ਪ੍ਰਧਾਨ ਮੰਤਰੀ ਦਫਤਰ
azadi ka amrit mahotsav

ਪ੍ਰਧਾਨ ਮੰਤਰੀ ਨੇ ਏਸ਼ਿਆਈ ਪੈਰਾ ਖੇਡਾਂ ਵਿੱਚ ਪੁਰਸ਼ਾਂ ਦੇ ਜੈਵਲਿਨ ਥ੍ਰੋਅ ਮੁਕਾਬਲੇ ਵਿੱਚ ਭਾਰਤੀ ਅਥਲੀਟਾਂ ਵੱਲੋਂ ਪੋਡੀਅਮ ’ਤੇ ਕਬਜ਼ਾ ਕਰਨ ਦੀ ਇਤਿਹਾਸਕ ਪ੍ਰਾਪਤੀ ਦੀ ਸ਼ਲਾਘਾ ਕੀਤੀ

Posted On: 23 OCT 2026 10:25PM by PIB Chandigarh

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਏਸ਼ਿਆਈ ਪੈਰਾ ਖੇਡਾਂ ਵਿੱਚ ਪੁਰਸ਼ਾਂ ਦੇ ਜੈਵਲਿਨ ਥ੍ਰੋਅ (ਨੇਜ਼ਾ ਸੁੱਟਣ) ਮੁਕਾਬਲੇ ਵਿੱਚ ਭਾਰਤੀ ਖਿਡਾਰੀਆਂ ਵੱਲੋਂ ਪੋਡੀਅਮ ਦੇ ਤਿੰਨੋਂ ਸਥਾਨਾਂ ’ਤੇ ਕਬਜ਼ਾ ਕਰਨ ਦੀ ਸ਼ਾਨਦਾਰ ਪ੍ਰਾਪਤੀ ਦੀ ਸ਼ਲਾਘਾ ਕੀਤੀ ਹੈ। ਉਨ੍ਹਾਂ ਨੇ ਸੁਮਿਤ ਨੂੰ ਸੋਨੇ ਦਾ ਤਗ਼ਮਾ ਜਿੱਤਣ, ਮਹਿੰਦਰ ਗੁਰਜਰ ਨੂੰ ਖੇਡ ਰਿਕਾਰਡ ਨਾਲ ਚਾਂਦੀ ਦਾ ਤਗ਼ਮਾ ਹਾਸਲ ਕਰਨ ਅਤੇ ਸੰਦੀਪ ਸੰਜੈ ਸਰਗਰ ਨੂੰ ਖੇਡ ਰਿਕਾਰਡ ਨਾਲ ਕਾਂਸੇ ਦਾ ਤਗ਼ਮਾ ਜਿੱਤਣ ’ਤੇ ਚਾਨਣਾ ਪਾਇਆ।

ਸ਼੍ਰੀ ਮੋਦੀ ਨੇ ਕਿਹਾ ਕਿ ਇਹ ਪ੍ਰਾਪਤੀ ਭਾਰਤੀ ਪੈਰਾ-ਅਥਲੈਟਿਕਸ ਲਈ ਇੱਕ ਮਾਣ ਵਾਲਾ ਪਲ ਹੈ। ਉਨ੍ਹਾਂ ਉਮੀਦ ਜਤਾਈ ਕਿ ਉਹ ਇਸੇ ਤਰ੍ਹਾਂ ਖੇਡਾਂ ਦਾ ਮਿਆਰ ਉੱਚਾ ਚੁੱਕਦੇ ਰਹਿਣਗੇ ਅਤੇ ਦੇਸ਼ ਨੂੰ ਪ੍ਰੇਰਿਤ ਕਰਦੇ ਰਹਿਣਗੇ।

ਪ੍ਰਧਾਨ ਮੰਤਰੀ ਦਫ਼ਤਰ ਨੇ ਐੱਕਸ ’ਤੇ ਪੋਸਟ ਵਿੱਚ ਕਿਹਾ:

“ਏਸ਼ਿਆਈ ਪੈਰਾ ਖੇਡਾਂ ਵਿੱਚ ਪੁਰਸ਼ਾਂ ਦੇ ਜੈਵਲਿਨ ਥ੍ਰੋਅ ਮੁਕਾਬਲੇ ਵਿੱਚ ਭਾਰਤ ਵੱਲੋਂ ਪੋਡੀਅਮ ’ਤੇ ਸ਼ਾਨਦਾਰ ਕਬਜ਼ਾ!

ਸੋਨੇ ਦਾ ਤਗ਼ਮਾ ਜਿੱਤਣ ’ਤੇ ਸੁਮਿਤ, ਖੇਡ ਰਿਕਾਰਡ ਨਾਲ ਚਾਂਦੀ ਦਾ ਤਗ਼ਮਾ ਹਾਸਲ ਕਰਨ ’ਤੇ ਮਹਿੰਦਰ ਗੁਰਜਰ ਅਤੇ ਖੇਡ ਰਿਕਾਰਡ ਨਾਲ ਕਾਂਸੇ ਦਾ ਤਗ਼ਮਾ ਜਿੱਤਣ ’ਤੇ ਸੰਦੀਪ ਸੰਜੈ ਸਰਗਰ ਨੂੰ ਵਧਾਈਆਂ। ਭਾਰਤੀ ਪੈਰਾ-ਅਥਲੈਟਿਕਸ ਲਈ ਇਹ ਇੱਕ ਮਾਣ ਵਾਲਾ ਪਲ ਹੈ। ਉਮੀਦ ਹੈ ਕਿ ਉਹ ਇਸੇ ਤਰ੍ਹਾਂ ਖੇਡਾਂ ਦਾ ਮਿਆਰ ਉੱਚਾ ਚੁੱਕਦੇ ਰਹਿਣਗੇ ਅਤੇ ਦੇਸ਼ ਨੂੰ ਪ੍ਰੇਰਿਤ ਕਰਦੇ ਰਹਿਣਗੇ: ਪ੍ਰਧਾਨ ਮੰਤਰੀ @narendramodi”

 

***********

 

ਐੱਮਜੇਪੀਐੱਸ/ਐੱਸਐੱਸ/ਪੀਆਰਕੇ


(Release ID: 2328004) ਵਿਜ਼ੀਟਰ ਕਾਊਂਟਰ : 25