ਵਾਤਾਵਰਣ,ਜੰਗਲਾਤ ਅਤੇ ਜਲਵਾਯੂ ਪਰਿਵਰਤਨ ਮੰਤਰਾਲਾ
azadi ka amrit mahotsav

ਕੇਂਦਰੀ ਵਾਤਾਵਰਣ ਮੰਤਰੀ ਨੇ ਭਾਰਤੀ ਵਣ ਸੇਵਾ ਦੇ ਮਿਡ-ਕੈਰੀਅਰ ਟ੍ਰੇਨਿੰਗ ਅਧਿਕਾਰੀਆਂ ਨਾਲ ਗੱਲਬਾਤ ਕੀਤੀ; ਸੰਭਾਲ ਸਬੰਧੀ ਪ੍ਰਾਪਤੀਆਂ ਅਤੇ ਉੱਭਰਦੀਆਂ ਚੁਣੌਤੀਆਂ ਦਾ ਜ਼ਿਕਰ ਕੀਤਾ


ਸ਼੍ਰੀ ਭੂਪੇਂਦਰ ਯਾਦਵ ਨੇ ਆਈਐੱਫਐੱਸ ਅਧਿਕਾਰੀਆਂ ਨੂੰ ਤਾਕੀਦ ਕੀਤੀ ਕਿ ਉਹ ਰਵਾਇਤੀ ਰੈਗੂਲੇਟਰੀ ਕਾਰਜਾਂ ਤੋਂ ਅੱਗੇ ਵੱਧ ਕੇ ਟਿਕਾਊ ਵਿਕਾਸ ਦੇ ਮਾਰਗਦਰਸ਼ਕ, ਨਵੀਨਤਾਕਾਰੀ ਅਤੇ ਸਹੂਲਤ ਪ੍ਰਦਾਨ ਕਰਨ ਵਾਲੇ ਬਣਨ

Posted On: 12 OCT 2026 11:29AM by PIB Chandigarh

ਕੇਂਦਰੀ ਵਾਤਾਵਰਣ, ਵਣ ਅਤੇ ਜਲਵਾਯੂ ਪਰਿਵਰਤਨ ਮੰਤਰੀ ਸ਼੍ਰੀ ਭੂਪੇਂਦਰ ਯਾਦਵ ਨੇ ਅੱਜ ਨਵੀਂ ਦਿੱਲੀ ਵਿੱਚ ਭਾਰਤੀ ਵਣ ਸੇਵਾ (IFSC) ਦੇ ਮਿਡ-ਕੈਰੀਅਰ ਟ੍ਰੇਨਿੰਗ (MCT) ਪੜਾਅ-III (19) ਦੇ ਅਧਿਕਾਰੀਆਂ ਨਾਲ ਗੱਲਬਾਤ ਕੀਤੀ। ਇਸ ਮੌਕੇ 'ਤੇ ਮੌਜੂਦ ਪਤਵੰਤਿਆਂ ਵਿੱਚ ਸਕੱਤਰ (EFCC) ਸ਼੍ਰੀ ਨਰੇਂਦਰ ਭੂਸ਼ਣ; ਡਾਇਰੈਕਟਰ ਜਨਰਲ (ਵਣ) ਅਤੇ ਵਿਸ਼ੇਸ਼ ਸਕੱਤਰ (EFCC), ਸ਼੍ਰੀ ਸੰਤੋਸ਼ ਤਿਵਾਰੀ; ADG (ਵਣਜੀਵ), EFCC, ਸ਼੍ਰੀ ਰਮੇਸ਼ ਪਾਂਡੇ; ਡਾਇਰੈਕਟਰ, ਇੰਦਰਾ ਗਾਂਧੀ ਰਾਸ਼ਟਰੀ ਵਣ ਅਕੈਡਮੀ (INGFA), ਸ਼੍ਰੀ ਰਾਜੇਂਦਰ ਪ੍ਰਸਾਦ ਖਜੂਰੀਆ ਅਤੇ ਮੰਤਰਾਲੇ ਦੇ ਹੋਰ ਸੀਨੀਅਰ ਅਧਿਕਾਰੀ ਸ਼ਾਮਲ ਸਨ।

ਸ਼੍ਰੀ ਯਾਦਵ ਨੇ ਵੱਖ-ਵੱਖ ਰਾਜਾਂ ਦੇ ਕੈਡਰਾਂ ਦੇ ਆਈਐੱਫਐੱਸ ਅਧਿਕਾਰੀਆਂ ਨੂੰ ਸੰਬੋਧਨ ਕਰਦੇ ਹੋਏ ਭਾਰਤ ਦੇ ਜੰਗਲਾਂ, ਜੰਗਲੀ ਜੀਵਾਂ ਅਤੇ ਈਕੋਲੌਜਿਕਲ ਵਿਰਾਸਤ ਦੀ ਰੱਖਿਆ ਵਿੱਚ ਉਨ੍ਹਾਂ ਦੇ ਯੋਗਦਾਨ ਦੀ ਸ਼ਲਾਘਾ ਕੀਤੀ। ਉਨ੍ਹਾਂ ਨੇ ਜੰਗਲੀ ਜੀਵ, ਵਣ ਅਤੇ ਰੁੱਖਾਂ ਦੇ ਘੇਰੇ (ਕਵਰ) ਵਿੱਚ ਵਾਧਾ, ਕਾਰਬਨ ਸੇਕਵੇਸਟ੍ਰੇਸ਼ਨ (ਕਾਰਬਨ ਸੋਖਣ), ਵੁੱਡਲੈਂਡ/ਵੈਟਲੈਂਡ ਦੀ ਸੰਭਾਲ ਅਤੇ ਨਾਗਰਿਕ ਸਹਿਭਾਗੀ ਪਹਿਲਕਦਮੀਆਂ ਜਿਵੇਂ ਕਿ ‘ਏਕ ਪੇੜ ਮਾਂ ਕੇ ਨਾਮ’, ਮਿਸ਼ਟੀ,  ਅਰਾਵਲੀ ਗ੍ਰੀਨ ਵੌਲ ਅਤੇ ਨਗਰ ਵਣ ਯੋਜਨਾ ਰਾਹੀਂ ਭੂ-ਦ੍ਰਿਸ਼ ਬਹਾਲੀ ਵਿੱਚ ਭਾਰਤ ਦੀ ਪ੍ਰਗਤੀ ਦਾ ਜ਼ਿਕਰ ਕੀਤਾ। ਮੰਤਰੀ ਨੇ ਇਸ ਗੱਲ ‘ਤੇ ਜ਼ੋਰ ਦਿੱਤਾ ਕਿ ‘ਵਿਕਸਿਤ ਭਾਰਤ@2047’ ਦੇ ਦ੍ਰਿਸ਼ਟੀਕੋਣ ਵਿੱਚ ਆਰਥਿਕ ਵਿਕਾਸ ਨੂੰ ਈਕੋਲੌਜਿਕਲ ਸੁਰੱਖਿਆ ਨਾਲ ਏਕੀਕ੍ਰਿਤ ਕਰਨਾ ਜ਼ਰੂਰੀ ਹੈ। ਉਨ੍ਹਾਂ ਨੇ ਮਨੁੱਖੀ-ਜੰਗਲੀ ਜੀਵ ਸੰਘਰਸ਼, ਜੰਗਲਾਂ ਦੀ ਅੱਗ, ਜਲਵਾਯੂ ਪਰਿਵਰਤਨ ਅਤੇ ਵਿਕਾਸ ਅਤੇ ਸੰਭਾਲ ਦਰਮਿਆਨ ਸੰਤੁਲਨ ਵਰਗੀਆਂ ਪ੍ਰਮੁੱਖ ਚੁਣੌਤੀਆਂ ਦਾ ਜ਼ਿਕਰ ਕੀਤਾ, ਜਿਨ੍ਹਾਂ ਲਈ ਵਿਗਿਆਨਕ ਦ੍ਰਿਸ਼ਟੀਕੋਣ ਅਤੇ ਭਾਈਚਾਰਕ ਭਾਗੀਦਾਰੀ ਦੀ ਜ਼ਰੂਰਤ ਹੈ।

ਸ਼੍ਰੀ ਯਾਦਵ ਨੇ ਕਿਹਾ ਕਿ ਭਾਰਤ ਦੀ ਇਹ ਵਿਸ਼ੇਸ਼ਤਾ ਹੈ ਕਿ ਜਿੱਥੇ ਜਲਵਾਯੂ, ਈਕੋਸਿਸਟਮ ਅਤੇ ਵਿਆਪਕ ਜੈਵ ਵਿਭਿੰਨਤਾ ਪਾਈ ਜਾਂਦੀ ਹੈ। ਉਨ੍ਹਾਂ ਨੇ ਕਿਹਾ ਕਿ ਇੱਕ ਆਈਐੱਫਐੱਸ ਅਧਿਕਾਰੀ ਨੂੰ ਜ਼ਮੀਨੀ ਪੱਧਰ 'ਤੇ ਜੰਗਲ ਅਤੇ ਜੰਗਲੀ ਜੀਵਾਂ ਦੀ ਸੰਭਾਲ ਵਿੱਚ ਪ੍ਰਭਾਵਸ਼ਾਲੀ ਢੰਗ ਨਾਲ ਅਗਵਾਈ ਵਾਲੀ ਭੂਮਿਕਾ ਨਿਭਾਉਣ ਲਈ ਅਨੁਕੂਲ ਹੋਣਾ ਚਾਹੀਦਾ ਹੈ। ਉਨ੍ਹਾਂ ਨੇ ਦੱਸਿਆ ਕਿ ਜੈਵਿਕ ਸਰੋਤ ਇਸ ਗ੍ਰਹਿ ਦੇ ਸਭ ਤੋਂ ਮਹੱਤਵਪੂਰਨ ਅਤੇ ਜ਼ਰੂਰੀ ਸਰੋਤ ਹਨ, ਇਸ ਲਈ ਅਧਿਕਾਰੀਆਂ ਨੂੰ ਜ਼ਮੀਨੀ ਪੱਧਰ 'ਤੇ ਲਾਗੂ ਕਰਨ ਦੇ ਅਨੁਭਵ ਦੇ ਨਾਲ-ਨਾਲ ਮੰਤਰਾਲੇ ਪੱਧਰ ‘ਤੇ ਨੀਤੀ ਨਿਰਮਾਣ ਦਾ ਵਿਆਪਕ ਅਨੁਭਵ ਵੀ ਦਿੱਤਾ ਜਾ ਰਿਹਾ ਹੈ। ਉਨ੍ਹਾਂ ਨੇ ਅਧਿਕਾਰੀਆਂ ਨੂੰ ਆਪਣੇ ਖੇਤਰਾਂ ਦੀਆਂ ਚੁਣੌਤੀਆਂ ਦਾ ਵਿਵਹਾਰਿਕ ਸਮਾਧਾਨ ਲੱਭਣ ਲਈ ਉਤਸ਼ਾਹਿਤ ਕੀਤਾ।

ਸ਼੍ਰੀ ਯਾਦਵ ਨੇ ਭਾਰਤੀ ਵਣ ਸੇਵਾ ਦੀ ਬਦਲਦੀ ਭੂਮਿਕਾ ਦਾ ਜ਼ਿਕਰ ਕਰਦੇ ਹੋਏ ਅਧਿਕਾਰੀਆਂ ਨੂੰ ਤਾਕੀਦ ਕੀਤੀ ਕਿ ਉਹ ਰਵਾਇਤੀ ਰੈਗੂਲੇਟਰੀ ਕਾਰਜਾਂ ਤੋਂ ਅੱਗੇ ਵੱਧ ਕੇ ਟਿਕਾਊ ਵਿਕਾਸ ਦੇ ਮਾਰਗਦਰਸ਼ਕ, ਨਵੀਨਤਾਕਾਰੀ ਅਤੇ ਸੁਵਿਧਾਜਨਕ ਬਣਨ। ਉਨ੍ਹਾਂ ਨੇ ਜੀਆਈਐੱਸ, ਰਿਮੋਟ ਸੈਂਸਿੰਗ ਅਤੇ ਆਰਟੀਫਿਸ਼ੀਅਲ ਇੰਟੈਲੀਜੈਂਸ ਸਮੇਤ ਉੱਭਰਦੀਆਂ ਤਕਨਾਲੋਜੀਆਂ, ਰਵਾਇਤੀ ਗਿਆਨ ਦੀ ਵਰਤੋਂ ਕਰਦੇ ਹੋਏ ਨਿਰੰਤਰ ਸਮਰੱਥਾ ਨਿਰਮਾਣ ਅਤੇ ਭਾਈਚਾਰਕ ਸ਼ਮੂਲੀਅਤ 'ਤੇ ਵੀ ਜ਼ੋਰ ਦਿੱਤਾ। ਮੰਤਰੀ ਨੇ ਅਧਿਕਾਰੀਆਂ ਨੂੰ ਸੰਸਥਾਵਾਂ ਨੂੰ ਮਜ਼ਬੂਤ ​​ਕਰਨ, ਕੁਸ਼ਲ ਫੈਸਲੇ ਲੈਣ ਅਤੇ ਜੰਗਲ ਦੇ ਪ੍ਰਬੰਧਨ ਦੀਆਂ ਯੋਜਨਾਵਾਂ ਤਿਆਰ ਕਰਨ ਲਈ ਨਵੀਨਤਾਕਾਰੀ ਦ੍ਰਿਸ਼ਟੀਕੋਣ ਅਪਣਾਉਣ ਅਤੇ ਭਾਰਤ ਦੇ ਈਕੋਲੌਜਿਕਲ ਭਵਿੱਖ ਦੀ ਰੱਖਿਆ ਪ੍ਰਤੀ ਆਪਣੀ ਜ਼ਿੰਮੇਵਾਰੀ ਨਿਭਾਉਣ ਦਾ ਸੱਦਾ ਦਿੱਤਾ। 

MTC ਪ੍ਰੋਗਰਾਮ 2026

ਇੰਦਰਾ ਗਾਂਧੀ ਨੈਸ਼ਨਲ ਫੋਰੈਸਟ ਅਕੈਡਮੀ (IGNFA) ਦੁਆਰਾ 12 ਅਕਤੂਬਰ ਤੋਂ 6 ਨਵੰਬਰ 2026 ਤੱਕ ਆਯੋਜਿਤ ਕੀਤਾ ਜਾ ਰਿਹਾ ਮਿਡ-ਕੈਰੀਅਰ ਟ੍ਰੇਨਿੰਗ ਫੇਜ਼-III (19) ਪ੍ਰੋਗਰਾਮ, 7-9 ਵਰ੍ਹਿਆਂ ਦੀ ਸੇਵਾ ਵਾਲੇ IFS ਅਧਿਕਾਰੀਆਂ ਲਈ ਡਿਜ਼ਾਈਨ ਕੀਤਾ ਗਿਆ ਹੈ। 18 ਕੈਡਰਾਂ ਦੇ 68 ਪ੍ਰਤੀਭਾਗੀ ਵਿਭਿੰਨ ਫੀਲਡ ਅਤੇ ਪੌਲਿਸੀ ਦਾ ਤਜਰਬਾ ਰੱਖਦੇ ਹਨ। ਉਨ੍ਹਾਂ ਦੀਆਂ ਪੇਸ਼ੇਵਰ ਰੂਚੀਆਂ ਜੰਗਲੀ ਜੀਵ ਸੰਭਾਲ ਸ਼ਾਸਨ, ਜਲਵਾਯੂ-ਲਚਕੀਲਾ ਜੰਗਲਾਤ, ਨਿਵਾਸ ਸਥਾਨ ਬਹਾਲੀ, ਲੈਂਡਸਕੇਪ ਬਹਾਲੀ ਅਤੇ ਵਾਤਾਵਰਣ ਨੀਤੀ ਲਾਗੂ ਕਰਨਾ ਸ਼ਾਮਲ ਹੈ। 

ਇਸ ਪ੍ਰੋਗਰਾਮ ਨੂੰ ਲੀਡਰਸ਼ਿਪ, ਰਣਨੀਤਕ ਨੀਤੀ ਲਾਗੂ ਕਰਨ ਅਤੇ ਜ਼ਮੀਨੀ ਪੱਧਰ 'ਤੇ ਵਣ ਪ੍ਰਸ਼ਾਸਨ ਨੂੰ ਮਜ਼ਬੂਤ ​​ਕਰਨ ਲਈ ਤਿਆਰ ਕੀਤਾ ਗਿਆ ਹੈ। ਇਸ ਦੇ ਨਾਲ ਉੱਭਰਦੀਆਂ ਤਕਨਾਲੋਜੀਆਂ ਅਤੇ ਸਮਕਾਲੀ ਦ੍ਰਿਸ਼ਟੀਕੋਣਾਂ ਨੂੰ ਵੀ ਇਸ ਵਿੱਚ ਸ਼ਾਮਲ ਕੀਤਾ ਗਿਆ ਹੈ। ਪ੍ਰੋਗਰਾਮ ਅਧੀਨ, ਲਾਈਨ ਮਿਨਿਸਟਰੀ ਮੌਡੀਊਲ ਦੇ ਤਹਿਤ ਅਧਿਕਾਰੀਆਂ ਨੂੰ ਪ੍ਰਮੁੱਖ ਕੇਂਦਰੀ ਮੰਤਰਾਲਿਆਂ ਅਤੇ ਸੰਗਠਨਾਂ ਨਾਲ ਜਾਣੂ ਕਰਵਾਇਆ ਜਾਵੇਗਾ ਤਾਂ ਜੋ ਅੰਤਰ-ਖੇਤਰੀ ਸਬੰਧਾਂ ਅਤੇ ਨੀਤੀਗਤ ਢਾਂਚੇ ਦੀ ਸਮਝ ਨੂੰ ਵਧਾਇਆ ਜਾ ਸਕੇ। ਉੱਤਰਾਖੰਡ ਅਤੇ ਉੱਤਰ ਪ੍ਰਦੇਸ਼ ਦੇਥੀਮੈਟਿਕ ਯਾਤਰਾਵਾਂ ਵਿੱਚ ਜੰਗਲੀ ਜੀਵ ਪ੍ਰਬੰਧਨ, ਜੈਵ ਵਿਭਿੰਨਤਾ ਸੰਭਾਲ, ਈਕੋਟੂਰਿਜ਼ਮ ਅਤੇ ਭਾਈਚਾਰਾ ਅਧਾਰਿਤ ਵਣ ਪ੍ਰਬੰਧਨ ਵਿੱਚ ਸਭ ਤੋਂ ਵਧੀਆ ਅਭਿਆਸਾਂ 'ਤੇ ਧਿਆਨ ਕੇਂਦ੍ਰਿਤ ਕੀਤਾ ਜਾਵੇਗਾ।

ਪ੍ਰਬੰਧਨ ਮੌਡੀਊਲ ਵਿੱਚ ਅਗਵਾਈ ਅਤੇ ਫੈਸਲਾ ਲੈਣ, ਮਨੁੱਖੀ ਸਰੋਤ ਅਤੇ ਵਿੱਤੀ ਪ੍ਰਬੰਧਨ, ਜੰਗਲਾਤ ਸੰਪਤੀ ਪ੍ਰਸ਼ਾਸਨ, ਸਲਾਹ-ਮਸ਼ਵਰਾ ਅਤੇ ਵਿਵਾਦ ਸਮਾਧਾਨ, ਪਰਿਵਰਤਨ ਪ੍ਰਬੰਧਨ, ਸੰਚਾਰ ਅਤੇ ਨੈਤਿਕ ਲੀਡਰਸ਼ਿਪ 'ਤੇ ਵਿਸ਼ੇਸ਼ ਧਿਆਨ ਦਿੱਤਾ ਜਾਵੇਗਾ। ਅੰਤ ਵਿੱਚ, ਫੋਰੈਸਟ੍ਰੀ ਮੌਡਿਊਲ ਵਾਤਾਵਰਣ ਸਬੰਧੀ ਸਮਝੌਤਿਆਂ, ਏਆਈ ਇਨ ਫੋਰੈਸਟ੍ਰੀ, ਡਿਜੀਟਲ ਪਰਿਵਰਤਨ, ਰਾਸ਼ਟਰੀ ਜੰਗਲੀ ਜੀਵ ਅਗਵਾਈ, ਜੈਵ ਵਿਭਿੰਨਤਾ ਸ਼ਾਸਨ, ਜਲਵਾਯੂ ਵਿੱਤ, ਵਣ ਅਧਿਕਾਰ ਐਕਟ (ਐੱਫਆਰਏ) ਦੇ ਮੁੱਦੇ, ਵਾਟਰਸ਼ੈੱਡ ਮੈਨੇਜਮੈਂਟ, ਹਾਲੀਆ ਐੱਫਸੀਏ ਸੋਧਾਂ ਅਤੇ ਮਨੁੱਖੀ-ਜੰਗਲੀ ਜੀਵ ਟਕਰਾਅ ਸਮੇਤ ਉਭਰਦੇ ਮੁੱਦਿਆਂ ‘ਤੇ ਚਰਚਾ ਕੀਤੀ ਜਾਵੇਗੀ।

*****

ਵੀਐੱਮ/ਸ਼ੀਨਮ ਜੈਨ


(Release ID: 2322335) ਵਿਜ਼ੀਟਰ ਕਾਊਂਟਰ : 4