ਸੱਭਿਆਚਾਰ ਮੰਤਰਾਲਾ
ਪੀਐੱਮ ਮੋਮੈਂਟੋਸ- ਪ੍ਰਧਾਨ ਮੰਤਰੀ ਨੂੰ ਭੇਟ ਕੀਤੇ ਗਏ ਤੋਹਫਿਆਂ ਦੀ ਈ ਔਕਸ਼ਨ, 31 ਅਕਤੂਬਰ, 2026 ਤੱਕ ਵਧਾਇਆ ਗਿਆ
ਪੀਐੱਮ ਮੋਮੈਂਟੋਸ ਔਕਸ਼ਨ ਦੇ 8ਵੇਂ ਐਡੀਸ਼ਨ ਵਿੱਚ ਦਿੱਲੀ ਤੋਂ 30 ਮੋਮੈਂਟੋਸ ਸ਼ਾਮਲ
ਇਸ ਕਲੈਕਸ਼ਨ ਵਿੱਚ ਕਲਾਕ੍ਰਿਤੀਆਂ, ਧਾਰਮਿਕ ਵਸਤੂਆਂ, ਸੰਸਥਾਗਤ ਸਮ੍ਰਿਤੀ ਚਿੰਨ ਅਤੇ ਜਨਤਕ ਪ੍ਰਾਪਤੀਆਂ ਨਾਲ ਜੁੜੀਆਂ ਵਸਤੂਆਂ ਸ਼ਾਮਲ ਹਨ। ਨੀਲਾਮੀ ਤੋਂ ਪ੍ਰਾਪਤ ਰਾਸ਼ੀ ਨਮਾਮੀ ਗੰਗੇ ਪ੍ਰੋਜੈਕਟ ਵਿੱਚ ਦਿੱਤੀ ਜਾਵੇਗੀ
Posted On:
02 OCT 2026 2:13PM by PIB Chandigarh
ਪ੍ਰਧਾਨ ਮੰਤਰੀ ਨੂੰ ਭੇਟ ਕੀਤੇ ਗਏ ਅਨੋਖੇ ਤੋਹਫਿਆਂ ਅਤੇ ਕਲਾਕ੍ਰਿਤੀਆਂ ਨਾਲ ਲੈਸ ਪੀਐੱਮ ਮੋਮੈਂਟੋਸ ਦਾ 8ਵਾਂ ਐਡੀਸ਼ਨ ਹੁਣ ਸ਼ੁਰੂ ਹੋ ਚੁੱਕਿਆ ਹੈ ਅਤੇ ਇਸ ਨੂੰ 31 ਅਕਤੂਬਰ 2026 ਤੱਕ ਵਧਾ ਦਿੱਤਾ ਗਿਆ ਹੈ।
ਇਸ ਐਡੀਸ਼ਨ ਵਿੱਚ ਦਿੱਲੀ ਦੇ ਵੱਖ-ਵੱਖ ਪਹਿਲੂਆਂ ਨੂੰ ਦਰਸਾਉਣ ਵਾਲੀਆਂ 30 ਵੱਖ-ਵੱਖ ਯਾਦਗਾਰੀ ਵਸਤੂਆਂ ਸ਼ਾਮਲ ਹਨ। ਆਮ ਜਨਤਾ ਲਈ ਖੁੱਲ੍ਹੀ ਇਸ ਨੀਲਾਮੀ ਵਿੱਚ ਕਲਾਕ੍ਰਿਤੀਆਂ, ਧਾਰਮਿਕ ਵਸਤੂਆਂ, ਦਸਤਕਾਰੀ ਅਤੇ ਸੰਸਥਾਗਤ ਯਾਦਗਾਰੀ ਵਸਤੂਆਂ ਦੀ ਇੱਕ ਵਿਸਤ੍ਰਿਤ ਲੜੀ ਸ਼ਾਮਲ ਹੈ, ਜੋ ਮੋਮੈਂਟੋਸ ਦੇ ਰੂਪ ਵਿੱਚ ਅਦੁੱਤੀ ਯੋਗਦਾਨ ਦੇ ਸਕਦੀ ਹਨ। ਨੀਲਾਮੀ ਤੋਂ ਪ੍ਰਾਪਤ ਧਨਰਾਸ਼ੀ ਨਮਾਮੀ ਗੰਗੇ ਪ੍ਰੋਜੈਕਟ ਨੂੰ ਦਿੱਤੀ ਜਾਵੇਗੀ।
ਇਨ੍ਹਾਂ 30 ਮੋਮੈਂਟੋਸ ਵਿੱਚ ਨੌਂ ਫੋਟੋ ਫ੍ਰੇਮ, ਨੌਂ ਮੋਮੈਂਟੋਸ ਅਤੇ ਛੇ ਮੂਰਤੀਆਂ, ਸ਼ਿਲਪ ਅਤੇ ਪ੍ਰਤਿਮਾਵਾਂ ਸ਼ਾਮਲ ਹਨ। ਕਲੈਕਸ਼ਨ ਵਿੱਚ ਦਿੱਲੀ ਮੈਟਰੋ ਦੇ ਦੋ ਮਾਡਲ, ਇੱਕ ਸਪੋਰਟਸ ਮੋਮੈਂਟੋ, ਇੱਕ ਪੇੰਟਿੰਗ, ਕਲਾ ਅਤੇ ਸ਼ਿਲਪ ਦੀਆਂ ਵਸਤੂਆਂ ਆਦਿ ਵੀ ਸ਼ਾਮਲ ਹਨ।
ਧਾਰਮਿਕ ਅਤੇ ਸੱਭਿਆਚਾਰਕ ਪਰੰਪਰਾਵਾਂ

ਇਸ ਕਲੈਕਸ਼ਨ ਵਿੱਚ ਭਾਰਤ ਦੀਆਂ ਧਾਰਮਿਕ ਪਰੰਪਰਾਵਾਂ ਨਾਲ ਜੁੜੇ ਕਈ ਮੋਮੈਂਟੋਸ ਹਨ। ਚਾਰ ਵਸਤਾਂ ਭਗਵਾਨ ਰਾਮ ਜਾਂ ਰਾਮਾਇਣ ਦੇ ਦ੍ਰਿਸ਼ਾਂ ਨੂੰ ਦਰਸਾਉਂਦੀਆਂ ਹਨ। ਇਨ੍ਹਾਂ ਵਿੱਚ ਰਾਮ ਦਰਬਾਰ ਦੀ ਮੂਰਤੀ, ਰਾਮ, ਸੀਤਾ ਅਤੇ ਲਕਸ਼ਮਣ ਨੂੰ ਕੇਵਟ ਦੇ ਨਾਲ ਨਦੀ ਪਾਰ ਕਰਦੇ ਹੋਏ ਦਰਸਾਉਣ ਵਾਲੀ ਪਿੱਤਲ ਦੀ ਪੱਟੀ (plaque depicting), ਪਾਲਮ ਪਿੰਡ ਦੇ ਸੰਤ ਦਾਦਾ ਦੇਵ ਦਾ ਇੱਕ ਚਿੱਤਰ ਅਤੇ ਰਾਮ ਲੱਲਾ ਦੀ ਲੱਕੜ ਦੀ ਨੱਕਾਸ਼ੀ ਵਾਲੀ ਪ੍ਰਤਿਮਾ ਸ਼ਾਮਲ ਹਨ।
ਇਸ ਕਲੈਕਸ਼ਨ ਵਿੱਚ ਬੌਧ ਧਰਮ ਦੇ ਅੱਠ ਸ਼ੁਭ ਪ੍ਰਤੀਕਾਂ ਦਾ ਚਿੱਤਰਣ ਵੀ ਸ਼ਾਮਲ ਹੈ। ਇਹ ਮੋਮੈਂਟੋਸ, ਜਿਸ ਨੂੰ ਅਸ਼ਟਮੰਗਲ ਦੇ ਅੱਠ ਸ਼ੁਭ ਪ੍ਰਤੀਕ ਵੀ ਕਿਹਾ ਜਾਂਦਾ ਹੈ, ਅਧਿਆਤਮਿਕ ਦ੍ਰਿਸ਼ਟੀ ਪੱਖੋਂ ਬਹੁਤ ਮਹੱਤਵਪੂਰਨ ਹੈ ਅਤੇ ਰਸਮੀ ਤੌਰ ‘ਤੇ ਬੌਧਿਕ ਸਿੱਖਿਆਵਾਂ ਅਤੇ ਬੁੱਧ ਦੀਆਂ ਸਿੱਖਿਆਵਾਂ ਨਾਲ ਜੁੜਿਆ ਹੋਇਆ ਹੈ।
ਦਿੱਲੀ ਦੇ ਸੰਸਥਾਨ ਅਤੇ ਬੁਨਿਆਦੀ ਢਾਂਚਾ
ਇਸ ਕਲੈਕਸ਼ਨ ਵਿੱਚ ਦਿੱਲੀ ਦੇ ਕਈ ਸੰਸਥਾਨਾਂ ਅਤੇ ਇਤਿਹਾਸਕ ਸਥਾਨਾਂ ਦੇ ਚਿੱਤਰ ਸ਼ਾਮਲ ਹਨ। ਇੱਕ ਫ੍ਰੇਮ ਵਾਲੀ ਕਲਾਕ੍ਰਿਤੀ ਵਿੱਚ ਸੇਂਟ ਸਟੀਫਨਜ਼ ਕਾਲਜ ਨੂੰ ਦਰਸਾਇਆ ਗਿਆ ਹੈ, ਜਦਕਿ ਪੁਰਾਣੀ ਸਕੱਤਰੇਤ ਬਿਲਡਿੰਗ ਦਾ ਕ੍ਰਿਸਟਲ ਨਾਲ ਬਣਿਆ ਸਮ੍ਰਿਤੀ ਚਿੰਨ੍ਹ ਅਤੇ ਨਵੇਂ ਸੰਸਦ ਭਵਨ ਨੂੰ ਦਰਸਾਉਣ ਵਾਲਾ ਟੈਕਸਟਾਈਲ ਆਰਟਵਰਕ ਦਿੱਲੀ ਦੀ ਸੰਸਥਾਗਤ ਵਿਰਾਸਤ ਦੇ ਵੱਖ-ਵੱਖ ਪਹਿਲੂਆਂ ਨੂੰ ਪੇਸ਼ ਕਰਦੀਆਂ ਹਨ।
ਜਨਤਕ ਜੀਵਨ ਅਤੇ ਪ੍ਰਾਪਤੀਆਂ
ਇਸ ਕਲੈਕਸ਼ਨ ਵਿੱਚ ਅਜਿਹੀਆਂ ਵਸਤੂਆਂ ਸ਼ਾਮਲ ਹਨ ਜੋ ਉਪਲਬਧੀ, ਜਨਤਕ ਸੇਵਾ ਅਤੇ ਨਿਜੀ ਪ੍ਰਗਟਾਵੇ ਦੀ ਪ੍ਰਤੀਨਿਧਤਾ ਕਰਦੀਆਂ ਹਨ। ਖਾਸ ਤੌਰ ‘ਤੇ ਪ੍ਰਦਰਸ਼ਿਤ ਵਸਤੂਆਂ ਵਿੱਚ ਇੱਕ ਬਹੁਤ ਜ਼ਿਆਦਾ ਵਿਸਤ੍ਰਿਤ ਪੈਂਸਿਲ ਸਕੈੱਚ ਹੈ ਜਿਸ ਵਿੱਚ ਰੋਹਿਣੀ ਦੇ ਇੱਕ ਵਿਦਿਆਰਥੀ ਦੁਆਰਾ ਮਾਣਯੋਗ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦਾ ਕਲੋਜ-ਅੱਪ ਚਿੱਤਰ ਦਿਖਾਇਆ ਗਿਆ ਹੈ।
ਪੈਰਾਲੰਪਿਕ ਸਿਲਵਰ ਮੈਡਲ ਜੇਤੂ ਯੋਗੇਸ਼ ਕਥੂਨਿਆ ਦੀ ਡਿਸਕਸ ਖੇਡ ਪ੍ਰਾਪਤੀ ਅਤੇ ਦ੍ਰਿੜ੍ਹ ਇਰਾਦੇ ਦਾ ਪ੍ਰਤੀਕ ਹੈ। ਐੱਨਸੀਸੀ ਦਾ ਗੋਲਡ–ਪੌਲਿਸ਼ ਕੀਤਾ ਹੋਇਆ ਪਰਮ ਵੀਰ ਮਾਟੀ ਕਲਸ਼ ਸੇਵਾ ਅਤੇ ਯਾਦ ਦੀ ਭਾਵਨਾ ਪ੍ਰਗਟਾਉਂਦਾ ਹੈ। ਇਸ ਤੋਂ ਇਲਾਵਾ, ਬੋਧੀ ਪੱਤੇ ‘ਤੇ ਕੁਦਰਤੀ ਅਤੇ ਨਾੜੀਆਂ ਵਾਲੇ (ਸਕੈਲਟਨਾਈਜ਼ਡ) ਬਰੀਕੀ ਨਾਲ ਉਕੇਰਿਆ ਗਿਆ ਇੱਕ ਚਿੱਤਰ ਨਿਜੀ ਅਤੇ ਕਲਾਤਮਕ ਪ੍ਰਗਟਾਵੇ ਦਾ ਇੱਕ ਹੋਰ ਪਹਿਲੂ ਪੇਸ਼ ਕਰਦਾ ਹੈ।
ਰੋਹਿਣੀ ਦੇ ਇੱਕ ਵਿਦਿਆਰਥੀ ਤੋਂ ਲੈ ਕੇ ਦਿੱਲੀ ਮੈਟਰੋ, ਵਿਧਾਨ ਸਭਾ ਅਤੇ ਨਵੇਂ ਸੰਸਦ ਭਵਨ ਤੱਕ, ਇਹ ਮੋਮੈਂਟੋਸ ਦਿੱਲੀ ਦੇ ਵੱਖ-ਵੱਖ ਹਿੱਸਿਆਂ ਦੀਆਂ ਕਹਾਣੀਆਂ ਨੂੰ ਸਮੇਟੇ ਹੋਏ ਹਨ। ਇਹ ਨੀਲਾਮੀ ਇਨ੍ਹਾਂ ਯਾਦਾਂ ਨੂੰ ਇੱਕ ਵਿਆਪਕ ਜਨਤਕ ਉਦੇਸ਼ ਪ੍ਰਦਾਨ ਕਰਦੀ ਹੈ, ਇਸ ਤੋਂ ਪ੍ਰਾਪਤ ਰਾਸ਼ੀ ਨਮਾਮੀ ਗੰਗੇ ਪ੍ਰੋਜੈਕਟ ਦੇ ਲਈ ਦਿੱਤੀ ਜਾਵੇਗੀ।
ਨੀਲਾਮੀ ਦੀਆਂ ਮਿਤੀਆਂ, ਭਾਗੀਦਾਰੀ ਸਬੰਧੀ ਵੇਰਵਿਆਂ ਅਤੇ ਸੰਪੂਰਨ ਸੂਚੀ ਲਈ, ਅਧਿਕਾਰਤ ਪੀਐੱਮ ਮੋਮੈਂਟੋਸ ਈ-ਔਕਸ਼ਨ ਪੋਰਟਲ pmmementos.gov.in ‘ਤੇ ਜਾਓ।
*********
ਐੱਮ.ਅੰਨਾਦੁਰਈ/ਏਕੇ
(Release ID: 2318549)
ਵਿਜ਼ੀਟਰ ਕਾਊਂਟਰ : 11