ਪ੍ਰਧਾਨ ਮੰਤਰੀ ਦਫਤਰ
azadi ka amrit mahotsav

ਪ੍ਰਧਾਨ ਮੰਤਰੀ ਨੇ ਏਸ਼ਿਆਈ ਪੈਰਾ ਖੇਡਾਂ ਵਿੱਚ ਸੋਨੇ ਦਾ ਤਗ਼ਮਾ ਜਿੱਤਣ ’ਤੇ ਆਯੁਸ਼ ਵਰਮਾ ਨੂੰ ਵਧਾਈ ਦਿੱਤੀ

Posted On: 21 OCT 2026 6:36PM by PIB Chandigarh

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਏਸ਼ਿਆਈ ਪੈਰਾ ਖੇਡਾਂ 2026 ਵਿੱਚ ਪੁਰਸ਼ਾਂ ਦੇ ਸ਼ੌਟ ਪੁੱਟ ਐੱਫ53 ਮੁਕਾਬਲੇ ਵਿੱਚ ਅੱਜ ਸ਼ਾਨਦਾਰ ਥ੍ਰੋਅ ਦੇ ਨਾਲ ਸੋਨੇ ਦਾ ਤਗ਼ਮਾ ਜਿੱਤਣ ’ਤੇ ਆਯੁਸ਼ ਵਰਮਾ ਨੂੰ ਵਧਾਈ ਦਿੱਤੀ।

ਇਹ ਜ਼ਿਕਰ ਕਰਦੇ ਹੋਏ ਕਿ ਸ਼ੌਟ ਪੁੱਟ ਵਿੱਚ ਸੋਨੇ ਦਾ ਤਗ਼ਮਾ ਅਤੇ ਜੈਵਲਿਨ ਥ੍ਰੋਅ ਵਿੱਚ ਕਾਂਸੀ ਦਾ ਤਗ਼ਮਾ ਜਿੱਤ ਕੇ ਆਯੁਸ਼ ਨੇ ਆਪਣੇ ਪਹਿਲੇ ਏਸ਼ਿਆਈ ਪੈਰਾ ਖੇਡਾਂ ਅਭਿਆਨ ਦਾ ਸਮਾਪਨ ਦੋ ਤਗ਼ਮਿਆਂ ਨਾਲ ਕੀਤਾ ਹੈ, ਸ਼੍ਰੀ ਮੋਦੀ ਨੇ ਕਿਹਾ ਕਿ ਇਹ ਪ੍ਰਤਿਭਾ, ਬਹੁਪੱਖੀ ਸਮਰੱਥਾ ਅਤੇ ਦ੍ਰਿੜ੍ਹ ਸੰਕਲਪ ਦਾ ਅਸਲ ਵਿੱਚ ਸ਼ਾਨਦਾਰ ਪ੍ਰਦਰਸ਼ਨ ਹੈ। ਉਨ੍ਹਾਂ ਨੇ ਆਯੁਸ਼ ਨੂੰ ਉਨ੍ਹਾਂ ਦੇ ਆਗਾਮੀ ਖੇਡ ਸਫ਼ਰ ਲਈ ਸ਼ੁਭਕਾਮਨਾਵਾਂ ਵੀ ਦਿੱਤੀਆਂ।

ਪ੍ਰਧਾਨ ਮੰਤਰੀ ਦਫ਼ਤਰ ਨੇ ਐੱਕਸ ’ਤੇ ਇੱਕ ਪੋਸਟ ਵਿੱਚ ਸਾਂਝਾ ਕੀਤਾ: 

“ਏਸ਼ਿਆਈ ਪੈਰਾ ਖੇਡਾਂ 2026 ਵਿੱਚ ਪੁਰਸ਼ਾਂ ਦੇ ਸ਼ੌਟ ਪੁੱਟ ਐੱਫ53 ਮੁਕਾਬਲੇ ਵਿੱਚ ਸ਼ਾਨਦਾਰ ਥ੍ਰੋਅ ਦੇ ਨਾਲ ਸੋਨੇ ਦਾ ਤਗ਼ਮਾ ਜਿੱਤਣ ’ਤੇ ਆਯੁਸ਼ ਵਰਮਾ ਨੂੰ ਵਧਾਈ। ਸ਼ੌਟ ਪੁੱਟ ਵਿੱਚ ਸੋਨੇ ਦਾ ਤਗ਼ਮਾ ਅਤੇ ਜੈਵਲਿਨ ਥ੍ਰੋਅ ਵਿੱਚ ਕਾਂਸੀ ਦਾ ਤਗ਼ਮਾ ਜਿੱਤ ਕੇ ਆਯੁਸ਼ ਨੇ ਆਪਣੇ ਪਹਿਲੇ ਏਸ਼ਿਆਈ ਪੈਰਾ ਖੇਡਾਂ ਅਭਿਆਨ ਦਾ ਸਮਾਪਨ ਦੋ ਤਗ਼ਮਿਆਂ ਨਾਲ ਕੀਤਾ ਹੈ। ਇਹ ਪ੍ਰਤਿਭਾ, ਬਹੁਪੱਖੀ ਸਮਰੱਥਾ ਅਤੇ ਦ੍ਰਿੜ੍ਹ ਸੰਕਲਪ ਦਾ ਅਸਲ ਵਿੱਚ ਸ਼ਾਨਦਾਰ ਪ੍ਰਦਰਸ਼ਨ ਹੈ। ਆਗਾਮੀ ਖੇਡ ਸਫ਼ਰ ਲਈ ਸ਼ੁਭਕਾਮਨਾਵਾਂ: ਪ੍ਰਧਾਨ ਮੰਤਰੀ @narendramodi”

 

****

ਐੱਮਜੇਪੀਐੱਸ/ਐੱਸਐੱਸ/ਪੀਆਰਕੇ


(Release ID: 2326506) ਵਿਜ਼ੀਟਰ ਕਾਊਂਟਰ : 29