ਸੱਭਿਆਚਾਰ ਮੰਤਰਾਲਾ
8ਵੀਂ ਪੀਐੱਮ ਮਮੈਂਟੋਜ਼ ਈ- ਔਕਸ਼ਨ ਵਿੱਚ ਉਤਰਾਖੰਡ ਦੀ ਅਧਿਆਤਮਿਕ ਵਿਰਾਸਤ ਦੀ ਧੂਮ
27 ਸਮ੍ਰਿਤੀ ਚਿੰਨ੍ਹ ਰਾਜ ਦੇ ਪਵਿੱਤਰ ਸਥਾਨਾਂ, ਲੋਕ ਪਰੰਪਰਾਵਾਂ ਅਤੇ ਖੇਤਰੀ ਪਛਾਣ ਨੂੰ ਦਰਸਾਉਂਦੇ ਹਨ
Posted On:
13 OCT 2026 1:02PM by PIB Chandigarh
8ਵੇਂ ਪੀਐੱਮ ਮਮੈਂਟੋਜ਼ ਈ- ਔਕਸ਼ਨ ਵਿੱਚ ਪ੍ਰਦਰਸ਼ਿਤ 27 ਸਮ੍ਰਿਤੀ ਚਿੰਨ੍ਹਾਂ ਦੇ ਸੰਗ੍ਰਹਿ ਵਿੱਚ ਦੇਵਤਾਵਾਂ ਦੀ ਭੂਮੀ ਯਾਨੀ ਦੇਵ ਭੂਮੀ ਵਜੋਂ ਉੱਤਰਾਖੰਡ ਦੀ ਪਛਾਣ ਝਲਕਦੀ ਹੈ। ਪ੍ਰਧਾਨ ਮੰਤਰੀ ਨੂੰ ਭੇਟ ਕੀਤੇ ਗਏ ਇਨ੍ਹਾਂ ਤੋਹਫ਼ਿਆਂ ਵਿੱਚ ਫ੍ਰੇਮ ਕੀਤੀਆਂ ਕਲਾਕ੍ਰਿਤੀਆਂ, ਫੋਟੋ ਪ੍ਰਿੰਟ, ਮੰਦਿਰ ਦੇ ਮਾਡਲ ਅਤੇ ਹੋਰ ਸਮ੍ਰਿਤੀ ਚਿੰਨ੍ਹ ਸ਼ਾਮਲ ਹਨ। ਇਹ ਤੋਹਫ਼ੇ ਵਿਸ਼ਵਾਸ, ਕਲਾ ਅਤੇ ਸੱਭਿਆਚਾਰਕ ਦ੍ਰਿਸ਼ ਦੇ ਨੇੜਲੇ ਸਬੰਧ ਨੂੰ ਦਰਸਾਉਂਦੇ ਹਨ। ਨਿਲਾਮੀ ਤੋਂ ਪ੍ਰਾਪਤ ਹੋਣ ਵਾਲੀ ਰਕਮ ਨਮਾਮੀ ਗੰਗਾ ਪ੍ਰੋਗਰਾਮ ਨੂੰ ਸਹਾਇਤਾ ਵਜੋਂ ਪ੍ਰਦਾਨ ਕੀਤੀ ਜਾਵੇਗੀ।
ਉਤਰਾਖੰਡ ਦੇ ਕੁਝ ਸਤਿਕਾਰਯੋਗ ਪੂਜਾ ਸਥਾਨਾਂ ਨੂੰ ਚਾਰ ਮੰਦਿਰ ਮਾਡਲਾਂ ਦੁਆਰਾ ਦਰਸਾਇਆ ਗਿਆ ਹੈ। ਇਨ੍ਹਾਂ ਵਿੱਚ ਸ਼੍ਰੀ ਕੇਦਾਰਨਾਥ ਧਾਮ ਦੇ 2 ਮਾਡਲ , ਉਖੀਮਠ ਸਥਿਤ ਓਂਕਾਰੇਸ਼ਵਰ ਮੰਦਿਰ ਦਾ ਇੱਕ ਮਾਡਲ ਅਤੇ ਮੁਖਬਾ ਸਥਿਤ ਗੰਗਾ ਜੀ ਮੰਦਿਰ ਦਾ ਇੱਕ ਲੱਕੜੀ ਦਾ ਮਾਡਲ ਸ਼ਾਮਲ ਹੈ। ਇਹ ਸਾਰੇ ਮਾਡਲ ਰਾਜ ਦੇ ਸੱਭਿਆਚਾਰਕ ਜੀਵਨ ਵਿੱਚ ਤੀਰਥ ਯਾਤਰਾ ਅਤੇ ਭਗਤੀ ਦੀ ਮਹੱਤਤਾ ਨੂੰ ਦਰਸਾਉਂਦੇ ਹਨ।
ਇੱਕ ਫੋਟੋ ਪ੍ਰਿੰਟ ਵਿੱਚ ਚਾਰੋਂ ਤੀਰਥ ਸਥਾਨਾਂ- ਬਦਰੀਨਾਥ, ਕੇਦਾਰਨਾਥ, ਗੰਗੋਤਰੀ ਅਤੇ ਯਮੁਨਾਤਰੀ- ਨੂੰ ਇਕੱਠੇ ਦਰਸਾਇਆ ਗਿਆ ਹੈ। ਹਰਿਦੁਆਰ ਵਿੱਚ ਮਨਸਾ ਦੇਵੀ ਦੀ ਇੱਕ ਫ੍ਰੇਮ ਕੀਤੀ ਗਈ ਫੋਟੋ ਆਦਿ ਕੈਲਾਸ਼ ਦਾ ਦ੍ਰਿਸ਼, ਮਹਾਸੂ ਦੇਵਤਾ ਮੰਦਿਰ ਦਾ ਚਿੱਤਰ ਅਤੇ ਕਾਰਤਿਕ ਸਵਾਮੀ ਮੰਦਿਰ ਨੂੰ ਦਰਸਾਉਣ ਵਾਲੀ ਇੱਕ LED-ਲਾਈਟ ਵਾਲਾ ਸ਼ੀਸ਼ੇ ਦਾ ਸਮ੍ਰਿਤੀ ਚਿੰਨ੍ਹ ਇਸ ਪਵਿੱਤਰ ਦ੍ਰਿਸ਼ ਨੂੰ ਹੋਰ ਵੀ ਭਵਯ ਬਣਾਉਂਦੇ ਹਨ। ਨਾਰਾਇਣ ਆਸ਼ਰਮ ਅਤੇ ਕੁਮਾਉਂ ਹਿਮਾਲਿਆ ਨੂੰ ਦਰਸਾਉਣ ਵਾਲਾ ਇੱਕ ਪ੍ਰਿੰਟ ਇਸ ਖੇਤਰ ਦੇ ਅਧਿਆਤਮਿਕ ਸਰੂਪ ਨੂੰ ਆਕਾਰ ਦੇਣ ਵਾਲੇ ਪਹਾੜੀ ਪਰਿਵੇਸ਼ ਨੂੰ ਕੈਪਚਰ ਕਰਦਾ ਹੈ।
ਇਸ ਖੇਤਰ ਦੀ ਲੋਕ ਕਲਾਂ ਵਿੱਚ ਵੀ ਆਸਥਾ ਦਾ ਪ੍ਰਗਟਾਵਾ ਮਿਲਦਾ ਹੈ। ਆਈਪਨ ਕਲਾਂ ਇੱਕ ਦੀਵਾਰ ਘੜੀ ਅਤੇ ਮਾਂ ਦੁਰਗਾ ਨੂੰ ਦਰਸਾਉਣ ਵਾਲੀਆਂ ਕਲਾਕ੍ਰਿਤੀਆਂ ਵਿੱਚ ਦਿਖਾਈ ਦਿੰਦੀ ਹੈ। ਇਹ ਕਲਾਕ੍ਰਿਤੀਆਂ ਸਥਾਨਕ ਕਲਾਤਮਕ ਪਰੰਪਰਾਵਾਂ ਵਿੱਚ ਧਾਰਮਿਕ ਪ੍ਰਤੀਕਾਂ ਦੀ ਮਹੱਤਤਾ ਨੂੰ ਦਰਸਾਉਂਦੀ ਹੈ। 7 ਉੱਤਰਾਖੰਡੀ/ਪਹਾੜੀ ਟੋਪੀਆਂ ਰਾਜ ਦੀ ਖੇਤਰੀ ਪਛਾਣ ਦਾ ਇੱਕ ਜਾਣਿਆ-ਪਛਾਣਿਆ ਪ੍ਰਗਟਾਵਾ ਪੇਸ਼ ਕਰਦਾ ਹੈ।
ਇਸ ਸੰਗ੍ਰਿਹ ਵਿੱਚ ਉੱਤਰਾਖੰਡ ਦੇ ਲਕਸ਼ਯ ਸੇਨ ਦਾ ਦਸਤਖ਼ਤ ਕੀਤਾ ਹੋਇਆ ਇੱਕ ਬੈਡਮਿੰਟਨ ਰੈਕੇਟ ਵੀ ਸ਼ਾਮਲ ਹੈ। ਇਹ ਰਾਜ ਦੀ ਧਾਰਮਿਕ ਅਤੇ ਸੱਭਿਆਚਾਰਕ ਵਿਰਾਸਤ ਤੋਂ ਕਾਫ਼ੀ ਹੱਦ ਤੱਕ ਪ੍ਰਭਾਵਿਤ ਇੱਕ ਸਮੂਹ ਦੇ ਅੰਦਰ ਖੇਡ ਦੀ ਪ੍ਰਾਪਤੀ ਦੀ ਪ੍ਰਤੀਨਿਧਤਾ ਕਰਦਾ ਹੈ।
ਮੁਖਬਾ ਸਥਿਤ ਗੰਗਾ ਜੀ ਮੰਦਿਰ ਦਾ ਮਾਡਲ ਇਸ ਵਿਰਾਸਤ ਨੂੰ ਪ੍ਰਧਾਨ ਮੰਤਰੀ ਸਮ੍ਰਿਤੀ ਚਿੰਨ੍ਹ ਪਹਿਲਕਦਮੀ ਦੇ ਉਦੇਸ਼ ਨਾਲ ਜੋੜਦਾ ਹੈ। ਇਹ ਉੱਤਰਾਖੰਡ ਦੇ ਆਧਿਆਤਮਿਕ ਜੀਵਨ ਵਿੱਚ ਗੰਗਾ ਦੀ ਮਹੱਤਤਾ ਨੂੰ ਦਰਸਾਉਂਦਾ ਹੈ, ਜਦੋਂ ਕਿ ਨਿਲਾਮੀ ਤੋਂ ਪ੍ਰਾਪਤ ਧਨ ਰਾਸ਼ੀ ਨਮਾਮੀ ਗੰਗਾ ਰਾਹੀਂ ਨਦੀਂ ਦੀ ਪੁਨਰ ਸੁਰਜੀਤੀ ਅਤੇ ਸੰਭਾਲ ਵਿੱਚ ਸਹਾਇਕ ਹੋਵੇਗੀ।
ਵਰਤਮਾਨ ਵਿੱਚ 8ਵੀਂ ਪੀਐੱਮ ਮਮੈਂਟੋਜ਼ ਈ- ਔਕਸ਼ਨ ਚੱਲ ਰਹੀ ਹੈ ਅਤੇ ਇਸ ਦੀ ਮਿਆਦ 31 ਤਾਰੀਕ ਤੱਕ ਵਧਾ ਦਿੱਤੀ ਗਈ ਹੈ। ਇੱਛੁਕ ਬੋਲੀਦਾਤਾ ਅਧਿਕਾਰਤ ਪੀਐੱਮ ਮਮੈਂਟੋਜ਼ ਈ-ਔਕਸ਼ਨ ਪੋਰਟਲ: https://pmmementos.gov.in ਰਾਹੀਂ ਔਨਲਾਈਨ ਬੋਲੀ ਲਗਾ ਸਕਦੇ ਹਨ।
*********
ਐੱਮ. ਅੰਨਾਦੁਰਾਈ/ ਸ਼ੀਨਮ ਜੈਨ
(Release ID: 2322839)
ਵਿਜ਼ੀਟਰ ਕਾਊਂਟਰ : 6