ਕੋਲਾ ਮੰਤਰਾਲਾ
azadi ka amrit mahotsav

ਪਾਵਰ ਪਲਾਂਟਾਂ ਵਿੱਚ ਕੋਲੇ ਦਾ ਸਟਾਕ 18 ਮਿਲੀਅਨ ਟਨ ਤੋਂ ਵੱਧ ਦੀ ਮਾਤਰਾ ਨਾਲ ਸਥਿਰ ਬਣਿਆ ਹੋਇਆ ਹੈ; ਕੋਲੇ ਦੀ ਸਪਲਾਈ ਮਜ਼ਬੂਤ ਹੋਣ ਨਾਲ ਅਕਤੂਬਰ 2026 ਵਿੱਚ ਕੋਲੇ ਦੀ ਕਮੀ ਵਿੱਚ ਸੁਧਾਰ ਹੋਵੇਗਾ


ਕੋਲਾ ਮੰਤਰਾਲੇ ਨੇ ਕੋਲੇ ਦੀ ਕੁਸ਼ਲ ਆਵਾਜਾਈ ਨੂੰ ਸੁਚਾਰੂ ਬਣਾਉਣ ਵਿੱਚ ਭਾਰਤੀ ਰੇਲਵੇ ਦੇ ਨਿਰੰਤਰ ਸਹਿਯੋਗ ਅਤੇ ਪੇਸ਼ੇਵਰ ਵਚਨਬੱਧਤਾ ਦੀ ਸ਼ਲਾਘਾ ਕੀਤੀ

Posted On: 12 OCT 2026 10:00AM by PIB Chandigarh

ਘਰੇਲੂ ਕੋਲਾ ਅਧਾਰਿਤ ਪਾਵਰ ਪਲਾਂਟਾਂ ਵਿੱਚ ਕੋਲੇ ਦੇ ਭੰਡਾਰ 29 ਸਤੰਬਰ 2026 ਤੋਂ 18 ਮਿਲੀਅਨ ਟਨ ਤੋਂ ਵੱਧ ਦੀ ਮਾਤਰਾ ਨਾਲ ਸਥਿਰ ਬਣਿਆ ਹੋਇਆ ਹੈ। 29 ਸਤੰਬਰ ਨੂੰ ਭੰਡਾਰ 18.932 ਮਿਲੀਅਨ ਟਨ ਸੀ ਅਤੇ 10 ਅਕਤੂਬਰ 2026 ਨੂੰ ਇਹ 18.205 ਮਿਲੀਅਨ ਟਨ ਹੋ ਗਿਆ। ਇਹ ਸਥਿਰਤਾ ਦਰਸਾਉਂਦੀ ਹੈ ਕਿ ਕੋਲੇ ਦੀ ਸਪਲਾਈ ਪਾਵਰ ਪਲਾਂਟ ਦੀ ਹਰ ਦਿਨ ਦੀ ਖਪਤ ਦੇ ਅਨੁਸਾਰ ਬਣੀ ਹੋਈ ਹੈ ਅਤੇ ਮਹੱਤਵਪੂਰਨ ਭੰਡਾਰ ਵਾਲੇ ਪਲਾਂਟਾਂ ਨੂੰ ਸਪਲਾਈ ਦੀ ਨੇੜਿਓਂ ਨਿਗਰਾਨੀ ਕੀਤੀ ਜਾ ਰਹੀ ਹੈ। ਲੋੜੀਂਦੀ ਸਪਲਾਈ ਅਤੇ ਨਿਰਵਿਘਨ ਬਿਜਲੀ ਉਤਪਾਦਨ ਨੂੰ ਯਕੀਨੀ ਬਣਾਉਣ ਲਈ ਜ਼ਰੂਰਤ ਦੇ ਅਧਾਰ 'ਤੇ ਸੰਵੇਦਨਸ਼ੀਲ ਸਟੇਸ਼ਨਾਂ ਨੂੰ ਕੋਲੇ ਦੀ ਮੁੜ ਵੰਡ ਕੀਤੀ ਜਾ ਰਹੀ ਹੈ।

ਅਕਤੂਬਰ 2026 ਵਿੱਚ 2 ਮਿਤੀਆਂ ‘ਤੇ ਸਟੌਕ ਵਿੱਚ ਵਾਧਾ ਦਰਜ ਕੀਤਾ ਗਿਆ:

  • 2 ਅਕਤੂਬਰ 2026: 0.024 ਮੀਟ੍ਰਿਕ ਟਨ

  • 10 ਅਕਤੂਬਰ 2026: 0.017 ਮੀਟ੍ਰਿਕ ਟਨ

ਅਕਤੂਬਰ ਵਿੱਚ ਪਾਣੀ ਦੇ ਪੱਧਰ ਵਿੱਚ ਗਿਰਾਵਟ ਦੀ ਰਫ਼ਤਾਰ ਸਤੰਬਰ ਦੇ ਮੁਕਾਬਲੇ ਬਹੁਤ ਘੱਟ ਹੋ ਗਈ ਹੈ:

  • ਸਤੰਬਰ 2026 ਵਿੱਚ, ਸਟੌਕ ਵਿੱਚ ਮਹੀਨੇ ਭਰ ਵਿੱਚ ਲਗਭਗ 7.28 ਮਿਲੀਅਨ ਟਨ ਦੀ ਗਿਰਾਵਟ ਆਈ, ਜੋ ਕਿ ਪ੍ਰਤੀ ਦਿਨ ਔਸਤਨ ਲਗਭਗ 0.24 ਮਿਲੀਅਨ ਟਨ ਦੀ ਗਿਰਾਵਟ ਹੈ।

  • ਅਕਤੂਬਰ 2026 ਦੇ ਪਹਿਲੇ 10 ਦਿਨਾਂ ਵਿੱਚ, ਸਟੌਕ ਵਿੱਚ ਕੁੱਲ ਮਿਲਾ ਕੇ ਸਿਰਫ ਲਗਭਗ 0.56 ਮਿਲੀਅਨ ਟਨ ਦੀ ਗਿਰਾਵਟ ਆਈ, ਜੋ ਕਿ ਪ੍ਰਤੀ ਦਿਨ ਔਸਤਨ ਲਗਭਗ 0.06 ਮਿਲੀਅਨ ਟਨ ਹੈ।

ਰੈਕ ਲੋਡਿੰਗ ਵਿੱਚ ਵਾਧਾ ਇਸ ਸੁਧਾਰ ਦਾ ਮੁੱਖ ਕਾਰਨ ਹੈ। ਅਕਤੂਬਰ 2026 (1-10 ਅਕਤੂਬਰ) ਵਿੱਚ ਬਿਜਲੀ ਖੇਤਰ ਨੂੰ ਲੋਡ ਕੀਤੇ ਗਏ ਰੈਕਾਂ ਦੀ ਔਸਤ ਗਿਣਤੀ 469 ਰੈਕ ਪ੍ਰਤੀ ਦਿਨ ਰਹੀ, ਜਦੋਂ ਕਿ ਸਤੰਬਰ 2026 ਵਿੱਚ ਇਹ 426 ਰੈਕ ਪ੍ਰਤੀ ਦਿਨ ਸੀ, ਜੋ ਕਿ ਲਗਭਗ 10 ਪ੍ਰਤੀਸ਼ਤ ਦੇ ਵਾਧੇ ਨੂੰ ਦਰਸਾਉਂਦੀ ਹੈ। ਅਕਤੂਬਰ ਵਿੱਚ ਪ੍ਰਤੀ ਦਿਨ ਰੈਕ ਲੋਡਿੰਗ 447 ਤੋਂ 482 ਰੈਕ ਵਿਚਾਲੇ ਰਹੀ।

Title: Rake loading - Description: Daily rakes loaded Sept-Oct 2026

ਨਤੀਜੇ ਵਜੋਂ, ਅਕਤੂਬਰ 2026 ਵਿੱਚ ਬਿਜਲੀ ਖੇਤਰ ਨੂੰ ਕੋਲੇ ਦੀ ਅਸਲ ਸਪਲਾਈ ਔਸਤਨ 2.49 ਮਿਲੀਅਨ ਟਨ ਪ੍ਰਤੀ ਦਿਨ ਰਹੀ, ਜੋ ਕਿ ਸਤੰਬਰ 2026 ਵਿੱਚ ਇਹ 2.21 ਮਿਲੀਅਨ ਟਨ ਪ੍ਰਤੀ ਦਿਨ ਸੀ। ਅਕਤੂਬਰ 2026 (10.10.2026 ਤੱਕ) ਵਿੱਚ ਕੋਲੇ ਦੀ ਅਸਲ ਸਪਲਾਈ 2.37 ਮਿਲੀਅਨ ਟਨ ਪ੍ਰਤੀ ਦਿਨ ਦੀ ਸਪਲਾਈ ਯੋਜਨਾ ਤੋਂ ਵੱਧ ਹੈ ਅਤੇ 10 ਵਿੱਚੋਂ 9 ਦਿਨਾਂ ਵਿੱਚ ਸਪਲਾਈ ਯੋਜਨਾ ਤੋਂ ਵੱਧ ਰਹੀ।

ਕੋਲਾ ਮੰਤਰਾਲੇ, ਕੋਲੇ ਦੀ ਨਿਕਾਸੀ ਅਤੇ ਸਪਲਾਈ ਨੂੰ ਲਗਾਤਾਰ ਯਨੀਕੀ ਬਣਾਉਣ ਲਈ ਕੋਲ ਇੰਡੀਆ ਲਿਮਿਟੇਡ (CIL), SCCL, ਰੇਲਵੇ ਮੰਤਰਾਲੇ ਅਤੇ ਬਿਜਲੀ ਕੰਪਨੀਆਂ ਨਾਲ ਮਿਲ ਕੇ ਕੰਮ ਕਰ ਰਿਹਾ ਹੈ, ਜਿਸ ਨਾਲ ਥਰਮਲ ਪਾਵਰ ਪਲਾਂਟਾਂ ਵਿੱਚ ਕੋਲੇ ਦਾ ਢੁਕਵਾਂ ਸਟੌਕ ਬਣਿਆ ਰਹੇ। ਕੋਲਾ ਮੰਤਰਾਲੇ ਕੋਲੇ ਦੀ ਕੁਸ਼ਲ ਆਵਾਜਾਈ ਨੂੰ ਸੁਚਾਰੂ ਬਣਾਉਣ ਵਿੱਚ ਭਾਰਤੀ ਰੇਲਵੇ ਦੇ ਨਿਰੰਤਰ ਸਹਿਯੋਗ ਅਤੇ ਪੇਸ਼ੇਵਰ ਵਚਨਬੱਧਤਾ ਨੂੰ ਸਵੀਕਾਰ ਕਰਦਾ ਹੈ ਅਤੇ ਉਸ ਦੀ ਸ਼ਲਾਘਾ ਕਰਦਾ ਹੈ।

****

ਸ਼ੁਹੈਬ ਟੀ/ ਏਕੇ  


(Release ID: 2322366) ਵਿਜ਼ੀਟਰ ਕਾਊਂਟਰ : 3