ਗ੍ਰਹਿ ਮੰਤਰਾਲਾ
ਕੇਂਦਰੀ ਗ੍ਰਹਿ ਅਤੇ ਸਹਿਕਾਰਤਾ ਮੰਤਰੀ ਸ਼੍ਰੀ ਅਮਿਤ ਸ਼ਾਹ ਨੇ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੇ ਸੇਵਾ ਅਤੇ ਸਮਰਪਣ ਦੇ 25 ਵਰ੍ਹੇ ਪੂਰੇ ਹੋਣ ‘ਤੇ ਹਾਰਦਿਕ ਵਧਾਈਆਂ ਦਿੱਤੀਆਂ
ਨਿਰੰਤਰ ਮੁੱਖ ਮੰਤਰੀ ਅਤੇ ਪ੍ਰਧਾਨ ਮੰਤਰੀ ਵਜੋਂ ਮੋਦੀ ਜੀ ਦੀ ਸੇਵਾ, ਸੰਘਰਸ਼ ਅਤੇ ਸਮਰਪਣ ਦੀ ਇਹ ਯਾਤਰਾ ਗ਼ਰੀਬ ਭਲਾਈ, ਮਹਿਲਾ ਸਸ਼ਕਤੀਕਰਣ, ਨੌਜਵਾਨਾਂ ਦੇ ਉਭਾਰ ਅਤੇ ਹਰ ਵਰਗ ਦੀ ਸਮ੍ਰਿੱਧੀ ਦਾ ਸਾਧਨ ਬਣੀ
ਮੋਦੀ ਜੀ ਨੇ ਜਨਤਕ ਭਲਾਈ ਨੀਤੀਆਂ, ਉਨ੍ਹਾਂ ਦੇ ਲਾਗੂਕਰਨ, ਫੈਸਲਿਆਂ ਦੀ ਦ੍ਰਿੜ੍ਹਤਾ, ਪਾਰਦਰਸ਼ਿਤਾ ਅਤੇ ਨਤੀਜਿਆਂ ਦੀ ਗਰੰਟੀ ਤੋਂ ਸ਼ਾਸਨ ਦੀ ਪਰਿਭਾਸ਼ਾ ਬਦਲੀ, ‘ਪੌਲਿਟਿਕਸ ਆਫ ਪਰਫਾਰਮੈਂਸ’ ਦਾ ਆਦਰਸ਼ ਸਥਾਪਿਤ ਕੀਤਾ
ਮੋਦੀ ਜੀ ਨੇ ਗੁਜਰਾਤ ਵਿੱਚ ਸੁਸ਼ਾਸਨ ਦਾ ਅਜਿਹਾ ਮਾਡਲ ਖੜ੍ਹਾ ਕੀਤਾ, ਜੋ ਅੱਗੇ ਚੱਲ ਕੇ ਪੂਰੇ ਦੇਸ਼ ਦਾ ਅਧਾਰ ਬਣਿਆ
ਮੋਦੀ ਜੀ ਦੀ ਅਗਵਾਈ ਵਿੱਚ ਭਾਰਤ ਤੇਜ਼ੀ ਨਾਲ ਵਧਦੀ ਅਰਥਵਿਵਸਥਾ ਦੇ ਨਾਲ ਮੈਨੂਫੈਕਚਰਿੰਗ, ਡਿਜੀਟਲ ਪੇਮੈਂਟ, ਸਟਾਰਟਅੱਪਸ, ਸੈਮੀਕੰਡਕਟਰ, ਰੱਖਿਆ ਉਤਪਾਦਨ ਵਰਗੇ ਖੇਤਰਾਂ ਵਿੱਚ ਨਵੀਆਂ ਉਚਾਈਆਂ ਛੂਹ ਰਿਹਾ ਹੈ
ਯੁੱਧ ਅਤੇ ਅਸਥਿਰਤਾ ਦੇ ਮੌਜੂਦਾ ਦੌਰ ਵਿੱਚ ਭਾਰਤ ਸ਼ਾਂਤੀ ਅਤੇ ਸਦਭਾਵਨਾ ਦੀ ਇੱਕ ਮਹੱਤਵਪੂਰਨ ਆਲਮੀ ਅਵਾਜ਼ ਬਣ ਕੇ ਉਭਰਿਆ
ਮੋਦੀ ਜੀ ਨੇ ਦੇਸ਼ਵਾਸੀਆਂ ਵਿੱਚ ਆਤਮਵਿਸ਼ਵਾਸ ਜਗਾ ਕੇ ‘ਵਿਕਸਿਤ ਭਾਰਤ’ ਦਾ ਮੰਤਰ ਦਿੱਤਾ ਅਤੇ 2047 ਤੱਕ ਹਰ ਖੇਤਰ ਵਿੱਚ ਭਾਰਤ ਨੂੰ ਮੋਹਰੀ ਬਣਾਉਣ ਦਾ ਸੰਕਲਪ ਦਿਵਾਇਆ
Posted On:
07 OCT 2026 4:47PM by PIB Chandigarh
ਕੇਂਦਰੀ ਗ੍ਰਹਿ ਅਤੇ ਸਹਿਕਾਰਤਾ ਮੰਤਰੀ ਸ਼੍ਰੀ ਅਮਿਤ ਸ਼ਾਹ ਨੇ ਅੱਜ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਜੀ ਦੇ ਸੇਵਾ ਅਤੇ ਸਮਰਪਣ ਦੇ 25 ਵਰ੍ਹੇ ਪੂਰੇ ਹੋਣ ‘ਤੇ ਉਨ੍ਹਾਂ ਨੂੰ ਹਾਰਦਿਕ ਵਧਾਈਆਂ ਦਿੱਤੀਆਂ।
ਗ੍ਰਹਿ ਮੰਤਰੀ ਸ਼੍ਰੀ ਅਮਿਤ ਸ਼ਾਹ ਨੇ ਐਕਸ ‘ਤੇ ਲੜੀਵਾਰ ਪੋਸਟਾਂ ਵਿੱਚ ਕਿਹਾ, “ਅਣਥੱਕ ਮਿਹਨਤ, ਅਦਭੁਤ ਸੰਕਲਪਸ਼ਕਤੀ ਅਤੇ ਰਾਸ਼ਟਰ ਪਹਿਲਾਂ ਨੂੰ ਜੀਵਨ ਦਾ ਟੀਚਾ ਬਣਾਉਣ ਵਾਲੇ ਮਾਣਯੋਗ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਜੀ ਦੇ ਸੇਵਾ ਅਤੇ ਸਮਰਪਣ ਦੇ 25 ਵਰ੍ਹੇ ਪੂਰੇ ਹੋਣ ‘ਤੇ ਉਨ੍ਹਾਂ ਨੂੰ ਹਾਰਦਿਕ ਵਧਾਈਆਂ। ਅੱਜ ਹੀ ਦੇ ਦਿਨ, 7 ਅਕਤੂਬਰ, 2001 ਨੂੰ ਮੋਦੀ ਜੀ ਨੇ ਗੁਜਰਾਤ ਦੇ ਮੁੱਖ ਮੰਤਰੀ ਵਜੋਂ ਸਹੁੰ ਚੁੱਕੀ। ਉਦੋਂ ਤੋਂ ਨਿਰੰਤਰ ਮੁੱਖ ਮੰਤਰੀ ਅਤੇ ਪ੍ਰਧਾਨ ਮੰਤਰੀ ਵਜੋਂ ਉਨ੍ਹਾਂ ਦੀ ਸੇਵਾ, ਸੰਘਰਸ਼ ਅਤੇ ਸਮਰਪਣ ਦੀ ਇਹ ਯਾਤਰਾ ਗ਼ਰੀਬਾਂ ਦੀ ਭਲਾਈ, ਮਹਿਲਾਵਾਂ ਦਾ ਸਸ਼ਕਤੀਕਰਣ, ਨੌਜਵਾਨਾਂ ਦੇ ਉਭਾਰ ਅਤੇ ਹਰ ਵਰਗ ਦੀ ਖੁਸ਼ਹਾਲੀ ਦਾ ਜ਼ਰੀਆ ਬਣ ਗਈ ਹੈ। #25YearsOfSeva ਵਿੱਚ ਮੋਦੀ ਜੀ ਨੇ ਜਨਤਕ ਭਲਾਈ ਨੀਤੀਆਂ, ਉਨ੍ਹਾਂ ਨੂੰ ਲਾਗੂ ਕਰਨਾ, ਫੈਸਲਿਆਂ ਦੀ ਦ੍ਰਿੜ੍ਹਤਾ, ਪਾਰਦਰਸ਼ਿਤਾ ਅਤੇ ਨਤੀਜਿਆਂ ਦੀ ਗਰੰਟੀ ਨਾਲ ਸ਼ਾਸਨ ਦੀ ਪਰਿਭਾਸ਼ਾ ਹੀ ਬਦਲ ਦਿੱਤੀ ਅਤੇ ‘ਪੌਲਿਟਿਕਸ ਔਫ ਪਰਫਾਰਮੈਂਸ’ ਦਾ ਆਦਰਸ਼ ਸਥਾਪਿਤ ਕੀਤਾ।”
ਸ਼੍ਰੀ ਅਮਿਤ ਸ਼ਾਹ ਨੇ ਕਿਹਾ, “ਮੋਦੀ ਜੀ ਨੇ ਮੁੱਖ ਮੰਤਰੀ ਦੇ ਰੂਪ ਵਿੱਚ ਭੂਚਾਲ ਨਾਲ ਉਜੜੇ ਕੱਛ ਦਾ ਪੁਨਰ-ਨਿਰਮਾਣ ਕਰਕੇ ਉਸ ਨੂੰ ਇੱਕ ਮਿਸਾਲ ਬਣਾਇਆ, ਜਯੋਤੀਗ੍ਰਾਮ ਯੋਜਨਾ ਦੁਆਰਾ ਪਿੰਡ-ਪਿੰਡ ਤੱਕ 24 ਘੰਟੇ ਬਿਜਲੀ ਪਹੁੰਚਾਈ, ਸੌਰ ਊਰਜਾ ਅਤੇ ਵਾਈਬ੍ਰੈਂਟ ਗੁਜਰਾਤ ਰਾਹੀਂ ਨਿਵੇਸ਼ ਅਤੇ ਉਦਯੋਗ ਨੂੰ ਨਵੀਂ ਦਿਸ਼ਾ ਦਿੱਤੀ ਅਤੇ 8% ਤੋਂ ਵੱਧ ਖੇਤੀਬਾੜੀ ਵਿਕਾਸ ਦਰ ਹਾਸਲ ਕਰਕੇ ਗੁਜਰਾਤ ਵਿੱਚ ਸੁਸ਼ਾਸਨ ਦਾ ਇੱਕ ਅਜਿਹਾ ਮਾਡਲ ਖੜ੍ਹਾ ਕੀਤਾ, ਜੋ ਅੱਗੇ ਚੱਲ ਕੇ ਪੂਰੇ ਦੇਸ਼ ਦਾ ਅਧਾਰ ਬਣਿਆ। ਪ੍ਰਧਾਨ ਮੰਤਰੀ ਦੇ ਰੂਪ ਵਿੱਚ ਇਸੇ ਦ੍ਰਿਸ਼ਟੀ ਦਾ ਵਿਸਥਾਰ ਹੋਇਆ। ਪੁਲਾੜ ਤੋਂ ਸਮੁੰਦਰ ਤੱਕ ਅਤੇ ਆਲਮੀ ਮੰਚਾਂ ਤੋਂ ਅੰਦਰੂਨੀ ਸੁਰੱਖਿਆ ਤੱਕ ਭਾਰਤ ਨੇ ਨਵੀਆਂ ਉਪਲਬਧੀਆਂ ਹਾਸਲ ਕੀਤੀਆਂ। ਜਨ-ਜਨ ਦੇ ਜੀਵਨ ਵਿੱਚ ਵੀ ਵੱਡੀ ਤਬਦੀਲੀ ਆਈ -25 ਕਰੋੜ ਲੋਕ ਗ਼ਰੀਬੀ ਤੋਂ ਬਾਹਰ ਨਿਕਲੇ ਅਤੇ ਕਰੋੜਾਂ ਪਰਿਵਾਰਾਂ ਨੂੰ ਪੱਕੇ ਮਕਾਨ, 5 ਲੱਖ ਰੁਪਏ ਤੱਕ ਦਾ ਸਿਹਤ ਸੁਰੱਖਿਆ ਕਵਰ, ਉੱਜਵਲਾ ਗੈਸ ਕਨੈਕਸ਼ਨ ਅਤੇ ਘਰ-ਘਰ ਨਲ ਤੋਂ ਜਲ ਪਹੁੰਚਿਆ।”
ਕੇਂਦਰੀ ਗ੍ਰਹਿ ਮੰਤਰੀ ਸ਼੍ਰੀ ਅਮਿਤ ਸ਼ਾਹ ਨੇ ਕਿਹਾ “ਅੱਜ ਮੋਦੀ ਜੀ ਦੀ ਅਗਵਾਈ ਵਿੱਚ ਭਾਰਤ ਤੇਜ਼ੀ ਨਾਲ ਵਧ ਰਹੀ ਅਰਥਵਿਵਸਥਾ ਦੇ ਨਾਲ ਮੈਨੂਫੈਕਚਰਿੰਗ, ਡਿਜੀਟਲ ਪੇਮੈਂਟ, ਸਟਾਰਟਅੱਪਸ, ਸੈਮੀਕੰਡਕਟਰ, ਰੱਖਿਆ ਉਤਪਾਦਨ ਅਤੇ ਅਖੁੱਟ ਊਰਜਾ ਵਰਗੇ ਖੇਤਰਾਂ ਵਿੱਚ ਨਵੀਆਂ ਉਚਾਈਆਂ ਨੂੰ ਛੂਹ ਰਿਹਾ ਹੈ। ਯੁੱਧ ਅਤੇ ਅਸਥਿਰਤਾ ਦੇ ਇਸ ਦੌਰ ਵਿੱਚ ਭਾਰਤ ਸ਼ਾਂਤੀ ਅਤੇ ਸਦਭਾਵਨਾ ਦੀ ਇੱਕ ਅਹਿਮ ਆਲਮੀ ਆਵਾਜ਼ ਬਣ ਕੇ ਉਭਰਿਆ ਹੈ। ਮੋਦੀ ਜੀ ਨੇ ਕਰੋੜਾਂ ਦੇਸ਼ਵਾਸੀਆਂ ਵਿੱਚ ਆਤਮਵਿਸ਼ਵਾਸ ਜਗਾ ਕੇ ‘ਵਿਕਸਿਤ ਭਾਰਤ’ ਦਾ ਮੰਤਰ ਦਿੱਤਾ ਅਤੇ 2047 ਤੱਕ ਹਰ ਖੇਤਰ ਵਿੱਚ ਭਾਰਤ ਨੂੰ ਮੋਹਰੀ ਬਣਾਉਣ ਦਾ ਪ੍ਰਣ ਦਿਵਾਇਆ। ਉਨ੍ਹਾਂ ਦੀ ਅਗਵਾਈ ਵਿੱਚ ਸੇਵਾ ਕਾਰਜਾਂ ਦਾ ਭਾਈਵਾਲ ਬਣਨਾ ਸਾਡੇ ਸਾਰਿਆਂ ਲਈ ਸੁਭਾਗ ਅਤੇ ਮਾਣ ਵਾਲੀ ਗੱਲ ਹੈ।”
****
ਆਰਕੇ/ਪੀਕੇ/ਪੀਆਰ/ਪੀਐੱਸ/ਏਕੇ
(Release ID: 2320644)
ਵਿਜ਼ੀਟਰ ਕਾਊਂਟਰ : 4