ਪ੍ਰਧਾਨ ਮੰਤਰੀ ਦਫਤਰ
azadi ka amrit mahotsav

ਪ੍ਰਧਾਨ ਮੰਤਰੀ ਨੇ ਏਸ਼ਿਆਈ ਖੇਡਾਂ ਵਿੱਚ ਸੇਪਕਟਕਰਾ ਵਿੱਚ ਇਤਿਹਾਸਕ ਕਾਂਸੀ ਦਾ ਤਮਗ਼ਾ ਜਿੱਤਣ ’ਤੇ ਭਾਰਤੀ ਪੁਰਸ਼ ਕੁਆਡਰੈਂਟ ਟੀਮ ਨੂੰ ਵਧਾਈਆਂ ਦਿੱਤੀਆਂ

Posted On: 02 OCT 2026 6:09PM by PIB Chandigarh

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਏਸ਼ਿਆਈ ਖੇਡਾਂ ਵਿੱਚ ਕਾਂਸੀ ਤਮਗ਼ਾ ਜਿੱਤਣ ’ਤੇ ਭਾਰਤੀ ਪੁਰਸ਼ ਕੁਆਡਰੈਂਟ ਟੀਮ ਨੂੰ ਵਧਾਈ ਦਿੱਤੀ ਹੈ।

ਪ੍ਰਧਾਨ ਮੰਤਰੀ ਨੇ ਕਿਹਾ ਕਿ ਇਨ੍ਹਾਂ ਖੇਡਾਂ ਵਿੱਚ ਪੁਰਸ਼ ਕੁਆਡਰੈਂਟ ਮੁਕਾਬਲੇ ਵਿੱਚ ਇਹ ਭਾਰਤ ਦਾ ਪਹਿਲਾ ਤਮਗ਼ਾ ਹੈ। ਉਨ੍ਹਾਂ ਨੇ ਕਿਹਾ ਕਿ ਟੀਮ ਦਾ ਦ੍ਰਿੜ ਸੰਕਲਪ ਅਤੇ ਲੜਨ ਦਾ ਜਜ਼ਬਾ ਮਿਸਾਲ ਕਾਇਮ ਕਰਨ ਵਾਲਾ ਹੈ।

 

ਸ਼੍ਰੀ ਮੋਦੀ ਨੇ ਉਮੀਦ ਪ੍ਰਗਟਾਈ ਕਿ ਇਹ ਪ੍ਰਾਪਤੀ ਦੇਸ਼ ਭਰ ਵਿੱਚ ਸੇਪਕਟਕਰਾ(Sepaktakraw) ਨੂੰ ਹੋਰ ਹੁਲਾਰਾ ਦੇਵੇਗੀ। 

ਪ੍ਰਧਾਨ ਮੰਤਰੀ ਦਫ਼ਤਰ ਨੇ ਐੱਕਸ ’ਤੇ ਇੱਕ ਪੋਸਟ ਵਿੱਚ ਕਿਹਾ; 

“ਭਾਰਤੀ ਸੇਪਕਟਕਰਾਅ ਲਈ ਇੱਕ ਇਤਿਹਾਸਕ ਪਲ! 

ਏਸ਼ਿਆਈ ਖੇਡਾਂ ਵਿੱਚ ਕਾਂਸੀ ਤਮਗ਼ਾ ਜਿੱਤਣ ’ਤੇ ਭਾਰਤੀ ਪੁਰਸ਼ ਕੁਆਡਰੈਂਟ ਟੀਮ ਨੂੰ ਵਧਾਈਆਂ। ਇਨ੍ਹਾਂ ਖੇਡਾਂ ਵਿੱਚ ਪੁਰਸ਼ ਕੁਆਡਰੈਂਟ ਮੁਕਾਬਲੇ ਵਿੱਚ ਇਹ ਭਾਰਤ ਦਾ ਪਹਿਲਾ ਤਮਗ਼ਾ ਹੈ। ਉਨ੍ਹਾਂ ਦਾ ਦ੍ਰਿੜ੍ਹ ਸੰਕਲਪ ਅਤੇ ਲੜਨ ਦਾ ਜਜ਼ਬਾ ਮਿਸਾਲ ਕਾਇਮ ਕਰਨ ਵਾਲਾ ਹੈ। ਇਹ ਪ੍ਰਾਪਤੀ ਦੇਸ਼ ਭਰ ਵਿੱਚ ਸੇਪਕਟਕਰਾਅ ਨੂੰ ਹੋਰ ਹੁਲਾਰਾ ਦੇਵੇਗੀ: ਪ੍ਰਧਾਨ ਮੰਤਰੀ @narendramodi” 

****

ਐੱਮਜੇਪੀਐੱਸ/ਐੱਸਐੱਸ/ਐੱਸਟੀ


(Release ID: 2318785) ਵਿਜ਼ੀਟਰ ਕਾਊਂਟਰ : 8