ਆਯੂਸ਼
azadi ka amrit mahotsav

ਨੈਸ਼ਨਲ ਇੰਸਟੀਟਿਊਟ ਆਫ ਨੈਚੂਰੋਪੈਥੀ, ਪੁਣੇ ਨੇ ਬੀ.ਐੱਨ.ਵਾਈ.ਐੱਸ ਅਕਾਦਮਿਕ ਸੈਸ਼ਨ 2026-27 ਲਈ ਐਪਲੀਕੇਸ਼ਨਾਂ ਦੀ ਮੰਗ ਕੀਤੀ ਹੈ


Posted On: 07 OCT 2026 12:04PM by PIB Chandigarh

ਭਾਰਤ ਸਰਕਾਰ ਦੇ ਆਯੁਸ਼ ਮੰਤਰਾਲੇ ਦੇ ਤਹਿਤ ਆਉਣ ਵਾਲੇ ਨੈਸ਼ਨਲ ਇੰਸਟੀਟਿਊਟ ਆਫ ਨੈਚੂਰੋਪੈਥੀ (NIN) ਨੇ ਪੁਣੇ ਦੇ ਯੇਵਾਲੇਵਾੜੀ ਵਿਖੇ ਸਥਿਤ ਆਪਣੇ ਮੁੱਖ ‘ਨਿਸਰਗ ਗ੍ਰਾਮ’ ਕੈਂਪਸ ਵਿੱਚ ਅਕਾਦਮਿਕ ਸੈਸ਼ਨ 2026-27 ਲਈ ਬੈਚਲਰ ਆਫ ਨੈਚੂਰੋਪੈਥੀ ਐਂਡ ਯੋਗਿਕ ਸਾਇੰਸਿਜ਼ (BNYS) ਪ੍ਰੋਗਰਾਮ ਵਿੱਚ ਐਡਮਿਸ਼ਨ ਲਈ ਐਪਲੀਕੇਸ਼ਨਾਂ ਦੀ ਮੰਗ ਕੀਤੀ ਹੈ।

ਆਯੁਸ਼ ਮੰਤਰਾਲੇ ਦੇ ਤਹਿਤ ਇੱਕ ਖੁਦਮੁਖਤਿਆਰੀ ਸੰਸਥਾ NIN, ਹੈਲਥਕੇਅਰ, ਸਿੱਖਿਆ, ਟ੍ਰੇਨਿੰਗ ਅਤੇ ਰਿਸਰਚ ਰਾਹੀਂ ਨੈਚੂਰੋਪੈਥੀ ਅਤੇ ਯੋਗ ਨੂੰ ਹੁਲਾਰਾ ਦੇ ਕੇ ਮਹਾਤਮਾ ਗਾਂਧੀ ਦੀ ਵਿਰਾਸਤ ਅਤੇ ਵਿਜ਼ਨ ਨੂੰ ਅੱਗੇ ਵਧਾ ਰਹੀ ਹੈ। NIN ਦੇਸ਼ ਦੀ ਪਹਿਲੀ ਕੇਂਦਰ ਸਰਕਾਰ ਦੀ ਸੰਸਥਾ ਹੈ ਜੋ ਨਵੀਂ ਦਿੱਲੀ ਦੀ ਸੈਂਟਰਲ ਯੂਨੀਵਰਸਿਟੀ, ਸ਼੍ਰੀ ਲਾਲ ਬਹਾਦਰ ਸ਼ਾਸਤਰੀ ਨੈਸ਼ਨਲ ਸੰਸਕ੍ਰਿਤ ਯੂਨੀਵਰਸਿਟੀ ਨਾਲ ਮਿਲ ਕੇ BNYS ਪ੍ਰੋਗਰਾਮ ਚਲਾ ਰਿਹਾ ਹੈ। ਇਹ ਨੈਚੂਰੋਪੈਥੀ ਅਤੇ ਯੋਗ ਵਿੱਚ ਸੰਸਥਾਗਤ ਸਿੱਖਿਆ ਅਤੇ ਅਕਾਦਮਿਕ ਸਟੈਂਡਰਡਸ ਨੂੰ ਮਜ਼ਬੂਤ ਕਰਨ ਦੀ ਦਿਸ਼ਾ ਵਿੱਚ ਇੱਕ ਅਹਿਮ ਕਦਮ ਹੈ।

5½ ਸਾਲ ਦੇ ਇਸ ਫੁੱਲ-ਟਾਈਮ ਰੈਜ਼ੀਡੈਂਸ਼ੀਅਲ BNYS ਪ੍ਰੋਗਰਾਮ ਵਿੱਚ 4½ ਸਾਲ ਦੀ ਅਕਾਦਮਿਕ ਅਤੇ ਕਲੀਨਿਕਲ ਟ੍ਰੇਨਿੰਗ ਸ਼ਾਮਲ ਹੈ, ਜਿਸ ਤੋਂ ਬਾਅਦ ਇੱਕ ਸਾਲ ਦੀ ਲਾਜ਼ਮੀ ਰੋਟੇਟ੍ਰੀ ਰੈਜ਼ੀਡੈਂਸ਼ੀਅਲ ਇੰਟਰਨਸ਼ਿਪ (CRRI) ਹੁੰਦੀ ਹੈ। ਇਹ ਪ੍ਰੋਗਰਾਮ ਨੈਚੂਰੋਪੈਥੀ ਅਤੇ ਯੋਗ ਵਿੱਚ ਵਿਆਪਕ ਕਲੀਨਿਕਲ ਅਨੁਭਵ ਦੇ ਨਾਲ-ਨਾਲ ਇੰਟੀਗ੍ਰੇਟਿਡ ਅਕਾਦਮਿਕ ਐਜੂਕੇਸ਼ਨ ਵੀ ਦਿੰਦਾ ਹੈ। ਅਕਾਦਮਿਕ ਸੈਸ਼ਨ 2026-27 ਲਈ ਕੁੱਲ 100 ਸੀਟਾਂ ਉਪਲਬਧ ਹਨ।

ਜੋ ਉਮੀਦਵਾਰ ਕਿਸੇ ਮਾਨਤਾ ਪ੍ਰਾਪਤ ਬੋਰਡ ਤੋਂ ਫਿਜੀਕਸ, ਕੈਮਿਸਟ੍ਰੀ, ਬਾਇਓਲੌਜੀ (PCB) ਅਤੇ ਇੰਗਲਿਸ਼ ਦੇ ਨਾਲ 10+2 ਜਾਂ ਉਸ ਦੇ ਬਰਾਬਰ ਦੀ ਪ੍ਰੀਖਿਆ ਪਾਸ ਕਰ ਚੁੱਕੇ ਹਨ ਅਤੇ ਤੈਅ ਯੋਗਤਾ ਅਤੇ ਮੈਡੀਕਲ ਫਿਟਨੈੱਸ ਦੀਆਂ ਸ਼ਰਤਾਂ ਪੂਰੀਆਂ ਕਰਦੇ ਹਨ, ਉਹ ਅਪਲਾਈ ਕਰਨ ਦੇ ਯੋਗ ਹਨ। NEET-UG 2026 ਵਿੱਚ ਸ਼ਾਮਲ ਹੋਣ ਵਾਲੇ ਉਮੀਦਵਾਰਾਂ ਨੂੰ ਤਰਜੀਹ ਦਿੱਤੀ ਜਾਵੇਗੀ। ਬਚੀਆਂ ਹੋਈਆਂ ਖਾਲੀ ਸੀਟਾਂ ਅਤੇ ਐਡਮਿਸ਼ਨ ਪ੍ਰੋਸੈੱਸ ਅਤੇ ਰਾਖਵਾਂਕਰਣ ਦੇ ਨਿਯਮਾਂ ਦੇ ਅਨੁਸਾਰ 10+2 PCB ਮੈਰਿਟ ਦੇ ਅਧਾਰ ‘ਤੇ ਭਰੀਆਂ ਜਾਣਗੀਆਂ।

25 ਏਕੜ ਵਿੱਚ ਫੈਲੇ ਮੁੱਖ ‘ਨਿਸਰਗ ਗ੍ਰਾਮ’ ਕੈਂਪਸ ਵਿੱਚ 250 ਬੈੱਡਾਂ ਵਾਲਾ ਨੈਚੂਰੋਪੈਥੀ ਹਸਪਤਾਲ, ਅਕਾਦਮਿਕ ਅਤੇ ਰਿਸਰਚ ਸਹੂਲਤਾਂ, ਲੜਕਿਆਂ ਅਤੇ ਲੜਕੀਆਂ ਲਈ ਵੱਖ-ਵੱਖ ਰੈਜ਼ੀਡੈਂਸ਼ੀਅਲ ਹੋਸਟਲ, ਅਤਿਆਧੁਨਿਕ ਯੋਗਾ ਹਾਲ ਅਤੇ ਆਧੁਨਿਕ ਨੈਚੂਰੋਪੈਥੀ ਟ੍ਰੀਟਮੈਂਟ ਇਨਫ੍ਰਾਸਟ੍ਰਕਚਰ ਮੌਜੂਦ ਹਨ। ਇਹ ਕੈਂਪਸ ਸਿੱਖਿਆ, ਕਲੀਨਿਕਲ ਟ੍ਰੇਨਿੰਗ, ਰਿਸਰਚ ਅਤੇ ਵੈਲਨੈੱਸ ਲਈ ਇੱਕ ਇੰਟੀਗ੍ਰੇਟਿਡ ਮਾਹੌਲ ਦਿੰਦਾ ਹੈ। ਔਨਲਾਈਨ ਐਪਲੀਕੇਸ਼ਨ ਦੀ ਪ੍ਰਕਿਰਿਆ 29 ਸਤੰਬਰ 2026 ਨੂੰ ਸ਼ੁਰੂ ਹੋਈ ਅਤੇ 19 ਅਕਤੂਬਰ 2026 ਨੂੰ ਸ਼ਾਮ 5:00 ਵਜੇ ਬੰਦ ਹੋ ਜਾਵੇਗੀ। ਪ੍ਰੋਵੀਜ਼ਨਲ ਮੈਰਿਟ ਲਿਸਟ 27 ਅਕਤੂਬਰ 2026 ਨੂੰ ਜਾਰੀ ਕੀਤੀ ਜਾਵੇਗੀ ਅਤੇ ਉਸ ਤੋਂ ਬਾਅਦ 30 ਅਕਤੂਬਰ 2026 ਨੂੰ ਫਾਈਨਲ ਮੈਰਿਟ/ਵੇਟਿੰਗ ਲਿਸਟ ਜਾਰੀ ਹੋਵੇਗੀ। ਕਾਉਂਸਲਿੰਗ 12-13 ਨਵੰਬਰ ਅਤੇ 18-19 ਨਵੰਬਰ 2026 ਨੂੰ ਹੋਵੇਗੀ, ਜਦਕਿ ਕਲਾਸਾਂ 30 ਨਵੰਬਰ 2026 ਤੋਂ ਸ਼ੁਰੂ ਹੋਣਗੀਆਂ।

ਵਿਸਤ੍ਰਿਤ ਪ੍ਰੌਸਪੈਕਟਸ, ਫੀਸ ਦਾ ਵੇਰਵਾ ਅਤੇ ਅਪਲਾਈ ਕਰਨ ਨਾਲ ਜੁੜੀ ਜਾਣਕਾਰੀ, NIN ਦੀ ਵੈੱਬਸਾਈਟ www.ninpune.ayush.gov.in ‘ਤੇ ਉਪਲਬਧ ਹੈ।

ਐਡਮਿਸ਼ਨ ਹੈਲਪਲਾਈਨ: +91 7965220180, 9511693564 ਈ-ਮੇਲ: admission@bnysnin.in 

*******

ਐੱਸਆਰ/ਐੱਸਵੀ/ਐੱਸਜੀ/ ਏਕੇ


(Release ID: 2320215) ਵਿਜ਼ੀਟਰ ਕਾਊਂਟਰ : 2