Posted On:
19 OCT 2026 7:02PM by PIB Chandigarh
ਭਾਰਤ ਦੇ ਰਾਸ਼ਟਰਪਤੀ ਸ਼੍ਰੀਮਤੀ ਦ੍ਰੌਪਦੀ ਮੁਰਮੂ ਨੇ ਦੁਸਹਿਰੇ ਦੀ ਪੂਰਵ ਸੰਧਿਆ ’ਤੇ ਭਾਰਤੀਆਂ ਨੂੰ ਸ਼ੁਭਕਾਮਨਾਵਾਂ ਦਿੱਤੀਆਂ ਹਨ।
ਰਾਸ਼ਟਰਪਤੀ ਨੇ ਆਪਣੇ ਸੁਨੇਹੇ ਵਿੱਚ ਕਿਹਾ ਹੈ, “ਵਿਜੈਦਸ਼ਮੀ ਦੇ ਸ਼ੁਭ ਮੌਕੇ ’ਤੇ, ਦੇਸ਼-ਵਿਦੇਸ਼ ਵਿੱਚ ਰਹਿਣ ਵਾਲੇ ਸਾਰੇ ਭਾਰਤੀਆਂ ਨੂੰ ਮੈਂ ਦਿਲੋਂ ਵਧਾਈ ਦਿੰਦੀ ਹਾਂ।
ਭਗਵਾਨ ਸ੍ਰੀ ਰਾਮ ਦੀ ਰਾਵਣ ਉੱਤੇ ਜਿੱਤ ਦੀ ਖ਼ੁਸ਼ੀ ਵਿੱਚ ਮਨਾਏ ਜਾਣ ਵਾਲੇ ਇਸ ਤਿਉਹਾਰ ਦਾ ਖ਼ਾਸ ਮਹੱਤਵ ਹੈ। ਭਗਵਾਨ ਸ੍ਰੀ ਰਾਮ ਨੂੰ ਧਰਮ ਅਤੇ ਨੈਤਿਕ ਆਚਰਣ ਦਾ ਪ੍ਰਤੱਖ ਰੂਪ ਮੰਨਿਆ ਗਿਆ ਹੈ। ਇਹ ਤਿਉਹਾਰ ਅਧਰਮ ਅਤੇ ਅਨਿਆਂ ਉੱਤੇ ਧਰਮ ਅਤੇ ਨਿਆਂ ਦੀ ਜਿੱਤ ਦਾ ਤਿਉਹਾਰ ਹੈ।
ਭਾਰਤੀ ਸੱਭਿਆਚਾਰ ਨੈਤਿਕਤਾ ਅਤੇ ਕਰਤੱਵ ਦੇ ਆਦਰਸ਼ਾਂ ’ਤੇ ਅਧਾਰਤ ਹੈ। ਭਗਵਾਨ ਸ਼੍ਰੀ ਰਾਮ ਦੀ ਜਿੱਤ ਤੇ ਇਸ ਤਿਉਹਾਰ ਦੇ ਦਿਨ ਸਾਰੇ ਦੇਸ਼ ਵਾਸੀ ਇਹ ਸੰਕਲਪ ਲੈਣ ਕਿ ਆਪਣੀ ਵਿਰਾਸਤ ਦੇ ਉੱਚ ਆਦਰਸ਼ਾਂ ’ਤੇ ਚੱਲਦੇ ਹੋਏ ਵਿਕਸਤ ਭਾਰਤ ਅਤੇ ਸਮਾਵੇਸ਼ੀ ਸਮਾਜ ਦੇ ਨਿਰਮਾਣ ਵਿੱਚ ਆਪਣਾ ਯੋਗਦਾਨ ਪਾਉਣਗੇ।
ਇਸ ਸ਼ੁਭ ਮੌਕੇ ’ਤੇ, ਮੈਂ ਆਪਣੇ ਸਾਰੇ ਦੇਸ਼ ਵਾਸੀਆਂ ਦੇ ਸੁਖ, ਚੰਗੀ ਸਿਹਤ ਅਤੇ ਤੰਦਰੁਸਤੀ ਦੀ ਕਾਮਨਾ ਕਰਦੀ ਹਾਂ।"
*****
ਐੱਮਜੇਪੀਐੱਸ/ਐੱਸਐੱਸ/ਪੀਆਰਕੇ