Posted On:
23 OCT 2026 6:52PM by PIB Chandigarh
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਏਸ਼ਿਆਈ ਪੈਰਾ ਖੇਡਾਂ ਵਿੱਚ ਮਹਿਲਾ ਸਿੰਗਲਜ਼ ਐੱਸਯੂ5 ਮੁਕਾਬਲੇ ਦੌਰਾਨ ਚਾਂਦੀ ਦਾ ਤਗ਼ਮਾ ਜਿੱਤਣ ਲਈ ਤੁਲਸੀਮਤੀ ਮੁਰੂਗੇਸਨ ਨੂੰ ਵਧਾਈ ਦਿੱਤੀ ਹੈ।
ਸ਼੍ਰੀ ਮੋਦੀ ਨੇ ਕਿਹਾ ਕਿ ਉਨ੍ਹਾਂ ਦਾ ਪ੍ਰਦਰਸ਼ਨ ਭਾਰਤੀ ਬੈਡਮਿੰਟਨ ਲਈ ਇੱਕ ਮਾਣ ਵਾਲਾ ਪਲ ਹੈ। ਉਨ੍ਹਾਂ ਉਮੀਦ ਜਤਾਈ ਕਿ ਉਹ ਇਸੇ ਤਰ੍ਹਾਂ ਸਖ਼ਤ ਮਿਹਨਤ ਕਰਦੇ ਰਹਿਣਗੇ, ਨਵੀਆਂ ਬੁਲੰਦੀਆਂ ਨੂੰ ਛੂੰਹਦੇ ਰਹਿਣਗੇ ਅਤੇ ਦੇਸ਼ ਲਈ ਹੋਰ ਵੀ ਮਾਣ-ਸਨਮਾਨ ਲਿਆਉਣਗੇ।
ਪ੍ਰਧਾਨ ਮੰਤਰੀ ਦਫ਼ਤਰ ਨੇ ਐੱਕਸ ਰਾਹੀਂ ਇੱਕ ਪੋਸਟ ਵਿੱਚ ਕਿਹਾ:
“ਏਸ਼ਿਆਈ ਪੈਰਾ ਖੇਡਾਂ ਵਿੱਚ ਮਹਿਲਾ ਸਿੰਗਲਜ਼ ਐੱਸਯੂ5 ਮੁਕਾਬਲੇ ਦੌਰਾਨ ਚਾਂਦੀ ਦਾ ਤਗ਼ਮਾ ਜਿੱਤਣ ’ਤੇ ਤੁਲਸੀਮਤੀ ਮੁਰੂਗੇਸਨ ਨੂੰ ਵਧਾਈਆਂ! ਉਨ੍ਹਾਂ ਦਾ ਪ੍ਰਦਰਸ਼ਨ ਭਾਰਤੀ ਬੈਡਮਿੰਟਨ ਲਈ ਇੱਕ ਮਾਣ ਵਾਲਾ ਪਲ ਹੈ। ਉਮੀਦ ਹੈ ਕਿ ਉਹ ਇਸੇ ਤਰ੍ਹਾਂ ਸਖ਼ਤ ਮਿਹਨਤ ਕਰਦੇ ਰਹਿਣਗੇ, ਨਵੀਆਂ ਬੁਲੰਦੀਆਂ ਨੂੰ ਛੂੰਹਦੇ ਰਹਿਣਗੇ ਅਤੇ ਦੇਸ਼ ਲਈ ਹੋਰ ਵੀ ਮਾਣ-ਸਨਮਾਨ ਲਿਆਉਣਗੇ: ਪ੍ਰਧਾਨ ਮੰਤਰੀ @narendramodi”
************
ਐੱਮਜੇਪੀਐੱਸ/ਐੱਸਐੱਸ/ਪੀਆਰਕੇ