ਗ੍ਰਹਿ ਮੰਤਰਾਲਾ
azadi ka amrit mahotsav

ਕੇਂਦਰੀ ਗ੍ਰਹਿ ਅਤੇ ਸਹਿਕਾਰਤਾ ਮੰਤਰੀ ਸ਼੍ਰੀ ਅਮਿਤ ਸ਼ਾਹ ਨੇ ਕਿਹਾ- ਡਰਗੱਸ ਵਿਰੁੱਧ ਲੜਾਈ ਵਿੱਚ ਵੱਡੀ ਸਫ਼ਲਤਾ ਹਾਸਲ ਕਰਦੇ ਹੋਏ ਗੁਜਰਾਤ ATS, ਭਾਰਤੀ ਤਟ ਰੱਖਿਅਕ ਬਲ ਅਤੇ ਕੇਂਦਰੀ ਖੁਫੀਆ ਏਜੰਸੀਆਂ ਦੇ ਸਾਂਝੇ ਅਭਿਆਨ ਵਿੱਚ ਭਾਰਤ ਦੇ EEZ ਵਿੱਚ ਇੱਕ ਈਰਾਨੀ ਬੋਟ ਦੁਆਰਾ 526 ਕਿਲੋਗ੍ਰਾਮ ਮੈਥਮਫੇਟਾਮਾਇਨ ਅਤੇ ਹੈਰੋਇਨ ਜ਼ਬਤ ਕੀਤੀ ਅਤੇ 5 ਪਾਕਿਸਤਾਨੀ ਨਾਗਰਿਕਾਂ ਨੂੰ ਗ੍ਰਿਫਤਾਰ ਕੀਤਾ ਗਿਆ


ਮੋਦੀ ਸਰਕਾਰ ਨੌਜਵਾਨਾਂ ਨੂੰ ਡਰੱਗਸ ਦੀ ਬੁਰਾਈ ਤੋਂ ਬਚਾਉਣ ਲਈ ਪੂਰੀ ਤਰ੍ਹਾਂ ਨਾਲ ਵਚਨਬੱਧ

ਏਜੰਸੀਆਂ ਦਰਮਿਆਨ ਬਿਹਤਰੀਨ ਤਾਲਮੇਲ ਅਤੇ ਸਹਿਯੋਗ ਦੀ ਉਦਾਹਰਣ ਪੇਸ਼ ਕਰਦੇ ਹੋਏ 16 ਦਿਨਾਂ ਤੱਕ ਚਲੇ ਇਸ ਆਪ੍ਰੇਸ਼ਨ ਵਿੱਚ ਇੱਕ ਇਰਾਨੀ ਬੋਟ ਵੀ ਜ਼ਬਤ

ਇਹ ਅਭਿਆਨ ਭਾਰਤ ਦੀਆਂ ਸਮੁੰਦਰੀ ਸਰਹੱਦਾਂ ਦੀ ਰੱਖਿਆ ਕਰਨ ਵਿੱਚ ਖੁਫੀਆ ਜਾਣਕਾਰੀ ‘ਤੇ ਅਧਾਰਿਤ ਅਤੇ ਵੱਖ-ਵੱਖ ਏਜੰਸੀਆਂ ਦਰਮਿਆਨ ਤਾਲਮੇਲ ਦੀ ਮਜ਼ਬੂਤੀ ਨੂੰ ਦਰਸਾਉਂਦਾ ਹੈ

ਅੱਗੇ ਦੀ ਜਾਂਚ ਜਾਰੀ, ਤਾਂ ਜੋ ਇਸ ਦੇ ਵੱਡੇ ਨੈੱਟਵਰਕ ਅਤੇ ਇਸ ਨੂੰ ਪ੍ਰਾਪਤ ਕਰਨ ਜਾ ਰਹੇ ਲੋਕਾਂ ਦਾ ਪਤਾ ਲੱਗ ਸਕੇ

ਇੱਕ ਸੁਰੱਖਿਅਤ, ਸਿਹਤਮੰਦ ਅਤੇ ਨਸ਼ਾ-ਮੁਕਤ ਭਾਰਤ ਸਾਡਾ ਸਾਂਝਾ ਰਾਸ਼ਟਰੀ ਸੰਕਲਪ ਹੈ

ਮੋਦੀ ਸਰਕਾਰ ਦੁਆਰਾ ਜਾਰੀ ਕੀਤਾ ਗਿਆ ਡਰੱਗ ਕੰਟਰੋਲ ਦਾ ਵਿਜ਼ਨ ਡੌਕਿਊਮੈਂਟ (2026-2029) ਕਾਨੂੰਨ ਲਾਗੂ ਕਰਨ ਦੀ ਵਿਵਸਥਾ ਨੂੰ ਮਜ਼ਬੂਤ ਕਰਨ, ਡਰੱਗ ਨੈੱਟਵਰਕ ਨੂੰ ਤੋੜਣ ਅਤੇ ਨੌਜਵਾਨਾਂ ਅਤੇ ਸਮਾਜ ਨੂੰ ਨਸ਼ਿਆਂ ਤੋਂ ਬਚਾਉਣ ਲਈ ਵਿਆਪਕ ਰੂਪ-ਰੇਖਾ ਪ੍ਰਦਾਨ ਕਰਦਾ ਹੈ।

Posted On: 30 SEP 2026 3:54PM by PIB Chandigarh

ਕੇਂਦਰੀ ਗ੍ਰਹਿ ਅਤੇ ਸਹਿਕਾਰਤਾ ਮੰਤਰੀ ਸ਼੍ਰੀ ਅਮਿਤ ਸ਼ਾਹ ਨੇ ਅੱਜ ਕਿਹਾ ਕਿ ਡਰੱਗਸ ਵਿਰੁੱਧ ਲੜਾਈ ਵਿੱਚ ਵੱਡੀ ਸਫਲਤਾ ਹਾਸਲ ਕਰਦੇ ਹੋਏ ਗੁਜਰਾਤ ਅੱਤਵਾਦ –ਵਿਰੋਧੀ ਦਸਤੇ (ਏਟੀਐੱਸ), ਭਾਰਤੀ ਤਟ ਰੱਖਿਅਕ ਬਲ ਅਤੇ ਕੇਂਦਰੀ ਖੁਫੀਆ ਏਜੰਸੀਆਂ ਦੇ ਸਾਂਝੇ ਅਭਿਆਨ ਵਿੱਚ ਭਾਰਤ ਦੇ EEZ (Exclusive Economic Zone) ਵਿੱਚ ਇੱਕ ਈਰਾਨੀ ਬੋਟ ਰਾਹੀਂ 526 ਕਿਲੋਗ੍ਰਾਮ ਮੈਥਮਫੇਟਾਮਾਇਨ ਅਤੇ ਹੈਰੋਇਨ ਜ਼ਬਤ ਕੀਤੀ ਗਈ ਹੈ ਅਤੇ 5 ਪਾਕਿਸਤਾਨੀ ਨਾਗਰਿਕਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ।

ਕੇਂਦਰੀ ਗ੍ਰਹਿ ਮੰਤਰੀ ਸ਼੍ਰੀ ਅਮਿਤ ਸ਼ਾਹ ਨੇ X ‘ਤੇ ਇੱਕ ਪੋਸਟ ਵਿੱਚ ਕਿਹਾ, ‘ਮੋਦੀ ਸਰਕਾਰ ਨੌਜਵਾਨਾਂ ਨੂੰ ਡਰੱਗਸ ਦੀ ਬੁਰਾਈ ਤੋਂ ਬਚਾਉਣ ਲਈ ਪੂਰੀ ਤਰ੍ਹਾਂ ਨਾਲ ਵਚਨਬੱਧ ਹੈ। ਗੁਜਰਾਤ ATS, ਭਾਰਤ ਤਟ ਰੱਖਿਅਕ ਬਲ ਅਤੇ ਕੇਂਦਰੀ ਖੁਫੀਆ ਏਜੰਸੀਆਂ ਦੀ ਇੱਕ ਸਾਂਝੀ ਮੁਹਿੰਮ ਵਿੱਚ ਭਾਰਤ ਦੇ EEZ (ਐਕਸਕਲੂਸਿਵ ਇਕੌਨਮਿਕ ਜ਼ੋਨ) ਵਿੱਚ ਇੱਕ ਈਰਾਨੀ ਬੋਟ ਰਾਹੀਂ 526 ਕਿਲੋਗ੍ਰਾਮ ਮੈਥਮਫੇਟਾਮਾਇਨ ਅਤੇ ਹੈਰੋਇਨ ਜ਼ਬਤ ਕੀਤੀ ਗਈ ਹੈ। ਇਹ ਬੋਟ ਲਕਸ਼ਦ੍ਵੀਪ ਤੋਂ 160 ਨੌਟਿਕਲ ਮੀਲ ਉੱਤਰ-ਪੱਛਮੀ ਅਤੇ ਮੁੰਬਈ ਤੋਂ 490 ਨੌਟਿਕਲ ਮੀਲ ਦੱਖਣ-ਪੱਛਮ ਵਿੱਚ ਸੀ। ਇਸ ਮਾਮਲੇ ਵਿੱਚ ਪਾਕਿਸਤਾਨੀ ਨਾਗਰਿਕਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਅਤੇ ਅੱਗੇ ਦੀ ਜਾਂਚ ਜਾਰੀ ਹੈ ਤਾਂ ਜੋ ਇਸ ਦੇ ਵੱਡੇ ਨੈੱਟਵਰਕ ਅਤੇ ਇਸ ਨੂੰ ਪ੍ਰਾਪਤ ਕਰਨ ਜਾ ਰਹੇ ਲੋਕਾਂ (intended receivers) ਦਾ ਪਤਾ ਚੱਲ ਸਕੇ। ਏਜੰਸੀਆਂ ਦੇ ਦਰਮਿਆਨ ਬਿਹਤਰੀਨ ਤਾਲਮੇਲ ਅਤੇ ਸਹਿਯੋਗ ਦੀ ਉਦਾਹਰਣ ਪੇਸ਼ ਕਰਦੇ ਹੋਏ 16 ਦਿਨਾਂ ਤੱਕ ਚੱਲੇ ਇਸ ਆਪ੍ਰੇਸ਼ਨ ਵਿੱਚ ਇੱਕ ਈਰਾਨੀ ਬੋਟ ਨੂੰ ਵੀ ਜ਼ਬਤ ਕੀਤਾ ਗਿਆ।’ 

14 ਤੋਂ 30 ਸਤੰਬਰ ਤੱਕ ਚੱਲੀ ਇਹ ਮੁਹਿੰਮ ਭਾਰਤ ਦੀਆਂ ਸਮੁੰਦਰੀ ਸਰਹੱਦਾਂ ਦੀ ਸੁਰੱਖਿਆ ਵਿੱਚ ਖੁਫੀਆ ਜਾਣਕਾਰੀ ‘ਤੇ ਅਧਾਰਿਤ ਅਤੇ ਵੱਖ-ਵੱਖ ਏਜੰਸੀਆਂ ਦੇ ਦਰਮਿਆਨ ਆਪਸੀ ਤਾਲਮੇਲ ਦੀ ਮਜ਼ਬੂਤੀ ਨੂੰ ਦਰਸਾਉਂਦਾ ਹੈ। 

ਮੋਦੀ ਸਰਕਾਰ ਦੁਆਰਾ ਜਾਰੀ ਕੀਤਾ ਗਿਆ ਡਰੱਗ ਕੰਟਰੋਲ ਦਾ ਵਿਜ਼ਨ ਡੌਕਿਊਮੈਂਟ (2026-2029) ਕਾਨੂੰਨ ਲਾਗੂ ਕਰਨ ਦੀ ਵਿਵਸਥਾ ਨੂੰ ਮਜ਼ਬੂਤ ਕਰਨ, ਡਰੱਗ ਨੈੱਟਵਰਕ ਨੂੰ ਤੋੜਣ ਅਤੇ ਸਾਡੇ ਨੌਜਵਾਨਾਂ ਅਤੇ ਸਮਾਜ ਨੂੰ ਨਸ਼ਿਆਂ ਤੋਂ ਬਚਾਉਣ ਲਈ ਇੱਕ ਵਿਆਪਕ ਰੂਪ-ਰੇਖਾ ਪ੍ਰਦਾਨ ਕਰਦਾ ਹੈ।

ਇੱਕ ਸੁਰੱਖਿਅਤ, ਸਿਹਤਮੰਤ ਅਤੇ ਨਸ਼ਾ-ਮੁਕਤ ਭਾਰਤ ਸਾਡਾ ਸਾਂਝਾ ਰਾਸ਼ਟਰੀ ਸੰਕਲਪ ਹੈ।

****

ਆਰਕੇ/ਆਰਆਰ/ਪੀਆਰ/ਪੀਐੱਸ/ਬਲਜੀਤ ਸਿੰਘ


(Release ID: 2317157) ਵਿਜ਼ੀਟਰ ਕਾਊਂਟਰ : 4