ਗ੍ਰਹਿ ਮੰਤਰਾਲਾ
azadi ka amrit mahotsav

ਡੈਮੋਗ੍ਰਾਫਿਕ ਤਬਦੀਲੀਆਂ ‘ਤੇ ਬਣੀ ਉੱਚ-ਪੱਧਰੀ ਕਮੇਟੀ ਦੇ ਚੇਅਰਪਰਸਨ ਜਸਟਿਸ ਪ੍ਰਕਾਸ਼ ਪ੍ਰਭਾਕਰ ਨਾਓਨੇਂਕਰ (Naolekar) (ਸੇਵਾਮੁਕਤ) ਨੇ ਨਵੀਂ ਦਿੱਲੀ ਵਿੱਚ ਕਮੇਟੀ ਦੇ ਡਿਜੀਟਲ ਵੈੱਬ ਪੋਰਟਲ ਦੀ ਸ਼ੁਰੂਆਤ ਕੀਤੀ


ਵੈੱਬ ਪੋਰਟਲ—https://demography.mha.gov.in 'ਤੇ ਉਪਲਬਧ ਅਤੇ ਪੂਰੀ ਤਰ੍ਹਾਂ ਕਾਰਜਸ਼ੀਲ-ਆਮ ਲੋਕਾਂ ਦੁਆਰਾ ਵਰਤੋਂ, ਹਿੱਸੇਦਾਰਾਂ ਦੁਆਰਾ ਜਾਣਕਾਰੀ ਦੇਣ ਅਤੇ ਡੇਟਾ ਨਾਲ ਸਬੰਧਿਤ ਸੰਵਾਦ ਲਈ ਲਾਂਚ ਕੀਤਾ ਗਿਆ ਪੋਰਟਲ

ਇਹ ਪੋਰਟਲ ਕੇਂਦਰੀ ਮੰਤਰਾਲਿਆਂ/ਵਿਭਾਗਾਂ, ਰਾਜਾਂ/ਕੇਂਦਰ ਸ਼ਾਸਿਤ ਪ੍ਰਦੇਸ਼ ਦੀਆਂ ਸਰਕਾਰਾਂ, ਗੈਰ-ਸਰਕਾਰੀ ਸੰਗਠਨਾਂ/ਸੰਸਥਾਵਾਂ ਅਤੇ ਵਿਅਕਤੀਆਂ ਨੂੰ ਗੈਰ-ਕੁਦਰਤੀ ਡੈਮੋਗ੍ਰਾਫਿਕ ਤਬਦੀਲੀਆਂ, ਉਨ੍ਹਾਂ ਦੇ ਕਾਰਨਾਂ ਅਤੇ ਇਨ੍ਹਾਂ ਤਬਦੀਲੀਆਂ ਨੂੰ ਚਲਾਉਣ ਵਾਲੇ ਮੂਲ ਕਾਰਕਾਂ ਬਾਰੇ ਜਾਣਕਾਰੀ ਪ੍ਰਦਾਨ ਕਰਨ ਦੀ ਸਹੂਲਤ ਪ੍ਰਦਾਨ ਕਰਦਾ ਹੈ

ਇਹ ਜਾਣਕਾਰੀ ਕਮੇਟੀ ਨੂੰ ਡੈਮੋਗ੍ਰਾਫਿਕ ਤਬਦੀਲੀਆਂ ਦੇ ਕਾਰਨਾਂ ਦਾ ਵਿਸ਼ਲੇਸ਼ਣ ਅਤੇ ਪਛਾਣ ਕਰਨ ਵਿੱਚ ਕਰਨਗੇ ਅਤੇ ਗੈਰ-ਕਾਨੂੰਨੀ ਘੁਸਪੈਠੀਆਂ ਦੀ ਕਾਨੂੰਨੀ, ਨਿਰਪੱਖ ਅਤੇ ਸਮਾਂ-ਬੱਧ ਪਛਾਣ, ਹਿਰਾਸਤ ਅਤੇ ਦੇਸ਼-ਨਿਕਾਲੇ ਲਈ ਇੱਕ ਸੁਚਾਰੂ ਪ੍ਰਣਾਲੀ ਦੀ ਸਿਫ਼ਾਰਸ਼ ਕਰਨ ਵਿੱਚ ਸਹਾਇਤਾ ਕਰੇਗੀ

Posted On: 14 OCT 2026 5:54PM by PIB Chandigarh

ਡੈਮੋਗ੍ਰਾਫਿਕ ਸਬੰਧੀ ਤਬਦੀਲੀਆਂ ਬਾਰੇ ਉੱਚ-ਪੱਧਰੀ ਕਮੇਟੀ (HLCDC) ਦੇ ਚੇਅਰਮੈਨ ਜਸਟਿਸ ਪ੍ਰਕਾਸ਼ ਪ੍ਰਭਾਕਰ ਨਾਓਨੇਂਕਰ (Naolekar) (ਸੇਵਾਮੁਕਤ) ਨੇ ਨਵੀਂ ਦਿੱਲੀ ਵਿੱਚ ਕਮੇਟੀ ਦੇ ਡਿਜੀਟਲ ਵੈੱਬ ਪੋਰਟਲ ਦੀ ਸ਼ੁਰੂਆਤ ਕੀਤੀ।

ਇਹ ਵੈੱਬ ਪੋਰਟਲ https://demography.mha.gov.in 'ਤੇ ਉਪਲਬਧ ਹੈ ਅਤੇ ਪੂਰੀ ਤਰ੍ਹਾਂ ਕਾਰਜਸ਼ੀਲ ਹੈ। ਇਸ ਨੂੰ ਆਮ ਜਨਤਾ ਲਈ ਵਰਤੋਂ, ਹਿਤਧਾਰਕਾਂ ਵੱਲੋਂ ਜਾਣਕਾਰੀ ਪ੍ਰਦਾਨ ਕਰਨ ਅਤੇ ਡੇਟਾ ਨਾਲ ਜੁੜੇ ਸੰਵਾਦ ਲਈ ਸ਼ੁਰੂ ਕੀਤਾ ਗਿਆ ਹੈ।

ਇਹ ਪੋਰਟਲ ਕੇਂਦਰੀ ਸਰਕਾਰ ਦੇ ਮੰਤਰਾਲਿਆਂ/ਵਿਭਾਗਾਂ, ਰਾਜ/ਕੇਂਦਰ ਸ਼ਾਸਤ ਪ੍ਰਦੇਸ਼ ਦੀਆਂ ਸਰਕਾਰਾਂ, ਗੈਰ-ਸਰਕਾਰੀ ਸੰਗਠਨਾਂ/ਸੰਸਥਾਵਾਂ ਅਤੇ ਵਿਅਕਤੀਆਂ ਨੂੰ ਅਸਧਾਰਨ ਡੈਮੋਗ੍ਰਾਫਿਕ ਤਬਦੀਲੀਆਂ, ਉਨ੍ਹਾਂ ਦੇ ਕਾਰਨਾਂ ਅਤੇ ਇਨ੍ਹਾਂ ਤਬਦਲੀਆਂ ਦੇ ਅੰਤਰਨਿਹਿਤ ਕਾਰਕਾਂ, ਅਸਧਾਰਨ ਬਸਾਵਟ ਦੇ ਪੈਟਰਨਾਂ ਆਦਿ ਬਾਰੇ ਇਨਪੁਟ, ਡੇਟਾ ਅਤੇ ਜਾਣਕਾਰੀ ਦੇਣ ਦੀ ਸਹੂਲਤ ਪ੍ਰਦਾਨ ਕਰਦਾ ਹੈ।

ਇਹ ਇਨਪੁਟ ਕਮੇਟੀ ਨੂੰ ਡੈਮੋਗ੍ਰਾਫਿਕ ਤਬਦੀਲੀਆਂ ਦੇ ਕਾਰਨਾਂ ਦੇ ਵਿਸ਼ਲੇਸ਼ਣ ਅਤੇ ਪਛਾਣ ਕਰਨ ਵਿੱਚ ਮਦਦ ਕਰਨਗੇ ਅਤੇ ਦੇਸ਼ ਵਿੱਚ ਰਹਿ ਰਹੇ ਗੈਰ-ਕਾਨੂੰਨੀ ਘੁਸਪੈਠੀਆਂ ਦੀ ਕਾਨੂੰਨੀ, ਨਿਰਪੱਖ ਅਤੇ ਸਮਾਂ-ਬੱਧ ਪਛਾਣ, ਉਨ੍ਹਾਂ ਦੀ ਹਿਰਾਸਤ ਅਤੇ ਉਨ੍ਹਾਂ ਦੇ ਦੇਸ਼-ਨਿਕਾਲੇ ਲਈ ਇੱਕ ਸੁਚਾਰੂ ਅਤੇ ਸਥਾਈ ਕਾਰਜ-ਪ੍ਰਣਾਲੀ ਦੀ ਸਿਫ਼ਾਰਸ਼ ਕਰਨ ਵਿੱਚ ਸਹਾਇਤਾ ਕਰੇਗੀ।

ਗ੍ਰਹਿ ਮੰਤਰਾਲੇ (MHA) ਨੇ 26 ਮਈ 2026 ਨੂੰ ਕਮੇਟੀ ਦਾ ਰਸਮੀ ਗਠਨ ਕੀਤਾ ਸੀ। 

ਕਮੇਟੀ ਦਾ ਕਾਰਜਖੇਤਰ ਹੇਠ ਦਿੱਤੇ ਅਨੁਸਾਰ ਹੈ।

  1. ਗੈਰ-ਕਾਨੂੰਨੀ ਘੁਸਪੈਠ ਸਮੇਤ ਡੈਮੋਗ੍ਰਾਫਿਕ ਤਬਦੀਲੀਆਂ ਤੋਂ ਪੈਦਾ ਚੁਣੌਤੀਆਂ ‘ਤੇ ਵਿਆਪਕ ਵਿਚਾਰ ਕਰਨਾ।

  2. ਅਜਿਹੀਆਂ ਡੈਮੋਗ੍ਰਾਫਿਕ ਤਬਦੀਲੀਆਂ ਦੇ ਸੰਭਾਵੀ ਕਾਰਨਾਂ ਦਾ ਅਧਿਐਨ ਕਰਨਾ, ਜਿਵੇਂ ਪ੍ਰਜਨਨ ਦਰ ਵਿੱਚ ਭਿੰਨਤਾ, ਸਰਹੱਦ ਪਾਰ ਆਵਾਜਾਈ (ਗੈਰ ਕਾਨੂੰਨੀ ਘੁਸਪੈਠ ਸਮੇਤ), ਆਰਥਿਕ ਮੌਕੇ ਅਤੇ ਹੋਰ ਸਮਾਜਿਕ-ਵਾਤਾਵਰਣਿਕ ਕਾਰਕ।

  3. ਇਨ੍ਹਾਂ ਤਬਦੀਲੀਆਂ ਦੇ ਅੰਦਰੂਨੀ ਮੂਲ ਕਾਰਕਾਂ ਦੀ ਪਛਾਣ ਕਰਨਾ, ਜਿਨ੍ਹਾਂ ਵਿੱਚ ਗੈਰ ਕਾਨੂੰਨੀ ਘੁਸਪੈਠ, ਬਸਾਵਟ ਦੇ ਅਸਧਾਰਨ ਪੈਟਰਨ ਅਤੇ ਯੋਜਨਾਬੱਧ ਪ੍ਰਵਾਸ ਸ਼ਾਮਲ ਹਨ।

  4. ਧਾਰਮਿਕ ਜਾਂ ਸਮਾਜਿਕ ਭਾਈਚਾਰਿਆਂ ਦੇ ਪੱਧਰ ‘ਤੇ ਜਨਸੰਖਿਆ ਵਿੱਚ ਢਾਂਚਾਗਤ ਤਬਦੀਲੀਆਂ ਦਾ ਵਿਸ਼ਲੇਸ਼ਣ ਕਰਨਾ, ਖਾਸ ਕਰਕੇ ਉਨ੍ਹਾਂ ਤਬਦੀਲੀਆਂ ਦਾ ਜੋ ਇੱਕ ਸਮਾਨ ਪ੍ਰਵਿਰਤੀਆਂ ਤੋਂ ਵੱਖ ਹੋਣ।

  5.  ਦੇਸ਼ ਵਿੱਚ ਰਹਿ ਰਹੇ ਗੈਰ-ਕਾਨੂੰਨੀ ਪ੍ਰਵਾਸੀਆਂ ਦੀ ਕਾਨੂੰਨੀ, ਨਿਰਪੱਖ ਅਤੇ ਸਮਾਂ-ਬੱਧ ਪਛਾਣ, ਉਨ੍ਹਾਂ ਦੀ ਹਿਰਾਸਤ ਅਤੇ ਉਨ੍ਹਾਂ ਦੇ ਦੇਸ਼-ਨਿਕਾਲੇ ਲਈ ਇੱਕ ਸੁਚੱਜੀ ਅਤੇ ਟਿਕਾਊ ਕਾਰਜ-ਪ੍ਰਣਾਲੀ ਦੀ ਸਿਫ਼ਾਰਸ਼ ਕਰਨਾ।

  6. ਸਰਹੱਦੀ ਪ੍ਰਬੰਧਨ, ਜਨਸੰਖਿਆ ਸਥਿਰਤਾ ਅਤੇ ਪਛਾਣ ਪ੍ਰਣਾਲੀਆਂ ਨੂੰ ਮਜ਼ਬੂਤ ​​ਕਰਨ ਦੇ ਨਾਲ-ਨਾਲ ਅਜਿਹੇ ਰੁਝਾਨਾਂ ਦੀ ਨਿਰੰਤਰ ਨਿਗਰਾਨੀ ਲਈ ਢੁਕਵੇਂ ਸੰਸਥਾਗਤ ਢਾਂਚਿਆਂ ਦੀ ਸਿਫ਼ਾਰਸ਼ ਕਰਨਾ।

  7. ਗੈਰ-ਕਾਨੂੰਨੀ ਘੁਸਪੈਠ ਅਤੇ ਇਸ ਤੋਂ ਪੈਦਾ ਹੋਣ ਵਾਲੇ ਜਨਸੰਖਿਆ ਸਬੰਧੀ ਅਸੰਤੁਲਨ ਨਾਲ ਸਬੰਧਿਤ  ਮਾਮਲਿਆਂ ਵਿੱਚ ਕੇਂਦਰ ਅਤੇ ਰਾਜ ਸਰਕਾਰਾਂ ਵਿਚਕਾਰ ਤਾਲਮੇਲ ਵਧਾਉਣ ਲਈ ਇੱਕ ਵਿਆਪਕ ਨੀਤੀਗਤ ਢਾਂਚਾ ਤਿਆਰ ਕਰਨ ਦਾ ਪ੍ਰਸਤਾਵ ਦੇਣਾ।

  8. ਕਮੇਟੀ ਗੈਰ ਕਾਨੂੰਨੀ ਘੁਸਪੈਠ ਸਮੇਤ ਡੈਮੋਗ੍ਰਾਫਿਕ ਤਬਦੀਲੀਆਂ ਤੋਂ ਪੈਦਾ ਹੋਣ ਵਾਲੀਆਂ ਚੁਣੌਤੀਆਂ ਨਾਲ ਨਜਿੱਠਣ ਲਈ ਕਿਸੇ ਹੋਰ ਢੁਕਵੇਂ ਉਪਾਅ ਦਾ ਵੀ ਸੁਝਾਅ ਦੇ ਸਕਦੀ ਹੈ।

****

ਆਰਕੇ/ਆਰਆਰ/ਏਐੱਮ/ਪੀਐੱਸ/ਪੀਆਰ/ਏਕੇ


(Release ID: 2323921) ਵਿਜ਼ੀਟਰ ਕਾਊਂਟਰ : 22