ਸੂਚਨਾ ਤੇ ਪ੍ਰਸਾਰਣ ਮੰਤਰਾਲਾ
azadi ka amrit mahotsav

ਡਾ. ਐੱਲ. ਮੁਰੂਗਨ ਨੇ ਨੌਜਵਾਨਾਂ ਨੂੰ 'ਵਿਕਸਿਤ ਭਾਰਤ' @2047 ਦੀ ਯਾਤਰਾ ਵਿੱਚ ਦੇਸ਼ ਦੀ ਅਗਵਾਈ ਕਰਨ ਦਾ ਸੱਦਾ ਦਿੱਤਾ


ਨੌਜਵਾਨਾਂ ਨੂੰ ਆਧੁਨਿਕ ਤਕਨੀਕਾਂ ਅਪਣਾਉਣ ਅਤੇ ਰਚਨਾਤਮਕ ਆਰਥਿਕਤਾ ਵਿੱਚ ਮੌਕੇ ਤਲਾਸ਼ਣ ਲਈ ਉਤਸ਼ਾਹਿਤ ਕੀਤਾ

Posted On: 08 OCT 2026 4:06PM by PIB Chandigarh

ਸੂਚਨਾ ਅਤੇ ਪ੍ਰਸਾਰਣ ਅਤੇ ਸੰਸਦੀ ਮਾਮਲੇ ਰਾਜ ਮੰਤਰੀ ਡਾ. ਐੱਲ. ਮੁਰੂਗਨ ਨੇ ਅੱਜ ਨੌਜਵਾਨਾਂ ਨੂੰ ਵਿਕਸਿਤ ਭਾਰਤ @2047 ਤੱਕ ਦੇ ਟੀਚੇ ਵਿੱਚ ਯੋਗਦਾਨ ਪਾਉਣ ਲਈ ਆਪਣੇ ਹੁਨਰ, ਰਚਨਾਤਮਕਤਾ ਅਤੇ ਨਵੀਨਤਾਕਾਰੀ ਸਮਰੱਥਾ ਦੀ ਵਰਤੋਂ ਕਰਨ ਦਾ ਸੱਦਾ ਦਿੱਤਾ। ਨੋਇਡਾ ਦੇ ਇੱਕ ਸੰਸਥਾਨ ਵਿੱਚ ਵਿਦਿਆਰਥੀਆਂ ਅਤੇ ਸਿਖਿਆਰਥੀਆਂ ਨੂੰ ਸੰਬੋਧਨ ਕਰਦੇ ਹੋਏ, ਕੇਂਦਰੀ ਮੰਤਰੀ ਨੇ ਭਾਰਤ ਦੇ ਨੌਜਵਾਨਾਂ ਨੂੰ ਉੱਭਰਦੇ ਮੌਕਿਆਂ ਲਈ ਤਿਆਰ ਕਰਨ ਵਿੱਚ ਮਿਆਰੀ ਸਿੱਖਿਆ, ਜੀਵਨ ਭਰ ਸਿੱਖਣ ਦੀ ਪ੍ਰਕਿਰਿਆ, ਹੁਨਰ ਵਿਕਾਸ ਅਤੇ ਉੱਦਮਤਾ ਦੀ ਮਹੱਤਤਾ 'ਤੇ ਜ਼ੋਰ ਦਿੱਤਾ।

ਰਾਸ਼ਟਰ ਨਿਰਮਾਣ ਵਿੱਚ ਨੌਜਵਾਨਾਂ ਦੀ ਅਹਿਮ ਭੂਮਿਕਾ ਨੂੰ ਉਜਾਗਰ ਕਰਦਿਆਂ, ਡਾ. ਮੁਰੂਗਨ ਨੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦੇ ਵਿਕਸਿਤ ਭਾਰਤ @2047 ਤੱਕ ਦੀ ਯਾਤਰਾ ਵਿੱਚ ਯੁਵਾ ਸ਼ਕਤੀ ਨੂੰ ਕੇਂਦਰ ਵਿੱਚ ਰੱਖਣ ਵਾਲੇ ਦ੍ਰਿਸ਼ਟੀਕੋਣ ਦਾ ਹਵਾਲਾ ਦਿੱਤਾ ਹੈ।  ਉਨ੍ਹਾਂ ਨੇ ਇਸ ਗੱਲ ‘ਤੇ ਜ਼ੋਰ ਦਿੱਤਾ ਕਿ ਵਿਕਸਿਤ ਭਾਰਤ ਕੋਈ ਦੂਰ ਦਾ ਸੁਪਨਾ ਨਹੀਂ ਸਗੋਂ ਇੱਕ ਅਜਿਹਾ ਭਵਿੱਖ ਹੈ, ਜਿਸ ਨੂੰ ਘੜ੍ਹਨ ਵਿੱਚ ਅੱਜ ਦੇ ਨੌਜਵਾਨ ਯੋਗਦਾਨ ਪਾਉਣਗੇ। ਉਨ੍ਹਾਂ ਨੇ ਸਿੱਖਿਆ, ਤਕਨਾਲੋਜੀ, ਖੋਜ, ਉੱਦਮਤਾ ਅਤੇ ਰੁਜ਼ਗਾਰ ਨਾਲ ਜੋੜਨ ਲੇ ਇੱਕ ਈਕੋਸਿਸਟਮ ਦੀ ਜ਼ਰੂਰਤ 'ਤੇ ਜ਼ੋਰ ਦਿੱਤਾ।

ਬਦਲਦੀ ਦੁਨੀਆ ਲਈ ਸਿੱਖਿਆ ਸੁਧਾਰ

ਕੇਂਦਰੀ ਮੰਤਰੀ ਨੇ ਸਿੱਖਿਆ ਨੂੰ ਵਧੇਰੇ ਲਚਕਦਾਰ, ਬਹੁ-ਅਨੁਸ਼ਾਸਨੀ ਅਤੇ ਹੁਨਰ-ਅਧਾਰਿਤ ਬਣਾਉਣ ਵਿੱਚ ਰਾਸ਼ਟਰੀ ਸਿੱਖਿਆ ਨੀਤੀ (NEP) 2020 ਦੀ ਮਹੱਤਤਾ ਬਾਰੇ ਦੱਸਿਆ। ਉਨ੍ਹਾਂ ਕਿਹਾ ਕਿ ਤੇਜ਼ੀ ਨਾਲ ਬਦਲਦੀ ਦੁਨੀਆ ਵਿੱਚ, ਜੀਵਨ ਭਰ ਸਿੱਖਣਾ ਜਾਰੀ ਰਹਿਣਾ ਚਾਹੀਦਾ ਹੈ, ਤਾਂ ਜੋ ਵਿਅਕਤੀ ਆਪਣੇ ਕਰੀਅਰ ਦੇ ਵੱਖ-ਵੱਖ ਪੜਾਵਾਂ 'ਤੇ ਨਵੇਂ ਹੁਨਰ ਅਤੇ ਯੋਗਤਾਵਾਂ ਹਾਸਲ ਕਰਨ ਸਕਣ।

ਔਨਲਾਈਨ ਸਿੱਖਿਆ ਦੀ ਮਹੱਤਤਾ 'ਤੇ ਜ਼ੋਰ ਦਿੰਦੇ ਹੋਏ, ਡਾ. ਮੁਰੂਗਨ ਨੇ ਵਿਭਿੰਨ ਜ਼ਰੂਰਤਾਂ ਅਤੇ ਹਾਲਤਾਂ ਦੇ ਅਨੁਕੂਲ ਸਿੱਖਣ ਦੇ ਪਹੁੰਚਯੋਗ ਮੌਕਿਆਂ ਦੀ ਮੰਗ ਕੀਤੀ। ਇਸ ਦਾ ਉਦੇਸ਼ ਸਿਖਿਆਰਥੀ ਆਪਣੇ ਹੁਨਰ ਨੂੰ ਅਪਗ੍ਰੇਡ ਕਰਨ ਦੇ ਨਾਲ ਹੀ ਵਿਕਸਿਤ ਹੋ ਰਹੀਆਂ ਪੇਸ਼ੇਵਰ ਜਰੂਰਤਾਂ ਅਨੁਸਾਰ ਬਣ ਸਕਣ।

ਗਿਆਨ ਤੱਕ ਪਹੁੰਚ ਦਾ ਲੋਕਤੰਤਰੀਕਰਣ

ਡਾ. ਮੁਰੂਗਨ ਨੇ ਗੁਣਵੱਤਾਪੂਰਨ ਅਕਾਦਮਿਕ ਖੋਜ ਅਤੇ ਆਲਮੀ ਗਿਆਨ ਸਰੋਤਾਂ ਤੱਕ ਪਹੁੰਚ ਵਧਾਉਣ ਦੀ ਦਿਸ਼ਾ ਵੱਲ ਸਰਕਾਰ ਦੀ 'ਵਨ ਨੇਸ਼ਨ ਵਨ ਸਬਸਕ੍ਰਿਪਸ਼ਨ' (ਇੱਕ ਰਾਸ਼ਟਰ, ਇੱਕ ਗਾਹਕੀ) ਪਹਿਲਕਦਮੀ ਨੂੰ ਇੱਕ ਮਹੱਤਵਪੂਰਨ ਕਦਮ ਦੱਸਿਆ। ਉਨ੍ਹਾਂ ਨੇ ਇਸ ਗੱਲ ‘ਤੇ ਜ਼ੋਰ ਦਿੱਤਾ ਕਿ ਮਿਆਰੀ ਖੋਜ ਤੱਕ ਪਹੁੰਚ ਸੰਸਥਾਗਤ ਜਾਂ ਭੂਗੋਲਿਕ ਸੀਮਾਵਾਂ ਦੁਆਰਾ ਸੀਮਤ ਨਹੀਂ ਹੋਣੀ ਚਾਹੀਦੀ, ਅਤੇ ਕਿਹਾ ਕਿ "ਪ੍ਰਤਿਭਾ ਹਰ ਥਾਂ ਮੌਜੂਦ ਹੈ, ਅਤੇ ਮੌਕੇ ਵੀ ਹਰ ਥਾਂ ਹੋਣੇ ਚਾਹੀਦੇ 

ਸਿੱਖਿਆ, ਹੁਨਰ ਅਤੇ ਰੁਜ਼ਗਾਰ ਦੇ ਮੌਕੇ

ਰੁਜ਼ਗਾਰ ਦੇ ਮੌਕਿਆਂ ਬਾਰੇ ਕੇਂਦਰੀ ਮੰਤਰੀ ਨੇ ਰੁਜ਼ਗਾਰ ਸਿਰਜਣਾ ਵਿੱਚ ਢਾਂਚਾਗਤ ਵਿਕਾਸ, ਨਿਰਮਾਣ, ਸੇਵਾਵਾਂ, ਉੱਦਮਤਾ ਅਤੇ ਹੁਨਰ ਵਿਕਾਸ ਦੀ ਭੂਮਿਕਾ ਬਾਰੇ ਦੱਸਿਆ। RBI-KLEMS ਦੇ ਅੰਕੜਿਆਂ ਦਾ ਹਵਾਲਾ ਦਿੰਦੇ ਹੋਏ, ਉਨ੍ਹਾਂ ਦੱਸਿਆ ਕਿ ਭਾਰਤ ਨੇ 2014-15 ਅਤੇ 2023-24 ਦੇ ਵਿਚਕਾਰ ਲਗਭਗ 17.1 ਕਰੋੜ ਨੌਕਰੀਆਂ ਪੈਦਾ ਕੀਤੀਆਂ।

ਉਨ੍ਹਾਂ ਨੇ ਨੌਜਵਾਨਾਂ ਨੂੰ ਸੱਦਾ ਦਿੱਤਾ ਕਿ ਉਹ ਡਿਗਰੀਆਂ ਤੋਂ ਅੱਗੇ ਵਧ ਕੇ ਵਿਵਹਾਰਕ ਹੁਨਰ, ਸਮੱਸਿਆ-ਸਮਾਧਾਨ ਸਮਰੱਥਾ ਅਤੇ ਆਤਮ -ਵਿਸ਼ਵਾਸ ਵਿਕਸਿਤ ਕਰਨ ਤਾਂ ਜੋ ਬਦਲਦੀ ਅਰਥਵਿਵਸਥਾ ਦੀਆਂ ਮੰਗਾਂ ਨੂੰ ਪੂਰਾ ਕਰ ਸਕਣ। ਉਨ੍ਹਾਂ ਨੇ ਨੌਜਵਾਨਾਂ ਨੂੰ ਅਜਿਹੀਆਂ ਸਮਰੱਥਾਵਾਂ ਪੈਦਾ ਕਰਨ ਲਈ ਉਤਸ਼ਾਹਿਤ ਕੀਤਾ ਜੋ ਉਨ੍ਹਾਂ ਨੂੰ ਨਵੀਨਤਾ ਲਿਆਉਣ ਅਤੇ ਦੂਜਿਆਂ ਲਈ ਰੁਜ਼ਗਾਰ ਦੇ ਮੌਕੇ ਪੈਦਾ ਕਰਨ ਦੇ ਯੋਗ ਬਣਾ ਸਕਣ।

ਉਭਰਦੀਆਂ ਤਕਨੀਕਾਂ ਅਤੇ ਰਚਨਾਤਮਕ ਆਰਥਿਕਤਾ

ਡਾ. ਮੁਰੂਗਨ ਨੇ ਵਿਸ਼ੇਸ਼ ਤੌਰ ‘ਤੇ ਆਰਟੀਫਿਸ਼ੀਅਲ ਇੰਟੈਲੀਜੈਂਸ, ਗੇਮਿੰਗ, ਐਨੀਮੇਸ਼ਨ, ਵਿਜ਼ੂਅਲ ਇਫੈਕਟਸ, ਵਿਸਤ੍ਰਿਤ ਵਾਸਤਵਿਕਤਾ ਅਤੇ ਡਿਜੀਟਲ ਕੰਟੈਂਟ ਵਰਗੇ ਖੇਤਰਾਂ ਵਿੱਚ ਤਕਨਾਲੋਜੀ ਅਤੇ ਰਚਨਾਤਮਕਤਾ ਦੇ ਸੁਮੇਲ ਤੋਂ ਪੈਦਾ ਹੋਣ ਵਾਲੇ ਮੌਜੂਦ ਮੌਕਿਆਂ ਦੀ ਪੜਚੋਲ ਕਰਨ ਲਈ ਨੌਜਵਾਨਾਂ ਨੂੰ ਉਤਸ਼ਾਹਿਤ ਕੀਤਾ।

ਉਨ੍ਹਾਂ ਨੇ ਭਾਰਤ ਦੇ ਨੌਜਵਾਨਾਂ ਨੂੰ ਸੱਦਾ ਦਿੱਤਾ ਕਿ ਉਹ ਤਕਨਾਲੋਜੀ ਅਤੇ ਸਮੱਗਰੀ ਦੇ ਖਪਤਕਾਰ ਬਣਨ ਦੀ ਬਜਾਏ ਦੁਨੀਆ ਲਈ ਨਿਰਮਾਤਾ ਬਣਨ। ਨਿਰੰਤਰ ਸਿੱਖਣ ਅਤੇ ਨਵੀਨਤਾ ਦੇ ਮਹੱਤਵ 'ਤੇ ਜ਼ੋਰ ਦਿੰਦੇ ਹੋਏ, ਉਨ੍ਹਾਂ ਨੇ ਵਿਦਿਆਰਥੀਆਂ ਨੂੰ ਉਭਰਦੇ ਤਕਨਾਲੋਜੀ-ਅਧਾਰਿਤ ਉਦਯੋਗਾਂ ਵਿੱਚ ਹਿੱਸਾ ਲੈਣ ਲਈ ਲੋੜੀਂਦੇ ਹੁਨਰ ਵਿਕਸਿਤ ਕਰਨ ਲਈ ਉਤਸ਼ਾਹਿਤ ਕੀਤਾ।

ਸੰਵਿਧਾਨਕ ਕਦਰਾਂ-ਕੀਮਤਾਂ ਅਤੇ ਜ਼ਿੰਮੇਵਾਰ ਨਾਗਰਿਕਤਾ

ਕੇਂਦਰੀ ਮੰਤਰੀ ਨੇ ਸਿੱਖਿਆ ਅਤੇ ਰਾਸ਼ਟਰ-ਨਿਰਮਾਣ ਵਿੱਚ ਸੰਵਿਧਾਨਕ ਕਦਰਾਂ-ਕੀਮਤਾਂ ਦੀ ਮਹੱਤਤਾ ਨੂੰ ਵੀ ਉਜਾਗਰ ਕੀਤਾ। ਸੰਵਿਧਾਨ ਵਿੱਚ ਦਰਜ ਮੌਲਿਕ ਕਰਤੱਵਾਂ ਦਾ ਜ਼ਿਕਰ ਕਰਦਿਆਂ, ਉਨ੍ਹਾਂ ਨੇ ਨੌਜਵਾਨ ਨਾਗਰਿਕਾਂ ਵਿੱਚ ਵਿਗਿਆਨਕ ਸੋਚ, ਖੋਜ-ਪੜਤਾਲ ਦੀ ਭਾਵਨਾ ਅਤੇ ਉੱਤਮਤਾ ਪ੍ਰਤੀ ਵਚਨਬੱਧਤਾ ਵਿਕਸਿਤ ਕਰਨ ਦੀ ਜ਼ਰੂਰਤ 'ਤੇ ਜ਼ੋਰ ਦਿੱਤਾ।

ਆਪਣੇ ਸੰਬੋਧਨ ਦੀ ਸਮਾਪਤੀ ਕਰਦਿਆਂ, ਡਾ. ਮੁਰੂਗਨ ਨੇ ਭਾਰਤੀ ਨੌਜਵਾਨਾਂ ਨੂੰ ਨਿੰਰਤਰ ਸਿੱਖਦੇ ਰਹਿਣ, ਨਿਰੰਤਰ ਸਿਰਜਣਾ ਕਰਨ ਅਤੇ ਦੂਜਿਆਂ ਲਈ ਮੌਕੇ ਪੈਦਾ ਕਰਦੇ ਰਹਿਣ ਦੀ ਤਾਕੀਦ ਕੀਤੀ। ਉਨ੍ਹਾਂ ਨੇ ਇਸ ਗੱਲ ‘ਤੇ ਜ਼ੋਰ ਦਿੱਤਾ ਕਿ 2047 ਤੱਕ 'ਵਿਕਸਿਤ ਭਾਰਤ' ਦੀ ਦਿਸ਼ਾ ਵੱਲ ਦੇਸ਼ ਦੀ ਤਰੱਕੀ ਨੌਜਵਾਨਾਂ ਦੀ ਹੁਨਰ ਹਾਸਲ ਕਰਨ, ਨਵੀਨਤਾ ਲਿਆਉਣ ਅਤੇ ਇੱਕ ਵਧੇਰੇ ਖੁਸ਼ਹਾਲ ਰਾਸ਼ਟਰ ਵਿੱਚ ਯੋਗਦਾਨ ਪਾਉਣ ਦੀ ਸਮਰੱਥਾ 'ਤੇ ਨਿਰਭਰ ਕਰੇਗੀ।

****

ਮਹੇਸ਼ ਕੁਮਾਰ/ਵਿਵੇਕ ਵਿਸ਼ਵਾਸ਼/ਏਕੇ


(Release ID: 2321408) ਵਿਜ਼ੀਟਰ ਕਾਊਂਟਰ : 5