Posted On:
02 NOV 2026 1:04PM by PIB Chandigarh
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਕੇਂਦਰੀ ਮੰਤਰੀ ਸ਼੍ਰੀ ਪ੍ਰਹਿਲਾਦ ਜੋਸ਼ੀ ਅਤੇ ਸ਼੍ਰੀ ਮਾਈਕ ਬਲੂਮਬਰਗ ਦਾ ਇੱਕ ਲੇਖ ਸਾਂਝਾ ਕੀਤਾ, ਜਿਸ ਵਿੱਚ ਦੱਸਿਆ ਗਿਆ ਹੈ ਕਿ ਕਿਵੇਂ ਭਾਰਤ ਦਾ ਸਾਫ਼ ਊਰਜਾ ਪਰਿਵਰਤਨ ਰਫ਼ਤਾਰ ਫੜ ਰਿਹਾ ਹੈ, ਜਿਸ ਵਿੱਚ ਸੂਰਜੀ ਊਰਜਾ ਦੇਸ਼ ਦੀਆਂ ਊਰਜਾ ਜ਼ਰੂਰਤਾਂ ਨੂੰ ਪੂਰਾ ਕਰਨ ਵਿੱਚ ਵਧਦੀ ਭੂਮਿਕਾ ਨਿਭਾ ਰਹੀ ਹੈ। ਸ਼੍ਰੀ ਮੋਦੀ ਨੇ ਕਿਹਾ ਕਿ ਇਹ ਲੇਖ ਅਖੁੱਟ ਊਰਜਾ ਦੇ ਵਿਕਾਸ, ਰੂਫ਼ਟੌਪ ਸੋਲਰ ਦੇ ਵਿਸਤਾਰ ਅਤੇ ਸਟੋਰੇਜ ਅਤੇ ਟ੍ਰਾਂਸਮਿਸ਼ਨ ਵਿੱਚ ਨਿਵੇਸ਼ ’ਤੇ ਚਾਨਣਾ ਪਾਉਂਦਾ ਹੈ। ਇੰਨਾ ਹੀ ਨਹੀਂ, ਇਹ ਤਬਦੀਲੀ ਕਿਵੇਂ ਬਿਜਲੀ ਦੇ ਬਿਲਾਂ ਨੂੰ ਘਟਾਉਣ, ਰੁਜ਼ਗਾਰ ਪੈਦਾ ਕਰਨ ਅਤੇ ਊਰਜਾ ਸੁਰੱਖਿਆ ਨੂੰ ਮਜ਼ਬੂਤ ਕਰਨ ਵਿੱਚ ਵੀ ਮਦਦ ਕਰ ਰਹੀ ਹੈ।
ਸ਼੍ਰੀ ਮੋਦੀ ਨੇ ਐੱਕਸ ’ਤੇ ਪੋਸਟ ਕੀਤਾ:
ਭਾਰਤ ਦਾ ਸਾਫ਼ ਊਰਜਾ ਪਰਿਵਰਤਨ ਰਫ਼ਤਾਰ ਪਕੜ ਰਿਹਾ ਹੈ, ਸੂਰਜੀ ਊਰਜਾ ਦੇਸ਼ ਦੀਆਂ ਊਰਜਾ ਜ਼ਰੂਰਤਾਂ ਨੂੰ ਪੂਰਾ ਕਰਨ ਵਿੱਚ ਵਧਦੀ ਭੂਮਿਕਾ ਨਿਭਾ ਰਹੀ ਹੈ।
@MikeBloomberg ਅਤੇ ਕੇਂਦਰੀ ਮੰਤਰੀ ਸ਼੍ਰੀ @JoshiPralhad ਨੇ ਅਖੁੱਟ ਊਰਜਾ ਦੇ ਵਿਕਾਸ, ਰੂਫ਼ਟੌਪ ਸੋਲਰ ਦੇ ਵਿਸਤਾਰ ਅਤੇ ਸਟੋਰੇਜ ਅਤੇ ਟ੍ਰਾਂਸਮਿਸ਼ਨ ਵਿੱਚ ਨਿਵੇਸ਼ ਬਾਰੇ ਲਿਖਿਆ ਹੈ।
ਉਹ ਇਸ ਗੱਲ ’ਤੇ ਚਾਨਣਾ ਪਾਉਂਦੇ ਹਨ ਕਿ ਕਿਵੇਂ ਇਹ ਬਦਲਾਅ ਬਿਜਲੀ ਦੇ ਬਿਲਾਂ ਨੂੰ ਘਟਾਉਣ, ਰੁਜ਼ਗਾਰ ਪੈਦਾ ਕਰਨ ਅਤੇ ਊਰਜਾ ਸੁਰੱਖਿਆ ਨੂੰ ਮਜ਼ਬੂਤ ਕਰਨ ਵਿੱਚ ਮਦਦ ਕਰ ਰਿਹਾ ਹੈ।
****
ਐੱਮਜੇਪੀਐੱਸ/ਐੱਸਐੱਸ/ਵੀਜੇ