ਰਾਸ਼ਟਰਪਤੀ ਸਕੱਤਰੇਤ
ਗਾਂਧੀ ਜਯੰਤੀ ਦੀ ਪੂਰਵ ਸੰਧਿਆ ’ਤੇ ਭਾਰਤ ਦੇ ਰਾਸ਼ਟਰਪਤੀ ਦੀਆਂ ਸ਼ੁਭਕਾਮਨਾਵਾਂ
Posted On:
01 OCT 2026 7:01PM by PIB Chandigarh
ਭਾਰਤ ਦੇ ਰਾਸ਼ਟਰਪਤੀ ਸ਼੍ਰੀਮਤੀ ਦ੍ਰੌਪਦੀ ਮੁਰਮੂ ਨੇ ਗਾਂਧੀ ਜਯੰਤੀ ਦੀ ਪੂਰਵ ਸੰਧਿਆ ’ਤੇ ਆਪਣੇ ਸੰਦੇਸ਼ ਵਿੱਚ ਕਿਹਾ:-
“ਰਾਸ਼ਟਰ ਪਿਤਾ ਮਹਾਤਮਾ ਗਾਂਧੀ ਦੀ 157ਵੀਂ ਜਯੰਤੀ ਦੇ ਮੌਕੇ ’ਤੇ, ਮੈਂ ਸਾਰੇ ਦੇਸ਼ ਵਾਸੀਆਂ ਵੱਲੋਂ ਉਨ੍ਹਾਂ ਨੂੰ ਸ਼ਰਧਾ ਦੇ ਫੁੱਲ ਭੇਟ ਕਰਦੀ ਹਾਂ।”
ਵਿਸ਼ਵ ਭਾਈਚਾਰੇ ਵੱਲੋਂ ਗਾਂਧੀ ਜੀ ਦੇ ਜੀਵਨ ਅਤੇ ਆਦਰਸ਼ਾਂ ਦਾ ਬਹੁਤ ਆਦਰ-ਸਤਿਕਾਰ ਕੀਤਾ ਜਾਂਦਾ ਹੈ। ਅੱਜ ਦੁਨੀਆ ਦੇ ਕਈ ਖੇਤਰਾਂ ਵਿੱਚ ਅਸ਼ਾਂਤੀ ਅਤੇ ਯੁੱਧ ਦਾ ਮਾਹੌਲ ਹੈ ਅਤੇ ਇਸ ਦਾ ਪ੍ਰਭਾਵ ਸਾਰੇ ਦੇਸ਼ਾਂ ’ਤੇ ਪੈ ਰਿਹਾ ਹੈ। ਅਜਿਹੇ ਹਾਲਾਤ ਵਿੱਚ ਮਹਾਤਮਾ ਗਾਂਧੀ ਦੇ ਸ਼ਾਂਤੀ ਅਤੇ ਅਹਿੰਸਾ ਦੇ ਸੰਦੇਸ਼ ਹੋਰ ਵੀ ਢੁਕਵੇਂ ਹੋ ਜਾਂਦੇ ਹਨ।
ਸਾਲ 2047 ਤੱਕ ਵਿਕਸਤ ਦੇਸ਼ ਬਣਨ ਦੇ ਰਾਸ਼ਟਰੀ ਮਿਸ਼ਨ ਵੱਲ ਸਾਡਾ ਦੇਸ਼ ਲਗਾਤਾਰ ਅੱਗੇ ਵੱਧ ਰਿਹਾ ਹੈ। ਵਿਕਾਸ ਦੇ ਇਸ ਰਾਹ ’ਤੇ ਸੰਵੇਦਨਸ਼ੀਲਤਾ ਅਤੇ ਸਭ ਨੂੰ ਨਾਲ ਲੈ ਕੇ ਚੱਲਣ ਦੇ ਸਿਧਾਂਤਾਂ ਨੂੰ ਪਹਿਲ ਦਿੱਤੀ ਜਾ ਰਹੀ ਹੈ, ਤਾਂ ਜੋ ਕੋਈ ਵੀ ਨਾਗਰਿਕ ਤਰੱਕੀ ਦੇ ਲਾਭ ਤੋਂ ਵਾਂਝਾ ਨਾ ਰਹਿ ਜਾਵੇ। ਇਹ ਮਹਾਤਮਾ ਗਾਂਧੀ ਜੀ ਦੇ ‘ਸਰਵੋਦਿਆ’ ਦੇ ਸੁਫ਼ਨੇ ਦੇ ਬਿਲਕੁਲ ਅਨੁਕੂਲ ਹੈ, ਜਿਸ ਵਿੱਚ ਸਭ ਦੀ ਭਲਾਈ ਅਤੇ ਤਰੱਕੀ ਦੀ ਭਾਵਨਾ ਸ਼ਾਮਲ ਹੈ।
ਆਓ, ਗਾਂਧੀ ਜਯੰਤੀ ਦੇ ਸ਼ੁਭ ਮੌਕੇ ’ਤੇ, ਅਸੀਂ ਇਹ ਪ੍ਰਣ ਕਰੀਏ ਕਿ ਆਪਣੇ ਚੰਗੇ ਆਚਰਣ ਅਤੇ ਪੂਰਨ ਸਹਿਯੋਗ ਨਾਲ ਆਤਮਨਿਰਭਰ, ਮਜ਼ਬੂਤ ਅਤੇ ਵਿਕਸਤ ਭਾਰਤ ਬਣਾਉਣ ਵਿੱਚ ਪੂਰੀ ਲਗਨ ਨਾਲ ਆਪਣਾ ਹਿੱਸਾ ਪਾਵਾਂਗੇ ।
****
ਪੀਐੱਮਪੀਐੱਸ/ਐੱਸਐੱਸ/ਪੀਆਰਕੇ
(Release ID: 2319018)
ਵਿਜ਼ੀਟਰ ਕਾਊਂਟਰ : 2