ਵਿੱਤ ਮੰਤਰਾਲਾ
azadi ka amrit mahotsav

ਦੇਸ਼ ਵਿੱਚ ਨਸ਼ੀਲੇ ਪਦਾਰਥਾਂ ਦੀ ਤਸਕਰੀ ‘ਤੇ ਕਾਰਵਾਈ ਤੇਜ਼ ਕਰਦੇ ਹੋਏ ਡੀਆਰਆਈ ਨੇ ਸੱਤ ਕਿਲੋਗ੍ਰਾਮ ਤੋਂ ਵੱਧ ਐਮਫੇਟਾਮਾਇਨ (amphetamine) ਅਤੇ ਤਿੰਨ ਕਿਲੋਗ੍ਰਾਮ ਕੋਕੀਨ ਜ਼ਬਤ ਕੀਤੀ: ਤਿੰਨ ਗ੍ਰਿਫਤਾਰ


ਬੰਗਲੁਰੂ ਅਤੇ ਦਿੱਲੀ ਹਵਾਈ ਅੱਡਿਆਂ ਅਤੇ ਨਾਗਪੁਰ ਦੇ ਨੇੜੇ ਛਾਪੇਮਾਰੀ ਵਿੱਚ ਯਾਤਰੀਆਂ ਦੇ ਸਮਾਨ ਵਿੱਚ ਲੁਕਾ ਕੇ ਤਸਕਰੀ ਕਰਨ ਦੀਆਂ ਕੋਸ਼ਿਸ਼ਾਂ ਦਾ ਪਰਦਾਫਾਸ਼ ਹੋਇਆ

Posted On: 19 OCT 2026 4:23PM by PIB Chandigarh

ਡੀਆਰਆਈ ਨੇ ਤਾਲਮੇਲ ਵਾਲੀ ਖੁਫੀਆ ਜਾਣਕਾਰੀ ‘ਤੇ ਅਧਾਰਿਤ ਅਭਿਆਨਾਂ ਰਾਹੀਂ ਨਸ਼ੀਲੇ ਪਦਾਰਥਾਂ ਦੀ ਤਸਕਰੀ ‘ਤੇ ਆਪਣੀ ਕਾਰਵਾਈ ਤੇਜ਼ ਕਰ ਦਿੱਤੀ ਹੈ। ਇਸ ਦੇ ਨਤੀਜੇ ਵਜੋਂ ਦੋ ਅਭਿਆਨਾਂ ਵਿੱਚ ਲਗਭਗ 7.1 ਕਿਲੋਗ੍ਰਾਮ ਐਮਫੇਟਾਮਾਇਨ ਅਤੇ ਤੀਜੇ ਅਭਿਆਨ ਵਿੱਚ ਲਗਭਗ 3.1 ਕਿਲੋਗ੍ਰਾਮ ਕੋਕੀਨ ਜ਼ਬਤ ਕੀਤੀ ਗਈ। ਇਸ ਮਾਮਲੇ ਵਿੱਚ ਤਿੰਨ ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਇਹ ਜ਼ਬਤੀ ਬੰਗਲੁਰੂ ਦੇ ਕੈਂਪੇਗੌੜਾ ਇੰਟਰਨੈਸ਼ਨਲ ਏਅਰਪੋਰਟ, ਨਾਗਪੁਰ ਦੇ ਨੇੜੇ ਅਤੇ ਨਵੀਂ ਦਿੱਲੀ ਦੇ ਇੰਦਰਾ ਗਾਂਧੀ ਇੰਟਰਨੈਸ਼ਨਲ ਏਅਰਪੋਰਟ (ਆਈਜੀਆਈ) ‘ਤੇ ਕੀਤੀ ਗਈ।

ਵਿਸ਼ੇਸ਼ ਖੁਫੀਆ ਜਾਣਕਾਰੀ ਦੇ ਅਧਾਰ ‘ਤੇ, ਡੀਆਰਆਈ ਅਧਿਕਾਰੀਆਂ ਨੇ 14 ਅਕਤੂਬਰ 2026 ਨੂੰ ਨਵੀਂ ਦਿੱਲੀ ਤੋਂ ਬੰਗਲੁਰੂ ਦੇ ਕੈਂਪੇਗੌੜਾ ਇੰਟਰਨੈਸ਼ਨਲ ਏਅਰਪੋਰਟ ‘ਤੇ ਪਹੁੰਚੇ ਇੱਕ ਯਾਤਰੀ ਨੂੰ ਰੋਕਿਆ। ਯਾਤਰੀ ਦੇ ਸਮਾਨ ਦੀ ਪੜਤਾਲ ਕਰਨ ‘ਤੇ 5.166 ਕਿਲੋਗ੍ਰਾਮ ਐਮਫੇਟਾਮਾਇਨ ਬਰਾਮਦ ਹੋਇਆ। ਬਰਾਮਦ ਕੀਤੇ ਪਦਾਰਥ ਨੂੰ ਨਾਰਕੋਟਿਕ ਡਰੱਗਜ ਐਂਡ ਸਾਇਕੋਟ੍ਰੌਪਿਕ ਸਬਸਟੈਂਸਿਸ (ਐੱਨਡੀਪੀਐੱਸ) ਐਕਟ, 1985 ਦੀਆਂ ਧਾਰਾਵਾਂ ਦੇ ਅਧੀਨ ਜ਼ਬਤ ਕਰ ਲਿਆ ਗਿਆ ਅਤੇ ਯਾਤਰੀ ਨੂੰ ਗ੍ਰਿਫਤਾਰ ਕਰ ਲਿਆ ਗਿਆ।

ਦੋ ਦਿਨਾਂ ਬਾਅਦ, ਇੱਕ ਹੋਰ ਖੁਫੀਆ–ਅਧਾਰਿਤ ਅਭਿਆਨ ਵਿੱਚ, ਡੀਆਰਆਈ ਦੇ ਅਧਿਕਾਰੀਆਂ ਨੇ ਨਾਗਪੁਰ ਦੇ ਬਾਹਰਲੇ ਇਲਾਕਿਆਂ ਸਾਓਨੇਰ ਦੇ ਖਾਪਾ ਫਾਟਾ ਦੇ ਨੇੜੇ ਦਿੱਲੀ ਤੋਂ ਹੈਦਰਾਬਾਦ ਜਾ ਰਹੀ ਬੱਸ ਵਿੱਚ ਇੱਕ ਭਾਰਤੀ ਨਾਗਰਿਕ ਦੇ ਬੈਗ ਦੀ ਜਾਂਚ ਕੀਤੀ। ਅਧਿਕਾਰੀਆਂ ਨੇ ਇਸ ਮਾਮਲੇ ਵਿੱਚ ਇੱਕ ਨਵੇਂ ਮਹਿਲਾ ਸੂਟ ਦੇ ਅੰਦਰ ਲੁਕਿਆ ਹੋਇਆ ਇੱਕ ਸਫੇਦ ਕ੍ਰਿਸਟਲੀ ਪਦਾਰਥ ਬਰਾਮਦ ਕੀਤਾ। 

ਬੈਗ ਦਾ ਵਜ਼ਨ ਆਮ ਨਾਲੋਂ ਵੱਧ ਹੋਣ ਕਾਰਨ, ਅਧਿਕਾਰੀਆਂ ਨੇ ਉਸ ਦੀ ਅੰਦਰੂਨੀ ਪਰਤ ਦੀ ਜਾਂਚ ਕੀਤੀ ਅਤੇ ਉਸ ਵਿੱਚ ਲੁਕਾਇਆ ਹੋਇਆ ਇੱਕ ਹੋਰ ਪੈਕਟ ਪਾਇਆ। ਇਸ ਵਿੱਚ ਇਸੇ ਤਰ੍ਹਾਂ ਦਾ ਪਦਾਰਥ ਸੀ ਅਤੇ ਮੌਕੇ ‘ਤੇ ਕੀਤੇ ਗਏ ਪ੍ਰੀਖਣ ਵਿੱਚ ਐਮਫੇਟਾਮਾਇਨ ਦੀ ਪੁਸ਼ਟੀ ਹੋਈ। ਕੁੱਲ ਮਿਲਾ ਕੇ, 1.97 ਕਿਲੋਗ੍ਰਾਮ ਐਮਫੇਟਾਮਾਇਨ ਬਰਾਮਦ ਕੀਤਾ ਗਿਆ ਅਤੇ ਇਸ ਨੂੰ ਐੱਨਡੀਪੀਐੱਸ ਐਕਟ, 1985 ਦੇ ਤਹਿਤ ਜ਼ਬਤ ਕਰ ਲਿਆ ਗਿਆ। ਯਾਤਰੀ ਨੂੰ ਗ੍ਰਿਫਤਾਰ ਕਰ ਲਿਆ ਗਿਆ।

15/16.10.2026 ਨੂੰ ਇੱਕ ਹੋਰ ਅਭਿਆਨ ਵਿੱਚ, ਵਿਸ਼ੇਸ਼ ਖੁਫੀਆ ਦੇ ਅਧਾਰ ‘ਤੇ, ਡੀਆਰਆਈ ਅਧਿਕਾਰੀਆਂ ਨੇ ਘਾਨਾ ਤੋਂ ਆਈਜੀਆਈ ਏਅਰਪੋਰਟ, ਨਵੀਂ ਦਿੱਲੀ ਦੇ ਟਰਮੀਨਲ 3 ‘ਤੇ ਪਹੁੰਚੇ ਇੱਕ ਭਾਰਤੀ ਨੂੰ ਰੋਕਿਆ। ਉਸ ਦੇ ਸਮਾਨ ਦੀ ਸੁਚਾਰੂ ਜਾਂਚ ਕਰਨ ‘ਤੇ ਛੇ ਪਾਰਦਰਸ਼ੀ ਪੈਕਟ ਬਰਾਮਦ ਹੋਏ। ਇਨ੍ਹਾਂ ਵਿੱਚ ਮੌਜੂਦ ਸਫੇਦ ਪਾਊਡਰ ਦਾ ਕੁੱਲ ਵਜ਼ਨ 3.134 ਕਿਲੋਗ੍ਰਾਮ ਸੀ। ਫੀਲਡ ਪ੍ਰੀਖਣ ਵਿੱਚ ਕੋਕੀਨ ਦੀ ਪੁਸ਼ਟੀ ਹੋਈ। ਇਸ ਪਦਾਰਥ ਨੂੰ ਐੱਨਡੀਪੀਐੱਸ ਐਕਟ, 1985 ਦੇ ਪ੍ਰਾਵਧਾਨਾਂ ਦੇ ਤਹਿਤ ਜ਼ਬਤ ਕਰ ਲਿਆ ਗਿਆ ਅਤੇ ਯਾਤਰੀ ਨੂੰ ਗ੍ਰਿਫਤਾਰ ਕਰ ਲਿਆ ਗਿਆ।

 

ਇਹ ਅਭਿਆਨ ਨਸ਼ੀਲੇ ਪਦਾਰਥਾਂ ਦੀਆਂ ਸਪਲਾਈ ਚੇਨਾਂ ਨੂੰ ਤੋੜਨ, ਉਨ੍ਹਾਂ ਨੂੰ ਲੁਕਾਉਣ ਦੇ ਨਵੇਂ ਤਰੀਕਿਆਂ ਦਾ ਪਰਦਾਫਾਸ਼ ਕਰਨ ਅਤੇ ਦੇਸ਼ ਦੇ ਹਵਾਈ ਤੇ ਸੜਕੀ ਨੈੱਟਵਰਕਾਂ ਰਾਹੀਂ ਖ਼ਤਰਨਾਕ ਨਸ਼ੀਲੇ ਪਦਾਰਥਾਂ ਅਤੇ ਨਸ਼ੀਲੇ ਪਦਾਰਥਾਂ ਦੀ ਆਵਾਜਾਈ ਨੂੰ ਰੋਕਣ ਲਈ ਡੀਆਰਆਈ (DRI) ਦੀਆਂ ਲਗਾਤਾਰ ਕੋਸ਼ਿਸ਼ਾਂ ਨੂੰ ਉਜਾਗਰ ਕਰਦੀਆਂ ਹਨ।

****

ਕੇਟੀ/ਕੇਐੱਮਐੱਨ/ਏਕੇ


(Release ID: 2325297) ਵਿਜ਼ੀਟਰ ਕਾਊਂਟਰ : 4