ਵਿੱਤ ਮੰਤਰਾਲਾ
azadi ka amrit mahotsav

ਸਰਕਾਰੀ ਇਮਾਰਤਾਂ ਵਿੱਚ ਸੂਰਜੀ ਊਰਜਾ ਪਲਾਂਟ ਲਗਾਉਣ ਵਿੱਚ ਮੋਹਰੀ ਭੂਮਿਕਾ ਲਈ ਵਿੱਤੀ ਸੇਵਾ ਵਿਭਾਗ ਨੂੰ "ਪੀਐਮ ਸੂਰਯ ਘਰ ਐਕਸੀਲੈਂਸ ਅਵਾਰਡ" ਨਾਲ ਸਨਮਾਨਿਤ ਕੀਤਾ ਗਿਆ


ਵਿੱਤੀ ਸੇਵਾਵਾਂ ਵਿਭਾਗ ਨੇ ਸਾਰੀਆਂ ਵਿਵਹਾਰਕ ਪ੍ਰਸ਼ਾਸਕੀ ਇਮਾਰਤਾਂ ਵਿੱਚ ਸੂਰਜੀ ਊਰਜਾ ਪਲਾਂਟ ਸਥਾਪਿਤ ਕਰਕੇ 2,576 ਥਾਵਾਂ 'ਤੇ ਕੁੱਲ 61.50 ਮੈਗਾਵਾਟ ਸਮਰੱਥਾ ਦੇ ਛੱਤ ਵਾਲੇ ਸੂਰਜੀ ਸਿਸਟਮ ਚਾਲੂ ਕਰਕੇ 100% ਟੀਚਾ ਪ੍ਰਾਪਤ ਕੀਤਾ

ਉਪ ਰਾਸ਼ਟਰਪਤੀ ਨੇ ਭਾਰਤ ਮੰਡਪਮ ਵਿਖੇ ਭਾਰਤ ਨਵਿਆਉਣਯੋਗ ਊਰਜਾ ਸੰਮੇਲਨ ਅਤੇ ਪ੍ਰਦਰਸ਼ਨੀ 2026 ਵਿੱਚ ਇਹ ਪੁਰਸਕਾਰ ਪ੍ਰਦਾਨ ਕੀਤਾ

Posted On: 06 NOV 2026 2:54PM by PIB Chandigarh

ਇਸ ਰਾਸ਼ਟਰੀ ਮਿਸ਼ਨ ਪ੍ਰਤੀ ਅਸਧਾਰਨ ਸੰਸਥਾਗਤ ਵਚਨਬੱਧਤਾ ਦਾ ਪ੍ਰਦਰਸ਼ਨ ਕਰਦੇ ਹੋਏ, ਵਿੱਤੀ ਸੇਵਾਵਾਂ ਵਿਭਾਗ ਨੇ ਆਪਣੇ ਪ੍ਰਸ਼ਾਸਕੀ ਨਿਯੰਤਰਣ ਅਧੀਨ ਸਾਰੀਆਂ ਪਛਾਣੀਆਂ ਗਈਆਂ ਅਤੇ ਵਿਵਹਾਰਕ ਇਮਾਰਤਾਂ ਵਿੱਚ 100% ਸੂਰਜੀ ਊਰਜਾ ਪਲਾਂਟ ਸਥਾਪਿਤ ਕਰਨ ਦੇ ਟੀਚੇ ਨੂੰ ਸਫਲਤਾਪੂਰਵਕ ਪ੍ਰਾਪਤ ਕਰ ਲਿਆ ਹੈ। ਕੁੱਲ 4,144 ਇਮਾਰਤਾਂ ਦਾ ਤਕਨੀਕੀ ਅਤੇ ਢਾਂਚਾਗਤ ਵਿਵਹਾਰਕਤਾ ਲਈ ਮੁਲਾਂਕਣ ਕੀਤਾ ਗਿਆ ਸੀ। ਇਸ ਮੁਲਾਂਕਣ ਵਿੱਚ ਛੱਤਾਂ ਤੱਕ ਪਹੁੰਚਣ ਦੇ ਅਧਿਕਾਰ, ਇਮਾਰਤ ਦੀ ਮਾਲਕੀ, ਛਾਂ ਦੀਆਂ ਸਥਿਤੀਆਂ ਅਤੇ ਲੋਡ-ਬੇਅਰਿੰਗ ਸਮਰੱਥਾ ਵਰਗੇ ਮਾਪਦੰਡਾਂ ਨੂੰ ਧਿਆਨ ਵਿੱਚ ਰੱਖਿਆ ਗਿਆ । ਇਸ ਤੋਂ ਬਾਅਦ ਸੂਰਜੀ ਊਰਜਾ ਪਲਾਂਟ ਸਥਾਪਿਤ ਕਰਨ ਲਈ 2,576 ਇਮਾਰਤਾਂ ਨੂੰ ਵਿਵਹਾਰਕ ਪਾਇਆ ਗਿਆ । ਵਿੱਤੀ ਸੇਵਾਵਾਂ ਵਿਭਾਗ ਦੇ ਅਧੀਨ ਸਾਰੀਆਂ ਸੰਸਥਾਵਾਂ ਨੇ ਇਨ੍ਹਾਂ ਸਾਰੀਆਂ 2,576 ਵਿਵਹਾਰਕ ਇਮਾਰਤਾਂ ਵਿੱਚ ਰੂਫਟੌਪ ਸੋਲਰ ਫੋਟੋਵੋਲਟਿਕ (ਪੀਵੀ) ਪਲਾਂਟ ਸਫਲਤਾਪੂਰਵਕ ਸਥਾਪਿਤ ਕਰਕੇ ਚਾਲੂ ਕਰ ਦਿੱਤੇ ਗਏ ਹਨ । ਇਸਦੇ ਨਤੀਜੇ ਵਜੋਂ ਕੁੱਲ 61.50 ਮੈਗਾਵਾਟ ਸਵੱਛ ਊਰਜਾ ਉਤਪਾਦਨ ਸਮਰੱਥਾ ਸਥਾਪਿਤ ਕੀਤੀ ਗਈ ਹੈ।

 

ਇਸ ਮਹੱਤਵਪੂਰਨ ਪ੍ਰਾਪਤੀ ਦੇ ਮੱਦੇਨਜ਼ਰ, ਵਿੱਤੀ ਸੇਵਾਵਾਂ ਵਿਭਾਗ ਨੂੰ 5 ਨਵੰਬਰ, 2026 ਨੂੰ ਨਵੀਂ ਦਿੱਲੀ ਦੇ ਭਾਰਤ ਮੰਡਪਮ ਵਿਖੇ ਪੀਐਮ ਸੂਰਯ ਘਰ ਐਕਸੀਲੈਂਸ ਅਵਾਰਡ ਦੇ ਅੰਤਰਗਤ ਦੂਜੇ ਸਥਾਨ ਨਾਲ ਸਨਮਾਨਿਤ ਕੀਤਾ ਗਿਆ। ਇਹ ਪੁਰਸਕਾਰ ਕੇਂਦਰੀ ਮੰਤਰਾਲੇ/ਵਿਭਾਗਾਂ  ਦੁਆਰਾ "ਵੱਧ ਤੋਂ ਵੱਧ ਇਮਾਰਤਾਂ ਵਿੱਚ ਸੂਰਜੀ ਊਰਜਾ ਪਲਾਂਟ ਸਥਾਪਨਾ” ਦੀ ਸ਼੍ਰੇਣੀ ਵਿੱਚ ਪ੍ਰਦਾਨ ਕੀਤਾ ਗਿਆ।

ਇਹ ਪੁਰਸਕਾਰ ਭਾਰਤ ਦੇ ਉਪ ਰਾਸ਼ਟਰਪਤੀ ਦੁਆਰਾ ਪੀਐਮ ਸੂਰਯ ਘਰ ਐਕਸੀਲੈਂਸ ਅਵਾਰਡ ਸਮਾਰੋਹ ਦੌਰਾਨ ਪ੍ਰਦਾਨ ਕੀਤਾ ਗਿਆ। ਇਹ ਸਮਾਰੋਹ ਭਾਰਤ ਨਵਿਆਉਣਯੋਗ ਊਰਜਾ ਸੰਮੇਲਨ ਅਤੇ ਪ੍ਰਦਰਸ਼ਨੀ 2026 (ਬੀਆਰਈ ਸੰਮੇਲਨ) ਦੇ ਸਮਾਪਤੀ ਸੈਸ਼ਨ ਦੇ ਹਿੱਸੇ ਵਜੋਂ ਆਯੋਜਿਤ ਕੀਤਾ ਗਿਆ ਸੀ। ਇਸ ਸੰਮੇਲਨ ਦਾ ਆਯੋਜਨ ਨਵੀਂ ਅਤੇ ਨਵਿਆਉਣਯੋਗ ਊਰਜਾ ਮੰਤਰਾਲੇ ਦੁਆਰਾ ਕੀਤਾ ਗਿਆ ਸੀ। ਇਸਦਾ ਆਯੋਜਨ ਅੰਤਰਰਾਸ਼ਟਰੀ ਸੂਰਜੀ ਗਠਬੰਧਨ ਦੀ 9ਵੀਂ ਜਨਰਲ ਅਸੈਂਬਲੀ ਅਤੇ ਹਰਿਤ ਹਾਈਡ੍ਰੋਜਨ 'ਤੇ ਚੌਥੀ ਅੰਤਰਰਾਸ਼ਟਰੀ ਕਾਨਫਰੰਸ ਦੇ ਨਾਲ ਕੀਤਾ ਗਿਆ ।

"ਪੀਐਮ ਸੂਰਯ ਘਰ ਐਕਸੀਲੈਂਸ ਅਵਾਰਡ" ਨਾਲ ਸਨਮਾਨਿਤ ਕੀਤਾ ਜਾਣਾ, ਭਾਰਤ ਦੇ ਵਿਆਪਕ ਨੈੱਟ-ਜ਼ੀਰੋ ਨਿਕਾਸ ਟੀਚਿਆਂ ਨੂੰ ਪ੍ਰਾਪਤ ਕਰਨ ਦੀ ਦਿਸ਼ਾ ਵੱਲ ਵਿੱਤੀ ਸੇਵਾਵਾਂ ਵਿਭਾਗ ਦੇ ਨਿਰੰਤਰ ਅਤੇ ਦ੍ਰਿੜ੍ਹ ਯੋਗਦਾਨ ਨੂੰ ਰੇਖਾਂਕਿਤ ਕਰਦਾ ਹੈ। ਨਾਲ ਹੀ, ਇਹ ਟਿਕਾਊ ਵਿਕਾਸ ਨੂੰ ਉਤਸ਼ਾਹਿਤ ਕਰਨ ਵਿੱਚ ਬੁਨਿਆਦੀ ਢਾਂਚੇ ਰਾਹੀਂ ਵਿੱਤੀ ਸੰਸਥਾਵਾਂ ਦੀ ਸਰਗਰਮ ਅਤੇ ਮਹੱਤਵਪੂਰਨ ਭੂਮਿਕਾ ਨੂੰ ਵੀ ਮਜ਼ਬੂਤ ​​ਕਰਦਾ ਹੈ।

  ***

ਕੇਟੀ/ਏਡੀ/ਏਕੇ


(Release ID: 2334393) ਵਿਜ਼ੀਟਰ ਕਾਊਂਟਰ : 8