ਸਿੱਖਿਆ ਮੰਤਰਾਲਾ
azadi ka amrit mahotsav

ਕੇਂਦਰੀ ਸਿੱਖਿਆ ਮੰਤਰੀ ਸ਼੍ਰੀ ਪ੍ਰਹਿਲਾਦ ਜੋਸ਼ੀ ਆਈਆਈਐੱਸਸੀ ਬੰਗਲੁਰੂ ਵਿੱਚ ਸੇਵਾ ਫਸਟ ਇਨੋਵੇਸ਼ਨ ਚੈਲੇਂਜ ਦਾ ਉਦਘਾਟਨ ਕਰਨਗੇ


ਇਸ ਪ੍ਰੋਗਰਾਮ ਵਿੱਚ ਪੰਜ ਦੱਖਣੀ ਰਾਜਾਂ ਅਤੇ ਤਿੰਨ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੇ ਨੌਜਵਾਨ ਭਾਗੀਦਾਰ ਸ਼ਾਮਲ ਹੋਣਗੇ

ਇਸ ਪ੍ਰੋਗਰਾਮ ਲਈ ਰਜਿਸਟ੍ਰੇਸ਼ਨ 25 ਸਤੰਬਰ ਤੋਂ 24 ਅਕਤੂਬਰ, 2026 ਤੱਕ ਹੋਵੇਗਾ

Posted On: 24 SEP 2026 4:16PM by PIB Chandigarh

ਕੇਂਦਰੀ ਸਿੱਖਿਆ ਮੰਤਰੀ ਸ਼੍ਰੀ ਪ੍ਰਹਿਲਾਦ ਜੋਸ਼ੀ ਕੱਲ੍ਹ ਬੰਗਲੁਰੂ ਸਥਿਤ ਇੰਡੀਅਨ ਇੰਸਟੀਟਿਊਟ ਆਫ ਸਾਇੰਸ (IISc) ਵਿੱਚ ਸੇਵਾ ਫਸਟ ਇਨੋਵੇਸ਼ਨ ਚੈਲੇਂਜ (SFIC) ਦਾ ਉਦਘਾਟਨ ਕਰਨਗੇ। ਇਸ ਪਹਿਲ ਦਾ ਉਦੇਸ਼ ਨੌਜਵਾਨਾਂ ਨੂੰ ਆਪਣੇ ਭਾਈਚਾਰਿਆਂ ਵਿੱਚ ਮੌਜਦੂ ਸਮੱਸਿਆਵਾਂ ਦੀ ਪਛਾਣ ਕਰਨ ਅਤੇ ਅਜਿਹੇ ਸਮਾਧਾਨ ਵਿਕਸਿਤ ਕਰਨ ਲਈ ਉਤਸ਼ਾਹਿਤ ਕਰਨਾ ਹੈ ਜਿਨ੍ਹਾਂ ਦਾ ਪ੍ਰੀਖਣ, ਸੁਧਾਰ ਅਤੇ ਲਾਗੂਕਰਨ ਕੀਤਾ ਜਾ ਸਕੇ। ਇਸ ਚੁਣੌਤੀ ਵਿੱਚ 5 ਰਾਜ ਕਰਨਾਟਕ, ਤਮਿਲ ਨਾਡੂ, ਕੇਰਲ, ਆਂਧਰ ਪ੍ਰਦੇਸ਼ ਅਤੇ ਤੇਲੰਗਾਨਾ ਅਤੇ 3 ਕੇਂਦਰ ਸ਼ਾਸਿਤ ਪ੍ਰਦੇਸ਼ ਅੰਡੇਮਾਨ ਅਤੇ ਨਿਕੋਬਾਰ ਦ੍ਵੀਪ ਸਮੂਹ, ਲਕਸ਼ਦ੍ਵੀਪ ਅਤੇ ਪੁਡੂਚੇਰੀ ਸ਼ਾਮਲ ਹੋਣਗੇ।

ਇਸ ਪ੍ਰਤੀਯੋਗਿਤਾ ਵਿੱਚ ਸਕੂਲਾਂ, ਉਦਯੋਗਿਕ ਸਿਖਲਾਈ ਸੰਸਥਾਨਾਂ (ITIs), ਪੌਲੀਟੈਕਨਿਕਸ, ਕਾਲਜਾਂ ਅਤੇ ਯੂਨੀਵਰਸਿਟੀਆਂ ਦੇ ਨੌਜਵਾਨ ਭਾਗੀਦਾਰ ਹਿੱਸਾ ਲੈਣਗੇ। ਇਸ ਵਿੱਚ ਭਾਗੀਦਾਰੀ ਦੇ ਤਿੰਨ ਪੱਧਰੀ-ਜੂਨੀਅਰ, ਤਕਨੀਕੀ ਅਤੇ ਓਪਨ ਹਨ। ਇਸ ਵਿੱਚ ਕਲਾਸ 6 ਤੋਂ 12 ਤੱਕ ਦੇ ਸਕੂਲੀ ਵਿਦਿਆਰਥੀ ਜੂਨੀਅਰ ਪੱਧਰ ‘ਤੇ ਹਿੱਸਾ ਲੈ ਸਕਦੇ ਹਨ। ਇਸ ਪੱਧਰ ‘ਤੇ ਵਿਦਿਆਰਥੀ ਸਥਾਨਕ ਸਮੱਸਿਆਵਾਂ ਦੀ ਪਛਾਣ ਕਰ ਸਕਦੇ ਹਨ ਅਤੇ ਸਰਲ ਵਿਵਹਾਰਕ ਸਮਾਧਾਨ ਜਾਂ ਤਰਕਸੰਗਤ ਸੇਵਾ ਅਤੇ ਸ਼ਾਸਨ ਸਬੰਧੀ ਵਿਚਾਰ ਵਿਕਸਿਤ ਕਰ ਸਕਦੇ ਹਨ। ਆਈਟੀਆਈ ਅਤੇ ਪੌਲੀਟੈਕਨਿਕ ਦੇ ਵਿਦਿਆਰਥੀ ਇੰਜੀਨੀਅਰਿੰਗ, ਨਿਰਮਾਣ, ਇਲੈਕਟ੍ਰਿਕ ਅਤੇ ਪ੍ਰਕਿਰਿਆ ਸਮਾਧਾਨਾਂ ‘ਤੇ ਵਿਵਹਾਰਕ ਕਾਰਜਾਂ ‘ਤੇ ਧਿਆਨ ਕੇਂਦ੍ਰਿਤ ਕਰਨਗੇ, ਜਦਕਿ ਗ੍ਰੈਜੂਏਟ, ਪੋਸਟ ਗ੍ਰੈਜੂਏਟ ਅਤੇ ਖੋਜਕਰਤਾਵਾਂ ਨੂੰ ਪ੍ਰੋਟੋਟਾਈਪ ਜਾਂ ਪਾਇਲਟ ਪ੍ਰੋਜੈਕਟ ਪ੍ਰਦਰਸ਼ਿਤ ਕਰਨ ਅਤੇ ਉਨ੍ਹਾਂ ਨੂੰ ਲਾਗੂ ਕਰਨ ਦਾ ਭਰੋਸੇਯੋਗ ਮਾਰਗ ਪੇਸ਼ ਕਰਨ ਦੀ ਇੱਛਾ ਕੀਤੀ ਜਾਵੇਗੀ।

ਇਸ ਪ੍ਰਤੀਯੋਗਿਤਾ ਦੇ ਮੁੱਖ ਪੰਜ ਰਾਸ਼ਟਰੀ ਵਿਸ਼ੇ ਹਨ, ਜਿਨ੍ਹਾਂ ਵਿੱਚ ਸ਼ਾਮਲ ਹਨ : 1) ਸਵੱਛ ਅਤੇ ਟਿਕਾਊ ਭਾਰਤ, 2) ਖੁਸ਼ਹਾਲ ਕਿਸਾਨ, ਸਮ੍ਰਿੱਧ ਭਾਰਤ, 3) ਸਿਹਤਮੰਦ ਅਤੇ ਸਮਾਵੇਸ਼ੀ ਭਾਰਤ, 4) ਸਿੱਖਿਅਤ ਅਤੇ ਕੁਸ਼ਲ ਭਾਰਤ ਤੇ 5) ਸੁਰੱਖਿਅਤ ਭਾਰਤ। ਇਸ ਪ੍ਰਤੀਯੋਗਿਤਾ ਲਈ ਰਜਿਸਟ੍ਰੇਸ਼ਨ 25 ਸਤੰਬਰ ਤੋਂ 24 ਅਕਤੂਬਰ 2026 ਤੱਕ ਹੋਵੇਗਾ। ਇਸ ਦੀ ਸਮਾਪਤੀ ਨੈਸ਼ਨਲ ਫਾਈਨਲ ਦੇ ਨਾਲ ਹੋਵੇਗੀ, ਜੋ ਕਿ 10 ਤੋਂ 17 ਦਸੰਬਰ 2026 ਤੱਕ ਨਵੀਂ ਦਿੱਲੀ ਵਿਖੇ ਆਯੋਜਿਤ ਕੀਤਾ ਜਾਵੇਗਾ।

ਭਾਗੀਦਾਰਾਂ ਨੂੰ ਅਕਾਦਮੀ ਅਤੇ ਉਦਯੋਗ ਜਗਤ ਨਾਲ ਮਾਰਗਦਰਸ਼ਨ, ਲੈਬਸ, ਨਿਰਮਾਣ ਸੁਵਿਧਾਵਾਂ, ਪ੍ਰੀਖਣ ਸਹਾਇਤਾ, ਇਨਕਿਊਬੇਸ਼ਨ, ਸੀਡ ਐਂਡ ਫੰਡਿੰਗ (seed and pilot funding), ਫੀਲਡ-ਟੈਸਟਿੰਗ ਦੇ ਮੌਕੇ ਅਤੇ ਬੌਧਿਕ ਸੰਪਤਾ ਦੀ ਸੁਰੱਖਿਆ ‘ਤੇ ਸਲਾਹ ਪ੍ਰਾਪਤ ਹੋਵੇਗੀ। ਆਸ਼ਾਵਾਦੀ ਸਮਾਧਾਨਾਂ ਨੂੰ ਮੰਤਰਾਲਿਆਂ, ਰਾਜ ਸਰਕਾਰਾਂ, ਸ਼ਹਿਰੀ ਅਤੇ ਰੂਰਲ ਲੋਕਲ ਬੌਡੀਜ਼, ਜਨਤਕ ਖੇਤਰ ਦੇ ਵਿਭਾਗਾਂ ਅਤੇ ਉਦਯੋਗ ਜਗਤ ਨਾਲ ਵੀ ਜੋੜਿਆ ਜਾ ਸਕਦਾ ਹੈ ਤਾਂ ਜੋ ਉਨ੍ਹਾਂ ਨੂੰ ਅਪਣਾਇਆ ਜਾ ਸਕੇ।

ਇਸ ਚੁਣੌਤੀ ਦਾ ਆਯੋਜਨ ਕੇਂਦਰੀ ਸਿੱਖਿਆ ਮੰਤਰਾਲੇ, ਆਲ ਇੰਡੀਆ ਕੌਂਸਲ ਫਾਰ ਟੈਕਨੀਕਲ ਐਜੂਕੇਸ਼ਨ (ਏਆਈਸੀਟੀਈ) ਅਤੇ ਯੂਨੀਵਰਸਿਟੀ ਗ੍ਰਾਂਟ ਕਮਿਸ਼ਨ (ਯੂਜੀਸੀ) ਦੁਆਰਾ ਸਾਂਝੇ ਤੌਰ ‘ਤੇ ਕੀਤਾ ਜਾ ਰਿਹਾ ਹੈ। ਇਸ ਵਿੱਚ ਆਈਆਈਐੱਸਸੀ ਬੰਗਲੁਰੂ ਨੋਡਲ ਸੰਸਥਾਨ ਦੇ ਰੂਪ ਵਿੱਚ ਕੰਮ ਕਰ ਰਿਹਾ ਹੈ। 

ਇਸ ਪਹਿਲ ਦਾ ਉਦੇਸ਼ ਭਾਈਚਾਰਾ ਅਧਾਰਿਤ ਨਵੀਨਤਾ ਦੇ ਸੱਭਿਆਚਾਰ ਨੂੰ ਹੁਲਾਰਾ ਦੇਣਾ ਹੈ, ਜਿਸ ਨਾਲ ਨੌਜਵਾਨ ਲੋਕ ਸਮੱਸਿਆਵਾਂ ਦੀ ਪਛਾਣ ਕਰਨ ਤੋਂ ਲੈ ਕੇ ਸਮਾਧਾਨ ਤਿਆਰ ਕਰਨ ਤੱਕ ਦੀ ਦਿਸ਼ਾ ਵਿੱਚ ਅੱਗੇ ਵਧ ਸਕਣ ਅਤੇ ਵਿਕਸਿਤ ਭਾਰਤ @ 2047 ਦੀ ਕਲਪਨਾ ਵਿੱਚ ਯੋਗਦਾਨ ਦੇ ਸਕਣ।

ਇਸ ਬਾਰੇ ਵਧੇਰੇ ਜਾਣਕਾਰੀ ਲਈ ਕਿਰਪਾ ਕਰਕੇ ਅਧਿਕਾਰਤ ਵੈੱਬਸਾਈਟ https://sevafirst.mic.gov.in/  ‘ਤੇ ਜਾਓ।

****

 

ਆਰਆਰਟੀਐੱਨ/ਏਐੱਮ/ਏਕੇ 


(Release ID: 2314771) ਵਿਜ਼ੀਟਰ ਕਾਊਂਟਰ : 7