ਵਿੱਤ ਮੰਤਰਾਲਾ
azadi ka amrit mahotsav

ਡੀਆਰਆਈ ਨੇ ਨਸ਼ੀਲੇ ਪਦਾਰਥਾਂ ਦੀ ਤਸਕਰੀ ‘ਤੇ ਨਕੇਲ ਕਸਣ ਦਾ ਅਭਿਆਨ ਤੇਜ਼ ਕਰਦੇ ਹੋਏ ਤਿੰਨ ਅਭਿਆਨਾਂ ਵਿੱਚ ਲਗਭਗ 7 ਕਿਲੋਗ੍ਰਾਮ ਐਮਫੈਟੇਮਿਨ, 5 ਕਿਲੋਗ੍ਰਾਮ ਕੋਕੀਨ ਅਤੇ 3.5 ਕਿਲੋਗ੍ਰਾਮ ਹੈਰੋਇਨ ਜ਼ਬਤ ਕੀਤੀ; 5 ਲੋਕ ਗ੍ਰਿਫਤਾਰ


ਦੇਸ਼ ਭਰ ਵਿੱਚ ਖੁਫੀਆ ਜਾਣਕਾਰੀ ‘ਤੇ ਅਧਾਰਿਤ ਅਭਿਆਨਾਂ ਵਿੱਚ ਤੇਜ਼ ਰਫ਼ਤਾਰ ਨਾਲ ਪਿੱਛਾ ਕਰਨਾ, ਚਾਕਲੇਟ ਟਿਊਬਾਂ ਵਿੱਚ ਲੁਕਾਈ ਗਈ ਕੋਕੀਨ ਅਤੇ ਕਾਰ-ਪੂਲਿੰਗ ਟੈਕਸੀ ਵਿੱਚ ਇੱਕ ਯਾਤਰੀ ਤੋਂ ਹੈਰੋਇਨ ਬਰਾਮਦ ਕਰਨਾ ਸ਼ਾਮਲ ਹੈ

Posted On: 04 OCT 2026 9:05PM by PIB Chandigarh

ਨਸ਼ੀਲੇ ਪਦਾਰਥਾਂ ਦੀ ਤਸਕਰੀ ‘ਤੇ ਆਪਣੀ ਨਿਰੰਤਰ ਕਾਰਵਾਈ ਨੂੰ ਜਾਰੀ ਰੱਖਦੇ ਹੋਏ, ਡਾਇਰੈਕਟੋਰੇਟ ਆਫ ਰੈਵੇਨਿਊ ਇੰਟੈਲੀਜੈਂਸ (DRI) ਨੇ 29-30 ਸਤੰਬਰ, 2026 ਨੂੰ ਤਿੰਨ ਵੱਖ-ਵੱਖ ਖੁਫੀਆ ਅਭਿਆਨਾਂ ਵਿੱਚ ਕੁੱਲ 15.59 ਕਿਲੋਗ੍ਰਾਮ ਖਤਰਨਾਕ ਨਸ਼ੀਲੇ ਪਦਾਰਥਾਂ, ਐਮਫੈਟੇਮਿਨ, ਕੋਕੀਨ ਅਤੇ ਹੈਰੋਇਨ ਜ਼ਬਤ ਕੀਤੇ। ਐੱਨਡੀਪੀਐੱਸ ਐਕਟ, 1985 ਦੇ ਪ੍ਰਾਵਧਾਨਾਂ ਅਧੀਨ ਪੰਜ ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ। 

30 ਸਤੰਬਰ 2026 ਨੂੰ ਇੱਕ ਡਰਾਮੈਟਿਕ ਆਪ੍ਰੇਸ਼ਨ ਵਿੱਚ, ਡੀਆਰਆਈ ਨੇ ਸੈਂਟਰਲ ਬਿਊਰੋ ਆਫ ਨਾਰਕੋਟਿਕਸ Narcotics (CBN) ਦੇ ਨਾਲ ਮਿਲ ਕੇ ਮੱਧ ਪ੍ਰਦੇਸ਼ ਦੇ ਉੱਜੈਨ-ਦੇਵਾਸ ਟੋਲ ਪਲਾਜਾ ‘ਤੇ ਐਮਫੈਟੇਮਿਨ ਲੈ ਜਾ ਰਹੀ ਇੱਕ ਮਹਿੰਦਰਾ ਥਾਰ ਕਾਰ ਨੂੰ ਰੋਕਿਆ। ਰੁਕਣ ਦਾ ਇਸ਼ਾਰਾ ਮਿਲਣ ‘ਤੇ ਚਾਲਕ ਬੈਰੀਕੇਡ ਤੋੜ੍ਹ ਕੇ ਤੇਜ਼ੀ ਨਾਲ ਭੱਜ ਗਿਆ। ਅਧਿਕਾਰੀਆਂ ਨੇ ਲਗਭਗ ਡੇਢ ਘੰਟੇ ਤੱਕ ਤੇਜ਼ ਰਫ਼ਤਾਰ ਨਾਲ ਪਿੱਛਾ ਕੀਤਾ ਅਤੇ ਇੰਦੌਰ ਦੇ ਬਿਚੌਲੀ ਮਰਦਾਨਾ (Bicholi Mardana) ਦੇ ਨੇੜੇ ਉਸ ਨੂੰ ਸਫਲਤਾਪੂਰਵਕ ਫੜ ਲਿਆ ਗਿਆ। ਵਾਹਨ ਦੀ ਵਿਸਤ੍ਰਿਤ ਤਲਾਸ਼ੀ ਦੌਰਾਨ ਥਾਰ ਕਾਰ ਨੇ ਪਿਛਲੇ ਦਰਵਾਜੇ ‘ਤੇ ਲੱਗੇ ਸਪੇਅਰ ਟਾਇਰ ਅੰਦਰ ਇੱਕ ਚਲਾਕੀ ਨਾਲ ਲੁਕਾਈ ਗਈ ਸਮੱਗਰੀ ਦਾ ਪਤਾ ਲੱਗਿਆ। ਟਾਇਰ ਖੋਲ੍ਹਣ ‘ਤੇ ਅਧਿਕਾਰੀਆਂ ਨੇ 21 ਪੈਕੇਟ ਬਰਾਮਤ ਕੀਤੇ ਜਿਸ ਵਿੱਚ ਕੁੱਲ 7.116 ਕਿਲੋਗ੍ਰਾਮ ਸਫੇਦ-ਪੀਲੇ ਰੰਗ ਦਾ ਕ੍ਰਿਸਟਲ ਦਾ ਪਦਾਰਥ ਸੀ।। ਐੱਨਡੀਪੀਐੱਸ ਫੀਲਡ ਟੈਸਟ ਕਿੱਟ ਦੁਆਰਾ ਕੀਤੇ ਗਏ ਟੈਸਟ ਵਿੱਚ ਇਸ ਦੀ ਪੁਸ਼ਟੀ ਐਮਫੈਟੇਮਿਨ ਵਜੋਂ ਹੋਈ। ਐਮਫੈਟੇਮਿਨ ਅਤੇ ਵਾਹਨ ਨੂੰ ਜ਼ਬਤ ਕਰ ਲਿਆ ਗਿਆ ਅਤੇ ਤਿਨੋਂ ਸਵਾਰਾਂ ਨੂੰ ਐੱਨਡੀਪੀਐੱਸ ਐਕਟ, 1985 ਅਧੀਨ ਗ੍ਰਿਫਤਾਰ ਕਰ ਲਿਆ ਗਿਆ। 

29 ਸਤੰਬਰ 2026 ਨੂੰ ਇੱਕ ਹੋਰ ਆਪ੍ਰੇਸ਼ਨ ਵਿੱਚ, ਡੀਆਰਆਈ ਨੇ ਕੋਕੀਨ ਦੀ ਤਸਕਰੀ ਨਾਲ ਸਬੰਧਿਤ ਵਿਸ਼ੇਸ਼ ਖੁਫੀਆ ਜਾਣਕਾਰੀ ਦੇ ਅਧਾਰ ‘ਤੇ ਹੈਦਰਾਬਾਦ ਦੇ ਰਾਜੀਵ ਗਾਂਧੀ ਇੰਟਰਨੈਸ਼ਨਲ ਏਅਰਪੋਰਟ ‘ਤੇ ਦੋਹਾ ਤੋਂ ਆ ਰਹੇ ਇੱਕ ਭਾਰਤੀ ਯਾਤਰੀ ਨੂੰ ਰੋਕਿਆ। ਉਸ ਦੇ ਕੈਬਿਨ ਬੈਗੇਜ ਦੀ ਜਾਂਚ ਕਰਨ ‘ਤੇ ਸੱਤ ਚਾਕਲੇਟ ਟਿਊਬਾਂ ਮਿਲੀਆਂ, ਜਿਨ੍ਹਾਂ ਦੇ ਵਜਨ ਉਨ੍ਹਾਂ ਦੇ ਨਿਰਧਾਰਿਤ ਵਜਨ ਤੋਂ ਅਸਧਾਰਨ ਰੂਪ ਤੋਂ ਵੱਧ ਸੀ। ਟਿਊਬ ਖੋਲ੍ਹਣ ‘ਤੇ, ਅਧਿਕਾਰੀਆਂ ਨੂੰ ਚਾਕਲੇਟ ਨਾਲ ਚਲਾਕੀ ਨਾਲ ਲੁਕਾਈ ਗਏ 207 ਹਲਕੇ ਪੀਲੇ ਰੰਗ ਦੇ ਅੰਡਾਕਰ ਕੈਪਸੂਲ (oval-shaped capsules) ਮਿਲੇ। ਕੈਪਸੂਲਾਂ ਦੀ ਜਾਂਚ ਕਰਨ ‘ਤੇ ਇੱਕ ਸਫੇਦ ਪਾਉਡਰ ਵਰਗਾ ਪਦਾਰਥ ਮਿਲਿਆ, ਜਿਸ ਦੀ ਨਾਰਕੋਟਿਕ ਡਰੱਗ ਦਾ ਪਤਾ ਲਗਾਉਣ ਵਾਲੀ ਕਿੱਟ ਨਾਲ ਜਾਂਚ ਕਰਨ ‘ਤੇ ਕੋਕੀਨ ਹੋਣ ਦੀ ਪੁਸ਼ਟੀ ਹੋਈ। ਕੁੱਲ 4.9 ਕਿਲੋਗ੍ਰਾਮ ਕੋਕੀਨ ਬਰਾਮਤ ਕਰਕੇ ਜ਼ਬਤ ਕੀਤੀ ਗਈ। ਯਾਤਰੀਆਂ ਨੂੰ ਐੱਨਡੀਪੀਐੱਸ ਐਕਟ, 1985 ਦੇ ਪ੍ਰਾਵਧਾਨਾਂ ਦੇ ਤਹਿਤ ਗ੍ਰਿਫਤਾਰ ਕੀਤਾ ਗਿਆ।

29.09.2026 ਨੂੰ ਤੀਜੇ ਆਪ੍ਰੇਸ਼ਨ ਵਿੱਚ, ਨਸ਼ੀਲੇ ਪਦਾਰਥਾਂ ਦੀ ਟ੍ਰਾਂਸਪੋਰਟੇਸ਼ਨ ਨਾਲ ਸਬੰਧਿਤ ਵਿਸ਼ੇਸ਼ ਖੁਫੀਆ ਜਾਣਕਾਰੀ ਦੇ ਅਧਾਰ ‘ਤੇ, ਡੀਆਰਆਈ ਅਧਿਕਾਰੀਆਂ ਨੇ ਪੰਜਾਬ ਦੇ ਜਲੰਧਰ ਦੇ ਬਾਹਰੀ ਇਲਾਕੇ ਫਿਲੌਰ ਦੇ ਨੇੜੇ ਤਾਲਮੇਲ ਵਾਲੀ ਨਿਗਰਾਨੀ ਕੀਤੀ। ਸਤਲੁਜ ਨਦੀ ‘ਤੇ ਬਣੇ ਪੁਲ ਦੇ ਨੇੜੇ ਕਈ ਵਾਹਨਾਂ ਦੀ ਤਲਾਸ਼ੀ ਲੈਣ ਤੋਂ ਬਾਅਦ, ਸ਼ੱਕੀ ਨੂੰ ਕਿਰਾਏ ਦੀ ਕਾਰ-ਪੂਲਿੰਗ ਟੈਕਸੀ ਵਿੱਚ ਯਾਤਰੀ ਵਜੋਂ ਯਾਤਰਾ ਕਰਦੇ ਹੋਏ ਪਾਇਆ ਗਿਆ।

ਸ਼ੱਕੀ ਦੀ ਤਲਾਸ਼ੀ ਲੈਣ ‘ਤੇ ਉਸ ਦੀ ਗੋਦੀ ਵਿੱਚ ਰੱਖੇ ਨੀਲੇ ਰੰਗ ਦੇ ਬੈਗ ਵਿੱਚ ਲੁਕਾਏ ਗਏ ਤਿੰਨ ਪੈਕੇਟ ਬਰਾਮਦ ਹੋਏ, ਜਿਨ੍ਹਾਂ ਵਿੱਚੋਂ ਹਰੇਕ ਪੈਕੇਟ ਵਿੱਚ ਦੋ ਛੋਟੇ ਪੈਕੇਟ ਸੀ। ਫੀਲਡ ਟੈਸਟਿੰਗ ਕਿੱਟ ਨਾਲ ਜਾਂਚ ਕਰਨ ‘ਤੇ ਇਹ ਪਦਾਰਥ ਹੈਰੋਇਨ ਹੋਣ ਦੀ ਪੁਸ਼ਟੀ ਹੋਈ। ਕੁੱਲ 3.574 ਕਿਲੋਗ੍ਰਾਮ ਹੈਰੋਇਨ ਬਰਾਮਦ ਕਰਕੇ ਜ਼ਬਤ ਕੀਤੀ ਗਈ ਅਤੇ ਪਾਬੰਦੀਸ਼ੁਦਾ ਪਦਾਰਥ ਲੈ ਜਾ ਰਹੇ ਵਿਅਕਤੀ ਨੂੰ ਐੱਨਡੀਪੀਐੱਸ ਐਕਟ, 1985 ਅਧੀਨ ਗ੍ਰਿਫਤਾਰ ਕੀਤਾ ਗਿਆ।

ਇਨ੍ਹਾਂ ਤਿੰਨੋਂ ਅਭਿਆਨਾਂ ਤੋਂ ਪਤਾ ਚਲਦਾ ਹੈ ਕਿ ਡੀਆਰਆਈ ਤਸਕਰੀ ਦੇ ਕਈ ਰਸਤਿਆਂ ਅਤੇ ਲੁਕਾਉਣ ਦੀਆਂ ਨਵੀਆਂ-ਨਵੀਆਂ ਤਕਨੀਕਾਂ ਦਾ ਪਤਾ ਲਗਾਉਣ ਵਿੱਚ ਖੁਫੀਆ ਜਾਣਕਾਰੀ ‘ਤੇ ਅਧਾਰਿਤ ਦ੍ਰਿਸ਼ਟੀਕੋਣ ਅਪਣਾਉਂਦਾ ਹੈ। ਡੀਆਰਆਈ ਸੰਗਠਿਤ ਨਸ਼ੀਲੇ ਪਦਾਰਥਾਂ ਦੀ ਤਸਕਰੀ ਦੇ ਨੈੱਟਵਰਕ ਨੂੰ ਨਸ਼ਟ ਕਰਨ ਅਤੇ ਦੇਸ਼ ਭਰ ਵਿੱਚ ਨਸ਼ਿਆਂ ਅਤੇ ਮਨੋਰੋਗੀ ਪਦਾਰਥਾਂ ਦੀ ਆਵਾਜਾਈ ਨੂੰ ਰੋਕਣ ਲਈ ਵਚਨਬੱਧ ਹੈ।

 

****

ਐੱਸਆਰ/ਕੇਟੀ/ਕੇਐੱਮਐੱਨ/ਏਕੇ


(Release ID: 2319052) ਵਿਜ਼ੀਟਰ ਕਾਊਂਟਰ : 4