ਇਲੈਕਟ੍ਰੌਨਿਕਸ ਅਤੇ ਸੂਚਨਾ ਟੈਕਨੋਲੋਜੀ ਮੰਤਰਾਲਾ
azadi ka amrit mahotsav

ਨੈਸ਼ਨਲ ਸੈਂਟਰ ਫਾਰ ਗੁੱਡ ਗਵਰਨੈਂਸ, ਮਸੂਰੀ ਵਿੱਚ ਸਰੱਹਦਾਂ ਤੋਂ ਪਰੇ ਭਾਸ਼ਿਣੀ ਦਾ ਵੌਇਸ-ਫਸਟ ਬਹੁ-ਭਾਸ਼ਾਈ ਏਆਈ


ਸ਼੍ਰੁਤਲੇਖ ਅਤੇ ਭਾਸ਼ਿਣੀ ਮੋਬਾਈਲ ਐਪ ਨਾਲ ਬਹੁਭਾਸ਼ਾਈ ਭਾਗੀਦਾਰੀ ਅਸਾਨ; ਸ਼੍ਰੁਤਲੇਖ ਪ੍ਰੋਗਰਾਮ ਦੌਰਾਨ ਸੰਚਾਰ ਵਿੱਚ ਸਹਿਯੋਗ ਪ੍ਰਦਾਨ ਕਰੇਗਾ

Posted On: 13 OCT 2026 11:08AM by PIB Chandigarh

ਇਲੈਕਟ੍ਰੌਨਿਕਸ ਅਤੇ ਸੂਚਨਾ ਤਕਨਾਲੋਜੀ ਮੰਤਰਾਲੇ (MeitY) ਅਧੀਨ ਡਿਜੀਟਲ ਇੰਡੀਆ ਕਾਰਪੋਰੇਸ਼ਨ (DIC) ਦੇ ਡਿਜੀਟਲ ਇੰਡੀਆ ਭਾਸ਼ਿਣੀ ਡਿਵੀਜ਼ਨ (DIBD) ਨੇ 12 ਤੋਂ 23 ਅਕਤੂਬਰ 2026 ਤੱਕ ਮਸੂਰੀ ਵਿੱਚ ਆਯੋਜਿਤ ਨੈਸ਼ਨਲ ਸੈਂਟਰ ਫੋਰ ਗੁੱਡ ਗਵਰਨੈਂਸ (NCGG) ਦੇ ਵੱਖ-ਵੱਖ ਦੇਸ਼ਾਂ ਦੇ ਸਿਵਿਲ ਸੇਵਕਾਂ ਲਈ ਸ਼ਹਿਰੀ ਸੇਵਾ ਪ੍ਰਦਾਨ ਕਰਨ 'ਤੇ ਸਮਰੱਥਾ ਨਿਰਮਾਣ ਪ੍ਰੋਗਰਾਮ ਵਿੱਚ ਰੀਅਲ ਟਾਈਮ ਵਿੱਚ ਬਹੁ-ਭਾਸ਼ਾਈ ਸੰਚਾਰ ਦੀ ਸੁਵਿਧਾ ਪ੍ਰਦਾਨ ਕੀਤੀ। ਵਿਦੇਸ਼ ਮੰਤਰਾਲੇ ਵੱਲੋਂ ਸਪਾਂਸਰ ਇਹ ਪ੍ਰੋਗਰਾਮ ਭਾਰਤੀ ਤਕਨੀਕੀ ਅਤੇ ਆਰਥਿਕ ਸਹਿਯੋਗ (ਆਈਟੀਈਸੀ) ਪ੍ਰੋਗਰਾਮ ਰਾਹੀਂ ਭਾਰਤ ਦੀ ਅੰਤਰਰਾਸ਼ਟਰੀ ਸਮਰੱਥਾ ਵਿਕਾਸ ਯਤਨਾਂ ਦੇ ਇੱਕ ਹਿੱਸੇ ਵਜੋਂ, ਕੇਂਦਰ ਸਰਕਾਰ ਦੇ ਪ੍ਰਸ਼ਾਸਕੀ ਸੁਧਾਰ ਅਤੇ ਜਨਤਕ ਸ਼ਿਕਾਇਤ ਵਿਭਾਗ (DARPG) ਦੇ ਅਧੀਨ ਐੱਨਸੀਜੀਜੀ ਦੁਆਰਾ ਆਯੋਜਿਤ ਕੀਤਾ ਗਿਆ ਹੈ। 

ਇਸ ਪ੍ਰੋਗਰਾਮ ਵਿੱਚ ਪੇਰੂ, ਕੰਬੋਡੀਆ, ਨਾਈਜੀਰੀਆ, ਕੀਨੀਆ, ਫਿਲੀਸਤੀਨ, ਲੇਬਨਾਨ, ਗੈਂਬੀਆ, ਇਕਵਾਡੋਰ ਅਤੇ ਸਪੇਨ ਸਮੇਤ ਕਈ ਦੇਸ਼ਾਂ ਦੇ ਸਿਵਿਲ ਸੇਵਕ ਅਤੇ ਜਨਤਕ ਖੇਤਰ ਦੇ ਨੁਮਾਇੰਦੇ ਸ਼ਾਮਲ ਹੋ ਰਹੇ ਹਨ, ਜਿਸ ਵਿੱਚ ਸ਼ਾਸਨ ਅਤੇ ਸ਼ਹਿਰੀ ਸੇਵਾ ਪ੍ਰਦਾਨ ਕਰਨ ਵਿੱਚ ਤਜ਼ਰਬਿਆਂ ਅਤੇ ਵਧੀਆ ਅਭਿਆਸਾਂ ਦੇ ਅੰਤਰਰਾਸ਼ਟਰੀ ਅਦਾਨ-ਪ੍ਰਦਾਨ ਦਾ ਮੌਕਾ ਮਿਲੇਗਾ।

ਪ੍ਰੋਗਰਾਮ ਅਧੀਨ, ਭਾਸ਼ਿਣੀ ਨੇ ਆਈਸ ਬ੍ਰੇਕਿੰਗ ਸੈਸ਼ਨ ਦੌਰਾਨ ਅੰਗ੍ਰੇਜ਼ੀ ਅਤੇ ਸਪੈਨਿਸ਼ ਦਰਮਿਆਨ ਰੀਅਲ-ਟਾਈਮ ਟ੍ਰਾਂਸਲੇਸ਼ਨ ਦੀ ਸੁਵਿਧਾ ਪ੍ਰਦਾਨ ਕਰਨ ਲਈ ਆਪਣੇ ਸ਼੍ਰੁਤਲੇਖ ਪਲੈਟਫਾਰਮ ਦੀ ਵਰਤੋਂ ਕੀਤੀ। ਇਸ ਪਲੈਟਫਾਰਮ ਨੇ ਅੰਗ੍ਰੇਜ਼ੀ ਤੋਂ ਸਪੈਨਿਸ਼ ਅਤੇ ਸਪੈਨਿਸ਼ ਤੋਂ ਅੰਗ੍ਰੇਜ਼ੀ ਦੋਵਾਂ ਭਾਸ਼ਾਵਾਂ ਵਿੱਚ ਟ੍ਰਾਂਸਲੇਸ਼ਨ ਦੀ ਸੁਵਿਧਾ ਪ੍ਰਦਾਨ ਕੀਤੀ, ਜਿਸ ਨਾਲ ਅੰਤਰਰਾਸ਼ਟਰੀ ਪ੍ਰਤੀਨਿਧੀਆਂ ਨੂੰ ਭਾਸ਼ਾ ਦੀਆਂ ਰੁਕਾਵਟਾਂ ਦੇ ਬਾਵਜੂਦ ਵਧੇਰੇ ਪ੍ਰਭਾਵਸ਼ਾਲੀ ਢੰਗ ਨਾਲ ਸੰਵਾਦ ਕਰਨ ਅਤੇ ਹਿੱਸਾ ਲੈਣ ਵਿੱਚ ਮਦਦ ਮਿਲੀ।

 

ਇਹ ਪਹਿਲਕਦਮੀ ਭਾਸ਼ਿਣੀ ਦੇ ਵੌਇਸ-ਫਸਟ ਬਹੁ-ਭਾਸ਼ਾਈ ਏਆਈ ਦ੍ਰਿਸ਼ਟੀਕੋਣ ਨੂੰ ਦਰਸਾਉਂਦੀ ਹੈ, ਜਿਸ ਦਾ ਉਦੇਸ਼ ਸਪੀਚ-ਬੇਸਡ ਬਹੁ-ਭਾਸ਼ਾਈ ਤਕਨਾਲੋਜੀ ਰਾਹੀਂ ਸੰਚਾਰ ਅਤੇ ਡਿਜੀਟਲ ਸੇਵਾਵਾਂ ਨੂੰ ਵਧੇਰੇ ਪਹੁੰਚਯੋਗ ਬਣਾਉਣਾ ਹੈ। ਭਾਗੀਦਾਰਾਂ ਨੂੰ ਵੱਖ-ਵੱਖ ਭਾਸ਼ਾਵਾਂ ਵਿੱਚ ਸੰਵਾਦ ਕਰਨ ਵਿੱਚ ਯੋਗ ਬਣਾ ਕੇ, ਭਾਸ਼ਿਣੀ ਨੇ ਪ੍ਰਦਰਸ਼ਿਤ ਕੀਤਾ ਕਿ ਏਆਈ-ਸੰਚਾਲਿਤ ਭਾਸ਼ਾਈ ਸਮਾਧਾਨ ਕਿਵੇਂ ਸਮਾਵੇਸ਼ੀ ਅੰਤਰਰਾਸ਼ਟਰੀ ਸਹਿਯੋਗ ਅਤੇ ਜਨਤਕ ਖੇਤਰ ਦੀ ਸਮਰੱਥਾ ਵਿਕਾਸ ਵਿੱਚ ਸਹਾਇਕ ਹੋ ਸਕਦੇ ਹਨ।

ਭਾਸ਼ਿਣੀ ਟੀਮ ਨੇ ਭਾਗੀਦਾਰਾਂ ਨੂੰ ਸ਼੍ਰੁਤਲੇਖ ਪਲੈਟਫਾਰਮ ਦੀ ਵਰਤੋਂ ਕਰਨ ਵਿੱਚ ਸਹਾਇਤਾ ਪ੍ਰਦਾਨ ਕੀਤੀ ਅਤੇ ਉਨ੍ਹਾਂ ਨੂੰ ਭਾਸ਼ਿਣੀ ਈਕੋਸਿਸਟਮ, ਇਸ ਦੀਆਂ ਬਹੁ-ਭਾਸ਼ਾਈ ਏਆਈ ਸਮਰੱਥਾਵਾਂ ਅਤੇ ਸਿਹਤ ਸੰਭਾਲ, ਵਿੱਤ, ਖੇਤੀਬਾੜੀ ਅਤੇ ਜਨਤਕ ਸੇਵਾ ਪ੍ਰਦਾਨ ਕਰਨ ਵਰਗੇ ਵੱਖ-ਵੱਖ ਖੇਤਰਾਂ ਵਿੱਚ ਇਸ ਦੇ ਸੰਭਾਵੀ ਉਪਯੋਗਾਂ ਨਾਲ ਜਾਣੂ ਕਰਵਾਇਆ। ਭਾਗੀਦਾਰਾਂ ਨੂੰ ਭਾਸ਼ਿਣੀ ਮੋਬਾਈਲ ਐਪਲੀਕੇਸ਼ਨ ਅਤੇ ਇਸ ਦੀਆਂ ਵਿਸ਼ੇਸ਼ਤਾਵਾਂ ਦੀ ਵਰਤੋਂ ਕਰਨ ਲਈ ਵੀ ਉਤਸ਼ਾਹਿਤ ਕੀਤਾ ਗਿਆ, ਤਾਂ ਜੋ ਉਹ ਹਰ ਦਿਨ ਸੰਚਾਰ ਅਤੇ ਡਿਜੀਟਲ ਗੱਲਬਾਤ ਵਿੱਚ ਭਾਸ਼ਾ ਸਬੰਧੀ ਰੁਕਾਵਟਾਂ ਨੂੰ ਦੂਰ ਕਰ ਸਕਣ।

ਸ਼੍ਰੁਤਲੇਖ ਪ੍ਰੋਗਰਾਮ ਦੌਰਾਨ, ਜੋ 23 ਅਕਤੂਬਰ 2026 ਨੂੰ ਖ਼ਤਮ ਹੋਵੇਗਾ, ਸੰਚਾਲਨ ਜ਼ਰੂਰਤਾਂ ਅਧੀਨ ਵਰਤੋਂ ਲਈ ਉਪਲਬਧ ਰਹੇਗੀ। ਇਹ ਪਹਿਲਕਦਮੀ ਵੌਇਸ-ਫਸਟ ਬਹੁ-ਭਾਸ਼ਾਈ ਏਆਈ ਦੀ ਸਮਰੱਥਾ ਨੂੰ ਉਜਾਗਰ ਕਰਦੀ ਹੈ, ਜੋ ਅੰਤਰ-ਸੱਭਿਆਚਾਰਕ ਸੰਵਾਦ ਨੂੰ ਮਜ਼ਬੂਤ ​​ਕਰਨ, ਗਿਆਨ ਦੇ ਅਦਾਨ-ਪ੍ਰਦਾਨ ਨੂੰ ਅਸਾਨ ਬਣਾਉਣ ਅਤੇ ਅੰਤਰਰਾਸ਼ਟਰੀ ਸਮਰੱਥਾ-ਵਿਕਾਸ ਪਹਿਲਕਦਮੀਆਂ ਵਿੱਚ ਵਧੇਰੇ ਸਮਾਵੇਸ਼ੀ ਭਾਗੀਦਾਰੀ ਨੂੰ ਸਮਰੱਥ ਬਣਾਉਣ ਵਿੱਚ ਸਹਾਇਕ ਹੈ।

ਇਸ ਪਹਿਲਕਦਮੀ ਰਾਹੀਂ, ਭਾਸ਼ਿਣੀ ਆਰਟੀਫਿਸ਼ੀਅਲ ਇੰਟੈਲੀਜੈਂਸ ਨਾਲ ਸੰਚਾਲਿਤ ਭਾਸ਼ਾ ਤਕਨਾਲੋਜੀ ਵਿੱਚ ਭਾਰਤ ਦੀਆਂ ਸਮਰੱਥਾਵਾਂ ਅਤੇ ਵਿਭਿੰਨ ਜਨਤਕ ਖੇਤਰ ਦੇ ਸੰਦਰਭਾਂ ਵਿੱਚ ਪਹੁੰਚਯੋਗ, ਬਹੁ-ਭਾਸ਼ਾਈ ਡਿਜੀਟਲ ਅਨੁਭਵਾਂ ਦਾ ਸਮਰਥਨ ਕਰਨ ਦੀ ਇਸ ਦੀ ਸਮਰੱਥਾ ਨੂੰ ਪ੍ਰਦਰਸ਼ਿਤ ਕਰਦਾ ਹੈ।

ਡਿਜੀਟਲ ਇੰਡੀਆ ਭਾਸ਼ਿਣੀ ਡਿਵੀਜ਼ਨ (DIBD) ਬਾਰੇ

ਭਾਰਤ ਸਰਕਾਰ ਦੇ ਇਲੈਕਟ੍ਰੌਨਿਕਸ ਅਤੇ ਸੂਚਨਾ ਤਕਨਾਲੋਜੀ ਮੰਤਰਾਲੇ (MeitY) ਅਧੀਨ ਡਿਜੀਟਲ ਇੰਡੀਆ ਕਾਰਪੋਰੇਸ਼ਨ (DIC) ਦਾ ਡਿਜੀਟਲ ਇੰਡੀਆ ਭਾਸ਼ਿਣੀ ਡਿਵੀਜ਼ਨ (DIBD), ਡੇਟਾਸੈੱਟ, AI ਮਾਡਲ, API ਅਤੇ ਬਹੁ-ਭਾਸ਼ਾਈ ਐਪਲੀਕੇਸ਼ਨਾਂ ਰਾਹੀਂ ਭਾਰਤ ਦੇ ਭਾਸ਼ਾ AI ਈਕੋਸਿਸਟਮ ਨੂੰ ਅੱਗੇ ਵਧਾ ਰਿਹਾ ਹੈ। ਭਾਰਤ ਦੇ ਭਾਸ਼ਾ ਡਿਜੀਟਲ ਜਨਤਕ ਬੁਨਿਆਦੀ ਢਾਂਚੇ ਵਜੋਂ, ਭਾਸ਼ਿਣੀ ਡਿਜੀਟਲ ਪਲੈਟਫਾਰਮਾਂ ਅਤੇ ਸੇਵਾਵਾਂ ਵਿੱਚ ਭਾਸ਼ਾ ਤਕਨਾਲੋਜੀਆਂ ਦੇ ਏਕੀਕਰਣ ਵਿੱਚ ਸਹਿਯੋਗੀ ਹੈ।

ਭਾਸ਼ਿਣੀ-ਅਧਾਰਿਤ ਭਾਸ਼ਾਈ ਤਕਨਾਲੋਜੀਆਂ ਨੂੰ 800 ਤੋਂ ਵੱਧ ਸਰਕਾਰੀ ਵੈੱਬਸਾਈਟਾਂ ਸਮੇਤ 2,353 ਸਰਕਾਰੀ ਪਲੈਟਫਾਰਮਾਂ ਨਾਲ ਜੋੜਿਆ ਗਿਆ ਹੈ। ਇਹ ਪਲੈਟਫਾਰਮ ਪਾਠ ਦੇ ਭਾਗ ਵਿੱਚ 36 ਭਾਰਤੀ ਭਾਸ਼ਾਵਾਂ, ਆਵਾਜ਼ ਵਿੱਚ 23 ਭਾਰਤੀ ਭਾਸ਼ਾਵਾਂ ਅਤੇ 35 ਅੰਤਰਰਾਸ਼ਟਰੀ ਭਾਸ਼ਾਵਾਂ ਵਿੱਚ ਮਦਦ ਕਰਦਾ ਹੈ। ਇਸ ਨੇ 9 ਅਰਬ ਤੋਂ ਵੱਧ ਸੰਚਤ ਏਆਈ ਅਨੁਮਾਨਾਂ ਨੂੰ ਸਮਰੱਥ ਬਣਾਇਆ ਹੈ, ਜਿਸ ਵਿੱਚ ਪ੍ਰਤੀ ਦਿਨ 24 ਮਿਲੀਅਨ ਤੋਂ ਵੱਧ ਏਆਈ ਅਨੁਮਾਨ ਸ਼ਾਮਲ ਹਨ। ਇਸ ਨਾਲ ਭਾਸ਼ਾ ਤਕਨਾਲੋਜੀ ਰਾਹੀਂ ਡਿਜੀਟਲ ਸੇਵਾਵਾਂ ਨੂੰ ਵਧੇਰੇ ਪਹੁੰਚਯੋਗ ਬਣਾਉਣ ਵਿੱਚ ਮਦਦ ਮਿਲਦੀ ਹੈ।

****

ਵਿਨੋਦ ਕੁਮਾਰ/ਕਨਿਸ਼ਕ ਸ਼ਰਮਾ/ਧੰਨਯਾ ਰੰਜਨ/ਸ਼ੀਨਮ ਜੈਨ


(Release ID: 2322810) ਵਿਜ਼ੀਟਰ ਕਾਊਂਟਰ : 9