ਆਯੂਸ਼
azadi ka amrit mahotsav

ਆਯੂਸ਼ ਇਨੋਵੇਸ਼ਨ ਦੇ ਪੇਟੈਂਟ ਫਾਈਲਿੰਗ ਵਿੱਚ ਅੱਠ ਗੁਣਾ ਵਾਧਾ ਦੇਖਿਆ ਗਿਆ


ਆਯੂਸ਼ ਇਨਵੈਂਸ਼ਨਸ ‘ਤੇ ਰਿਪੋਰਟ ਨਵੀਨਤਾ ਅਤੇ ਬੌਧਿਕ ਸੰਪਦਾ ਗਤੀਵਿਧੀਆਂ ਵਿੱਚ ਤੇਜ਼ ਵਾਧੇ ਨੂੰ ਉਜਾਗਰ ਕਰਦੀ ਹੈ

ਮਹਾਰਾਸ਼ਟਰ 744 ਫਾਈਲਿੰਗਸ ਅਤੇ 142 ਗ੍ਰਾਂਟਾਂ ਦੇ ਨਾਲ ਆਯੂਸ਼ ਪੇਟੈਂਟ ਗਤੀਵਿਧੀ ਵਿੱਚ ਮੋਹਰੀ ਹੈ

Posted On: 16 OCT 2026 2:33PM by PIB Chandigarh

ਭਾਰਤ ਵਿੱਚ ਆਯੂਸ਼ ਨਾਲ ਸਬੰਧਿਤ ਨਵੀਨਤਾ ਅਤੇ ਬੌਧਿਕ ਸੰਪਦਾ ਗਤੀਵਿਧੀਆਂ ਵਿੱਚ ਪਿਛਲੇ ਇੱਕ ਦਹਾਕੇ ਵਿੱਚ ਮਹੱਤਵਪੂਰਨ ਵਿਸਥਾਰ ਦੇਖਿਆ ਗਿਆ ਹੈ, ਵਿੱਤੀ ਵਰ੍ਹੇ 2014-15 ਅਤੇ ਵਿੱਤ ਵਰ੍ਹੇ 2025-26 ਦਰਮਿਆਨ 4,077 ਪੇਟੈਂਟ ਐਪਲੀਕੇਸ਼ਨਾਂ ਦਾਇਰ ਕੀਤੀਆਂ ਗਈਆਂ ਅਤੇ 711 ਪੇਟੈਂਟ ਪ੍ਰਦਾਨ ਕੀਤੇ ਗਏ, ਜਿਵੇਂ ਕਿ 11ਵੇਂ ਆਯੁਰਵੇਦ ਦਿਵਸ ਦੇ ਸਮਾਰੋਹ ਦੌਰਾਨ ਜਾਰੀ ਭਾਰਤ ਵਿੱਚ ਆਯੂਸ਼ ਨਾਲ ਸਬੰਧਿਤ ਇਨਵੈਂਸ਼ਨਸ ‘ਤੇ ਸਥਿਤੀ ਰਿਪੋਰਟ (2014-2026) ਵਿੱਚ ਦੱਸਿਆ ਗਿਆ ਹੈ।

ਭਾਰਤ ਸਰਕਾਰ ਦੇ ਵਣਜ ਅਤੇ ਉਦਯੋਗ ਮੰਤਰਾਲੇ ਦੇ ਉਦਯੋਗ ਅਤੇ ਅੰਦਰੂਨੀ ਵਪਾਰ ਪ੍ਰਮੋਸ਼ਨ ਵਿਭਾਗ (ਡੀਪੀਆਈਆਈਟੀ) ਦੇ ਪੇਟੈਂਟ, ਡਿਜ਼ਾਈਨ ਅਤੇ ਟ੍ਰੇਡਮਾਰਕ ਕੰਟਰੋਲਰ ਜਨਰਲ ਦਫ਼ਤਰ (ਸੀਜੀਪੀਡੀਟੀਐੱਮ) ਦੁਆਰਾ ਪ੍ਰਕਾਸ਼ਿਤ ਇਹ ਰਿਪੋਰਟ, ਭਾਰਤ ਵਿੱਚ ਆਯੂਸ਼ ਨਾਲ ਸਬੰਧਿਤ ਇਨਵੈਂਸ਼ਨਸ ਅਤੇ ਬੌਧਿਕ ਸੰਪਦਾ ਗਤੀਵਿਧੀਆਂ ਦੇ ਵਿਕਾਸ ਦਾ ਇੱਕ ਸੰਖੇਪ ਵੇਰਵਾ ਪ੍ਰਦਾਨ ਕਰਦੀ ਹੈ।

ਆਯੂਸ਼ ਮੰਤਰਾਲੇ ਦੇ ਸੁਤੰਤਰ ਚਾਰਜ ਵਾਲੇ ਕੇਂਦਰੀ ਰਾਜ ਮੰਤਰੀ ਅਤੇ ਸਿਹਤ ਅਤੇ ਪਰਿਵਾਰ ਭਲਾਈ ਰਾਜ ਮੰਤਰੀ ਸ਼੍ਰੀ ਪ੍ਰਤਾਪਰਾਓ ਜਾਧਵ ਨੇ ਦੁਹਰਾਇਆ, “ਆਯੂਸ਼ ਨਾਲ ਸਬੰਧੀ ਪੇਟੈਂਟ ਫਾਈਲਿੰਗ ਅਤੇ ਗ੍ਰਾਂਟਾਂ ਵਿੱਚ ਹੋਏ ਜਿਕਰਯੋਗ ਵਾਧਾ ਆਯੂਸ਼ ਖੇਤਰ ਵਿੱਚ ਖੋਜ, ਨਵੀਨਤਾ ਅਤੇ ਬੌਧਿਕ ਸੰਪਦਾ ‘ਤੇ ਵਧਦੇ ਧਿਆਨ ਨੂੰ ਦਰਸਾਉਂਦੀ ਹੈ। ਸਰਕਾਰ ਇੱਕ ਅਜਿਹਾ ਅਨੁਕੂਲ ਵਾਤਾਵਰਣ ਬਣਾਉਣ ਲਈ ਵਚਨਬੱਧ ਹੈ ਜਿੱਥੇ ਰਵਾਇਤੀ ਗਿਆਨ, ਵਿਗਿਆਨਕ ਖੋਜ ਅਤੇ ਸਮਕਾਲੀ ਨਵੀਨਤਾ ਵਾਲੇ ਉਤਪਾਦਾਂ, ਤਕਨਾਲੋਜੀਆਂ ਅਤੇ ਸਮਾਧਾਨਾਂ ਵਿੱਚ ਯੋਗਦਾਨ ਦੇ ਸਕਣ, ਨਾਲ ਹੀ ਇਹ ਯਕੀਨੀ ਬਣਾਇਆ ਜਾ ਸਕੇ ਕਿ ਭਾਰਤ ਦੀਆਂ ਸਮ੍ਰਿੱਧ ਗਿਆਨ ਪ੍ਰਣਾਲੀਆਂ ਨੂੰ ਉੱਚਿਤ ਤੌਰ ‘ਤੇ ਸੁਰੱਖਿਅਤ ਕੀਤਾ ਜਾਵੇ।”

ਆਯੂਸ਼ ਮੰਤਰਾਲੇ ਦੇ ਸਕੱਤਰ ਵੈਦਯ ਰਾਜੇਸ਼ ਕੋਟੇਚਾ ਨੇ ਜ਼ੋਰ ਦਿੰਦੇ ਹੋਏ ਕਿਹਾ, “ਪੇਟੈਂਟ ਗਤੀਵਿਧੀਆਂ ਵਿੱਚ ਨਿਰੰਤਰ ਵਿਸਥਾਰ ਆਯੂਸ਼ ਖੇਤਰ ਦੇ ਵਧਦੇ ਖੋਜ ਅਤੇ ਨਵੀਨਤਾ ਅਧਾਰ ਨੂੰ ਦਰਸਾਉਂਦਾ ਹੈ। ਵਿਅਕਤੀਆਂ, ਯੂਨੀਵਰਸਿਟੀਆਂ, ਖੋਜ ਸੰਸਥਾਨਾਂ, ਸਟਾਰਟਅੱਪਸ ਅਤੇ ਉਦਯੋਗ ਦੀ ਵਧਦੀ ਭਾਗੀਦਾਰੀ ਉਤਸ਼ਾਹਜਨਕ ਹੈ ਅਤੇ ਖੋਜ ਨੂੰ ਨਵੀਨਤਾਕਾਰੀ ਸਮਾਧਾਨਾਂ ਵਿੱਚ ਬਦਲਣ ਵਿੱਚ ਸਹਾਇਕ ਹੋਵੇਗੀ। ਮੰਤਰਾਲਾ ਆਯੂਸ਼ ਈਕੋਸਿਸਟਮ ਵਿੱਚ ਸਬੂਤ ਜੁਟਾਉਣ, ਖੋਜ ਸਹਿਯੋਗ ਅਤੇ ਨਵੀਨਤਾ ਨੂੰ ਨਿਰੰਤਰ ਸਮਰਥਨ ਦਿੰਦਾ ਰਹੇਗਾ।”

ਰਿਪੋਰਟ ਵਿੱਚ ਪੇਟੈਂਟ ਸਬੰਧੀ ਗਤੀਵਿਧੀਆਂ ਵਿੱਚ ਤੇਜ਼ ਵਾਧੇ ਨੂੰ ਉਜਾਗਰ ਕੀਤਾ ਗਿਆ ਹੈ, ਜਿਸ ਵਿੱਚ ਸਲਾਨਾ ਫਾਈਲਿੰਗ ਵਿੱਤੀ ਵਰ੍ਹੇ 2014-15 ਵਿੱਚ 63 ਐਪਲੀਕੇਸ਼ਨਾਂ ਤੋਂ ਵਧ ਕੇ ਵਿੱਤੀ ਵਰ੍ਹੇ 2025-26 ਵਿੱਚ 590 ਐਪਲੀਕੇਸ਼ਨਾਂ ਹੋ ਗਈਆਂ ਹਨ, ਜੋ ਲਗਭਗ 836.5 ਪ੍ਰਤੀਸ਼ਤ ਦੇ ਵਾਧੇ ਨੂੰ ਦਰਸਾਉਂਦੀਆਂ ਹਨ। ਪੇਟੈਂਟ ਫਾਈਲਿੰਗ ਵਿੱਤੀ ਵਰ੍ਹੇ 2022-23 ਵਿੱਚ 606 ਐਪਲੀਕੇਸ਼ਨਾਂ ਦੇ ਸਿਖਰ ‘ਤੇ ਪਹੁੰਚ ਗਏ, ਫਿਰ ਵਿੱਤੀ ਵਰ੍ਹੇ 2023-24 ਵਿੱਚ ਘੱਟ ਕੇ 299 ਹੋ ਗਏ, ਲੇਕਿਨ ਵਿੱਤੀ ਵਰ੍ਹੇ 2025-26 ਤੱਕ ਵਧ ਕੇ 590 ਹੋ ਗਏ। ਸਲਾਨਾ ਪੇਟੈਂਟ ਗ੍ਰਾਂਟਾਂ ਵਿੱਚ ਵੀ ਮਹੱਤਵਪੂਰਨ ਵਾਧਾ ਹੋਇਆ ਹੈ, ਜੋ ਵਿੱਤੀ ਵਰ੍ਹੇ 2015-16 ਵਿੱਚ 3 ਤੋਂ ਵਧ ਕੇ ਵਿੱਤੀ ਵਰ੍ਹੇ 2023-24 ਵਿੱਚ 204 ਹੋ ਗਏ।

ਕੋਵਿਡ-19 ਤੋਂ ਬਾਅਦ ਦੇ ਦੌਰ ਵਿੱਚ ਪੇਟੈਂਟ ਗਤੀਵਿਧੀਆਂ ਵਿੱਚ ਵਿਸ਼ੇਸ਼ ਤੌਰ ‘ਤੇ ਤੇਜ਼ ਵਾਧਾ ਦੇਖਿਆ ਗਿਆ। ਵਿੱਤੀ ਵਰ੍ਹੇ 2020-21 ਤੋਂ ਵਿੱਤੀ ਵਰ੍ਹੇ 2025-26 ਦਰਮਿਆਨ, 2,854 ਐਪਲੀਕੇਸ਼ਨਾਂ ਦਰਜ ਕੀਤੀਆਂ ਗਈਆਂ, ਜੋ ਕੁੱਲ ਫਾਈਲਿੰਗ ਦਾ 70 ਪ੍ਰਤੀਸ਼ਤ ਹੈ, ਜਦਕਿ ਵਿੱਤੀ ਵਰ੍ਹੇ 2014-15 ਤੋਂ ਵਿੱਤੀ ਵਰ੍ਹੇ 2019-20 ਦੌਰਾਨ ਸਿਰਫ਼ 1,223 ਐਪਲੀਕੇਸ਼ਨਾਂ ਦਰਜ ਕੀਤੀਆਂ ਗਈਆਂ ਸਨ। ਇਸੇ ਤਰ੍ਹਾਂ, ਕੋਵਿਡ-19 ਤੋਂ ਬਾਅਦ ਦੇ ਦੌਰ ਵਿੱਚ 657 ਪੇਟੈਂਟ ਪ੍ਰਦਾਨ ਕੀਤੇ ਗਏ, ਜੋ ਕੁੱਲ ਸਵੀਕ੍ਰਿਤ ਪੇਟੈਂਟਾਂ ਦਾ 92.4 ਪ੍ਰਤੀਸ਼ਤ ਹੈ।

ਨਵੀਨਤਾ ਦੇ ਵਧਦੇ ਈਕੋਸਿਸਟਮ ਦਾ ਪ੍ਰਤੀਬਿੰਬ ਬਿਨੈਕਾਰਾਂ ਦੀ ਵਿਭਿੰਨਤਾ ਵਿੱਚ ਦਿਖਾਈ ਦਿੰਦਾ ਹੈ। ਵਿਅਕਤੀਆਂ ਨੇ 2,113 ਐਪਲੀਕੇਸ਼ਨਾਂ ਦਿੱਤੀਆਂ, ਜੋ ਕੁੱਲ ਫਾਈਲਿੰਗ ਦਾ 51.9 ਪ੍ਰਤੀਸ਼ਤ ਹੈ ਅਤੇ 398 ਗ੍ਰਾਂਟਾਂ ਪ੍ਰਾਪਤ ਕੀਤੀਆਂ, ਜਦਕਿ ਵਿਦਿਅਕ ਸੰਸਥਾਨਾਂ ਵਿੱਚ 995 ਐਪਲੀਕੇਸ਼ਨਾਂ ਅਤੇ 88 ਗ੍ਰਾਂਟਾਂ ਪ੍ਰਾਪਤ ਕੀਤੀਆਂ। ਵਿਅਕਤੀਆਂ ਅਤੇ ਵਿਦਿਅਕ ਸੰਸਥਾਨਾਂ ਦਾ ਕੁੱਲ ਫਾਈਲਿੰਗ ਵਿੱਚ 76.3 ਪ੍ਰਤੀਸ਼ਤ ਯੋਗਦਾਨ ਰਿਹਾ। ਕਾਰਪੋਰੇਟ ਅਤੇ ਹੋਰ ਸੰਸਥਾਨਾਂ ਨੇ 700 ਐਪਲੀਕੇਸ਼ਨਾਂ ਅਤੇ 176 ਗ੍ਰਾਂਟਾਂ ਪ੍ਰਾਪਤ ਕੀਤੀਆਂ, ਜਦਕਿ ਛੋਟੇ ਸੰਸਥਾਨਾਂ ਅਤੇ ਸਟਾਰਟਅੱਪਸ ਨੇ ਕ੍ਰਮਵਾਰ 144 ਅਤੇ 125 ਫਾਈਲਿੰਗ ਕੀਤੀਆਂ।

ਰਿਪੋਰਟ ਦੇ ਨਤੀਜੇ ਆਯੂਸ਼ ਈਕੋਸਿਸਟਮ ਦੇ ਅੰਦਰ ਖੋਜ, ਨਵੀਨਤਾ, ਉੱਦਮਤਾ ਅਤੇ ਬੌਧਿਕ ਸੰਪਦਾ ਸੁਰੱਖਿਆ ਦੇ ਵਧਦੇ ਏਕੀਕਰਣ ਨੂੰ ਰੇਖਾਂਕਿਤ ਕਰਦੇ ਹਨ, ਜਿਸ ਵਿੱਚ ਨਿਜੀ ਇਨੋਵੇਟਰਸ, ਅਕਾਦਮਿਕ ਸੰਸਥਾਨਾਂ, ਖੋਜ ਸੰਗਠਨਾਂ, ਸਟਾਰਟਅੱਪਸ ਅਤੇ ਉਦਯੋਗ ਦੀ ਵਧਦੀ ਭਾਗੀਦਾਰੀ ਸ਼ਾਮਲ ਹੈ।

***********

ਐੱਸਆਰ/ਐੱਸਵੀ/ਐੱਸਜੀ/ਏਕੇ


(Release ID: 2324540) ਵਿਜ਼ੀਟਰ ਕਾਊਂਟਰ : 8