਤਰਨਜੀਤ ਸਿੰਘ ਸੰਧੂ ਅਤੇ ਦਿੱਲੀ ਦੀ ਮੁੱਖ ਮੰਤਰੀ ਸ਼੍ਰੀਮਤੀ ਰੇਖਾ ਗੁਪਤਾ ਦੀ ਮੌਜੂਦਗੀ ਵਿੱਚ ਕੱਲ੍ਹ (ਮੰਗਲਵਾਰ, 10 ਨਵੰਬਰ, 2026) ਸੋਨੀਆ ਵਿਹਾਰ ਵਿਖੇ ਇਸ ਸੇਵਾ ਦਾ ਉਦਘਾਟਨ ਕਰਨਗੇ। ਨਦੀ ਦੇ ਸੋਨੀਆ ਵਿਹਾਰ-ਜਗਤਪੁਰ ਹਿੱਸੇ ਵਿੱਚ ਵਿਕਸਤ ਕੀਤੀ ਗਈ ਇਸ ਪਹਿਲਕਦਮੀ ਦਾ ਮੰਤਵ ਨਦੀ-ਅਧਾਰਿਤ ਸੈਰ-ਸਪਾਟੇ ਨੂੰ ਉਤਸ਼ਾਹਿਤ ਕਰਨਾ ਅਤੇ ਰਾਸ਼ਟਰੀ ਰਾਜਧਾਨੀ ਵਿੱਚ ਆਉਣ ਵਾਲੇ ਸੈਲਾਨੀਆਂ ਨੂੰ ਇੱਕ ਨਵਾਂ ਮਨੋਰੰਜਕ ਅਨੁਭਵ ਪ੍ਰਦਾਨ ਕਰਨਾ ਹੈ।

ਇਸ ਉਦਘਾਟਨੀ ਸਮਾਰੋਹ ਵਿੱਚ ਬੰਦਰਗਾਹ, ਜਹਾਜ਼ਰਾਨੀ ਅਤੇ ਜਲਮਾਰਗ ਰਾਜ ਮੰਤਰੀ ਸ਼੍ਰੀ ਸ਼ਾਂਤਨੂ ਠਾਕੁਰ ਅਤੇ ਸੜਕ ਆਵਾਜਾਈ ਅਤੇ ਰਾਜਮਾਰਗ ਰਾਜ ਮੰਤਰੀ ਸ਼੍ਰੀ ਹਰਸ਼ ਮਲਹੋਤਰਾ ਵੀ ਮੌਜੂਦ ਰਹਿਣਗੇ। ਇਸ ਸਮਾਗਮ ਵਿੱਚ ਦਿੱਲੀ ਸਰਕਾਰ ਦੇ ਮੰਤਰੀ, ਜਿਨ੍ਹਾਂ ਵਿੱਚ ਲੋਕ ਨਿਰਮਾਣ ਵਿਭਾਗ (ਪੀ ਡਬਲਯੂ ਡੀ) ਅਤੇ ਸਿੰਚਾਈ ਤੇ ਹੜ੍ਹ ਕੰਟਰੋਲ ਮੰਤਰੀ ਸ਼੍ਰੀ ਪਰਵੇਸ਼ ਸਾਹਿਬ ਸਿੰਘ ਅਤੇ ਸੈਰ-ਸਪਾਟਾ ਮੰਤਰੀ ਸ਼੍ਰੀ ਕਪਿਲ ਮਿਸ਼ਰਾ ਸ਼ਾਮਲ ਹਨ, ਵੀ ਹਿੱਸਾ ਲੈਣਗੇ। ਇਸ ਤੋਂ ਇਲਾਵਾ, ਸੰਸਦ ਮੈਂਬਰ ਸ਼੍ਰੀ ਮਨੋਜ ਤਿਵਾੜੀ ਅਤੇ ਕੇਂਦਰੀ ਤੇ ਦਿੱਲੀ ਸਰਕਾਰ ਦੇ ਸੀਨੀਅਰ ਅਧਿਕਾਰੀ ਵੀ ਇਸ ਮੌਕੇ 'ਤੇ ਮੌਜੂਦ ਰਹਿਣਗੇ।

'ਨੈਸ਼ਨਲ ਵਾਟਰਵੇਜ਼ ਐਕਟ, 2016' (ਰਾਸ਼ਟਰੀ ਜਲਮਾਰਗ ਐਕਟ, 2016) ਦੇ ਤਹਿਤ ਯਮੁਨਾ ਨਦੀ ਨੂੰ 'ਰਾਸ਼ਟਰੀ ਜਲਮਾਰਗ-110' ਵਜੋਂ ਨਾਮਜ਼ਦ ਕੀਤਾ ਗਿਆ ਹੈ। ਦਿੱਲੀ ਵਿੱਚ ਯਮੁਨਾ ਨਦੀ ਦੇ ਸੋਨੀਆ ਵਿਹਾਰ-ਜਗਤਪੁਰ ਹਿੱਸੇ ਵਿੱਚ ਮਨੋਰੰਜਕ ਰਿਵਰ ਕਰੂਜ਼ ਸੇਵਾ ਦਾ ਵਿਕਾਸ, ਇਸ ਰਾਸ਼ਟਰੀ ਜਲਮਾਰਗ ਦੀ ਸਮਰੱਥਾ ਨੂੰ ਮਨੋਰੰਜਕ ਆਵਾਜਾਈ ਅਤੇ ਨਦੀ-ਅਧਾਰਿਤ ਸੈਰ-ਸਪਾਟੇ ਲਈ ਵਰਤਣ ਵੱਲ ਇੱਕ ਮਹੱਤਵਪੂਰਨ ਕਦਮ ਹੈ। ਇਸ ਸੇਵਾ ਦੀ ਸ਼ੁਰੂਆਤ ਤੋਂ ਪਹਿਲਾਂ, ਪਿਛਲੇ ਮਹੀਨੇ 'ਇਨਲੈਂਡ ਵਾਟਰਵੇਜ਼ ਅਥਾਰਟੀ ਆਫ਼ ਇੰਡੀਆ' (ਆਈ ਡਬਲਯੂ ਏ ਆਈ) ਅਤੇ ਦਿੱਲੀ ਸਰਕਾਰ ਦੇ ਸੀਨੀਅਰ ਅਧਿਕਾਰੀਆਂ ਦੀ ਮੌਜੂਦਗੀ ਵਿੱਚ ਕਰੂਜ਼ ਜਹਾਜ਼ ਦੇ ਟ੍ਰਾਇਲ ਰਨ (ਪਰੀਖਣ ਫੇਰੇ) ਸਫਲਤਾਪੂਰਵਕ ਕੀਤੇ ਗਏ ਸੀ।

ਭਾਰਤ ਸਰਕਾਰ ਦੇ ਬੰਦਰਗਾਹ, ਜਹਾਜ਼ਰਾਨੀ ਅਤੇ ਜਲਮਾਰਗ ਮੰਤਰਾਲੇ ਦੇ ਅਧੀਨ 'ਇਨਲੈਂਡ ਵਾਟਰਵੇਜ਼ ਅਥਾਰਟੀ ਆਫ਼ ਇੰਡੀਆ' (ਆਈ ਡਬਲਯੂ ਏ ਆਈ) ਦੀ ਅਗਵਾਈ ਵਿੱਚ ਸ਼ੁਰੂ ਕੀਤੀ ਗਈ ਇਹ ਪਹਿਲਕਦਮੀ, ਟਿਕਾਊ ਅੰਦਰੂਨੀ ਜਲ ਆਵਾਜਾਈ ਨੂੰ ਉਤਸ਼ਾਹਿਤ ਕਰਨ ਅਤੇ ਜਲਮਾਰਗਾਂ ਨੂੰ ਸ਼ਹਿਰੀ ਆਵਾਜਾਈ (ਮੋਬਿਲਿਟੀ) ਅਤੇ ਸੈਰ-ਸਪਾਟਾ ਬੁਨਿਆਦੀ ਢਾਂਚੇ ਦੇ ਇੱਕ ਅਨਿੱਖੜਵੇਂ ਹਿੱਸੇ ਵਜੋਂ ਵਿਕਸਤ ਕਰਨ ਪ੍ਰਤੀ ਅਥਾਰਟੀ ਦੀ ਵਚਨਬੱਧਤਾ ਨੂੰ ਦਰਸਾਉਂਦੀ ਹੈ।

ਇਸ ਪਹਿਲਕਦਮੀ ਨਾਲ ਦਿੱਲੀ ਦੇ ਵਸਨੀਕਾਂ ਅਤੇ ਸੈਲਾਨੀਆਂ ਨੂੰ ਇੱਕ ਵਿਲੱਖਣ ਅਨੁਭਵ ਮਿਲਣ ਦੀ ਉਮੀਦ ਹੈ, ਜਿਸ ਨਾਲ ਯਮੁਨਾ ਨਦੀ ਨਾਲ ਲੋਕਾਂ ਦਾ ਜੁੜਾਅ ਹੋਰ ਵਧੇਗਾ। ਬਿਜਲੀ ਨਾਲ ਚੱਲਣ ਵਾਲੇ ਕਰੂਜ਼ ਜਹਾਜ਼ਾਂ ਦੀ ਵਰਤੋਂ, ਸਾਫ਼-ਸੁਥਰੀ ਅਤੇ ਟਿਕਾਊ ਆਵਾਜਾਈ ਨੂੰ ਉਤਸ਼ਾਹਿਤ ਕਰਨ ਵਿੱਚ ਅੰਦਰੂਨੀ ਜਲਮਾਰਗਾਂ ਦੀ ਸਮਰੱਥਾ ਨੂੰ ਪ੍ਰਦਰਸ਼ਿਤ ਕਰੇਗੀ, ਅਤੇ ਨਾਲ ਹੀ ਰਾਸ਼ਟਰੀ ਰਾਜਧਾਨੀ ਖੇਤਰ (ਐੱਨ ਸੀ ਆਰ) ਵਿੱਚ ਮਨੋਰੰਜਨ ਦਾ ਇੱਕ ਨਵਾਂ ਆਕਰਸ਼ਣ ਜੋੜੇਗੀ।

'ਯਮੁਨਾ ਨਦੀ ਮਨੋਰੰਜਕ ਕਰੂਜ਼ ਸੇਵਾ' ਨੂੰ 'ਇਨਲੈਂਡ ਵਾਟਰਵੇਜ਼ ਅਥਾਰਟੀ ਆਫ਼ ਇੰਡੀਆ' (ਆਈਡਬਲਯੂਏਆਈ) ਵੱਲਿਂ, ਬੰਦਰਗਾਹ, ਜਹਾਜ਼ਰਾਨੀ ਅਤੇ ਜਲਮਾਰਗ ਮੰਤਰਾਲੇ ਦੇ ਅਧੀਨ, ਦਿੱਲੀ ਵਿਕਾਸ ਅਥਾਰਟੀ (ਡੀ ਡੀ ਏ), ਦਿੱਲੀ ਸੈਰ-ਸਪਾਟਾ ਅਤੇ ਆਵਾਜਾਈ ਵਿਕਾਸ ਨਿਗਮ (ਡੀ ਟੀ ਟੀ ਡੀ ਸੀ), ਦਿੱਲੀ ਜਲ ਬੋਰਡ (ਡੀ ਜੇ ਬੀ), ਅਤੇ ਦਿੱਲੀ ਸਰਕਾਰ ਦੇ ਸਿੰਚਾਈ ਅਤੇ ਹੜ੍ਹ ਨਿਯੰਤਰਣ ਵਿਭਾਗ ਦੇ ਸਹਿਯੋਗ ਨਾਲ ਵਿਕਸਤ ਕੀਤਾ ਜਾ ਰਿਹਾ ਹੈ।

 

***************

 

ਐੱਮ ਆਈ/ਸਚਿਨ


(Release ID: 2334685) ਵਿਜ਼ੀਟਰ ਕਾਊਂਟਰ : 6