ਮਾਈਕਰੋ , ਸਮਾਲ ਅਤੇ ਮੀਡੀਅਮ ਉੱਦਮ ਮੰਤਰਾਲਾ
azadi ka amrit mahotsav

ਸੂਖਮ, ਛੋਟੇ ਅਤੇ ਦਰਮਿਆਨੇ ਉੱਦਮ (ਐੱਮਐੱਸਐੱਮਈ) ਮੰਤਰਾਲੇ ਨੇ ਔਰਤਾਂ ਦੀ ਅਗਵਾਈ ਵਾਲੇ ਐੱਮਐੱਸਐੱਮਈਜ਼ ਨੂੰ ਸਮਰਥਨ ਦੇਣ ਲਈ ਐੱਸਆਰਆਈ ਫੰਡ 'ਤੇ ਇੱਕ ਜਾਗਰੂਕਤਾ ਵਰਕਸ਼ਾਪ ਦਾ ਆਯੋਜਨ ਕੀਤਾ


ਐੱਮਐੱਸਐੱਮਈ ਮੰਤਰਾਲਾ ਯਸ਼ਸਵਿਨੀ ਅਭਿਆਨ ਅਧੀਨ ਔਰਤਾਂ ਦੀ ਅਗਵਾਈ ਵਾਲੇ ਉੱਦਮਾਂ ਲਈ ਵਿਕਾਸ ਪੂੰਜੀ ਇਕੱਠੀ ਕਰਨ ਵਿੱਚ ਐੱਸਆਰਆਈ ਫੰਡਾਂ ਦੀ ਭੂਮਿਕਾ 'ਤੇ ਜ਼ੋਰ ਦਿੰਦਾ ਹੈ

ਐੱਸਆਰਆਈ ਫੰਡ ਰਾਹੀਂ ਲਗਭਗ 48,000 ਕਰੋੜ ਰੁਪਏ ਦਾ ਨਿਜੀ ਨਿਵੇਸ਼ ਜੁਟਾਇਆ ਗਿਆ ਅਤੇ 824 ਐੱਮਐੱਸਐੱਮਈ ਨੂੰ ਸਹਾਇਤਾ ਪ੍ਰਦਾਨ ਕੀਤੀ ਗਈ

Posted On: 05 NOV 2026 1:37PM by PIB Chandigarh

ਭਾਰਤ ਸਰਕਾਰ ਦੇ ਸੂਖਮ, ਛੋਟੇ ਅਤੇ ਦਰਮਿਆਨੇ ਉੱਦਮ (ਐੱਮਐੱਸਐੱਮਈ) ਮੰਤਰਾਲੇ ਨੇ ਯਸ਼ਸਵਿਨੀ ਅਭਿਆਨ ਦੇ ਤਹਿਤ, ਜਿਸਦਾ ਉਦੇਸ਼ ਮਹਿਲਾ ਉੱਦਮਤਾ ਨੂੰ ਉਤਸ਼ਾਹਿਤ ਕਰਨਾ ਹੈ, ਨੇ 4 ਨਵੰਬਰ, 2026 ਨੂੰ ਕਰਤਵਯ ਭਵਨ-3, ਨਵੀਂ ਦਿੱਲੀ ਵਿਖੇ "ਔਰਤਾਂ ਦੀ ਅਗਵਾਈ ਵਾਲੇ ਐੱਮਐੱਸਐੱਮਈਜ਼ ਨੂੰ ਸਮਰਥਨ ਦੇਣ ਲਈ ਆਤਮਨਿਰਭਰ ਭਾਰਤ (ਐੱਸਆਰਆਈ) ਫੰਡ 'ਤੇ ਜਾਗਰੂਕਤਾ ਵਰਕਸ਼ਾਪ" ਦਾ ਆਯੋਜਨ ਕੀਤਾ। ਇਸ ਵਰਕਸ਼ਾਪ ਦੀ ਪ੍ਰਧਾਨਗੀ ਐੱਮਐੱਸਐੱਮਈ ਮੰਤਰਾਲੇ ਦੇ ਸਕੱਤਰ ਸ਼੍ਰੀ ਭਾਰਤ ਖੇੜਾ ਨੇ ਕੀਤੀ।

ਇਸ ਵਰਕਸ਼ਾਪ ਵਿੱਚ ਦੇਸ਼ ਭਰ ਤੋਂ 60 ਤੋਂ ਵੱਧ ਮਹਿਲਾ ਉੱਦਮੀਆਂ ਨੇ ਸ਼ਿਰਕਤ ਕੀਤੀ। ਇਸ ਤੋਂ ਇਲਾਵਾ, ਇਸ ਵਿੱਚ ਐੱਮਐੱਸਐੱਮਈ ਮੰਤਰਾਲੇ ਦੇ ਸੀਨੀਅਰ ਅਧਿਕਾਰੀ, ਇੰਡਸਟ੍ਰੀ ਐਸੋਸੀਏਸ਼ਨਾਂ ਦੇ ਨੁਮਾਇੰਦੇ, ਐੱਨਐੱਸਆਈਸੀ ਵੈਂਚਰ ਕੈਪੀਟਲ ਫੰਡ ਲਿਮਿਟਿੇਡ (ਐੱਨਵੀਸੀਐੱਫਐੱਲ), ਐੱਸਬੀਆਈ ਵੈਂਚਰਸ ਲਿਮਿਟਿੇਡ (ਐੱਸਵੀਐੱਲ), ਐੱਸਆਰਆਈ ਫੰਡ ਅਧੀਨ 'ਡੌਟਰ ਫੰਡਾਂ' (Daughter Funds), ਨੀਤੀ ਆਯੋਗ ਦੇ 'ਵੂਮੈਨ ਐਂਟਰਪ੍ਰਨਿਓਰਸ਼ਿਪ ਪਲੈਟਫਾਰਮ' (WEP) ਅਤੇ ਅਟਲ ਇਨਕਿਊਬੇਸ਼ਨ ਸੈਂਟਰ ਏਐੱਲਈਏਪੀ (ALEAP) ਵੂਮੈਨ ਐਂਟਰਪ੍ਰਨਿਓਰਸ ਹੱਬ ਦੇ ਪ੍ਰਤੀਨਿਧੀ ਵੀ ਮੌਜੂਦ ਸਨ।

ਐੱਮਐੱਸਐੱਮਈ ਮੰਤਰਾਲੇ ਦੇ ਵਧੀਕ ਸਕੱਤਰ ਅਤੇ ਵਿਕਾਸ ਕਮਿਸ਼ਨਰ ਡਾ. ਰਜਨੀਸ਼ ਨੇ ਐੱਸਆਰਆਈ ਫੰਡ ਦੀ ਯਾਤਰਾ ਅਤੇ ਪ੍ਰਗਤੀ ਦਾ ਵਿਸਤ੍ਰਿਤ ਵੇਰਵਾ ਪੇਸ਼ ਕੀਤਾ। ਉਨ੍ਹਾਂ ਦੱਸਿਆ ਕਿ ਫੰਡ ਦੀ ਕਲਪਨਾ ਰਵਾਇਤੀ ਉਧਾਰ ਤੋਂ ਪਰੇ, ਇਕੁਇਟੀ ਰਾਹੀਂ ਐੱਮਐੱਸਐੱਮਈ ਨੂੰ ਵਿੱਤੀ ਸਹਾਇਤਾ ਪ੍ਰਦਾਨ ਕਰਨ ਲਈ ਕੀਤੀ ਗਈ ਸੀ। ਇਸ  ਲਈ ਭਾਰਤ ਸਰਕਾਰ ਨੇ 10,000 ਕਰੋੜ ਦੀ ਵਚਨਬੱਧਤਾ ਕੀਤੀ ਹੈ, ਅਤੇ ਨਿਜੀ ਨਿਵੇਸ਼ਕਾਂ ਤੋਂ ਇਸ ਰਕਮ ਦਾ ਚਾਰ ਗੁਣਾ ਯੋਗਦਾਨ ਪਾਉਣ ਦੀ ਉਮੀਦ ਹੈ।

ਉਨ੍ਹਾਂ ਦੱਸਿਆ ਕਿ ਬਹੁਤ ਸਾਰੇ ਮਾਮਲਿਆਂ ਵਿੱਚ, ਐੱਸਆਰਆਈ ਫੰਡ ਤੋਂ ਨਿਵੇਸ਼ ਪ੍ਰਾਪਤ ਕਰਨ ਵਾਲੇ ਉੱਦਮਾਂ ਨੇ ਦੋ ਤੋਂ ਤਿੰਨ ਵਰ੍ਹਿਆਂ ਦੇ ਅੰਦਰ ਆਪਣੇ ਕਾਰੋਬਾਰਾਂ ਨੂੰ ਤਿੰਨ ਤੋਂ ਚਾਰ ਗੁਣਾ ਵਧਾ ਦਿੱਤਾ ਹੈ। ਇਨ੍ਹਾਂ ਉੱਦਮਾਂ ਨੇ ਬਾਅਦ ਵਿੱਚ ਨਿਜੀ ਸਰੋਤਾਂ ਤੋਂ ਵਾਧੂ ਪੂੰਜੀ ਇਕੱਠੀ ਕੀਤੀ ਹੈ। ਉਨ੍ਹਾਂ ਵਰਕਸ਼ਾਪ ਵਿੱਚ ਮੌਜੂਦ ਉਦਯੋਗ ਸੰਗਠਨਾਂ ਦੇ ਪ੍ਰਤੀਨਿਧੀਆਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਮੈਂਬਰਾਂ ਵਿੱਚ ਐੱਸਆਰਆਈ ਫੰਡ ਬਾਰੇ ਜਾਗਰੂਕਤਾ ਪੈਦਾ ਕਰਨ ਅਤੇ ਇਸ ਨੂੰ ਵੱਧ ਤੋਂ ਵੱਧ ਉੱਦਮੀਆਂ ਤੱਕ ਪਹੁੰਚਾਉਣ।

ਆਪਣੇ ਉਦਘਾਟਨੀ ਭਾਸ਼ਣ ਵਿੱਚ, ਸ਼੍ਰੀ ਭਰਤ ਖੇੜਾ ਨੇ ਕਿਹਾ ਕਿ 30 ਅਕਤੂਬਰ, 2026 ਤੱਕ, ਉਦਯਮ ਅਤੇ ਉਦਯਮ ਸਹਾਇਤਾ ਪੋਰਟਲ 'ਤੇ ਰਜਿਸਟ੍ਰੇਸ਼ਨਾਂ ਦੀ ਗਿਣਤੀ 100 ਮਿਲੀਅਨ ਦੇ ਅੰਕੜੇ ਨੂੰ ਪਾਰ ਕਰ ਗਈ ਹੈ, ਜਿਸ ਨੇ ਉੱਦਮਾਂ ਨੂੰ ਰਸਮੀ ਅਰਥਵਿਵਸਥਾ ਵਿੱਚ ਲਿਆਉਣ ਵਿੱਚ ਪਾੜੇ ਨੂੰ ਪੂਰਾ ਕਰਨ ਵਿੱਚ ਮਦਦ ਕੀਤੀ ਹੈ। ਇਹਨਾਂ ਵਿੱਚੋਂ 37.6 ਪ੍ਰਤੀਸ਼ਤ ਔਰਤਾਂ ਦੀ ਮਲਕੀਅਤ ਵਾਲੇ ਹਨ। ਉਨ੍ਹਾਂ ਕਿਹਾ ਕਿ ਹੁਣ ਟੀਚਾ ਇਸ ਹਿੱਸੇ ਨੂੰ 50 ਪ੍ਰਤੀਸ਼ਤ ਤੱਕ ਵਧਾਉਣਾ ਹੋਣਾ ਚਾਹੀਦਾ ਹੈ। ਉਨ੍ਹਾਂ ਅੱਗੇ ਕਿਹਾ ਕਿ ਉੱਦਮਾਂ ਦੇ ਰਸਮੀਕਰਣ ਦੇ ਨਾਲ, ਐੱਮਐੱਸਐੱਮਈ ਨੂੰ ਉਨ੍ਹਾਂ ਦੇ ਵਿਸਥਾਰ ਵਿੱਚ ਸਹਾਇਤਾ ਕਰਨ ਦੀ ਮੰਤਰਾਲੇ ਦੀ ਜ਼ਿੰਮੇਵਾਰੀ ਵੀ ਵਧ ਗਈ ਹੈ, ਜਿਸ ਲਈ ਵਿਕਾਸ ਪੂੰਜੀ ਮਹੱਤਵਪੂਰਨ ਹੈ।

ਸ਼੍ਰੀ ਖੇੜਾ ਨੇ ਦੱਸਿਆ ਕਿ ਐੱਸਆਰਆਈ ਫੰਡ ਦੇ ਤਹਿਤ, ਜਿਸ ਦਾ ਕੁੱਲ ਫੰਡ 10,000 ਕਰੋੜ ਰੁਪਏ ਹੈ, 8,305 ਕਰੋੜ ਰੁਪਏ ਦੇ ਨਿਵੇਸ਼ ਵਾਅਦੇ ਕੀਤੇ ਗਏ ਹਨ ਅਤੇ ਲਗਭਗ 48,000 ਕਰੋੜ ਰੁਪਏ ਦੀ ਵਾਧੂ ਪੂੰਜੀ ਪ੍ਰਾਈਵੇਟ ਵੈਂਚਰ ਕੈਪੀਟਲ ਅਤੇ ਪ੍ਰਾਈਵੇਟ ਇਕੁਇਟੀ ਫੰਡਾਂ ਰਾਹੀਂ ਇਕੱਠੀ ਕੀਤੀ ਗਈ ਹੈ। ਇਸ ਫੰਡ ਦੇ ਤਹਿਤ 72 ਡਾਟਰ ਫੰਡ ਸੂਚੀਬੱਧ ਕੀਤੇ ਗਏ ਹਨ ਅਤੇ ਹੁਣ ਤੱਕ, 824 ਐੱਮਐੱਸਐੱਮਈ ਵਿੱਚ 21,330 ਕਰੋੜ ਰੁਪਏ ਦਾ ਨਿਵੇਸ਼ ਕੀਤਾ ਗਿਆ ਹੈ, ਜਿਨ੍ਹਾਂ ਵਿੱਚੋਂ ਲਗਭਗ 74 ਪ੍ਰਤੀਸ਼ਤ ਸੂਖਮ ਉੱਦਮ ਹਨ। ਸਮਰਥਿਤ ਉੱਦਮਾਂ ਵਿੱਚੋਂ, 77 ਉੱਚ-ਦਰਜੇ ਦੇ ਪੜਾਅ 'ਤੇ ਪਹੁੰਚ ਗਏ ਹਨ, 6 ਸਟਾਕ ਐਕਸਚੇਂਜਾਂ ਵਿੱਚ ਸੂਚੀਬੱਧ ਹਨ ਅਤੇ 32 ਨੇ ਲਾਭ ਦੇ ਨਾਲ ਬਾਹਰ ਨਿਕਲਣ ਦੀ ਪ੍ਰਕਿਰਿਆ ਪੂਰੀ ਕਰ ਲਈ ਹੈ।

ਉਨ੍ਹਾਂ ਦੱਸਿਆ ਕਿ ਧੀ ਫੰਡ ਵਪਾਰਕ ਅਧਾਰ 'ਤੇ ਨਿਵੇਸ਼ ਫੈਸਲੇ ਲੈਂਦੇ ਹਨ। ਉਹ ਉੱਦਮ ਦੀ ਵਿਵਹਾਰਕਤਾ, ਪਿਛਲੇ ਤਿੰਨ ਵਰ੍ਹਿਆਂ ਵਿੱਚ ਇਸਦੀ ਵਿਕਾਸ ਦੀ ਚਾਲ ਅਤੇ ਸਕਾਰਾਤਮਕ ਨਕਦ ਪ੍ਰਵਾਹ ਵਾਲੀ ਇੱਕ ਕਾਰੋਬਾਰੀ ਯੋਜਨਾ ਦਾ ਮੁਲਾਂਕਣ ਕਰਦੇ ਹਨ। ਸਰਕਾਰ ਉਨ੍ਹਾਂ ਦੇ ਰੋਜ਼ਾਨਾ ਦੇ ਕਾਰਜਾਂ ਵਿੱਚ ਸਿੱਧੇ ਤੌਰ 'ਤੇ ਦਖਲ ਨਹੀਂ ਦਿੰਦੀ ਹੈ ਜਾਂ ਡੌਟਰ ਫੰਡਾਂ ਦੇ ਨਿਵੇਸ਼ ਫੈਸਲਿਆਂ ਵਿੱਚ ਕੋਈ ਭੂਮਿਕਾ ਨਹੀਂ ਨਿਭਾਉਂਦੀ ਹੈ।

 

ਐੱਮਐੱਸਐੱਮਈ ਸਕੱਤਰ ਨੇ ਇਸ ਗੱਲ 'ਤੇ ਵੀ ਜ਼ੋਰ ਦਿੱਤਾ ਕਿ ਲੋਨ ਅਤੇ ਇਕੁਇਟੀ ਪੂੰਜੀ ਇੱਕ ਦੂਜੇ ਦੇ ਪੂਰਕ ਹੋਣੇ ਚਾਹੀਦੇ ਹਨ। ਉਨ੍ਹਾਂ ਦੱਸਿਆ ਕਿ ਐੱਮਐੱਸਐੱਮਈ ਖੇਤਰ ਵਿੱਚ ਬਕਾਇਆ ਕਰਜ਼ੇ ਦੀ ਰਕਮ 2014 ਵਿੱਚ ਲਗਭਗ 10 ਲੱਖ ਕਰੋੜ ਰੁਪਏ ਤੋਂ ਵਧ ਕੇ ਹੁਣ 40 ਲੱਖ ਕਰੋੜ ਰੁਪਏ ਤੋਂ ਵੱਧ ਹੋ ਗਈ ਹੈ, ਜਦਕਿ ਖੇਤਰ ਵਿੱਚ ਗੈਰ-ਕਾਰਗੁਜ਼ਾਰੀ ਸੰਪਤੀਆਂ (ਐੱਨਪੀਏ) ਲਗਭਗ 3.5 ਪ੍ਰਤੀਸ਼ਤ ਤੱਕ ਘਟ ਗਈਆਂ ਹਨ। ਉਨ੍ਹਾਂ ਦੱਸਿਆ ਕਿ ਕੇਂਦਰੀ ਬਜਟ 2026-27 ਵਿੱਚ ਸੂਖਮ ਉੱਦਮਾਂ ਲਈ ਐੱਸਆਰਆਈ ਫੰਡ ਨੂੰ ਵਾਧੂ 2,000 ਕਰੋੜ ਰੁਪਏ ਪ੍ਰਦਾਨ ਕੀਤੇ ਗਏ ਹਨ। ਉਨ੍ਹਾਂ ਹਾਲ ਹੀ ਵਿੱਚ ਲਾਂਚ ਕੀਤੇ ਗਏ 10,000 ਕਰੋੜ ਰੁਪਏ ਦੇ ਐੱਸਐੱਮਈ ਗ੍ਰੋਥ ਫੰਡ 'ਤੇ ਵੀ ਚਰਚਾ ਕੀਤੀ, ਜੋ ਸਿੱਧੇ ਤੌਰ 'ਤੇ ਛੋਟੇ ਅਤੇ ਦਰਮਿਆਨੇ ਉੱਦਮਾਂ ਵਿੱਚ ਨਿਵੇਸ਼ ਕਰੇਗਾ। ਉਨ੍ਹਾਂ ਉੱਦਮੀਆਂ ਨੂੰ ਉਚਿਤ ਵਿੱਤੀ ਰਿਕਾਰਡ ਕਾਇਮ ਰੱਖਣ ਅਤੇ ਇੱਕ ਉਚਿਤ ਕਾਨੂੰਨੀ ਢਾਂਚਾ ਅਪਣਾਉਣ ਦੀ ਸਲਾਹ ਦਿੱਤੀ ਅਤੇ ਕਿਹਾ ਕਿ ਇਕੁਇਟੀ ਲਿਆਉਣ ਨਾਲ ਉੱਦਮ ਦੀ ਕਰਜ਼ੇ ਤੱਕ ਪਹੁੰਚ ਵਿੱਚ ਵੀ ਸੁਧਾਰ ਹੋਵੇਗਾ।

"ਔਰਤਾਂ ਦੀ ਅਗਵਾਈ ਵਾਲੇ ਐੱਮਐੱਸਐੱਮਈਜ਼ ਦੀ ਵਿਕਾਸ ਯਾਤਰਾ - ਵਿਕਾਸ ਪੂੰਜੀ ਕਿਉਂ ਮਹੱਤਵਪੂਰਨ ਹੈ" ਸਿਰਲੇਖ ਵਾਲੇ ਪਹਿਲੇ ਸੈਸ਼ਨ ਵਿੱਚ, ਉਦਯੋਗ ਸੰਗਠਨਾਂ ਦੇ ਪ੍ਰਤੀਨਿਧੀਆਂ ਨੇ ਮਹਿਲਾ ਉੱਦਮੀਆਂ ਨਾਲ ਕੰਮ ਕਰਨ ਦੇ ਆਪਣੇ ਤਜ਼ਰਬੇ ਸਾਂਝੇ ਕੀਤੇ। ਉਨ੍ਹਾਂ ਨੇ ਸਮਝਾਇਆ ਕਿ ਬਹੁਤ ਸਾਰੇ ਔਰਤਾਂ ਦੀ ਅਗਵਾਈ ਵਾਲੇ ਉੱਦਮਾਂ ਨੂੰ ਆਪਣੇ ਸ਼ੁਰੂਆਤੀ ਪੜਾਵਾਂ ਵਿੱਚ ਛੋਟੇ ਨਿਵੇਸ਼ਾਂ ਰਾਹੀਂ ਸਹਾਇਤਾ ਦੀ ਲੋੜ ਹੁੰਦੀ ਹੈ। ਇਸ ਤੋਂ ਇਲਾਵਾ, ਟੀਅਰ-2 ਅਤੇ ਟੀਅਰ-3 ਸ਼ਹਿਰਾਂ ਨੂੰ ਨਿਵੇਸ਼ ਲਈ ਉੱਦਮਾਂ ਨੂੰ ਤਿਆਰ ਕਰਨ, ਲੇਖਾਕਾਰੀ ਅਤੇ ਕਾਰੋਬਾਰੀ ਮੁਲਾਂਕਣ ਵਿੱਚ ਸਹਾਇਤਾ, ਅਤੇ ਉਨ੍ਹਾਂ ਮਹਿਲਾ ਉੱਦਮੀਆਂ ਲਈ ਲਚਕਦਾਰ ਵਿੱਤੀ ਪ੍ਰਬੰਧਾਂ ਦੀ ਲੋੜ ਹੁੰਦੀ ਹੈ ਜਿਨ੍ਹਾਂ ਕੋਲ ਕਾਫ਼ੀ ਜਮਾਂਦਰੂ ਜਾਂ ਲੰਬਾ ਵਿੱਤੀ ਇਤਿਹਾਸ ਉਪਲਬਧ ਨਹੀਂ ਹੈ।

ਪ੍ਰਤੀਨਿਧੀਆਂ ਨੇ ਇਸ ਗੱਲ 'ਤੇ ਵੀ ਜ਼ੋਰ ਦਿੱਤਾ ਕਿ ਪੂੰਜੀ ਪ੍ਰਦਾਨ ਕਰਨ ਤੋਂ ਇਲਾਵਾ, ਮਾਰਕਿਟ ਪਹੁੰਚ ਨੂੰ ਵੀ ਯਕੀਨੀ ਬਣਾਇਆ ਜਾਣਾ ਚਾਹੀਦਾ ਹੈ। ਇਸ ਨੂੰ ਪ੍ਰਾਪਤ ਕਰਨ ਲਈ, ਸਰਕਾਰੀ ਈ-ਮਾਰਕਿਟਪਲੇਸ (GeM), ਓਐੱਨਡੀਸੀ ਅਤੇ ਨਿਰਯਾਤ ਵਰਗੇ ਚੈਨਲਾਂ ਨੂੰ ਉਤਸ਼ਾਹਿਤ ਕਰਨਾ ਜ਼ਰੂਰੀ ਹੈ। ਉਨ੍ਹਾਂ ਨੇ ਨਿਯਮਿਤ ਤੌਰ 'ਤੇ ਅਜਿਹੀਆਂ ਜਾਗਰੂਕਤਾ ਵਰਕਸ਼ਾਪਾਂ ਦਾ ਆਯੋਜਨ ਕਰਨ ਦੀ ਜ਼ਰੂਰਤ 'ਤੇ ਵੀ ਜ਼ੋਰ ਦਿੱਤਾ।

"ਐੱਸਆਰਆਈ ਫੰਡਾਂ ਦੀ ਜਾਣ-ਪਛਾਣ ਅਤੇ ਡੌਟਰ ਫੰਡਾਂ ਦੀ ਭੂਮਿਕਾ" ਸਿਰਲੇਖ ਵਾਲੇ ਦੂਜੇ ਸੈਸ਼ਨ ਵਿੱਚ, ਐੱਮਐੱਸਐੱਮਈ ਮੰਤਰਾਲੇ ਦੇ ਵਧੀਕ ਵਿਕਾਸ ਕਮਿਸ਼ਨਰ, ਸ਼੍ਰੀ ਪ੍ਰਵੀਨ ਕੁਮਾਰ ਨੇ ਫੰਡ ਦੇ ਢਾਂਚੇ ਬਾਰੇ ਵਿਸਤ੍ਰਿਤ ਜਾਣਕਾਰੀ ਪ੍ਰਦਾਨ ਕੀਤੀ। ਉਨ੍ਹਾਂ ਦੱਸਿਆ ਕਿ ਇਸ ਪ੍ਰਬੰਧ ਦੇ ਤਹਿਤ, ਮਦਰ ਫੰਡ ਸਿਰਫ਼ ਡੌਟਰ ਫੰਡ ਰਾਹੀਂ ਨਿਵੇਸ਼ ਕਰਦਾ ਹੈ, ਜਦੋਂ ਕਿ ਡੌਟਰ ਫੰਡ ਐੱਮਐੱਸਐੱਮਈ ਵਿੱਚ ਨਿਵੇਸ਼ ਕਰਦੇ ਹਨ।

ਨੈਸ਼ਨਲ ਸਮੌਲ ਇੰਡਸਟ੍ਰੀਜ਼ ਕਾਰਪੋਰੇਸ਼ਨ (ਐੱਨਐੱਸਆਈਸੀ) ਦੇ ਚੇਅਰਮੈਨ ਅਤੇ ਪ੍ਰਬੰਧ ਨਿਰਦੇਸ਼ਕ, ਸ਼੍ਰੀ ਸੁਭ੍ਰਾਂਸ਼ੂ ਸ਼ੇਖਰ ਆਚਾਰਿਆ ਨੇ ਐੱਮਐੱਸਐੱਮਈ ਈਕੋਸਿਸਟਮ ਵਿੱਚ ਪਾੜੇ ਨੂੰ ਉਜਾਗਰ ਕੀਤਾ ਅਤੇ ਉੱਦਮੀਆਂ ਨੂੰ ਇਕੁਇਟੀ ਫੰਡਿੰਗ ਦੇ ਲਾਭਾਂ ਬਾਰੇ ਦੱਸਿਆ। ਐੱਸਬੀਆਈ ਵੈਂਚਰਸ ਲਿਮਿਟੇਡ ਦੇ ਮੈਨੇਜਿੰਗ ਡਾਇਰੈਕਟਰ ਅਤੇ ਮੁੱਖ ਕਾਰਜਕਾਰੀ ਅਧਿਕਾਰੀ, ਸ਼੍ਰੀ ਪ੍ਰੇਮ ਪ੍ਰਭਾਕਰ, ਐੱਸਆਰਆਈ ਫੰਡ ਦੇ ਨਿਵੇਸ਼ ਪ੍ਰਬੰਧਕ, ਨੇ ਕਿਹਾ ਕਿ ਇਕੁਇਟੀ ਪੂੰਜੀ ਵਿਕਾਸ-ਮੁਖੀ ਉੱਦਮਾਂ ਲਈ ਰਣਨੀਤਿਕ ਤੌਰ 'ਤੇ ਮਹੱਤਵਪੂਰਨ ਹੈ। ਇਸ ਲਈ ਕਿਸੇ ਜਮਾਂਦਰੂ ਦੀ ਲੋੜ ਨਹੀਂ ਹੈ। ਇਸ ਤੋਂ ਇਲਾਵਾ, ਨਿਵੇਸ਼ਕ ਸੈਕਟਰ-ਵਿਸ਼ੇਸ਼ ਮਾਰਗਦਰਸ਼ਨ ਅਤੇ ਨਿਰੰਤਰ ਸਹਾਇਤਾ ਪ੍ਰਦਾਨ ਕਰਦੇ ਹਨ।

ਡੌਟਰ ਫੰਡਾਂ ਦੇ ਪ੍ਰਤੀਨਿਧੀਆਂ ਨੇ ਮੁੱਖ ਨਿਵੇਸ਼ ਮਾਪਦੰਡਾਂ ਦੀ ਜਾਣਕਾਰੀ ਕੀਤੀ। ਇਨ੍ਹਾਂ ਵਿੱਚ ਇੱਕ ਮਜ਼ਬੂਤ ​​ਬਾਜ਼ਾਰ, ਇੱਕ ਸਮਰੱਥ ਟੀਮ, ਇੱਕ ਸਕੇਲੇਬਲ ਕਾਰੋਬਾਰੀ ਮਾਡਲ, ਆਡਿਟ ਕੀਤੇ ਵਿੱਤੀ ਬਿਆਨ, ਜ਼ਰੂਰੀ ਸ਼ਾਸਨ ਪ੍ਰਬੰਧ, ਇੱਕ ਪ੍ਰਾਈਵੇਟ ਲਿਮਿਟੇਡ ਕੰਪਨੀ ਵਜੋਂ ਰਜਿਸਟ੍ਰੇਸ਼ਨ, ਅਤੇ ਪੂੰਜੀ ਦੀ ਵਰਤੋਂ ਲਈ ਇੱਕ ਸਪਸ਼ਟ ਯੋਜਨਾ ਸ਼ਾਮਲ ਹੈ। ਉਨ੍ਹਾਂ ਨੇ ਉੱਦਮੀਆਂ ਨੂੰ ਇਕੁਇਟੀ ਫੰਡਿੰਗ ਪ੍ਰਾਪਤ ਕਰਨ ਦੀ ਪ੍ਰਕਿਰਿਆ ਦੇ ਵੱਖ-ਵੱਖ ਪੜਾਵਾਂ ਬਾਰੇ ਵੀ ਦੱਸਿਆ, ਇਨ੍ਹਾਂ ਵਿੱਚ ਸਕ੍ਰੀਨਿੰਗ ਤੋਂ ਲੈ ਕੇ ਡਿਊੂ ਡਿਲੀਜੈਂਸ ਅਤੇ ਦਸਤਾਵੇਜ਼ੀਕਰਣ ਤੱਕ ਸ਼ਾਮਲ ਹੈ।

ਤੀਜਾ ਸੈਸ਼ਨ ਈਕੋਸਿਸਟਮ ਭਾਈਵਾਲਾਂ ਰਾਹੀਂ ਉਪਲਬਧ ਸਹਾਇਤਾ 'ਤੇ ਕੇਂਦ੍ਰਿਤ ਸੀ। ਅਟਲ ਇਨਕਿਊਬੇਸ਼ਨ ਸੈਂਟਰ-ਏਐੱਲਈਏਪੀ ਮਹਿਲਾ ਉੱਦਮੀ ਹੱਬ ਅਤੇ ਨੀਤੀ ਆਯੋਗ ਦੇ ਮਹਿਲਾ ਉੱਦਮੀ ਪਲੈਟਫਾਰਮ (ਡਬਲਿੂਊਈਪੀ) ਦੇ ਪ੍ਰਤੀਨਿਧੀਆਂ ਨੇ ਮਹਿਲਾ ਉੱਦਮੀਆਂ ਨੂੰ ਉਪਲਬਧ ਵੱਖ-ਵੱਖ ਕਿਸਮਾਂ ਦੇ ਸਮਰਥਨ ਬਾਰੇ ਜਾਣਕਾਰੀ ਪ੍ਰਦਾਨ ਕੀਤੀ, ਜਿਸ ਵਿੱਚ ਇਨਕਿਊਬੇਸ਼ਨ, ਸਲਾਹ, ਮਾਰਕਿਟ ਪਹੁੰਚ, ਸਰਕਾਰੀ ਯੋਜਨਾਵਾਂ ਬਾਰੇ ਜਾਣਕਾਰੀ ਅਤੇ ਪਾਲਣਾ ਸਹਾਇਤਾ ਸ਼ਾਮਲ ਹੈ।

ਮਾਈਕ੍ਰੋ ਸੇਵ ਕੰਸਲਟਿੰਗ (ਐੱਮਐੱਸਸੀ), ਇੱਕ ਈਕੋਸਿਸਟਮ ਭਾਈਵਾਲ, ਨੇ ਵਰਕਸ਼ਾਪ ਨੂੰ ਸੰਕਲਪਿਤ ਕਰਨ, ਯੋਜਨਾ ਬਣਾਉਣ ਅਤੇ ਸਫਲਤਾਪੂਰਵਕ ਚਲਾਉਣ ਲਈ ਤਕਨੀਕੀ ਸਹਾਇਤਾ ਪ੍ਰਦਾਨ ਕੀਤੀ।

ਅੰਤਿਮ ਸੈਸ਼ਨ ਵਿੱਚ ਇੱਕ ਸਵਾਲ-ਜਵਾਬ ਸੈਸ਼ਨ ਦਾ ਆਯੋਜਨ ਕੀਤਾ ਗਿਆ, ਜਿੱਥੇ ਭਾਗੀਦਾਰਾਂ ਨੇ ਡੌਟਰ ਫੰਡਾਂ ਤੱਕ ਪਹੁੰਚ, ਨਿਵੇਸ਼ ਲਈ ਸੋਲ ਪ੍ਰੋਪਰਾਈਟਰਸ਼ਿਪ ਐਂਟਰਪ੍ਰਾਈਜ਼ ਤਿਆਰ ਕਰਨ, ਸੈਕਟਰ-ਵਿਸ਼ੇਸ਼ ਫੰਡ ਅਤੇ ਤਕਨਾਲੋਜੀ ਅਤੇ ਬੁਨਿਆਦੀ ਢਾਂਚੇ ਦੀ ਸਹਾਇਤਾ ਵਰਗੇ ਵਿਸ਼ਿਆਂ 'ਤੇ ਚਰਚਾ ਕੀਤੀ। ਇਹ ਦੱਸਿਆ ਗਿਆ ਕਿ ਸਾਰੇ 72 ਡੌਟਰ ਫੰਡਾਂ ਦੇ ਵੇਰਵੇ, ਉਨ੍ਹਾਂ ਦੇ ਦਾਇਰੇ ਅਤੇ ਸੰਪਰਕ ਜਾਣਕਾਰੀ ਸਮੇਤ, ਐੱਨਐੱਸਆਈਸੀ ਵੈਂਚਰ ਕੈਪੀਟਲ ਫੰਡ ਲਿਮਿਟੇਡ ਦੀ ਵੈੱਬਸਾਈਟ 'ਤੇ ਉਪਲਬਧ ਹਨ, ਜੋ ਕਿ SRI ਫੰਡਾਂ ਲਈ ਵਿਸ਼ੇਸ਼ ਉਦੇਸ਼ ਵਾਹਨ (ਐੱਸਪੀਵੀ) ਹੈ। ਵਰਕਸ਼ਾਪ ਦੇ ਸਮਾਪਨ ਵਿੱਚ, ਐੱਮਐੱਸਐੱਮਈ ਮੰਤਰਾਲੇ ਨੇ ਭਵਿੱਖ ਵਿੱਚ ਯਸ਼ਸਵਿਨੀ ਅਭਿਆਨ ਰਾਹੀਂ ਮਹਿਲਾ ਉੱਦਮਤਾ ਨੂੰ ਉਤਸ਼ਾਹਿਤ ਕਰਨ ਅਤੇ ਸਮਰਥਨ ਜਾਰੀ ਰੱਖਣ ਦੀ ਆਪਣੀ ਵਚਨਬੱਧਤਾ ਨੂੰ ਦੁਹਰਾਇਆ।

***

ਸੁਮਿਤ ਕੁਮਾਰ ਤਿਵਾਰੀ/ਏਕੇ

E-mail - hipessi[at]gmail[dot]com


(Release ID: 2333852) ਵਿਜ਼ੀਟਰ ਕਾਊਂਟਰ : 20