ਹੁਨਰ ਵਿਕਾਸ ਤੇ ਉੱਦਮ ਮੰਤਰਾਲਾ
azadi ka amrit mahotsav

ਉਮੀਦਵਾਰਾਂ ਦੀ ਭਾਰੀ ਮੰਗ ਤੋਂ ਬਾਅਦ 'ਇੰਡੀਆਸਕਿਲਜ਼ 2026–27' ਲਈ ਰਜਿਸਟ੍ਰੇਸ਼ਨ ਵਿੰਡੋ ਨੂੰ 19 ਅਕਤੂਬਰ 2026 ਤੱਕ ਫਿਰ ਤੋਂ ਖੋਲ੍ਹਿਆ ਗਿਆ


'ਵਰਲਡਸਕਿਲਜ਼ ਸ਼ੰਘਾਈ 2026' ਵਿੱਚ ਚੋਟੀ ਦੇ 10 ਵਿੱਚ ਜਗ੍ਹਾ ਬਣਾਉਣ ਤੋਂ ਬਾਅਦ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨਾਲ ਟੀਮ ਇੰਡੀਆ ਦੀ ਗੱਲਬਾਤ ਨਾਲ ਨੌਜਵਾਨਾਂ ਵਿੱਚ ਨਵੀਂ ਦਿਲਚਸਪੀ ਪੈਦਾ ਹੋਈ

Posted On: 13 OCT 2026 5:27PM by PIB Chandigarh

ਹੁਨਰ ਵਿਕਾਸ ਅਤੇ ਉੱਦਮਤਾ ਮੰਤਰਾਲੇ (ਐੱਮਐੱਸਡੀਈ) ਨੇ ਸੰਸਥਾਵਾਂ ਅਤੇ ਚਾਹਵਾਨ ਉਮੀਦਵਾਰਾਂ ਦੀਆਂ ਕਈ ਬੇਨਤੀਆਂ ਤੋਂ ਬਾਅਦ, 'ਇੰਡੀਆਸਕਿਲਜ਼ ਮੁਕਾਬਲਾ 2026–27' ਲਈ ਰਜਿਸਟ੍ਰੇਸ਼ਨ ਵਿੰਡੋ ਨੂੰ 19 ਅਕਤੂਬਰ, 2026 ਤੱਕ ਫਿਰ ਤੋਂ ਖੋਲ੍ਹ ਦਿੱਤਾ ਹੈ। ਇਹ ਫ਼ੈਸਲਾ 'ਵਰਲਡਸਕਿਲਜ਼ ਕੰਪੀਟੀਸ਼ਨ ਸ਼ੰਘਾਈ' ਵਿੱਚ ਟੀਮ ਇੰਡੀਆ ਦੇ ਸ਼ਾਨਦਾਰ ਪ੍ਰਦਰਸ਼ਨ ਦੇ ਨਤੀਜੇ ਵਜੋਂ ਹੁਨਰ ਮੁਕਾਬਲਿਆਂ ਪ੍ਰਤੀ ਵਧੀ ਹੋਈ ਦਿਲਚਸਪੀ ਦੇ ਵਿਚਕਾਰ ਲਿਆ ਗਿਆ ਹੈ, ਜਿੱਥੇ ਭਾਰਤੀ ਦਲ ਨੇ ਗਲੋਬਲ ਪੱਧਰ ’ਤੇ 10ਵਾਂ ਸਥਾਨ ਪ੍ਰਾਪਤ ਕੀਤਾ ਅਤੇ ਛੇ ਚਾਂਦੀ ਦੇ ਤਮਗ਼ੇ ਅਤੇ 20 ਮੈਡਲੀਅਨ ਫ਼ਾਰ ਐਕਸੀਲੈਂਸ ਜਿੱਤੇ।

ਇਸ ਰਫ਼ਤਾਰ ਨੂੰ ਤਦ ਹੋਰ ਮਜ਼ਬੂਤੀ ਮਿਲੀ ਜਦੋਂ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ 9 ਅਕਤੂਬਰ 2026 ਨੂੰ ਨਵੀਂ ਦਿੱਲੀ ਵਿੱਚ ਆਪਣੇ ਨਿਵਾਸ, 7 ਲੋਕ ਕਲਿਆਣ ਮਾਰਗ ’ਤੇ 'ਵਰਲਡਸਕਿਲਜ਼ ਸ਼ੰਘਾਈ 2026' ਵਿੱਚ ਹਿੱਸਾ ਲੈਣ ਵਾਲੀ ਟੀਮ ਇੰਡੀਆ ਦੇ ਭਾਗੀਦਾਰਾਂ ਨਾਲ ਮੁਲਾਕਾਤ ਕੀਤੀ। ਉਨ੍ਹਾਂ ਦੀ ਇਸ ਗੱਲਬਾਤ ਨੇ ਭਾਰਤ ਦੇ ਹੁਨਰਮੰਦ ਨੌਜਵਾਨਾਂ ਦੀਆਂ ਉਪਲਬਧੀਆਂ ਦਾ ਜਸ਼ਨ ਮਨਾਇਆ ਅਤੇ ਰਾਸ਼ਟਰੀ ਵਿਕਾਸ ਵਿੱਚ ਵਪਾਰਕ ਉੱਤਮਤਾ ਦੇ ਮਹੱਤਵ ਨੂੰ ਉਜਾਗਰ ਕੀਤਾ। ਇਸ ਮੁਲਾਕਾਤ ਤੋਂ ਬਾਅਦ, ਮੰਤਰਾਲੇ ਨੂੰ ਸੰਸਥਾਵਾਂ ਅਤੇ ਇਸ ਵਿੱਚ ਚਾਹਵਾਨ ਭਾਗੀਦਾਰਾਂ ਤੋਂ 'ਇੰਡੀਆਸਕਿਲਜ਼ 2026–27' ਦੇ ਰਜਿਸਟ੍ਰੇਸ਼ਨ ਨੂੰ ਫਿਰ ਤੋਂ ਖੋਲ੍ਹਣ ਲਈ ਕਈ ਬੇਨਤੀਆਂ ਪ੍ਰਾਪਤ ਹੋਈਆਂ। ਇਸ ਦੇ ਜਵਾਬ ਵਿੱਚ, ਰਜਿਸਟ੍ਰੇਸ਼ਨ ਵਿੰਡੋ ਨੂੰ 19 ਅਕਤੂਬਰ 2026 ਤੱਕ ਫਿਰ ਤੋਂ ਖੋਲ੍ਹ ਦਿੱਤਾ ਗਿਆ ਹੈ, ਜਿਸ ਨਾਲ ਵਧੇਰੇ ਨੌਜਵਾਨਾਂ ਨੂੰ ਆਪਣੇ ਹੁਨਰ ਦਾ ਪ੍ਰਦਰਸ਼ਨ ਕਰਨ, ਰਾਸ਼ਟਰੀ ਪੱਧਰ ’ਤੇ ਮੁਕਾਬਲਾ ਕਰਨ ਅਤੇ ਗਲੋਬਲ ਮੰਚ ’ਤੇ ਭਾਰਤ ਦੀ ਪ੍ਰਤੀਨਿਧਤਾ ਕਰਨ ਦੀ ਦਿਸ਼ਾ ਵਿੱਚ ਕੰਮ ਕਰਨ ਦਾ ਮੌਕਾ ਮਿਲ ਰਿਹਾ ਹੈ।

 ‘ਇੰਡੀਆਸਕਿਲਜ਼ 2026–27' ਲਈ ਪਹਿਲਾਂ ਹੀ ਲਗਭਗ 4.0 ਲੱਖ ਰਜਿਸਟ੍ਰੇਸ਼ਨ ਪ੍ਰਾਪਤ ਹੋ ਚੁੱਕੇ ਹਨ, ਜੋ ਆਪਣੀਆਂ ਸਮਰੱਥਾਵਾਂ ਨੂੰ ਪ੍ਰਦਰਸ਼ਿਤ ਕਰਨ ਤੇ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਮਿਆਰਾਂ ਦੇ ਅਨੁਕੂਲ ਮੁਕਾਬਲਾ ਕਰਨ ਪ੍ਰਤੀ ਨੌਜਵਾਨਾਂ ਵਿੱਚ ਵਧਦੀ ਦਿਲਚਸਪੀ ਨੂੰ ਦਰਸਾਉਂਦਾ ਹੈ। ਜੋ ਯੋਗ ਉਮੀਦਵਾਰ ਪਹਿਲਾਂ ਰਜਿਸਟ੍ਰੇਸ਼ਨ ਨਹੀਂ ਕਰਵਾ ਸਕੇ ਸਨ, ਉਹ ਹੁਣ 19 ਅਕਤੂਬਰ 2026 ਤੱਕ 'ਸਕਿੱਲ ਇੰਡੀਆ ਡਿਜੀਟਲ ਹੱਬ' (ਐੱਸਆਈਡੀਐੱਚ) ’ਤੇ ਆਪਣੀ ਅਰਜ਼ੀ ਦਾਖ਼ਲ ਕਰਕੇ ਇਸ ਮੌਕੇ ਦਾ ਲਾਭ ਲੈ ਸਕਦੇ ਹਨ।

 

ਹੁਨਰ ਵਿਕਾਸ ਅਤੇ ਉੱਦਮਤਾ ਮੰਤਰਾਲੇ ਦੀ ਦੇਖਰੇਖ ਵਿੱਚ ਅਤੇ ਰਾਸ਼ਟਰੀ ਹੁਨਰ ਵਿਕਾਸ ਨਿਗਮ (ਐੱਨਐੱਸਡੀਸੀ) ਦੇ ਲਾਗੂਕਰਨ ਭਾਈਵਾਲ ਵਜੋਂ ਆਯੋਜਿਤ, 'ਇੰਡੀਆਸਕਿਲਜ਼ 2026–27' ਮੈਨੂਫੈਕਚਰਿੰਗ, ਇੰਜੀਨੀਅਰਿੰਗ, ਨਿਰਮਾਣ, ਡਿਜੀਟਲ ਤਕਨਾਲੋਜੀ, ਰਚਨਾਤਮਕ ਉਦਯੋਗ ਅਤੇ ਸੇਵਾਵਾਂ ਵਰਗੇ ਖੇਤਰਾਂ ਦੀ 63 ਉਦਯੋਗ-ਸੰਬੰਧਿਤ ਹੁਨਰ ਸ਼੍ਰੇਣੀਆਂ ਨੂੰ ਕਵਰ ਕਰਦਾ ਹੈ।

ਇਹ ਮੁਕਾਬਲਾ ਜ਼ਿਲ੍ਹਾ/ਜ਼ੋਨਲ, ਸੂਬਾ, ਖੇਤਰੀ ਅਤੇ ਰਾਸ਼ਟਰੀ ਪੱਧਰਾਂ ਰਾਹੀਂ ਇੱਕ ਯੋਜਨਾਬੱਧ ਮਾਰਗ ਪ੍ਰਦਾਨ ਕਰਦਾ ਹੈ, ਜਿਸ ਨਾਲ ਹੁਨਰਮੰਦ ਨੌਜਵਾਨਾਂ ਨੂੰ ਆਪਣੇ ਹੁਨਰ ਦਾ ਪ੍ਰਦਰਸ਼ਨ ਕਰਨ, ਮਾਹਿਰਾਂ ਦਾ ਮਾਰਗਦਰਸ਼ਨ ਪ੍ਰਾਪਤ ਕਰਨ ਅਤੇ ਅੰਤਰਰਾਸ਼ਟਰੀ ਹੁਨਰ ਮੁਕਾਬਲਿਆਂ ਵਿੱਚ ਭਾਰਤ ਦੀ ਪ੍ਰਤੀਨਿਧਤਾ ਕਰਨ ਦੇ ਮੌਕਿਆਂ ਦੀ ਵੱਲ ਅੱਗੇ ਵਧਣ ਵਿੱਚ ਮਦਦ ਮਿਲਦੀ ਹੈ।

ਮੰਤਰਾਲੇ ਨੇ ਸੂਬਾ ਸਰਕਾਰਾਂ, ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੇ ਪ੍ਰਸ਼ਾਸਨਾਂ, ਉਦਯੋਗਿਕ ਸਿਖਲਾਈ ਸੰਸਥਾਵਾਂ (ਆਈਟੀਆਈ), ਪੌਲੀਟੈਕਨਿਕ, ਕਾਲਜਾਂ, ਹੁਨਰ ਸਿਖਲਾਈ ਸੰਸਥਾਵਾਂ ਅਤੇ ਉਦਯੋਗ ਭਾਈਵਾਲਾਂ ਨੂੰ ਫਿਰ ਤੋਂ ਖੋਲ੍ਹੀ ਗਈ ਵਿੰਡੋ ਬਾਰੇ ਜਾਣਕਾਰੀ ਪ੍ਰਸਾਰਿਤ ਕਰਨ ਅਤੇ ਰਜਿਸਟ੍ਰੇਸ਼ਨ ਦੀ ਸੁਵਿਧਾ ਪ੍ਰਦਾਨ ਕਰਨ ਲਈ ਉਤਸ਼ਾਹਿਤ ਕੀਤਾ ਹੈ। ਇਸ ਵਾਧੂ ਮੌਕੇ ਦਾ ਉਦੇਸ਼ ਭਾਗੀਦਾਰੀ ਦਾ ਦਾਇਰਾ ਵਧਾਉਣਾ ਅਤੇ ਮੁਕਾਬਲੇ ਵਿੱਚ ਵੱਧ ਤੋਂ ਵੱਧ ਭਾਵੀ ਹੁਨਰ ਚੈਂਪੀਅਨਾਂ ਨੂੰ ਸ਼ਾਮਲ ਕਰਨਾ ਹੈ।

ਟੀਮ ਇੰਡੀਆ ਨੇ 'ਵਰਲਡਸਕਿਲਜ਼ ਸ਼ੰਘਾਈ 2026' ਵਿੱਚ 10ਵਾਂ ਸਥਾਨ ਹਾਸਲ ਕੀਤਾ, ਛੇ ਚਾਂਦੀ ਦੇ ਤਮਗ਼ੇ ਅਤੇ ਸ਼ਾਨਦਾਰ ਪ੍ਰਦਰਸ਼ਨ ਲਈ 20 ਤਮਗ਼ੇ (ਮੈਡਲ ਫ਼ਾਰ ਐਕਸੀਲੈਂਸ) ਜਿੱਤੇ, ਜੋ ਕਿ 'ਵਰਲਡਸਕਿਲਜ਼ ਲਿਓਨ 2024' ਦੇ 13ਵੇਂ ਸਥਾਨ ਦੇ ਪ੍ਰਦਰਸ਼ਨ ਨਾਲੋਂ ਬਿਹਤਰ ਹੈ। ਭਾਰਤ ਦੇ ਹੁਣ ਤੱਕ ਦੇ ਸਭ ਤੋਂ ਵੱਡੇ 70 ਭਾਗੀਦਾਰਾਂ ਦੇ ਦਲ ਨੇ 63 ਹੁਨਰ ਮੁਕਾਬਲਿਆਂ ਵਿੱਚ ਹਿੱਸਾ ਲਿਆ। ਉਨ੍ਹਾਂ ਦੇ ਇਸ ਪ੍ਰਦਰਸ਼ਨ ਨੇ ਉਨ੍ਹਾਂ ਮੌਕਿਆਂ ਵੱਲ ਦੇਸ਼ ਦਾ ਧਿਆਨ ਖਿੱਚਿਆ ਹੈ ਜੋ ਹੁਨਰ, ਵਿਸ਼ੇਸ਼ ਸਿਖਲਾਈ ਅਤੇ ਲਗਾਤਾਰ ਤਿਆਰੀ ਨਾਲ ਨੌਜਵਾਨ ਭਾਰਤੀਆਂ ਲਈ ਬਣ ਸਕਦੇ ਹਨ।

ਰਜਿਸਟ੍ਰੇਸ਼ਨ 19 ਅਕਤੂਬਰ, 2026 ਨੂੰ ਬੰਦ ਹੋ ਜਾਣਗੇ। 

ਇੱਥੇ ਰਜਿਸਟਰ ਕਰੋ: https://www.skillindiadigital.gov.in/india-skills-competition

*********

ਐੱਸਐੱਚ


(Release ID: 2323321) ਵਿਜ਼ੀਟਰ ਕਾਊਂਟਰ : 2