ਰੇਲ ਮੰਤਰਾਲਾ
ਕੇਂਦਰੀ ਮੰਤਰੀ ਅਸ਼ਵਿਨੀ ਵੈਸ਼ਣਵ ਨੇ ਰੇਲ ਭਵਨ ਵਿੱਚ ਏਸ਼ਿਆਈ ਖੇਡਾਂ 2026 ਵਿੱਚ ਸੋਨ ਤਮਗਾ ਜੇਤੂ ਭਾਰਤੀ ਮਹਿਲਾ ਕਬੱਡੀ ਟੀਮ ਨਾਲ ਮੁਲਾਕਾਤ ਕੀਤੀ
ਕੇਂਦਰੀ ਮੰਤਰੀ ਨੇ ਭਾਰਤੀ ਰੇਲਵੇ ਦੀਆਂ ਮਹਿਲਾ ਖਿਡਾਰਨਾਂ ਨੂੰ ਸੋਨ ਤਮਗਾ ਜਿੱਤਣ 'ਤੇ ਵਧਾਈ ਦਿੱਤੀ; ਉਨ੍ਹਾਂ ਨੇ ਤਿਰੰਗੇ ਦਾ ਮਾਣ ਵਧਾਇਆ ਹੈ
ਭਾਰਤੀ ਰੇਲਵੇ, ਰੇਲਵੇ ਸਪੋਰਟਸ ਪ੍ਰਮੋਸ਼ਨ ਬੋਰਡ ਰਾਹੀਂ ਖੇਡ ਪ੍ਰਤਿਭਾ ਨੂੰ ਲਗਾਤਾਰ ਉਤਸ਼ਾਹਿਤ ਕਰ ਰਿਹਾ ਹੈ
Posted On:
16 OCT 2026 7:09PM by PIB Chandigarh
ਕੇਂਦਰੀ ਰੇਲ ਮੰਤਰੀ ਸ਼੍ਰੀ ਅਸ਼ਵਿਨੀ ਵੈਸ਼ਣਵ ਨੇ ਅੱਜ ਨਵੀਂ ਦਿੱਲੀ ਸਥਿਤ ਰੇਲ ਭਵਨ ਵਿੱਚ ਭਾਰਤੀ ਮਹਿਲਾ ਕਬੱਡੀ ਟੀਮ ਨਾਲ ਮੁਲਾਕਾਤ ਕੀਤੀ। ਇਸ ਟੀਮ ਨੇ ਜਾਪਾਨ ਦੇ ਆਇਚੀ-ਨਾਗੋਆ ਵਿੱਚ ਆਯੋਜਿਤ 2026 ਏਸ਼ੀਆਈ ਖੇਡਾਂ ਵਿੱਚ ਸੋਨ ਤਮਗਾ ਜਿੱਤਿਆ ਹੈ।
ਭਾਰਤੀ ਮਹਿਲਾ ਕਬੱਡੀ ਟੀਮ ਨੇ 26 ਸਤੰਬਰ, 2026 ਨੂੰ ਹੋਏ ਇੱਕ ਸਖ਼ਤ ਮੁਕਾਬਲੇ ਵਾਲੇ ਫ਼ਾਈਨਲ ਵਿੱਚ ਇਰਾਨ ਨੂੰ 37-34 ਨਾਲ ਹਰਾ ਕੇ ਸੋਨ ਤਮਗਾ ਜਿੱਤਿਆ ਅਤੇ ਸਫ਼ਲਤਾਪੂਰਵਕ ਆਪਣਾ ਏਸ਼ਿਆਈ ਖੇਡ ਖ਼ਿਤਾਬ ਬਰਕਰਾਰ ਰੱਖਿਆ। ਕੇਂਦਰੀ ਮੰਤਰੀ ਸ਼੍ਰੀ ਵੈਸ਼ਣਵ ਨੇ ਭਾਰਤੀ ਰੇਲਵੇ ਦੀਆਂ ਮਹਿਲਾ ਖਿਡਾਰਨਾਂ ਨੂੰ ਸੋਨ ਤਗਮਾ ਜਿੱਤਣ 'ਤੇ ਵਧਾਈ ਦਿੱਤੀ। ਉਨ੍ਹਾਂ ਨੇ ਖਿਡਾਰਨਾਂ ਦੀ ਲਗਨ, ਮਜ਼ਬੂਤ ਇਰਾਦੇ ਅਤੇ ਖੇਡ ਕੌਸ਼ਲ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਉਨ੍ਹਾਂ ਨੇ ਤਿਰੰਗੇ ਦਾ ਮਾਣ ਵਧਾਇਆ ਹੈ ਅਤੇ ਦੇਸ਼ ਨੂੰ ਮਾਣ ਮਹਿਸੂਸ ਕਰਵਾਇਆ ਹੈ। ਟੀਮ ਦੀ ਕਪਤਾਨ ਪੁਸ਼ਪਾ ਰਾਣਾ ਸਨ ਅਤੇ ਟੀਮ ਦੇ ਕੋਚ ਨੀਤਾ ਮੋਰੇਸ਼ਵਰ ਦਾਡਵੇ ਸਨ।

ਰੇਲ ਮੰਤਰੀ ਨੂੰ ਮਿਲਣ ਵਾਲੀਆਂ ਰੇਲਵੇ ਖਿਡਾਰਨਾਂ ਵਿੱਚ ਦੱਖਣ ਮੱਧ ਰੇਲਵੇ ਦੀ ਮੁੱਖ ਕੋਚ ਨੀਤਾ ਮੋਰੇਸ਼ਵਰ ਦਾਡਵੇ; ਦੱਖਣ ਮੱਧ ਰੇਲਵੇ ਦੀ ਰਿਤੂ ਨੇਗੀ; ਉੱਤਰ ਰੇਲਵੇ ਦੀ ਪੂਜਾ; ਦੱਖਣ ਮੱਧ ਰੇਲਵੇ ਦੀ ਪਿੰਕੀ ਰਾਏ ਅਤੇ ਪੱਛਮੀ ਰੇਲਵੇ ਦੀ ਸੋਨਾਲੀ ਵਿਸ਼ਣੂ ਸ਼ਿੰਗਟੇ ਅਤੇ ਰਾਜ ਰਾਣੀ ਸ਼ਾਮਲ ਸਨ।
ਭਾਰਤੀ ਰੇਲਵੇ ਦਾ ਰੇਲਵੇ ਸਪੋਰਟਸ ਪ੍ਰਮੋਸ਼ਨ ਬੋਰਡ ਦੇ ਮਾਧਿਅਮ ਨਾਲ ਖੇਡ ਪ੍ਰਤਿਭਾ ਨੂੰ ਉਤਸ਼ਾਹਿਤ ਕਰਨ ਦਾ ਇੱਕ ਲੰਮਾ ਇਤਿਹਾਸ ਰਿਹਾ ਹੈ। ਇਸ ਦੇ ਖਿਡਾਰੀਆਂ ਨੇ ਓਲੰਪਿਕ ਖੇਡਾਂ, ਵਿਸ਼ਵ ਚੈਂਪੀਅਨਸ਼ਿਪਾਂ, ਏਸ਼ਿਆਈ ਖੇਡਾਂ ਅਤੇ ਰਾਸ਼ਟਰਮੰਡਲ ਖੇਡਾਂ ਵਰਗੀਆਂ ਪ੍ਰਮੁੱਖ ਅੰਤਰਰਾਸ਼ਟਰੀ ਪ੍ਰਤੀਯੋਗਤਾਵਾਂ ਵਿੱਚ ਭਾਰਤ ਦੀ ਨੁਮਾਇੰਦਗੀ ਕੀਤੀ ਹੈ। ਭਾਰਤੀ ਰੇਲਵੇ ਸੰਸਥਾਗਤ ਸਹਿਯੋਗ ਅਤੇ ਨੌਕਰੀ ਦੇ ਨਾਲ-ਨਾਲ ਖੇਡਾਂ ਵਿੱਚ ਕਰੀਅਰ ਬਣਾਉਣ ਦਾ ਮੌਕਾ ਪ੍ਰਦਾਨ ਕਰਕੇ ਦੇਸ਼ ਵਿੱਚ ਖੇਡ ਪ੍ਰਤਿਭਾਵਾਂ ਦੇ ਵਿਕਾਸ ਵਿੱਚ ਨਿਰੰਤਰ ਆਪਣਾ ਯੋਗਦਾਨ ਦੇ ਰਿਹਾ ਹੈ।
****
ਧਰਮਿੰਦਰ ਤਿਵਾੜੀ/ਡਾ. ਨਯਨ ਸੋਲੰਕੀ/ਰਿਤੂ ਰਾਜ/ਮਾਨਿਕ ਸ਼ਰਮਾ
(Release ID: 2325175)
ਵਿਜ਼ੀਟਰ ਕਾਊਂਟਰ : 2
Read this release in:
Malayalam
,
English
,
Urdu
,
हिन्दी
,
Marathi
,
Assamese
,
Gujarati
,
Odia
,
Tamil
,
Telugu
,
Kannada