Posted On:
09 NOV 2026 6:23PM by PIB Chandigarh
'ਮਾਈ ਭਾਰਤ-ਨੈਸ਼ਨਲ ਸਰਵਿਸ ਸਕੀਮ (ਐੱਨਐੱਸਐੱਸ)' ਨੇ 'ਨਸ਼ਾ ਮੁਕਤ ਯੁਵਾ ਫਾਰ ਵਿਕਸਿਤ ਭਾਰਤ 100 ਵੀਕ ਸੰਕਲਪ ਅਭਿਆਨ' ਦੇ ਤਹਿਤ 153 ਸੰਸਥਾਵਾਂ ਵਿੱਚ ਦੇਸ਼-ਵਿਆਪੀ 'ਦੀਵਾਲੀ ਸਨੇਹ ਮਿਲਣ' ਸਮਾਗਮਾਂ ਦਾ ਆਯੋਜਨ ਕੀਤਾ, ਜਿਸ ਵਿੱਚ 1,07,494 ਲੋਕਾਂ ਨੇ ਹਿੱਸਾ ਲਿਆ। ਇਹ ਅੱਠਵਾਂ ਹਫ਼ਤਾਵਾਰੀ ਉਪਰਾਲਾ ਮੁਹਿੰਮ ਦੇ ਦੂਜੇ ਮਹੀਨੇ ਦੀ ਸਮਾਪਤੀ ਦਾ ਪ੍ਰਤੀਕ ਸੀ। ਇਸ ਦੌਰਾਨ ਨੌਜਵਾਨਾਂ, ਪਰਿਵਾਰਾਂ ਅਤੇ ਭਾਈਚਾਰੇ ਦੇ ਮੈਂਬਰਾਂ ਨੂੰ ਇਕੱਠਾ ਕੀਤਾ ਗਿਆ ਤਾਂ ਜੋ ਸਮਾਜਿਕ ਇਕੱਠਾਂ, ਸੱਭਿਆਚਾਰਕ ਗਤੀਵਿਧੀਆਂ, ਸਮੂਹਿਕ ਸਹੁੰਆਂ ਅਤੇ ਸਵੈ-ਇੱਛਤ ਸੇਵਾ ਰਾਹੀਂ 'ਨਸ਼ਾ-ਮੁਕਤ ਦੀਵਾਲੀ' ਮਨਾਉਣ ਦਾ ਸੰਦੇਸ਼ ਦਿੱਤਾ ਜਾ ਸਕੇ।

ਇਸ ਪਹਿਲਕਦਮੀ ਦਾ ਮੰਤਵ ਨਸ਼ਾ ਰੋਕਥਾਮ ਦੇ ਸੰਦੇਸ਼ ਨੂੰ ਸਿਰਫ਼ ਵਿੱਦਿਅਕ ਸੰਸਥਾਵਾਂ ਤੱਕ ਹੀ ਸੀਮਤ ਨਾ ਰੱਖ ਕੇ, ਇਸਨੂੰ ਘਰਾਂ ਅਤੇ ਆਂਢ-ਗੁਆਂਢ ਤੱਕ ਪਹੁੰਚਾਉਣਾ ਸੀ। ਇਸ ਰਾਹੀਂ ਪਰਿਵਾਰਾਂ ਅਤੇ ਭਾਈਚਾਰਿਆਂ ਨੂੰ ਉਤਸ਼ਾਹਿਤ ਕੀਤਾ ਗਿਆ ਕਿ ਉਹ ਸਿਹਤਮੰਦ ਜੀਵਨ-ਸ਼ੈਲੀ ਨੂੰ ਉਤਸ਼ਾਹਿਤ ਕਰਨ ਅਤੇ ਤਿਉਹਾਰਾਂ ਨੂੰ ਜ਼ਿੰਮੇਵਾਰੀ ਨਾਲ ਮਨਾਉਣ ਦੀ ਸਮੂਹਿਕ ਜ਼ਿੰਮੇਵਾਰੀ ਲੈਣ। ਬਾਕੀ ਸੰਸਥਾਵਾਂ ਵਿੱਚ ਗਤੀਵਿਧੀਆਂ ਛੁੱਟੀਆਂ ਤੋਂ ਬਾਅਦ ਕਰਵਾਈਆਂ ਜਾਣਗੀਆਂ।
'ਨਸ਼ਾ ਮੁਕਤ ਦੀਪੋਤਸਵ' ਦੇ ਹਿੱਸੇ ਵਜੋਂ, ਵਲੰਟੀਅਰਾਂ, ਭਾਈਚਾਰੇ ਦੇ ਬਜ਼ੁਰਗਾਂ ਅਤੇ ਬੱਚਿਆਂ ਨੇ ਮਿੱਟੀ ਦੇ ਦੀਵੇ ਜਗਾਏ, ਜੋ ਨਸ਼ੇ ਦੇ ਹਨੇਰੇ 'ਤੇ ਚਾਨਣ (ਰੌਸ਼ਨੀ) ਦੀ ਜਿੱਤ ਦਾ ਪ੍ਰਤੀਕ ਸਨ। 'ਦੀਪੋਤਸਵ' ਅਤੇ 'ਸਨੇਹ ਮਿਲਣ' ਸਮਾਗਮਾਂ ਵਿੱਚ ਕੁੱਲ ਮਿਲਾ ਕੇ 41,600 ਤੋਂ ਵੱਧ ਲੋਕਾਂ ਨੇ ਸ਼ਮੂਲੀਅਤ ਕੀਤੀ। ਇਸ ਤਿਉਹਾਰੀਂ ਮੌਕੇ ਦੀ ਵਰਤੋਂ ਨਸ਼ਾ ਰੋਕਥਾਮ ਵਿੱਚ ਭਾਈਚਾਰਕ ਭਾਗੀਦਾਰੀ ਨੂੰ ਉਤਸ਼ਾਹਿਤ ਕਰਨ ਲਈ ਕੀਤੀ ਗਈ।

ਭਾਗ ਲੈਣ ਵਾਲੀਆਂ ਸੰਸਥਾਵਾਂ ਨੇ ਖੇਤਰੀ ਭਾਸ਼ਾਵਾਂ ਵਿੱਚ ਨੁੱਕੜ ਨਾਟਕਾਂ, ਰੰਗੋਲੀ ਬਣਾਉਣ ਦੀਆਂ ਗਤੀਵਿਧੀਆਂ ਅਤੇ ਨਸ਼ਾ-ਮੁਕਤੀ ਨਾਲ ਸਬੰਧਿਤ ਗੀਤਾਂ ਦਾ ਆਯੋਜਨ ਕੀਤਾ। ਇਨ੍ਹਾਂ ਸੱਭਿਆਚਾਰਕ ਪ੍ਰੋਗਰਾਮਾਂ ਵਿੱਚ 24,100 ਤੋਂ ਵੱਧ ਲੋਕ ਸ਼ਾਮਲ ਹੋਏ। ਇਨ੍ਹਾਂ ਵਿੱਚ ਪ੍ਰਗਟਾਵੇ ਦੇ ਰਵਾਇਤੀ ਅਤੇ ਰਚਨਾਤਮਕ ਢੰਗਾਂ ਦੀ ਵਰਤੋਂ ਕਰਕੇ ਨਸ਼ਿਆਂ ਦੀ ਰੋਕਥਾਮ ਅਤੇ ਸਿਹਤਮੰਦ ਜੀਵਨ-ਸ਼ੈਲੀ ਅਪਣਾਉਣ ਦੀ ਮਹੱਤਤਾ ਬਾਰੇ ਦੱਸਿਆ ਗਿਆ।
ਇਨ੍ਹਾਂ ਸਮਾਗਮਾਂ ਦਾ ਇੱਕ ਮੁੱਖ ਹਿੱਸਾ 'ਨਸ਼ਾ-ਮੁਕਤ ਦੀਵਾਲੀ ਸੰਕਲਪ' ਸੀ, ਜਿਸ ਵਿੱਚ ਲਗਭਗ 25,000 ਵਿਅਕਤੀਆਂ ਅਤੇ ਪਰਿਵਾਰਕ ਮੈਂਬਰਾਂ ਨੇ ਬਿਨਾਂ ਨਸ਼ਿਆਂ ਦੇ ਦੀਵਾਲੀ ਮਨਾਉਣ ਦੀ ਸਹੁੰ ਚੁ 'ਸੇਵਾ' ਵਰਗ ਦੇ ਅਧੀਨ, 16,700 ਤੋਂ ਵੱਧ ਵਲੰਟੀਅਰਾਂ ਨੇ ਬਿਰਧ ਆਸ਼ਰਮਾਂ, ਅਨਾਥ ਆਸ਼ਰਮਾਂ, ਹਸਪਤਾਲਾਂ ਅਤੇ ਝੁੱਗੀ-ਝੌਂਪੜੀ ਵਾਲੇ ਇਲਾਕਿਆਂ ਦਾ ਦੌਰਾ ਕੀਤਾ ਅਤੇ ਉੱਥੇ ਦੀਵੇ ਤੇ ਮਿਠਾਈਆਂ ਵੰਡੀਆਂ। ਇਹ ਉਪਰਾਲਾ ਹਮਦਰਦੀ, ਸਮਾਵੇਸ਼ੀਪਣ ਅਤੇ ਸਮਾਜ ਸੇਵਾ ਵਰਗੇ ਮੁੱਲਾਂ ਨੂੰ ਦਰਸਾਉਂਦਾ ਹੈ।

ਨੌਜਵਾਨ ਵਲੰਟੀਅਰਾਂ ਨੇ ਇਸ ਮੁਹਿੰਮ ਦੀ ਪਹੁੰਚ ਵਧਾਉਣ ਲਈ ਡਿਜੀਟਲ ਪਲੇਟਫ਼ਾਰਮਾਂ ਦੀ ਵੀ ਵਰਤੋਂ ਕੀਤੀ। ਨਸ਼ਾ-ਮੁਕਤ ਦੀਵਾਲੀ ਦਾ ਸੰਦੇਸ਼ ਫੈਲਾਉਣ ਲਈ, ਇੰਸਟਾਗ੍ਰਾਮ 'ਤੇ ‘ਹੈਸ਼ ਨਸਾਮੁਕਤਯੁਵਾ’ ਹੈਸ਼ਟੈਗ ਦੀ ਵਰਤੋਂ ਕਰਦੇ ਹੋਏ 1,100 ਤੋਂ ਵੱਧ ਸੋਸ਼ਲ ਮੀਡੀਆ ਪੋਸਟਾਂ ਅਤੇ ਰੀਲਾਂ ਅਪਲੋਡ ਕੀਤੀਆਂ ਗਈਆਂ, ਜਿਨ੍ਹਾਂ ਵਿੱਚ ਖ਼ਾਸ ਤੌਰ 'ਤੇ 'ਨੁੱਕੜ ਨਾਟਕਾਂ' ਨੂੰ ਪ੍ਰਦਰਸ਼ਿਤ ਕੀਤਾ ਗਿਆ ਸੀ।
*****
ਗੌਰਵ ਸੈਣੀ