ਗ੍ਰਹਿ ਮੰਤਰਾਲਾ
ਮਾਣਯੋਗ ਸੁਪਰੀਮ ਕੋਰਟ ਆਫ ਇੰਡੀਆ ਨੇ ਜੁਲਾਈ 2026 ਦੇ ਦੌਰਾਨ ਦਿੱਲੀ ਦੇ ਜੰਤਰ-ਮੰਤਰ ਅਤੇ ਦਿੱਲੀ ਤੋਂ ਬਾਹਰ ਵੱਖ-ਵੱਖ ਥਾਵਾਂ ‘ਤੇ ਹੋਈਆਂ ਹਿੰਸਾ ਦੀਆਂ ਘਟਨਾਵਾਂ ਦੇ ਸਾਰੇ ਪਹਿਲੂਆਂ ਦੀ ਪੜਤਾਲ ਲਈ ਇੱਕ ਉੱਚ-ਪੱਧਰੀ ਜਾਂਚ ਕਮੇਟੀ (HPEC) ਦਾ ਗਠਨ ਕੀਤਾ ਸੀ
ਇਸ ਤੋਂ ਪ੍ਰਭਾਵਿਤ ਹੋਏ ਲੋਕਾਂ (ਜਿਨ੍ਹਾਂ ਵਿੱਚ ਪ੍ਰਭਾਵਿਤ ਪੁਲਿਸ ਕਰਮੀ ਵੀ ਸ਼ਾਮਲ ਹਨ) ਦੀ ਸਹੂਲਤ ਲਈ, HPEC ਨੇ ਇੱਕ ਪੋਰਟਲ http://hpec.nic.in ਲਾਂਚ ਕੀਤਾ ਹੈ
HPEC, ਮਾਣਯੋਗ ਸੁਪਰੀਮ ਕੋਰਟ ਦੇ 18 ਅਗਸਤ 2026 ਦੇ ਆਦੇਸ਼ ਦੇ ਪੈਰਾਗ੍ਰਾਫ 12 ਅਤੇ 13 ਤੇ 10 ਸਤੰਬਰ 2026 ਦੇ ਆਦੇਸ਼ਾਂ ਦੇ ਪੈਰਾਗ੍ਰਾਫ 5(i) ਵਿੱਚ ਦੱਸੇ ਗਏ ਸਾਰੇ ਮੁੱਦਿਆਂ ਦੀ ਜਾਂਚ ਕਰੇਗੀ
ਪੈਲੇਟ ਗਨ ਦੀ ਵਰਤੋਂ, ਟੀਚਾਬੱਧ ਹਿੰਸਾ, ਮਹਿਲਾ ਪ੍ਰਦਰਸ਼ਨਕਾਰੀਆਂ ਦੇ ਉਤਪੀੜਨ ਅਤੇ ਦੋਵੇਂ ਧਿਰਾਂ ਵੱਲੋਂ ਕੀਤੀ ਗਈ ਬਹੁਤ ਜ਼ਿਆਦਾ ਹਿੰਸਾ ਅਤੇ ਸੰਪਤੀ ਦੇ ਨੁਕਸਾਨ ਨਾਲ ਜੁੜੇ ਮਾਮਲਿਆਂ ਨੂੰ ਤਰਜੀਹ ਦਿੱਤੀ ਜਾਵੇਗੀ
ਇਸ ਪੋਰਟਲ ਨੂੰ ਇਸ ਢੰਗ ਨਾਲ ਡਿਜ਼ਾਈਨ ਕੀਤਾ ਗਿਆ ਹੈ ਕਿ ਸੰਵੇਦਨਸ਼ੀਲ ਗਵਾਹਾਂ ਨੂੰ ਉਚਿਤ ਸੁਰੱਖਿਆ ਮਿਲ ਸਕੇ ਅਤੇ ਨਾਲ ਹੀ, ਜੇਕਰ ਪ੍ਰਭਾਵਿਤ ਵਿਅਕਤੀ ਚਾਹੇ ਤਾਂ ਉਨ੍ਹਾਂ ਦੀ ਪਛਾਣ ਨੂੰ ਗੁਪਤ ਅਤੇ ਅਣ-ਖੁਲਾਸਾ (confidential and undisclosed) ਰੱਖਿਆ ਜਾ ਸਕੇ
ਪ੍ਰਭਾਵਿਤ ਵਿਅਕਤੀਆਂ ਅਤੇ ਹੋਰ ਧਿਰਾਂ ਨੂੰ ਤਾਕੀਦ ਕੀਤੀ ਜਾਂਦੀ ਹੈ ਕਿ ਉਹ ਇਸ ਪੋਰਟਲ ‘ਤੇ ਜਾਣ ਅਤੇ ਉਚਿਤ ਫਾਰਮੈੱਟਾਂ ਦੀ ਵਰਤੋਂ ਕਰਦੇ ਹੋਏ ਆਪਣੀਆਂ ਸ਼ਿਕਾਇਤਾਂ ਜਾਂ ਪੱਖ ਦਰਜ ਕਰਨ
Posted On:
17 OCT 2026 5:22PM by PIB Chandigarh
ਮਾਣਯੋਗ ਸੁਪਰੀਮ ਕੋਰਟ ਆਫ ਇੰਡੀਆ ਨੇ ਜੁਲਾਈ 2026 ਦੌਰਾਨ ਦਿੱਲੀ ਦੇ ਜੰਤਰ-ਮੰਤਰ ਅਤੇ ਦਿੱਲੀ ਤੋਂ ਬਾਹਰ ਵੱਖ-ਵੱਖ ਥਾਵਾਂ ‘ਤੇ ਹੋਈਆਂ ਹਿੰਸਾ ਦੀਆਂ ਘਟਨਾਵਾਂ ਦੇ ਸਾਰੇ ਪਹਿਲੂਆਂ ਦੀ ਪੜਤਾਲ ਕਰਨ ਲਈ ਇੱਕ ਉੱਚ ਪੱਧਰੀ ਜਾਂਚ ਕਮੇਟੀ (HPEC) ਦਾ ਗਠਨ ਕੀਤਾ ਸੀ। ਪ੍ਰਭਾਵਿਤ ਲੋਕਾਂ (ਜਿਨ੍ਹਾਂ ਵਿੱਚ ਪ੍ਰਭਾਵਿਤ ਪੁਲਿਸ ਕਰਮੀ ਵੀ ਸ਼ਾਮਲ ਹਨ) ਦੀ ਸਹੂਲਤ ਲਈ, HPEC ਨੇ ਇੱਕ ਪੋਰਟਲ http://hpec.nic.in ਲਾਂਚ ਕੀਤਾ ਹੈ।
HPEC, ਮਾਣਯੋਗ ਸੁਪਰੀਮ ਕੋਰਟ ਦੇ 18 ਅਗਸਤ 2026 ਦੇ ਹੁਕਮ ਦੇ ਪੈਰਾਗ੍ਰਾਫ 12 ਅਤੇ 13, ਤੇ 10 ਸਤੰਬਰ 2026 ਦੇ ਆਦੇਸ਼ ਦੇ ਪੈਰਾਗ੍ਰਾਫ 5(i) ਵਿੱਚ ਦੱਸੇ ਗਏ ਸਾਰੇ ਮੁੱਦਿਆਂ ਦੀ ਪੜਤਾਲ ਕਰੇਗੀ। ਇਸ ਵਿੱਚ ਪੈਲੇਟ ਗਨ ਦੀ ਵਰਤੋਂ, ਟੀਚਾਬੱਧ ਹਿੰਸਾ, ਮਹਿਲਾ ਪ੍ਰਦਰਸ਼ਨਕਾਰੀਆਂ ਦੇ ਉਤਪੀੜਨ ਅਤੇ ਦੋਵੇਂ ਧਿਰਾਂ ਵੱਲੋਂ ਕੀਤੀ ਗਈ ਬਹੁਤ ਜ਼ਿਆਦਾ ਹਿੰਸਾ ਅਤੇ ਸੰਪਤੀ ਦੇ ਨੁਕਸਾਨ ਨਾਲ ਜੁੜੇ ਮਾਮਲਿਆਂ ਨੂੰ ਤਰਜੀਹ ਦਿੱਤੀ ਜਾਵੇਗੀ।
ਪੋਰਟਲ ਨੂੰ ਇਸ ਤਰ੍ਹਾਂ ਨਾਲ ਡਿਜ਼ਾਈਨ ਕੀਤਾ ਗਿਆ ਹੈ ਕਿ ਸੰਵੇਦਨਸ਼ੀਲ ਗਵਾਹਾਂ ਨੂੰ ਉਚਿਤ ਸੁਰੱਖਿਆ ਮਿਲ ਸਕੇ ਅਤੇ ਜੇਕਰ ਪ੍ਰਭਾਵਿਤ ਵਿਅਕਤੀ ਚਾਹੇ, ਤਾਂ ਉਨ੍ਹਾਂ ਦੀ ਪਛਾਣ ਗੁਪਤ ਅਤੇ ਅਣ-ਖੁਲਾਸਾ ਰੱਖੀ ਜਾ ਸਕੇ। ਪ੍ਰਭਾਵਿਤ ਵਿਅਕਤੀਆਂ ਅਤੇ ਹੋਰ ਹਿਤਧਾਰਕਾਂ ਨੂੰ ਉਤਸ਼ਾਹਿਤ ਕੀਤਾ ਜਾਂਦਾ ਹੈ ਕਿ ਉਹ ਇਸ ਪੋਰਟਲ ‘ਤੇ ਜਾਣ ਅਤੇ ਲਾਗੂ ਫਾਰਮੈੱਟਾਂ ਦੀ ਵਰਤੋਂ ਕਰਦੇ ਹੋਏ ਆਪਣੀਆਂ ਸ਼ਿਕਾਇਤਾਂ ਜਾਂ ਆਪਣਾ ਪੱਖ ਦਰਜ ਕਰਨ।
ਇਸ ਤੋਂ ਇਲਾਵਾ, ਜੋ ਕੋਈ ਵੀ ਵਿਅਕਤੀ 18 ਅਗਸਤ 2026 ਅਤੇ 10 ਸਤੰਬਰ 2026 ਦੇ ਆਦੇਸ਼ਾਂ ਦੇ ਤਹਿਤ HPEC ਨੂੰ ਸੌਂਪੇ ਗਏ ਮੁੱਦਿਆਂ ਨਾਲ ਜੁੜੀ ਕੋਈ ਜਾਣਕਾਰੀ ਜਾਂ ਸੁਝਾਅ ਦੇਣਾ ਚਾਹੁੰਦਾ ਹੈ, ਤਾਂ ਉਹ ਵੀ ਇਸੇ ਪੋਰਟਲ ਰਾਹੀਂ ਅਜਿਹਾ ਕਰ ਸਕਦਾ ਹੈ। ਜੋ ਲੋਕ ਆਪਣੀਆਂ ਸ਼ਿਕਾਇਤਾਂ, ਆਪਣੀ ਗੱਲ ਜਾਂ ਹੋਰ ਸਬੰਧਿਤ ਦਸਤਾਵੇਜ਼ ਵਿਅਕਤੀਗਤ ਤੌਰ ‘ਤੇ ਜਮ੍ਹਾਂ ਕਰਵਾਉਣਾ ਚਾਹੁੰਦੇ ਹਨ, ਉਹ ਸਾਰੇ ਵਰਕਿੰਗ ਡੇਅਜ਼ (ਕੰਮ ਦੇ ਦਿਨਾਂ) ਵਿੱਚ ਦੁਪਹਿਰ 2:00 ਵਜੇ ਤੋਂ ਸ਼ਾਮ 4:00 ਵਜੇ ਦੇ ਵਿਚਕਾਰ, HPEC ਦਫ਼ਤਰ, ਸਿਕਸ਼ਾ ਸਦਨ, 17, ਰਾਉਜ਼ ਐਵੇਨਿਊ ਇੰਸਟੀਟਿਊਸ਼ਨਲ ਏਰੀਆ, ਨਵੀਂ ਦਿੱਲੀ 110002 ‘ਤੇ ਜਾ ਸਕਦੇ ਹਨ। ਇਹ ਦਸਤਾਵੇਜ਼ ਉਪਰੋਕਤ ਪਤੇ ‘ਤੇ ਡਾਕ ਦੁਆਰਾ ਜਾਂ hpec2026.enquiry[at]nic[dot]in ‘ਤੇ ਈਮੇਲ ਰਾਹੀਂ ਵੀ ਭੇਜੇ ਜਾ ਸਕਦੇ ਹਨ।
************
ਆਰਕੇ/ਆਰਆਰ/ਪੀਐੱਸ/ਪੀਆਰ/ਏਕੇ
(Release ID: 2324827)
ਵਿਜ਼ੀਟਰ ਕਾਊਂਟਰ : 4
Read this release in:
Odia
,
Kannada
,
English
,
Urdu
,
Marathi
,
हिन्दी
,
Assamese
,
Gujarati
,
Tamil
,
Telugu
,
Malayalam