ਵਾਤਾਵਰਣ,ਜੰਗਲਾਤ ਅਤੇ ਜਲਵਾਯੂ ਪਰਿਵਰਤਨ ਮੰਤਰਾਲਾ
azadi ka amrit mahotsav

ਭਾਰਤ ਅਤੇ ਜਾਪਾਨ ਨੇ ਸੰਯੁਕਤ ਉਧਾਰ ਪ੍ਰਣਾਲੀ ਲਈ ਓਪਰੇਸ਼ਨਲ ਮੈਨੂਅਲ ਜਾਰੀ ਕੀਤੇ

Posted On: 05 OCT 2026 8:26PM by PIB Chandigarh

30 ਸਤੰਬਰ, 2026 ਨੂੰ, ਭਾਰਤ ਵਿੱਚ ਜਾਪਾਨ ਦੇ ਰਾਜਦੂਤ, ਮਹਾਮਹਿਮ ਸ਼੍ਰੀ ਕੇਈਚੀ ਓਨੋ ਅਤੇ ਤਤਕਾਲੀ ਸਕੱਤਰ (ਐੱਮਓਈਐੱਫਸੀਸੀ), ਸ਼੍ਰੀ ਤਨਮਯ ਕੁਮਾਰ ਨੇ ਨਵੀਂ ਦਿੱਲੀ ਵਿੱਚ ਭਾਰਤ-ਜਾਪਾਨ ਸੰਯੁਕਤ ਉਧਾਰ ਪ੍ਰਣਾਲੀ (ਜੇਸੀਐੱਮ) ਲਈ ਓਪਰੇਸ਼ਨਲ ਮੈਨੂਅਲ ਸਾਂਝੇ ਤੌਰ ‘ਤੇ ਲਾਂਚ ਕੀਤਾ। 

ਭਾਰਤ ਅਤੇ ਜਾਪਾਨ ਦਰਮਿਆਨ ਸੰਯੁਕਤ ਉਧਾਰ ਵਿਵਸਥਾ ਦਾ ਉਦੇਸ਼ ਉੱਨਤ ਘੱਟ-ਕਾਰਬਨ ਤਕਨਾਲੋਜੀਆਂ ਦੀ ਵਰਤੋਂ ਨੂੰ ਹੁਲਾਰਾ ਦੇਣਾ, ਜਲਵਾਯੂ ਵਿੱਤ ਜੁਟਾਉਣਾ, ਤਕਨਾਲੋਜੀ ਸਹਿਯੋਗ ਨੂੰ ਪਹੁੰਚਯੋਗ ਬਣਾਉਣਾ ਅਤੇ ਭਾਰਤ ਵਿੱਚ ਉੱਚ-ਪੱਧਰੀ ਨਿਕਾਸੀ ਘਟਾਉਣ ਅਤੇ ਹਟਾਉਣ ਦਾ ਸਮਰਥਨ ਕਰਨਾ ਹੈ। ਇਹ ਪ੍ਰਣਾਲੀ ਅੰਤਰਰਾਸ਼ਟਰੀ ਕਾਬਰਨ ਬਜ਼ਾਰਾਂ ਵਿੱਚ ਭਰੋਸਾ ਅਤੇ ਪਾਰਦਰਸ਼ਿਤਾ ਨੂੰ ਮਜ਼ਬੂਤ ਕਰਦੇ ਹੋਏ ਭਾਰਤ ਵਿੱਚ ਟਿਕਾਊ ਵਿਕਾਸ ਵਿੱਚ ਯੋਗਦਾਨ ਦੇਵੇਗਾ। 

ਇਸ ਮੈਨੂਅਲ ਦਾ ਲਾਂਚ ਪੈਰਿਸ ਸਮਝੌਤੇ ਦੇ ਆਰਟੀਕਲ 6.2 ਤਹਿਤ ਭਾਰਤ ਅਤੇ ਜਾਪਾਨ ਦਰਮਿਆਨ ਦੁਵੱਲੇ ਸਹਿਯੋਗ ਨੂੰ ਵਿਵਹਾਰਿਕ ਤੌਰ ‘ਤੇ ਦੇਣ ਵਿੱਚ ਇੱਕ ਮਹੱਤਵਪੂਰਨ ਮੀਲ ਪੱਥਰ ਹੈ। ਇਸ ਤੋਂ ਪਹਿਲਾਂ 7 ਅਗਸਤ 2025 ਨੂੰ ਸਹਿਯੋਗ ਪੱਤਰ (ਐੱਮਓਸੀ) ‘ਤੇ ਦਸਤਖ਼ਤ ਕੀਤੇ ਗਏ ਸਨ ਅਤੇ 8 ਜੂਨ 2026 ਨੂੰ ਲਾਗੂਕਰਨ ਦੇ ਨਿਯਮ (ਆਰਓਆਈ) ਅਪਣਾਏ ਗਏ ਸਨ। 

ਇਹ ਵਿਕਾਸ ਸੰਸਥਾਗਤ ਤਿਆਰੀ ਨਾਲ ਲਾਗੂ ਕਰਨ ਵੱਲ ਵਧਣ ਦਾ ਸੰਕੇਤ ਦਿੰਦਾ ਹੈ ਅਤੇ ਭਾਰਤ-ਜਾਪਾਨ ਸੰਯੁਕਤ ਤਾਲਮੇਲ ਪ੍ਰੋਜੈਕਟ (ਜੇਸੀਐੱਮ) ਤਹਿਤ ਗਤੀਵਿਧੀਆਂ ਦੇ ਲਾਗੂਕਰਨ ਲਈ ਇੱਕ ਸਪਸ਼ਟ, ਪਾਰਦਰਸ਼ੀ ਅਤੇ ਵਿਆਪਕ ਪ੍ਰਕਿਰਿਆਤਮਕ ਢਾਂਚਾ ਸਥਾਪਿਤ ਕਰਦਾ ਹੈ। ਇਹ ਮੈਨੂਅਲ ਪੂਰੇ ਪ੍ਰੋਜੈਕਟ ਚੱਕਰ ਲਈ ਵਿਸਤ੍ਰਿਤ ਪ੍ਰਕਿਰਿਆਵਾਂ ਪ੍ਰਦਾਨ ਕਰਦਾ ਹੈ – ਜਿਸ ਵਿੱਚ ਪ੍ਰੋਜੈਕਟ ਆਈਡੀਆ ਨੋਟ ਜਮ੍ਹਾਂ ਕਰਨ ਤੋਂ ਲੈ ਕੇ ਜੇਸੀਐੱਮ ਕ੍ਰੈਡਿਟ ਦੇ ਜਾਰੀ ਹੋਣ ਅਤੇ ਅਧਿਕਾਰਤ ਹੋਣ ਤੱਕ ਸਭ ਸ਼ਾਮਲ ਹੈ।

*****

ਵੀਐੱਮ/ ਏਕੇ


(Release ID: 2319576) ਵਿਜ਼ੀਟਰ ਕਾਊਂਟਰ : 4