ਪ੍ਰਧਾਨ ਮੰਤਰੀ ਦਫਤਰ
azadi ka amrit mahotsav

ਪ੍ਰਧਾਨ ਮੰਤਰੀ ਨੇ ਏਸ਼ਿਆਈ ਪੈਰਾ ਖੇਡਾਂ ਵਿੱਚ ਸੋਨੇ ਦਾ ਤਗ਼ਮਾ ਜਿੱਤਣ ’ਤੇ ਸੋਲਾਈਰਾਜ ਧਰਮਰਾਜ ਨੂੰ ਵਧਾਈ ਦਿੱਤੀ

Posted On: 22 OCT 2026 9:54PM by PIB Chandigarh

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਏਸ਼ਿਆਈ ਪੈਰਾ ਖੇਡਾਂ 2026 ਵਿੱਚ ਪੁਰਸ਼ਾਂ ਦੇ ਲੌਂਗ ਜੰਪ ਟੀ44/ਟੀ62/ਟੀ64 ਮੁਕਾਬਲੇ ਵਿੱਚ ਇੱਕ ਅਸਧਾਰਨ ਪ੍ਰਦਰਸ਼ਨ ਕਰਦਿਆਂ ਸ਼ਾਨਦਾਰ ਜੰਪ ਦੇ ਨਾਲ ਸੋਨੇ ਦਾ ਤਗ਼ਮਾ ਜਿੱਤਣ ’ਤੇ ਸੋਲਾਈਰਾਜ ਧਰਮਰਾਜ ਨੂੰ ਵਧਾਈ ਦਿੱਤੀ।

ਸ਼੍ਰੀ ਮੋਦੀ ਨੇ ਕਿਹਾ ਕਿ ਆਪਣੇ ਹੀ ਏਸ਼ਿਆਈ ਰਿਕਾਰਡ ਨੂੰ ਪਾਰ ਕਰਕੇ ਉਨ੍ਹਾਂ ਨੇ ਇੱਕ ਵਾਰ ਫਿਰ ਆਪਣੇ ਜ਼ਬਰਦਸਤ ਹੁਨਰ ਅਤੇ ਦ੍ਰਿੜ੍ਹ ਸੰਕਲਪ ਦਾ ਪ੍ਰਦਰਸ਼ਨ ਕੀਤਾ ਹੈ।

ਐੱਕਸ ’ਤੇ ਇੱਕ ਪੋਸਟ ਵਿੱਚ, ਪ੍ਰਧਾਨ ਮੰਤਰੀ ਦਫ਼ਤਰ ਨੇ ਸਾਂਝਾ ਕੀਤਾ: 

“ਸੋਲਾਈਰਾਜ ਧਰਮਰਾਜ ਨੇ ਏਸ਼ਿਆਈ ਪੈਰਾ ਖੇਡਾਂ 2026 ਵਿੱਚ ਪੁਰਸ਼ਾਂ ਦੇ ਲੌਂਗ ਜੰਪ T44/T62/T64 ਸਪਰਧਾ ਵਿੱਚ ਇੱਕ ਅਸਧਾਰਨ ਪ੍ਰਦਰਸ਼ਨ ਕੀਤਾ ਹੈ ਅਤੇ ਇੱਕ ਸ਼ਾਨਦਾਰ ਜੰਪ ਦੇ ਨਾਲ ਸੋਨੇ ਦਾ ਤਗ਼ਮਾ ਜਿੱਤਿਆ ਹੈ। ਆਪਣੇ ਹੀ ਏਸ਼ਿਆਈ ਰਿਕਾਰਡ ਨੂੰ ਪਿੱਛੇ ਛੱਡ ਕੇ ਉਨ੍ਹਾਂ ਨੇ ਇੱਕ ਵਾਰ ਫਿਰ ਆਪਣੇ ਜ਼ਬਰਦਸਤ ਹੁਨਰ ਅਤੇ ਦ੍ਰਿੜ੍ਹ ਸੰਕਲਪ ਦਾ ਪ੍ਰਦਰਸ਼ਨ ਕੀਤਾ ਹੈ। ਇਸ ਉੱਤਮ ਜਿੱਤ ’ਤੇ ਸੋਲਾਈਰਾਜ ਨੂੰ ਵਧਾਈ। ਉਹ ਇਸੇ ਤਰ੍ਹਾਂ ਹੋਰ ਵੀ ਉਚਾਈਆਂ ਹਾਸਲ ਕਰਦੇ ਰਹਿਣ: ਪ੍ਰਧਾਨ ਮੰਤਰੀ @narendramodi”

****

ਐੱਮਜੇਪੀਐੱਸ/ਐੱਸਐੱਸ/ਪੀਆਰਕੇ


(Release ID: 2327164) ਵਿਜ਼ੀਟਰ ਕਾਊਂਟਰ : 7