ਰੱਖਿਆ ਮੰਤਰਾਲਾ
ਡੀਆਰਡੀਓ ਨੇ ਹਾਈ ਐਲਟੀਟਿਊਡ ਪਲੈਟਫਾਰਮ ਦਾ ਸਫਲਤਾਪੂਰਵਕ ਫਲਾਈਟ ਟੈਸਟ ਕੀਤਾ
Posted On:
06 OCT 2026 3:33PM by PIB Chandigarh
ਰੱਖਿਆ ਖੋਜ ਅਤੇ ਵਿਕਾਸ ਸੰਗਠਨ (DRDO) ਨੇ ਸਵਦੇਸ਼ੀ ਤੌਰ 'ਤੇ ਵਿਕਸਿਤ ਹਾਈ ਐਲਟੀਟਿਊਡ ਪਲੈਟਫਾਰਮ (HAPS) ਦਾ ਸਫਲਤਾਪੂਰਵਕ ਫਲਾਈਟ ਟੈਸਟ ਕੀਤਾ ਹੈ। ਪ੍ਰਯੋਗਾਤਮਕ ਉਡਾਨ ਦੌਰਾਨ ਇਸ ਪਲੈਟਫਾਰਮ ਨੇ ਸਮੁੰਦਰ ਤਲ ਤੋਂ 21 ਕਿਲੋਮੀਟਰ ‘ਤੇ (AMSL) ਦੀ ਉਚਾਈ ਪ੍ਰਾਪਤ ਕੀਤੀ ਅਤੇ ਜ਼ਮੀਨ ‘ਤੇ ਵਾਪਸ ਉਤਰਨ ਦਾ ਨਿਰਦੇਸ਼ ਦਿੱਤੇ ਜਾਣ ਤੋਂ ਪਹਿਲਾਂ 30 ਮਿੰਟਾਂ ਤੋਂ ਵੱਧ ਸਮੇਂ ਤੱਕ ਸਮੁੰਦਰ ਤਲ ਤੋਂ 20 ਕਿਲੋਮੀਟਰ ਦੀ ਉਚਾਈ ‘ਤੇ ਬਣਿਆ ਰਿਹਾ। ਇਸ ਸਿਸਟਮ ਨੂੰ ਸਫਲਤਾਪੂਰਵਕ ਵਾਪਸ ਪ੍ਰਾਪਤ ਕੀਤਾ ਗਿਆ ਅਤੇ ਉਡਾਨ ਦੌਰਾਨ ਪ੍ਰਦਰਸ਼ਨ ਸਬੰਧੀ ਡੇਟਾ ਦਾ ਵਿਸ਼ਲੇਸ਼ਣ ਕੀਤਾ ਗਿਆ।
ਪੂਰੀ ਉਡਾਨ ਦੌਰਾਨ ਏਅਰਬੋਰਨ ਪਲੈਟਫਾਰਮ ਤੋਂ ਰੀਅਲ-ਟਾਈਮ ਵੀਡੀਓ ਡੇਟਾ ਅਤੇ ਵ੍ਹੀਕਲ ਸਬੰਧਿਤ ਹੋਰ ਸਾਰੇ ਪੈਰਾਮੀਟਰ ਗ੍ਰਾਉਂਡ ਕੰਟਰੋਲ ਸਟੇਸ਼ਨ ‘ਤੇ ਪ੍ਰਾਪਤ ਕੀਤੇ ਗਏ। ਇਨ੍ਹਾਂ ਅੰਕੜਿਆਂ ਨਾਲ ਨਿਰਧਾਰਿਤ ਉਡਾਨ ਪ੍ਰਦਰਸ਼ਨ ਦੀ ਪੁਸ਼ਟੀ ਹੋਈ। ਇਸ ਪ੍ਰਣਾਲੀ ਵਿੱਚ ਇਨ੍ਰਸ਼ੀਅਲ ਮਾਪ ਯੂਨਿਟ, ਗਲੋਬਲ ਪੋਜੀਸ਼ਨਿੰਗ ਸਿਸਟਮ ਰਿਸੀਵਰ, ਔਨਬੋਰਡ ਕੈਮਰੇ, ਉਚਾਈ ਨਿਯੰਤਰਣ ਪ੍ਰਣਾਲੀ ਸਮੇਤ ਵੱਖ-ਵੱਖ ਯੰਤਰਾਂ ਅਤੇ ਕੰਟਰੋਲ ਇਲੈਕਟ੍ਰੌਨਿਕ ਪੈਕੇਜਾਂ ਅਤੇ ਹੋਰ ਉਪ-ਪ੍ਰਣਾਲੀਆਂ ਲਗਾਈਆਂ ਗਈਆਂ ਸਨ। ਇਹ ਟੈਸਟਿੰਗ ਵੱਖ-ਵੱਖ ਏਜੰਸੀਆਂ ਜਿਵੇਂ ਕਿ ਭਾਰਤੀ ਹਵਾਈ ਸੈਨਾ, CEMILAC, DGCA, ਏਅਰਪੋਰਟਸ ਅਥਾਰਿਟੀ ਆਫ ਇੰਡੀਆ (AAI) ਅਤੇ ਹੋਰ ਸਿਵਿਲ ਅਥਾਰਿਟੀਆਂ ਦੇ ਤਾਲਮੇਲ ਨਾਲ ਕੀਤਾ ਗਿਆ।
ਹਾਈ ਐਲਟੀਟਿਊਡ ਪਲੈਟਫਾਰਮ -ਇੱਕ ਹਵਾ ਤੋਂ ਹਲਕਾ ਸਿਸਟਮ ਹੈ – ਜਿਸ ਨੂੰ ਲੰਬੇ ਸਮੇਂ ਤੱਕ ਸੰਚਾਲਨ ਵਿੱਚ ਸਮਰੱਥ ਸਟ੍ਰੈਟੋਸਫੈਰਿਕ ਏਰੀਅਲ ਸਰਵੀਲਾਂਸ ਪਲੈਟਫਾਰਮ ਵਜੋਂ ਡਿਜ਼ਾਈਨ ਅਤੇ ਵਿਕਸਿਤ ਕੀਤਾ ਜਾ ਰਿਹਾ ਹੈ। ਆਗਰਾ ਸਥਿਤ ਏਰੀਅਲ ਡਿਲੀਵਰੀ ਰਿਸਰਚ ਐਂਡ ਡਿਵੈਲਪਮੈਂਟ ਐਸਟੈਬਲਿਸ਼ਮੈਂਟ (ADRDE) ਦੁਆਰਾ ਕੀਤਾ ਜਾ ਰਿਹਾ ਹੈ।
ਕੇਂਦਰੀ ਰਕਸ਼ਾ ਮੰਤਰੀ ਸ਼੍ਰੀ ਰਾਜਨਾਥ ਸਿੰਘ ਨੇ ਹਾਈ ਐਲਟੀਟਿਊਡ ਪਲੈਟਫਾਰਮ ਦੇ ਸਫਲ ਫਲਾਈਟ ਟੈਸਟ ਲਈ ਡੀਆਰਡੀਓ, ਭਾਰਤੀ ਹਵਾਈ ਸੈਨਾ, ਜਨਤਕ ਖੇਤਰ ਦੇ ਅਦਾਰਿਆਂ ਅਤੇ ਉਦਯੋਗ ਜਗਤ ਨੂੰ ਵਧਾਈ ਦਿੱਤੀ। ਉਨ੍ਹਾਂ ਕਿਹਾ ਕਿ ਇਹ ਸਫਲ ਪ੍ਰੀਖਣ ਲੰਬੇ ਸਮੇਂ ਤੱਕ ਸੰਚਾਲਨ ਵਿੱਚ ਸਮਰੱਥ ਸਟ੍ਰੈਟੋਸਫੈਰਿਕ ਏਅਰਸ਼ਿਪ ਦੇ ਨਿਰਮਾਣ ਦੀ ਦਿਸ਼ਾ ਵਿੱਚ ਭਾਰਤ ਦੀ 'ਆਤਮਨਿਰਭਰ ਭਾਰਤ' ਯਾਤਰਾ ਦੀ ਇੱਕ ਮਹੱਤਵਪੂਰਨ ਉਪਲਬਧੀ ਹੈ।
ਰੱਖਿਆ ਸਕੱਤਰ ਅਤੇ ਰੱਖਿਆ ਖੋਜ ਅਤੇ ਵਿਕਾਸ ਵਿਭਾਗ ਦੇ ਸਕੱਤਰ ਅਤੇ ਡੀਆਰਡੀਓ ਦੇ ਚੇਅਰਮੈਨ ਸ਼੍ਰੀ ਰਾਜੇਸ਼ ਕੁਮਾਰ ਸਿੰਘ ਨੇ ਹਾਈ ਐਲਟੀਟਿਊਡ ਏਅਰਸ਼ਿਪ ਪਲੈਟਫਾਰਮ ਦੇ ਉਡਾਨ ਟੈਸਟਿੰਗ ਵਿੱਚ ਜੁੜੀਆਂ ਟੀਮਾਂ ਨੂੰ ਵਧਾਈ ਦਿੱਤੀ ਹੈ।
****
ਐੱਸਆਰ/ਕਮਲੇਸ਼/ਏਕੇ
(Release ID: 2320192)
ਵਿਜ਼ੀਟਰ ਕਾਊਂਟਰ : 4