ਪ੍ਰਧਾਨ ਮੰਤਰੀ ਦਫਤਰ
azadi ka amrit mahotsav

ਪ੍ਰਧਾਨ ਮੰਤਰੀ 23 ਅਕਤੂਬਰ ਨੂੰ ਚਿਨਮਯ ਅੰਮ੍ਰਿਤ ਮਹੋਤਸਵ ਗਲੋਬਲ ਸੰਮੇਲਨ ਦਾ ਉਦਘਾਟਨ ਕਰਨਗੇ


ਚਿਨਮਯ ਮਿਸ਼ਨ ਦੇ 75 ਸਾਲ ਪੂਰੇ ਹੋਣ ਦੀ ਯਾਦ ਵਿੱਚ ਸਾਲ ਭਰ ਚੱਲੇ ਸਮਾਗਮਾਂ ਦੀ ਸਮਾਪਤੀ ਮੌਕੇ ਕਰਵਾਇਆ ਜਾ ਰਿਹਾ ਹੈ ਸੰਮੇਲਨ

Posted On: 22 OCT 2026 3:45PM by PIB Chandigarh

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ 23 ਅਕਤੂਬਰ 2026 ਨੂੰ ਸਵੇਰੇ 11 ਵਜੇ ਨਵੀਂ ਦਿੱਲੀ ਦੇ ਭਾਰਤ ਮੰਡਪਮ ਵਿਖੇ ਚਿਨਮਯ ਅੰਮ੍ਰਿਤ ਮਹੋਤਸਵ ਗਲੋਬਲ ਸੰਮੇਲਨ ਦਾ ਉਦਘਾਟਨ ਕਰਨਗੇ। ਉਹ ਇਸ ਮੌਕੇ ਇਕੱਠ ਨੂੰ ਸੰਬੋਧਨ ਵੀ ਕਰਨਗੇ।

23 ਤੋਂ 25 ਅਕਤੂਬਰ 2026 ਤੱਕ ਕਰਵਾਏ ਜਾ ਰਹੇ ਤਿੰਨ ਰੋਜ਼ਾ ਸੰਮੇਲਨ ਵਿੱਚ ਭਾਰਤ ਅਤੇ ਵਿਦੇਸ਼ਾਂ ਤੋਂ 9,000 ਤੋਂ ਵੱਧ ਭਾਗੀਦਾਰ ਸ਼ਾਮਲ ਹੋਣਗੇ। ਇਹ ਸੰਮੇਲਨ ਚਿਨਮਯ ਮਿਸ਼ਨ ਦੇ 75 ਸਾਲ ਪੂਰੇ ਹੋਣ ਦੀ ਯਾਦ ਵਿੱਚ ਸਾਲ ਭਰ ਚੱਲੇ ਸਮਾਗਮਾਂ ਦੀ ਸਮਾਪਤੀ ਦਾ ਪ੍ਰਤੀਕ ਹੈ। ਚਿਨਮਯ ਮਿਸ਼ਨ ਦੀ ਸਥਾਪਨਾ ਸਵਾਮੀ ਚਿਨਮਯਾਨੰਦ ਨੇ 1951 ਵਿੱਚ ਵੇਦਾਂਤ ਅਤੇ ਭਗਵਦ ਗੀਤਾ ਦੇ ਗਿਆਨ ਨੂੰ ਸਾਰਿਆਂ ਤੱਕ ਪਹੁੰਚਾਉਣ ਲਈ ਇੱਕ ਆਲਮੀ ਅਧਿਆਤਮਕ ਲਹਿਰ ਵਜੋਂ ਕੀਤੀ ਸੀ। ਦਹਾਕਿਆਂ ਦੌਰਾਨ, ਮਿਸ਼ਨ ਨੇ ਅਧਿਆਤਮਕ ਸਿੱਖਿਆ, ਸਭਿਆਚਾਰਕ ਵਿਰਾਸਤ ਦੀ ਸੰਭਾਲ, ਨੌਜਵਾਨਾਂ ਦੇ ਸਸ਼ਕਤੀਕਰਨ ਅਤੇ ਭਾਈਚਾਰਕ ਸੇਵਾ ਦੇ ਖੇਤਰਾਂ ਵਿੱਚ ਆਪਣੇ ਕਾਰਜਾਂ ਦਾ ਵਿਸਥਾਰ ਕੀਤਾ ਹੈ।

ਸਾਲ ਭਰ ਚੱਲਣ ਵਾਲੇ ਸਮਾਗਮਾਂ ਦੀ ਸ਼ੁਰੂਆਤ ਪਿਛਲੇ ਸਾਲ ਹੋਈ ਸੀ, ਜਦੋਂ ਪ੍ਰਧਾਨ ਮੰਤਰੀ ਨੇ ਤਾਮਿਲਨਾਡੂ ਦੇ ਗੰਗਈਕੋਂਡਾ ਚੋਲਾਪੁਰਮ ਵਿਖੇ ਭਗਵਦ ਗੀਤਾ ਦੇ ਤਾਮਿਲ ਕਾਵਿ-ਰੂਪ ਨੂੰ ਜਾਰੀ ਕੀਤਾ ਸੀ। ਇਸ ਨੂੰ ਚਿਨਮਯ ਮਿਸ਼ਨ ਵੱਲੋਂ ਤਿਆਰ ਕੀਤਾ ਗਿਆ ਸੀ ਅਤੇ ਇਸ ਦਾ ਸੰਗੀਤ ਇਲੈਯਾਰਾਜਾ ਨੇ ਦਿੱਤਾ ਸੀ। ਸਾਲ ਦੌਰਾਨ ਕਈ ਪਹਿਲਕਦਮੀਆਂ ਅਤੇ ਸਮਾਗਮ ਕਰਵਾਏ ਗਏ, ਜਿਨ੍ਹਾਂ ਵਿੱਚ ਵੱਖ-ਵੱਖ ਥਾਵਾਂ ’ਤੇ ਸਮੂਹਿਕ ਹਵਨ, ਤ੍ਰਿਪੁਰਾ ਵਿੱਚ ਮਾਂ ਸੌਂਦਰਿਆ ਚਿਨਮਈ ਮੰਦਰ ਦੀ ਪ੍ਰਾਣ-ਪ੍ਰਤਿਸ਼ਠਾ ਅਤੇ ਚਿਨਮਯ ਗੀਤਾ ਸਮਰਪਣ ਸ਼ਾਮਲ ਹਨ। ਚਿਨਮਯ ਗੀਤਾ ਸਮਰਪਣ ਤਹਿਤ ਦੁਨੀਆ ਭਰ ਦੇ ਇੱਕ ਲੱਖ ਤੋਂ ਵੱਧ ਲੋਕਾਂ ਨੇ ਆਨਲਾਈਨ ਇਕੱਠੇ ਹੋ ਕੇ ਭਗਵਦ ਗੀਤਾ ਦੇ 15ਵੇਂ ਅਧਿਆਇ ਦਾ ਪਾਠ ਕੀਤਾ। ਇਨ੍ਹਾਂ ਸਮਾਗਮਾਂ ਦੀ ਇੱਕ ਪ੍ਰਮੁੱਖ ਪਹਿਲਕਦਮੀ ਗੀਤਾ ਪੰਚਾਮ੍ਰਿਤ ਸੀ, ਜੋ ਭਗਵਦ ਗੀਤਾ ਦੇ ਚੁਣੇ ਹੋਏ ਪੰਜ ਸ਼ਲੋਕਾਂ ’ਤੇ ਕੇਂਦ੍ਰਿਤ ਸੀ। ਗੀਤਾ ਦੇ ਸੰਦੇਸ਼ ਨੂੰ ਦੇਸ਼ ਭਰ ਵਿੱਚ ਪਹੁੰਚਾਉਣ ਲਈ ਚਿਨਮਯ ਯੁਵਾ ਕੇਂਦਰ ਦੇ 15 ਨੌਜਵਾਨ ਮੈਂਬਰਾਂ ਨੇ ਚਿਨਮਯ ਅੰਮ੍ਰਿਤ ਯਾਤਰਾ ਕੀਤੀ ਅਤੇ ਦੇਸ਼ ਭਰ ਵਿੱਚ 40,000 ਕਿੱਲੋਮੀਟਰ ਤੋਂ ਵੱਧ ਦੀ ਯਾਤਰਾ ਕੀਤੀ।

*********

ਐੱਮਜੇਪੀਐੱਸ/ਐੱਸਐੱਸ/ਪੀਆਰਕੇ


(Release ID: 2327152) ਵਿਜ਼ੀਟਰ ਕਾਊਂਟਰ : 10