ਰੱਖਿਆ ਮੰਤਰਾਲਾ
ਰੱਖਿਆ ਮੰਤਰੀ ਨੇ ਚੈੱਕ ਗਣਰਾਜ ਦੇ ਪਹਿਲੇ ਉਪ ਪ੍ਰਧਾਨ ਮੰਤਰੀ ਅਤੇ ਉਦਯੋਗ ਅਤੇ ਵਪਾਰ ਮੰਤਰੀ ਦੇ ਨਾਲ ਦੁਵੱਲੀ ਮੀਟਿੰਗ ਕੀਤੀ
ਦੋਵੇਂ ਧਿਰਾਂ ਰੱਖਿਆ ਉਦਯੋਗਿਕ ਸਹਿਯੋਗ ਨੂੰ ਵਧਾਉਣ ‘ਤੇ ਸਹਿਮਤ ਹੋਏ
Posted On:
13 OCT 2026 1:16PM by PIB Chandigarh
ਰੱਖਿਆ ਮੰਤਰੀ ਸ਼੍ਰੀ ਰਾਜਨਾਥ ਸਿੰਘ ਨੇ 13 ਅਕਤੂਬਰ 2026 ਨੂੰ ਨਵੀਂ ਦਿੱਲੀ ਵਿੱਚ ਚੈੱਕ ਗਣਰਾਜ ਦੇ ਪਹਿਲੇ ਉਪ ਪ੍ਰਧਾਨ ਮੰਤਰੀ ਅਤੇ ਉਦਯੋਗ ਅਤੇ ਵਪਾਰ ਮੰਤਰੀ ਸ਼੍ਰੀ ਕਾਰੇਲ ਹਾਵਲੀਚੇਕ ਦੇ ਨਾਲ ਦੁਵੱਲੀ ਮੀਟਿੰਗ ਕੀਤੀ। ਗੱਲਬਾਤ ਦੌਰਾਨ, ਦੋਵਾਂ ਨੇਤਾਵਾਂ ਨੇ ਦੋਵਾਂ ਦੇਸ਼ਾਂ ਦਰਮਿਆਨ ਰੱਖਿਆ ਉਦਯੋਗਿਕ ਸਹਿਯੋਗ ਦੇ ਸਾਰੇ ਪਹਿਲੂਆਂ ਦੀ ਸਮੀਖਿਆ ਕੀਤੀ। ਚਲ ਰਹੇ ਸਹਿਯੋਗ ਅਤੇ ਵੱਖ-ਵੱਖ ਸੰਯੁਕਤ ਉੱਦਮਾਂ ਦੀ ਸਫਲ ਸਥਾਪਨਾ ਦਾ ਸੁਆਗਤ ਕਰਦੇ ਹੋਏ, ਉਨ੍ਹਾਂ ਨੇ ‘ਮੇਕ -ਇਨ-ਇੰਡੀਆ’ ਅਤੇ ‘ਆਤਮਨਿਰਭਰ ਭਾਰਤ’ ਨੂੰ ਹੁਲਾਰਾ ਦੇਣ ਲਈ ਭਾਰਤ-ਚੈੱਕ ਸੰਯੁਕਤ ਰੱਖਿਆ ਕਮੇਟੀ ਦੀ ਅਗਵਾਈ ਹੇਠ ਇਸ ਸਹਿਯੋਗ ਨੂੰ ਹੋਰ ਅੱਗੇ ਵਧਾਉਣ ‘ਤੇ ਸਹਿਮਤੀ ਪ੍ਰਗਟ ਕੀਤੀ।
_20261013131751_242c40.jpeg)
_20261013131828_0656c9.jpeg)
ਦੋਵਾਂ ਨੇਤਾਵਾਂ ਨੇ ਸ਼ਾਂਤੀ ਅਤੇ ਸੁਰੱਖਿਆ ਦੇ ਮੌਜੂਦਾ ਮੁੱਦਿਆਂ ‘ਤੇ ਵੀ ਚਰਚਾ ਕੀਤੀ ਅਤੇ ਖੇਤਰੀ ਸਥਿਰਤਾ ਬਣਾਏ ਰੱਖਣ ਲਈ ਵਧੇਰੇ ਸਹਿਯੋਗ ਦੀ ਜ਼ਰੂਰਤ ਨੂੰ ਸਵੀਕਾਰ ਕੀਤਾ। ਉਨ੍ਹਾਂ ਨੇ ਦੁਹਰਾਇਆ ਕਿ ਭਾਰਤ ਅਤੇ ਚੈੱਕ ਗਣਰਾਜ ਦਰਮਿਆਨ ਸਾਂਝੇਦਾਰੀ ਇਤਿਹਾਸਕ ਅਤੇ ਸੱਭਿਆਚਾਰਕ ਸਬੰਧਾਂ ਅਤੇ ਆਪਸੀ ਵਿਸ਼ਵਾਸ ਅਤੇ ਸਨਮਾਨ ਦੇ ਸਾਂਝੇ ਮੁੱਲਾਂ ‘ਤੇ ਅਧਾਰਿਤ ਹੈ।
_20261013131849_190345.jpeg)
ਸ਼੍ਰੀ ਕਾਰੇਲ ਹੈਵਲੀਚੇਕ ਚਾਰ ਦਿਨਾਂ ਭਾਰਤ ਦੌਰੇ ‘ਤੇ ਹਨ ਅਤੇ ਵੱਖ-ਵੱਖ ਮੰਤਰਾਲਿਆਂ, ਵਪਾਰ ਅਤੇ ਕਾਰੋਬਾਰਾਂ ਨਾਲ ਮੁਲਾਕਾਤ ਕਰ ਰਹੇ ਹਨ। ਇਸ ਦੌਰਾਨ ਉਹ ਬੰਗਲੁਰੂ ਅਤੇ ਮੁੰਬਈ ਦੇ ਵੱਖ-ਵੱਖ ਉਦਯੋਗਾਂ ਦਾ ਦੌਰਾ ਵੀ ਕਰਨਗੇ।
***********
ਵੀਕੇ/ਸੈਵੀ/ਬਲਜੀਤ
(Release ID: 2322816)
ਵਿਜ਼ੀਟਰ ਕਾਊਂਟਰ : 6