ਰੇਲ ਮੰਤਰਾਲਾ
azadi ka amrit mahotsav

ਜੀ.ਆਰ.ਪੀ. ਮੁਖੀਆਂ ਦੀ 8ਵੀਂ ਅਖਿਲ ਭਾਰਤੀ ਕਾਨਫ਼ਰੰਸ ਨਵੀਂ ਦਿੱਲੀ ਵਿੱਚ ਸਮਾਪਤ ਹੋਈ, ਕਾਨਫ਼ਰੰਸ ਵਿੱਚ ਖੁਫ਼ੀਆ ਜਾਣਕਾਰੀ ’ਤੇ ਆਧਾਰਿਤ ਪੁਲਿਸ ਵਿਵਸਥਾ ਅਤੇ ਆਰ.ਪੀ.ਐੱਫ., ਜੀ.ਆਰ.ਪੀ. ਤੇ ਰਾਜ ਪੁਲਿਸ ਵਿਚਕਾਰ ਮਜ਼ਬੂਤ ਤਾਲਮੇਲ ’ਤੇ ਜ਼ੋਰ ਦਿੱਤਾ ਗਿਆ


ਜੀ.ਆਰ.ਪੀ. ਕਰਮਚਾਰੀਆਂ ਨੂੰ ਬਿਹਤਰ ਸ਼ਿਕਾਇਤ ਨਿਵਾਰਨ, ਸਮੇਂ ਸਿਰ ਜਾਣਕਾਰੀ ਸਾਂਝੀ ਕਰਨ ਅਤੇ ਸ਼ਿਕਾਇਤਾਂ ਦੀ ਨਿਗਰਾਨੀ ਲਈ ‘ਰੇਲਮਦਦ’ ਪਲੇਟਫਾਰਮ ਨਾਲ ਜੋੜਿਆ ਗਿਆ

ਦੀਵਾਲੀ ਅਤੇ ਛੱਠ ਦੌਰਾਨ ਸੁਰੱਖਿਅਤ ਰੇਲ ਯਾਤਰਾ: ਭੀੜ ਪ੍ਰਬੰਧਨ, ਅਗਾਊਂ ਯੋਜਨਾਬੰਦੀ ਅਤੇ ਕੁਸ਼ਲ ਯਾਤਰੀ ਆਵਾਜਾਈ ਪ੍ਰਬੰਧਨ ’ਤੇ ਜ਼ੋਰ

ਜੀ.ਆਰ.ਪੀ. ਮੁਖੀਆਂ ਦੀ ਕਾਨਫ਼ਰੰਸ ਵਿੱਚ ਡਰੋਨ ‘ਪਿੰਕ ਪੈਟਰੋਲ’ ਤੋਂ ਲੈ ਕੇ ‘ਪ੍ਰੋਜੈਕਟ ਦਿਸ਼ਾ’ ਤੱਕ, ਮਹਿਲਾ-ਅਗਵਾਈ ਅਤੇ ਭਾਈਚਾਰਕ-ਆਧਾਰਿਤ ਸੁਰੱਖਿਆ ਪਹਿਲਕਦਮੀਆਂ ’ਤੇ ਚਰਚਾ ਹੋਈ

Posted On: 24 OCT 2026 10:47AM by PIB Chandigarh

ਰੇਲਵੇ ਸੁਰੱਖਿਆ ਬਲ  ਵੱਲੋਂ ਆਯੋਜਿਤ ਸਰਕਾਰੀ ਰੇਲਵੇ ਪੁਲਿਸ  ਮੁਖੀਆਂ ਦੀ 8ਵੀਂ ਅਖਿਲ ਭਾਰਤੀ ਕਾਨਫ਼ਰੰਸ  23 ਅਕਤੂਬਰ 2026 ਨੂੰ ਨਵੀਂ ਦਿੱਲੀ ਵਿੱਚ ਸਫਲਤਾਪੂਰਵਕ ਸਮਾਪਤ ਹੋਈ। ਇਸ ਨੇ ਨਵੀਂਆਂ ਸੁਰੱਖਿਆ ਚੁਣੌਤੀਆਂ 'ਤੇ ਚਰਚਾ ਕਰਨ, ਵਧੀਆ ਵਿਵਸਥਾਵਾਂ ਸਾਂਝੇ ਕਰਨ ਅਤੇ ਆਰ.ਪੀ.ਐੱਫ., ਜੀ.ਆਰ.ਪੀ. ਤੇ ਰਾਜ ਪੁਲਿਸ ਵਿਚਕਾਰ ਤਾਲਮੇਲ ਨੂੰ ਮਜ਼ਬੂਤ ਕਰਨ ਲਈ ਇੱਕ ਪਲੇਟਫਾਰਮ ਪ੍ਰਦਾਨ ਕੀਤਾ।

ਇਸ ਉੱਚ-ਪੱਧਰੀ ਕਾਨਫ਼ਰੰਸ ਦੀ ਪ੍ਰਧਾਨਗੀ ਆਰਪੀਐੱਫ ਦੀ ਡਾਇਰੈਕਟਰ ਜਨਰਲ ਸ਼੍ਰੀਮਤੀ ਸੋਨਾਲੀ ਮਿਸ਼ਰਾ ਨੇ ਕੀਤੀ। ਇਸ ਵਿੱਚ ਰੇਲਵੇ ਬੋਰਡ ਦੇ ਚੇਅਰਮੈਨ ਅਤੇ ਸੀਈਓ ਸ਼੍ਰੀ ਸਤੀਸ਼ ਕੁਮਾਰ, ਰੇਲਵੇ ਬੋਰਡ ਦੇ ਮੈਂਬਰ ਅਤੇ ਵੱਖ-ਵੱਖ ਰਾਜਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੇ ਜੀਆਰਪੀ ਮੁਖੀਆਂ ਨੇ ਸ਼ਿਰਕਤ ਕੀਤੀ।

ਇਸ ਕਾਨਫ਼ਰੰਸ ਦੀ ਇੱਕ ਮੁੱਖ ਵਿਸ਼ੇਸ਼ਤਾ ਰੇਲ ਸੂਚਨਾ ਪ੍ਰਣਾਲੀ ਕੇਂਦਰ (ਕ੍ਰਿਸ) ਵੱਲੋਂ ਜੀ.ਆਰ.ਪੀ.  ਕਰਮਚਾਰੀਆਂ ਨੂੰ ‘ਰੇਲਮਦਦ’ ਪਲੇਟਫਾਰਮ ਨਾਲ ਜੋੜਨਾ ਰਹੀ। ਇਸ ਦਾ ਉਦੇਸ਼ ਯਾਤਰੀ ਸ਼ਿਕਾਇਤ ਨਿਵਾਰਨ ਪ੍ਰਣਾਲੀ ਨੂੰ ਵਧੀਆ ਬਣਾਉਣਾ, ਸਮੇਂ ਸਿਰ ਜਾਣਕਾਰੀ ਸਾਂਝੀ ਕਰਨਾ ਅਤੇ ਸ਼ਿਕਾਇਤਾਂ ਦੀ ਵਧੀਆ ਨਿਗਰਾਨੀ ਕਰਨਾ ਸੀ।

ਇਸ ਵਿੱਚ ਰੇਲ ਸੁਰੱਖਿਆ ਅਤੇ ਯਾਤਰੀ ਸੁਰੱਖਿਆ ਨੂੰ ਵਧਾਉਣ ਦੇ ਉਦੇਸ਼ ਨਾਲ ਵੱਖ-ਵੱਖ ਪਹਿਲਕਦਮੀਆਂ ’ਤੇ ਵਿਸਥਾਰ ਨਾਲ ਚਰਚਾ ਕੀਤੀ ਗਈ।

ਦੱਖਣ ਮੱਧ ਰੇਲਵੇ ਦੇ ‘ਪਿੰਕ ਪੈਟਰੋਲ: ਆਈਜ਼ ਇਨ ਦਿ ਸਕਾਈ, ਸ਼ਕਤੀ ਆਨ ਦ ਗਰਾਊਂਡ’  ਵਿੱਚ ਮਹਿਲਾਵਾਂ ਦੀ ਅਗਵਾਈ ਵਾਲਾ ਇੱਕ ਮਾਡਲ ਦਿਖਾਇਆ ਗਿਆ, ਜਿਸ ਵਿੱਚ 'ਸ਼ਕਤੀ' ਫਰੇਮਵਰਕ ਦੇ ਅਧੀਨ ਤੁਰੰਤ ਕਾਰਵਾਈ ਕਰਨ ਵਾਲੇ ਬਲਾਂ ਨਾਲ ਡਰੋਨ ਰਾਹੀਂ ਨਿਗਰਾਨੀ ਨੂੰ ਸ਼ਾਮਲ ਕੀਤਾ ਗਿਆ।

ਇਸ ਕਾਨਫ਼ਰੰਸ ਵਿੱਚ ਰੇਲਗੱਡੀਆਂ ’ਤੇ ਪੱਥਰਬਾਜ਼ੀ ਨੂੰ ਇੱਕ ਚੁਣੌਤੀ ਦੱਸਿਆ ਗਿਆ ਅਤੇ ਪੱਥਰਬਾਜ਼ੀ ਵਾਲੀਆਂ ਮੁੱਖ ਥਾਵਾਂ ’ਤੇ ਗਸ਼ਤ, ਵਧੀਆ ਨਿਗਰਾਨੀ, ਅਪਰਾਧੀਆਂ ਵਿਰੁੱਧ ਸਖ਼ਤ ਕਾਰਵਾਈ, ਨੌਜਵਾਨਾਂ ਤੱਕ ਪਹੁੰਚ ਅਤੇ ਆਰ.ਪੀ.ਐੱਫ.–ਜੀ.ਆਰ.ਪੀ. ਵਿਚਕਾਰ ਮਜ਼ਬੂਤ ਤਾਲਮੇਲ ’ਤੇ ਜ਼ੋਰ ਦਿੱਤਾ ਗਿਆ। ਇਸ ਲਈ ਸਮਾਜ ਵਿੱਚ ਜਾਗਰੂਕਤਾ ਅਤੇ ਰੋਕਥਾਮ ਲਈ ਲੋਕਾਂ ਤੱਕ ਪਹੁੰਚ ਬਣਾਉਣ ਨੂੰ ਮਹੱਤਵਪੂਰਨ ਮੰਨਿਆ ਗਿਆ।

ਕਾਨਫ਼ਰੰਸ ਵਿੱਚ ਦੀਵਾਲੀ, ਛੱਠ ਅਤੇ ਹੋਰ ਤਿਉਹਾਰਾਂ ਦੌਰਾਨ ਭੀੜ ਪ੍ਰਬੰਧਨ ਬਾਰੇ ਵੀ ਚਰਚਾ ਕੀਤੀ ਗਈ। ਉੱਤਰੀ ਰੇਲਵੇ ਦੇ ਦਿੱਲੀ ਮੰਡਲ ਨੇ ਦਿੱਲੀ ਪੁਲਿਸ, ਜੀਆਰਪੀ ਅਤੇ ਦਿੱਲੀ ਮੈਟਰੋ ਅਧਿਕਾਰੀਆਂ ਦੇ ਸਹਿਯੋਗ ਨਾਲ ਕੀਤੇ ਗਏ ਕੰਮਾਂ ਦੀ ਰਿਪੋਰਟ ਬਾਰੇ ਦੱਸਿਆ। ਇਸ ਵਿੱਚ ਸੀਸੀਟੀਵੀ ਨਿਗਰਾਨੀ, ਜਨਤਕ ਐਲਾਨ, ਬੈਰੀਕੇਡਿੰਗ, ਨਿਰਧਾਰਤ ਠਹਿਰਣ ਵਾਲੇ ਖੇਤਰ ਅਤੇ ਵਿਸੇਸ਼ ਕੰਟਰੋਲ ਰੂਮ ਸ਼ਾਮਲ ਸਨ। ਸਭ ਤੋਂ ਵੱਧ ਭੀੜ-ਭੜੱਕੇ ਵਾਲੇ ਸਮੇਂ ਵਿੱਚ ਯਾਤਰੀਆਂ ਦੀ ਸੁਰੱਖਿਆ ਅਤੇ ਯਾਤਰੀਆਂ ਦੀ ਸੁਚੱਜੀ/ਵਿਵਸਥਿਤ ਆਵਾਜਾਈ ਨੂੰ ਯਕੀਨੀ ਬਣਾਉਣ ਲਈ ਅਗਾਊਂ  ਯੋਜਨਾਬੰਦੀ, ਪ੍ਰਭਾਵਸ਼ਾਲੀ ਯਾਤਰੀ-ਆਵਾਜਾਈ ਪ੍ਰਬੰਧਨ ਅਤੇ ਸੁਰੱਖਿਆ ਕਰਮਚਾਰੀਆਂ ਦੀ ਤਾਲਮੇਲ ਵਾਲੀ ਤਾਇਨਾਤੀ 'ਤੇ ਜ਼ੋਰ ਦਿੱਤਾ ਗਿਆ।

ਕੇਂਦਰੀ ਰੇਲਵੇ ਦੇ ਪੁਣੇ ਡਿਵੀਜ਼ਨ ਨੇ ‘ਪ੍ਰੋਜੈਕਟ ਦਿਸ਼ਾ’ (ਸੁਰੱਖਿਆ, ਤਾਲਮੇਲ ਅਤੇ ਜਾਗਰੂਕਤਾ ਲਈ ਸਮਰਪਿਤ ਪਹਿਲ) ਬਾਰੇ ਦੱਸਿਆ। ਇਹ ਇੱਕ ਅਜਿਹੀ ਪਹਿਲਕਦਮੀ ਹੈ ਜਿਸ ਦਾ ਉਦੇਸ਼ ਰੇਲਵੇ ਪਟੜੀਆ ਦੇ ਨੇੜੇ ਰਹਿਣ ਵਾਲੇ ਬੱਚਿਆਂ ਨੂੰ ਸਿੱਖਿਅਕ ਅਤੇ ਮਨੋਰੰਜਕ ਗਤੀਵਿਧੀਆਂ, ਸੁਰੱਖਿਆ ਜਾਗਰੂਕਤਾ ਸੈਸ਼ਨਾਂ ਅਤੇ ਭਾਈਚਾਰਕ ਉਪਾਵਾਂ ਦੇ ਮਾਧਿਅਮ ਨਾਲ ਜੋੜਨਾ ਹੈ। ਗ਼ੈਰ-ਸਰਕਾਰੀ ਸੰਗਠਨਾਂ ), ਰਾਸ਼ਟਰੀ ਸੇਵਾ ਯੋਜਨਾ  ਦੇ ਵਲੰਟੀਅਰਾਂ ਅਤੇ ਸਥਾਨਕ ਭਾਈਚਾਰਿਆਂ ਦੇ ਸਹਿਯੋਗ ਨਾਲ ਰੇਲਵੇ ਸੁਰੱਖਿਆ ਅਤੇ ਜ਼ਿੰਮੇਵਾਰਾਨਾ ਵਿਵਹਾਰ ਬਾਰੇ ਜਾਗਰੂਕਤਾ ਵਧਾਈ ਜਾਂਦੀ ਹੈ। ਨਾਲ ਹੀ, ਪੱਥਰਬਾਜ਼ੀ, ਚੋਰੀ, ਅਣ-ਅਧਿਕਾਰਤ ਘੁਸਪੈਠ ਅਤੇ ਹੋਰ ਅਸੁਰੱਖਿਅਤ ਗਤੀਵਿਧੀਆਂ ਨੂੰ ਰੋਕਣ ਦਾ ਯਤਨ ਕੀਤਾ ਜਾਂਦਾ ਹੈ।

ਕਾਨਫ਼ਰੰਸ ਵਿੱਚ ਆਰਪੀਐੱਫ ਅਤੇ ਜੀਆਰਪੀ ਲਈ ਸਾਂਝੀ ਸਿਖਲਾਈ, ਤੋੜ-ਫੋੜ ਦੀਆਂ ਘਟਨਾਵਾਂ ਨੂੰ ਰੋਕਣ ਅਤੇ ਨਸ਼ੀਲੇ ਪਦਾਰਥਾਂ ਦੀ ਖੋਜ ਬਾਰੇ ਤੁਰੰਤ ਜਾਣਕਾਰੀ ਸਾਂਝੀ ਕਰਨ ਵਰਗੇ ਵਿਸ਼ਿਆਂ ’ਤੇ ਵੀ ਚਰਚਾ ਕੀਤੀ ਗਈ। ਇਸ ਤੋਂ ਇਲਾਵਾ, ਡਿਜੀਟਲ ਸਬੂਤਾਂ ਨੂੰ ਸੰਭਾਲਣ, ਮਿਆਰੀ ਪ੍ਰਕਿਰਿਆਵਾਂ ਅਪਣਾਉਣ, ਖੁਫੀਆ ਜਾਣਕਾਰੀ ਸਾਂਝੀ ਕਰਨ, ਜਾਂਚ ਸਮਰੱਥਾਵਾਂ ਨੂੰ ਮਜ਼ਬੂਤ ​​ਕਰਨ ਅਤੇ ਬੁਨਿਆਦੀ ਢਾਂਚੇ ਦਾ ਸਮਰਥਨ ਕਰਨ ’ਤੇ ਵਿਸ਼ੇਸ਼ ਜ਼ੋਰ ਦਿੱਤਾ ਗਿਆ।

ਇਕੱਠ ਨੂੰ ਸੰਬੋਧਨ ਕਰਦੇ ਹੋਏ ਰੇਲਵੇ ਬੋਰਡ ਦੇ ਚੇਅਰਮੈਨ ਅਤੇ ਸੀਈਓ ਨੇ ਭਾਰਤੀ ਰੇਲਵੇ ਨੂੰ ਦਰਪੇਸ਼ ਸੁਰੱਖਿਆ ਚੁਣੌਤੀਆਂ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਨਜਿੱਠਣ ਲਈ ਰੇਲਵੇ ਅਧਿਕਾਰੀਆਂ, ਆਰਪੀਐੱਫ, ਜੀਆਰਪੀ ਅਤੇ ਰਾਜ ਪੁਲਿਸ ਵਿਚਕਾਰ ਤਾਲਮੇਲ, ਤਕਨੀਕੀ ਤਰੱਕੀ, ਨਵੀਨਤਾ ਅਤੇ ਸਾਂਝੀ ਵਚਨਬੱਧਤਾ ਦੀ ਮਹੱਤਤਾ ਬਾਰੇ ਗੱਲ ਕੀਤੀ। ਉਨ੍ਹਾਂ ਨੇ ਯਾਤਰੀਆਂ ਦਾ ਵਿਸ਼ਵਾਸ ਜਿੱਤਣ, ਸ਼ਿਸ਼ਟਾਚਾਰ ਅਤੇ ਪੇਸ਼ੇਵਰ ਪੁਲਿਸਿੰਗ ਨੂੰ ਯਕੀਨੀ ਬਣਾਉਣ, ਅਤੇ ਉਤਪਾਦਕਤਾ ਅਤੇ ਕੁਸ਼ਲਤਾ ਵਧਾਉਣ ਲਈ ਤਕਨਾਲੋਜੀ ਅਤੇ ਨਵੀਨਤਾ ਦੀ ਵਰਤੋਂ ਕਰਨ ਦੀ ਜ਼ਰੂਰਤ ’ਤੇ ਵੀ ਜ਼ੋਰ ਦਿੱਤਾ।

ਕਾਨਫ਼ਰੰਸ ਦੀ ਸਮਾਪਤੀ ਰੇਲਵੇ ਸੁਰੱਖਿਆ ਬਲ ਦੇ ਡਾਇਰੈਕਟਰ ਜਨਰਲ ਦੇ ਭਾਸ਼ਣ ਨਾਲ ਹੋਈ। ਉਨ੍ਹਾਂ ਨੇ ਰੇਲਵੇ ਸੁਰੱਖਿਆ ਨੂੰ ਮਜ਼ਬੂਤ ​​ਕਰਨ ਲਈ ‘ਖੁਫੀਆ ਜਾਣਕਾਰੀ-ਅਧਾਰਤ ਪੁਲਿਸ ਵਿਵਸਥਾ’ ਦੀ ਜ਼ਰੂਰਤ ’ਤੇ ਜ਼ੋਰ ਦਿੱਤਾ।

*****

ਧਰਮਿੰਦਰ ਤਿਵਾੜੀ/ਡਾ.ਨਯਨ ਸੋਲੰਕੀ/ਮਾਨਿਕ ਸ਼ਰਮਾ


(Release ID: 2329063) ਵਿਜ਼ੀਟਰ ਕਾਊਂਟਰ : 26