ਵਿੱਤ ਮੰਤਰਾਲਾ
ਡੀਆਰਆਈ ਨੇ ਭਾਰਤ ਭਰ ਵਿੱਚ ਸੋਨੇ ਦੀ ਤਸਕਰੀ ਦੇ ਖਿਲਾਫ ਆਪਣੀ ਕਾਰਵਾਈ ਤੇਜ਼ ਕਰਦੇ ਹੋਏ ਲਗਭਗ 62 ਕਰੋੜ ਰੁਪਏ ਦੀ ਕੀਮਤ ਦਾ 41 ਕਿਲੋਗ੍ਰਾਮ ਵਿਦੇਸ਼ੀ ਮੂਲ ਦਾ ਸੋਨਾ ਜ਼ਬਤ ਕੀਤਾ; ਤਿੰਨ ਵਿਦੇਸ਼ੀ ਨਾਗਰਿਕਾਂ ਸਮੇਤ 24 ਲੋਕਾਂ ਨੂੰ ਗ੍ਰਿਫਤਾਰ ਕੀਤਾ
ਅਭਿਆਨਾਂ ਨਾਲ ਹਵਾਈ ਅੱਡਿਆਂ, ਰੇਲ ਮਾਰਗਾਂ ਅਤੇ ਭਾਰਤ-ਬੰਗਲਾਦੇਸ਼ ਸਰਹੱਦ ਰਾਹੀਂ ਚੱਲਣ ਵਾਲੇ ਗੁਪਤ ਅਤੇ ਸੰਗਠਿਤ ਤਸਕਰੀ ਨੈੱਟਵਰਕਾਂ ਦੇ ਗੁੰਝਲਦਾਰ ਤਰੀਕਿਆਂ ਦਾ ਪਰਦਾਫਾਸ਼ ਹੋਇਆ
Posted On:
10 SEP 2026 5:30PM by PIB Chandigarh
ਡਾਇਰੈਕਟੋਰੇਟ ਆਫ਼ ਰੈਵੇਨਿਊ ਇੰਟੈਲੀਜੈਂਸ (ਡੀਆਰਆਈ) ਨੇ ਸੋਨੇ ਦੀ ਸੰਗਠਿਤ ਤਸਕਰੀ 'ਤੇ ਆਪਣੀ ਕਾਰਵਾਈ ਨਿਰੰਤਰ ਜਾਰੀ ਰੱਖਦੇ ਹੋਏ, ਹਾਲ ਹੀ ਦੇ ਦਿਨਾਂ ਵਿੱਚ 6 ਖੁਫੀਆ ਅਭਿਆਨਾਂ ਵਿੱਚ ਲਗਭਗ 41 ਕਿਲੋਗ੍ਰਾਮ ਵਿਦੇਸ਼ੀ ਮੂਲ ਦਾ ਸੋਨਾ ਜ਼ਬਤ ਕੀਤਾ ਹੈ, ਜਿਸਦੀ ਕੁੱਲ ਕੀਮਤ ਲਗਭਗ 62 ਕਰੋੜ ਰੁਪਏ ਹੈ। ਇਨ੍ਹਾਂ ਅਭਿਆਨਾਂ ਵਿੱਚ ਤਿੰਨ ਵਿਦੇਸ਼ੀ ਨਾਗਰਿਕਾਂ ਸਮੇਤ 24 ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਅਤੇ ਹਵਾਈ ਅੱਡਿਆਂ, ਰੇਲ ਮਾਰਗਾਂ ਅਤੇ ਭਾਰਤ-ਬੰਗਲਾਦੇਸ਼ ਸਰਹੱਦ ਰਾਹੀਂ ਕੰਮ ਕਰ ਰਹੇ ਗੁਪਤ ਤਰੀਕਿਆਂ ਅਤੇ ਸੰਗਠਿਤ ਤਸਕਰੀ ਨੈੱਟਵਰਕਾਂ ਦਾ ਪਰਦਾਫਾਸ਼ ਹੋਇਆ ।
ਦਿੱਲੀ ਵਿੱਚ ਇੱਕ ਵੱਡੇ ਅਭਿਆਨ ਵਿੱਚ, ਡੀਆਰਆਈ ਅਧਿਕਾਰੀਆਂ ਨੇ 07.09.2026 ਨੂੰ ਵਿਦੇਸ਼ੀ ਮੂਲ ਦੇ ਸੋਨੇ ਦੀ ਖਰੀਦ ਅਤੇ ਉਸਦੇ ਪਰਿਵਰਤਨ ਵਿੱਚ ਸ਼ਾਮਲ ਇੱਕ ਵਿਅਕਤੀ ਨਾਲ ਜੁੜੇ ਪਰਿਸਰਾਂ 'ਤੇ ਇੱਕੋ ਸਮੇਂ ਤਲਾਸ਼ੀ ਅਭਿਆਨ ਚਲਾਇਆ। ਇੱਕ ਰਿਹਾਇਸ਼ੀ ਕੰਪਲੈਕਸ ਵਿੱਚ ਸੋਨੇ ਨੂੰ ਪਿਘਲਾਉਣ, ਰੋਲਿੰਗ ਅਤੇ ਡਾਈ-ਕਟਿੰਗ ਮਸ਼ੀਨਾਂ ਨਾਲ ਲੈਸ ਇੱਕ ਨਿਰਮਾਣ ਪਲਾਂਟ ਮਿਲਿਆ। 1 ਕਿਲੋਗ੍ਰਾਮ ਭਾਰ ਵਾਲੀਆਂ ਚਾਰ ਵਿਦੇਸ਼ੀ ਮੂਲ ਦੀਆਂ ਸੋਨੇ ਦੀਆਂ ਬਾਰਾਂ ਅਤੇ ਤਸਕਰੀ ਕੀਤੇ ਸੋਨੇ ਦੀਆਂ ਬਾਰਾਂ ਤੋਂ ਬਣੀਆਂ ਲਗਭਗ 6.2 ਕਿਲੋਗ੍ਰਾਮ ਸੋਨੇ ਦੀਆਂ ਚੇਨਾਂ ਬਰਾਮਦ ਕੀਤੀਆਂ ਗਈਆਂ, ਜਿਸ ਨਾਲ ਜ਼ਬਤ ਕੀਤੇ ਗਏ ਸੋਨੇ ਦੀ ਕੁੱਲ ਮਾਤਰਾ ਲਗਭਗ 10.2 ਕਿਲੋਗ੍ਰਾਮ ਹੋ ਗਈ। ਨਿਰਮਾਣ ਪਲਾਂਟ ਦੇ ਮਾਲਕ ਨੂੰ ਗ੍ਰਿਫਤਾਰ ਕਰ ਲਿਆ ਗਿਆ।

ਦਿੱਲੀ ਵਿੱਚ ਜ਼ਬਤ ਕੀਤੀਆਂ ਗਈਆਂ ਵਿਦੇਸ਼ੀ ਮੂਲ ਦੇ ਸੋਨੇ ਦੀਆਂ ਚਾਰ ਬਾਰਾਂ
08.09.2026 ਨੂੰ ਇੱਕ ਵੱਖਰੇ ਅਭਿਆਨ ਵਿੱਚ, ਦਿੱਲੀ ਵਿੱਚ ਡੀਆਰਆਈ ਅਧਿਕਾਰੀਆਂ ਨੇ ਪੰਜਾਬ ਤੋਂ ਆ ਰਹੇ ਇੱਕ ਵਾਹਨ ਨੂੰ ਰੋਕਿਆ ਅਤੇ ਇਸ ਵਿੱਚੋਂ 1.21 ਕਿਲੋਗ੍ਰਾਮ ਸੋਨਾ ਅਤੇ ਲਗਭਗ 43.50 ਲੱਖ ਰੁਪਏ ਮੁੱਲ ਦੀ ਵਿਦੇਸ਼ੀ ਕਰੰਸੀ ਬਰਾਮਦ ਕਰਕੇ ਜ਼ਬਤ ਕੀਤੀ ਗਈ; ਇੱਕ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਗਿਆ।
ਇਸ ਤੋਂ ਪਹਿਲਾਂ, 5-6 ਸਤੰਬਰ, 2026 ਨੂੰ, ਡੀਆਰਆਈ ਨੇ ਸੀਮਾ ਸੁਰੱਖਿਆ ਬਲ (ਬੀਐਸਐਫ) ਦੀ ਸਹਾਇਤਾ ਨਾਲ, ਭਾਰਤ-ਬੰਗਲਾਦੇਸ਼ ਸਰਹੱਦ ਨੇੜੇ ਬੀਓਪੀ ਹਲਦਰਪਾਰਾ ਵਿਖੇ ਇੱਕ ਵਿਅਕਤੀ ਤੋਂ ਲਗਭਗ 11.3 ਕਿਲੋਗ੍ਰਾਮ ਵਜ਼ਨ ਦੇ ਵਿਦੇਸ਼ੀ ਮੂਲ ਦੇ 89 ਸੋਨੇ ਦੀਆਂ ਬਾਰਾਂ ਜ਼ਬਤ ਕੀਤੀਆਂ। ਕਿਉਂਕਿ ਉਹ ਵਿਅਕਤੀ ਵੈਧ ਕਬਜ਼ੇ ਦੇ ਦਸਤਾਵੇਜ਼ ਪੇਸ਼ ਨਹੀਂ ਕਰ ਸਕਿਆ, ਇਸ ਲਈ ਕਸਟਮ ਐਕਟ, 1962 ਦੇ ਤਹਿਤ ਸੋਨਾ ਜ਼ਬਤ ਕਰ ਲਿਆ ਗਿਆ। ਗ੍ਰਿਫਤਾਰ ਵਿਅਕਤੀ ਨੇ ਤਸਕਰੀ ਵਿੱਚ ਸ਼ਾਮਲ ਹੋਣ ਦੀ ਗੱਲ ਕਬੂਲ ਕੀਤੀ ਅਤੇ ਕਸਟਮ ਐਕਟ, 1962 ਦੇ ਸੰਬੰਧਿਤ ਉਪਬੰਧਾਂ ਦੇ ਤਹਿਤ ਉਸਨੂੰ ਗ੍ਰਿਫ਼ਤਾਰ ਕਰ ਲਿਆ ਗਿਆ।
ਭਾਰਤ-ਬੰਗਲਾਦੇਸ਼ ਸਰਹੱਦ 'ਤੇ ਜ਼ਬਤ ਕੀਤਾ ਗਿਆ 11.3 ਕਿਲੋਗ੍ਰਾਮ ਸੋਨਾ


ਹਾਵੜਾ ਰੇਲਵੇ ਸਟੇਸ਼ਨ 'ਤੇ ਜ਼ਬਤ ਕੀਤੀਆਂ ਵਿਦੇਸ਼ੀ ਮੂਲ ਦੇ ਚਾਰ ਵਿਗਾੜੀਆਂ ਹੋਈਆਂ ਸੋਨੇ ਦੀਆਂ ਬਾਰਾਂ
ਪੱਛਮੀ ਬੰਗਾਲ ਵਿੱਚ 3-4 ਅਪ੍ਰੈਲ, 2026 ਨੂੰ ਕੀਤੇ ਗਏ ਇੱਕ ਵੱਖਰੇ ਆਪ੍ਰੇਸ਼ਨ ਵਿੱਚ, ਡੀਆਰਆਈ ਅਧਿਕਾਰੀਆਂ ਨੇ ਹਾਵੜਾ ਰੇਲਵੇ ਸਟੇਸ਼ਨ 'ਤੇ ਇੱਕ ਯਾਤਰੀ ਰੋਕਿਆ ਜੋ ਕਿਸੇ ਦੂਜੇ ਨਾਮ ਨਾਲ ਯਾਤਰਾ ਕਰ ਰਿਹਾ ਸੀ । ਉਸਦੇ ਸਰੀਰ ਵਿੱਚ ਲੁਕੇ ਇੱਕ ਵਿਸ਼ੇਸ਼ ਤੌਰ 'ਤੇ ਡਿਜ਼ਾਈਨ ਕੀਤੇ ਕੱਪੜੇ ਦੇ ਬੈਲਟ ਵਿੱਚੋਂ 4.6 ਕਿਲੋਗ੍ਰਾਮ ਵਜ਼ਨ ਦੀਆਂ ਚਾਰ ਨਕਲੀ ਵਿਦੇਸ਼ੀ ਸੋਨੇ ਦੀਆਂ ਬਾਰਾਂ ਬਰਾਮਦ ਕੀਤੀਆਂ ਗਈਆਂ। ਜਾਂਚ ਵਿੱਚ ਪਤਾ ਲੱਗਾ ਕਿ ਸੋਨੇ ਨੂੰ ਪਿਘਲਾ ਕੇ ਨਕਲੀ ਬਾਰਾਂ ਵਿੱਚ ਬਦਲ ਦਿੱਤਾ ਗਿਆ ਤਾਂ ਜੋ ਇਸਨੂੰ ਮੁੰਬਈ ਭੇਜਿਆ ਜਾ ਸਕੇ । ਯਾਤਰੀ ਅਤੇ ਉਸਦੇ ਸਾਥੀ ਦੋਵਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ।
ਮੁੰਬਈ ਵਿੱਚ, ਡੀਆਰਆਈ ਅਧਿਕਾਰੀਆਂ ਨੇ ਹਵਾਈ ਅੱਡੇ ਦੇ ਕਰਮਚਾਰੀਆਂ ਅਤੇ ਆਵਾਜਾਈ ਯਾਤਰੀਆਂ/ਹੈਂਡਲਰਾਂ ਨਾਲ ਜੁੜੇ ਇੱਕ ਯੋਜਨਾਬੱਧ ਗਿਰੋਹ ਦਾ ਪਰਦਾਫਾਸ਼ ਕੀਤਾ। 9-10 ਸਤੰਬਰ, 2026 ਨੂੰ, ਡੀਆਰਆਈ ਅਧਿਕਾਰੀਆਂ ਨੇ ਹਵਾਈ ਅੱਡੇ ਤੋਂ ਕਾਰ ਵਿੱਚ ਚੁਪਕੇ ਹੀ ਨਿਕਲੇ ਇੱਕ ਕਰਮਚਾਰੀ ਦਾ 50 ਕਿਲੋਮੀਟਰ ਦਾ ਪਿੱਛਾ ਪਕੜਿਆ । ਇਹ ਕਰਮਚਾਰੀ ਹਵਾਈ ਅੱਡੇ ਤੋਂ ਤਸਕਰੀ ਕੀਤੇ ਸੋਨੇ ਨੂੰ ਪ੍ਰਾਪਤ ਕਰਨ ਅਤੇ ਗੁਪਤ ਰੂਪ ਵਿੱਚ ਲਿਜਾਣ ਵਿੱਚ ਸ਼ਾਮਲ ਤਲਾਸ਼ੀ ਲੈਣ 'ਤੇ, ਉਸ ਕੋਲੋਂ ਮੋਮ ਦੇ ਰੂਪ ਵਿੱਚ ਸੋਨੇ ਦੀ ਧੂੜ ਨਾਲ ਭਰੇ ਤਿੰਨ ਕੈਪਸੂਲ ਬਰਾਮਦ ਹੋਏ । ਜਾਂਚ ਤੋਂ ਪਤਾ ਲੱਗਾ ਕਿ ਸੋਨੇ ਦੇ ਕੈਪਸੂਲ ਉਸਨੂੰ ਟ੍ਰਾਂਜਿਟ ਖੇਤਰ ਵਿੱਚ ਇੱਕ ਯਾਤਰੀ ਦੁਆਰਾ ਸੌਂਪੇ ਗਏ ਸਨ ਅਤੇ ਇਸ ਵਿੱਚ ਇੱਕ ਹੋਰ ਏਅਰਪੋਰਟ ਮਹਿਲਾ ਕਰਮਚਾਰੀ ਵੀ ਸ਼ਾਮਲ ਸੀ। ਇੱਕ ਤੇਜ਼ ਕਾਰਵਾਈ ਵਿੱਚ, ਮੁੰਬਈ ਹਵਾਈ ਅੱਡੇ 'ਤੇ ਦੋ ਯਾਤਰੀਆਂ ਨੂੰ ਉਸ ਸਮੇਂ ਪਕੜਿਆ ਗਿਆ ਜਦੋਂ ਉਹ ਹਵਾਈ ਅੱਡੇ ਦੇ ਕਰਮਚਾਰੀਆਂ ਨੂੰ ਪੰਜ ਸੋਨੇ ਦੇ ਕੈਪਸੂਲ ਸੌਂਪ ਰਹੇ ਸਨ। ਇਹ ਯਾਤਰੀ ਮਸਕਟ ਅਤੇ ਦੁਬਈ ਤੋਂ ਤਸਕਰੀ ਕੀਤੇ ਸੋਨੇ ਦੀ ਡਿਲੀਵਰੀ ਕਰਨ ਤੋਂ ਬਾਅਦ ਬੈਂਕਾਕ ਜਾਣ ਲਈ ਆਏ ਸਨ। ਤਸਕਰੀ ਕੀਤੇ ਸੋਨੇ ਨੂੰ ਹਵਾਈ ਅੱਡੇ ਤੋਂ ਗੁਪਤ ਰੂਪ ਵਿੱਚ ਲਿਜਾਣ ਵਿੱਚ ਸ਼ਾਮਲ ਇੱਕ ਮਹਿਲਾ ਏਅਰਲਾਈਨ ਕਰਮਚਾਰੀ ਅਤੇ ਮਾਲ ਪ੍ਰਾਪਤ ਕਰਨ ਵਾਲੇ ਨੂੰ ਵੀ ਗ੍ਰਿਫ਼ਤਾਰ ਕੀਤਾ ਗਿਆ ।
ਕੁੱਲ ਮਿਲਾ ਕੇ 3.47 ਕਿਲੋਗ੍ਰਾਮ ਸ਼ੁੱਧ ਵਜ਼ਨ ਦੇ ਮੋਮ ਦੇ ਰੂਪ ਵਿੱਚ ਸੋਨੇ ਦੀ ਧੂੜ ਨਾਲ ਭਰੇ ਅੱਠ ਕੈਪਸੂਲ ਬਰਾਮਦ ਕਰਕੇ ਜ਼ਬਤ ਕੀਤੇ ਗਏ। ਦੋ ਟ੍ਰਾਂਜਿਟ ਯਾਤਰੀਆਂ, ਦੋ ਹਵਾਈ ਅੱਡੇ ਦੇ ਕਰਮਚਾਰੀਆਂ ਅਤੇ ਇੱਕ ਪ੍ਰਾਪਤਕਰਤਾ ਪੰਜ ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ । ਇਹ ਕਾਰਵਾਈ ਇੱਕ ਵਾਰ ਫਿਰ ਇਸ ਗੱਲ ਨੂੰ ਉਜਾਗਰ ਕਰਦੀ ਹੈ ਕਿ ਸੰਗਠਿਤ ਗਿਰੋਹ ਤਸਕਰੀ ਕੀਤੇ ਸੋਨੇ ਨੂੰ ਗੁਪਤ ਰੂਪ ਵਿੱਚ ਲਿਜਾਣ ਲਈ ਟ੍ਰਾਂਜਿਟ ਮਾਰਗ ਅਤੇ ਹਵਾਈ ਅੱਡੇ ਦੇ ਕਰਮਚਾਰੀਆਂ ਦੀ ਲਗਾਤਾਰ ਵਰਤੋਂ ਕਰ ਰਹੇ ਹਨ ।

ਮੁੰਬਈ ਵਿੱਚ ਜ਼ਬਤ ਕੀਤੇ ਗਏ ਸੋਨੇ ਦੇ ਪੇਸਟ ਨਾਲ ਭਰੇ ਅੱਠ ਕੈਪਸੂਲ
ਇਸ ਤੋਂ ਪਹਿਲਾਂ, 31 ਅਗਸਤ, 2026 ਅਤੇ 6 ਸਤੰਬਰ, 2026 ਨੂੰ ਦੋ ਵੱਖ-ਵੱਖ ਕਾਰਵਾਈਆਂ ਵਿੱਚ, ਡੀਆਰਆਈ ਅਧਿਕਾਰੀਆਂ ਨੇ ਕੋਲਕਾਤਾ ਤੋਂ ਮੁੰਬਈ ਜਾ ਰਹੀ ਰੇਲਗੱਡੀ ਵਿੱਚ ਯਾਤਰਾ ਕਰ ਰਹੇ ਇੱਕ ਯਾਤਰੀ ਤੋਂ 1.6 ਕਿਲੋਗ੍ਰਾਮ ਵਿਦੇਸ਼ੀ ਮੂਲ ਦਾ ਸੋਨਾ ਜ਼ਬਤ ਕੀਤਾ ਸੀ, ਜਿਸ ਤੋਂ ਬਾਅਦ ਉਸਨੂੰ ਗ੍ਰਿਫਤਾਰ ਕੀਤਾ ਗਿਆ ਸੀ। ਦੂਜੇ ਅਭਿਆਨ ਵਿੱਚ, ਹਾਂਗਕਾਂਗ ਤੋਂ ਆਯਾਤ ਕੀਤੀ ਗਈ ਇੱਕ ਟ੍ਰੈਡਮਿਲ ਦੀ ਮੋਟਰ ਤੋਂ ਲਗਭਗ 700 ਗ੍ਰਾਮ ਵਜ਼ਨ ਵਾਲੀ ਇੱਕ ਚਾਪਾਕਾਰ 24-ਕੈਰੇਟ ਸੋਨੇ ਦੀ ਬਾਰ ਬਰਾਮਦ ਕੀਤੀ ਗਈ। ਮੁੰਬਈ, ਚੇਨਈ, ਤਿਰੂਵੱਲੂਰ ਅਤੇ ਚੇਂਗਲਪੱਟੂ ਵਿਖੇ ਕੀਤੀ ਗਈ ਤਲਾਸ਼ੀ ਦੇ ਨਤੀਜੇ ਵਜੋਂ ਹੋਰ ਹਿੱਸਿਆਂ ਅਤੇ ਲੁਕਾਉਣ ਲਈ ਵਰਤੇ ਗਏ ਔਜ਼ਾਰ ਬਰਾਮਦ ਕੀਤੇ ਗਏ। । ਇੱਕ ਚੀਨੀ ਨਾਗਰਿਕ ਸਮੇਤ ਦੋ ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਸੀ।

ਮੁੰਬਈ ਵਿੱਚ ਇੱਕ ਟ੍ਰੈਡਮਿਲ ਮੋਟਰ ਤੋਂ ਬਰਾਮਦ ਕੀਤਾ ਗਿਆ ਸੋਨਾ
8-9 ਸਤੰਬਰ, 2026 ਨੂੰ, ਡੀਆਰਆਈ ਨੇ ਉੱਤਰ ਪ੍ਰਦੇਸ਼ ਵਿੱਚ ਚੰਦੌਲੀ ਪੁਲਿਸ ਨਾਲ ਤਾਲਮੇਲ ਕਰਕੇ, ਇੱਕ ਕਾਰ ਦੇ ਗਿਅਰਬਾਕਸ ਦੇ ਹੇਠਾਂ ਇੱਕ ਡੱਬੇ ਵਿੱਚ ਲੁਕੋਈਆਂ ਗਈਆਂ 22 ਵਿਦੇਸ਼ੀ ਮੂਲ ਦੇ ਸੋਨੇ ਦੀਆਂ ਬਾਰਾਂ ਦੀ ਬਰਾਮਦਗੀ ਦੀ ਕਾਰਵਾਈ ਅਪਣੇ ਹੱਥ ਵਿੱਚ ਲਈ। ਕਾਰ ਵਿੱਚ ਸਵਾਰ ਵਿਅਕਤੀ ਬਰਾਮਦ ਕੀਤੇ ਗਏ ਸੋਨੇ ਦੇ ਆਪਣੇ ਜਾਇਜ਼ ਕਬਜ਼ੇ ਦਾ ਸਮਰਥਨ ਕਰਨ ਲਈ ਕੋਈ ਦਸਤਾਵੇਜ਼ ਪੇਸ਼ ਨਹੀਂ ਕਰ ਸਕੇ । ਮੁੱਢਲੀ ਜਾਂਚ ਤੋਂ ਪਤਾ ਲੱਗਾ ਹੈ ਕਿ ਬਰਾਮਦ ਕੀਤਾ ਗਿਆ ਸੋਨਾ ਬੰਗਲਾਦੇਸ਼ ਤੋਂ ਤਸਕਰੀ ਕਰਕੇ ਲਿਆਂਦਾ ਗਿਆ ਸੀ। ਇਸ ਤੋਂ ਬਾਅਦ, ਲਗਭਗ 2.56 ਕਿਲੋਗ੍ਰਾਮ ਬਰਾਮਦ ਸੋਨਾ ਜ਼ਬਤ ਕਰ ਲਿਆ ਗਿਆ ਅਤੇ ਡੀਆਰਆਈ ਦੁਆਰਾ ਕਸਟਮ ਐਕਟ, 1962 ਦੇ ਉਪਬੰਧਾਂ ਤਹਿਤ ਦੋਵਾਂ ਵਿਅਕਤੀਆਂ ਨੂੰ ਗ੍ਰਿਫਤਾਰ ਕਰ ਲਿਆ ਗਿਆ।

ਵਾਰਾਣਸੀ ਸਥਿਤ ਡੀਆਰਆਈ ਵੱਲੋਂ ਜ਼ਬਤ ਕੀਤੀਆਂ ਗਈਆਂ 22 ਸੋਨੇ ਦੀਆਂ ਬਾਰਾਂ
8-9.09.26 ਨੂੰ, ਬੰਗਲੁਰੂ ਦੇ ਕੈਂਪੇਗੌੜਾ ਅੰਤਰਰਾਸ਼ਟਰੀ ਹਵਾਈ ਅੱਡੇ ਦੇ ਘਰੇਲੂ ਆਗਮਨ ਖੇਤਰ ਵਿੱਚ, ਡੀਆਰਆਈ ਅਧਿਕਾਰੀਆਂ ਨੇ ਇੱਕ ਯਾਤਰੀ ਨੂੰ ਰੋਕਿਆ ਜੋ ਜਾਅਲੀ ਪਛਾਣ ਦਾ ਇਸਤੇਮਾਲ ਕਰ ਰਿਹਾ ਸੀ । ਉਸ 'ਤੇ ਇੱਕ ਜਹਾਜ਼ ਦੇ ਅੰਦਰ ਲੁਕਾਏ ਗਏ ਤਸਕਰੀ ਕੀਤੇ ਸੋਨੇ ਨੂੰ ਨਿਕਾਲਣ ਦਾ ਸ਼ੱਕ ਸੀ। ਜਾਂਚ ਕਰਨ 'ਤੇ, ਉਸਦੇ ਸਾਮਾਨ ਵਿੱਚੋਂ ਲਗਭਗ 1 ਕਿਲੋਗ੍ਰਾਮ ਭਾਰ ਦੀਆਂ ਪੰਜ ਸੋਨੇ ਦੀਆਂ ਬਾਰਾਂ ਬਰਾਮਦ ਕੀਤੀਆਂ ਗਈਆਂ। ਉਸ ਯਾਤਰੀ ਨੂੰ ਗ੍ਰਿਫਤਾਰ ਕਰ ਲਿਆ ਗਿਆ।
30 ਅਗਸਤ/1 ਸਤੰਬਰ 2026 ਨੂੰ ਚੇਨਈ ਅੰਤਰਰਾਸ਼ਟਰੀ ਹਵਾਈ ਅੱਡੇ 'ਤੇ, ਡੀਆਰਆਈ ਦੇ ਅਧਿਕਾਰੀਆਂ ਨੇ ਖਾਸ ਖੁਫੀਆ ਜਾਣਕਾਰੀ ਦੇ ਆਧਾਰ 'ਤੇ ਸ੍ਰੀਲੰਕਾ ਤੋਂ ਵੱਖ-ਵੱਖ ਉਡਾਣਾਂ ਰਾਹੀਂ ਆਉਣ ਵਾਲੇ ਦੋ ਯਾਤਰੀਆਂ ਨੂੰ ਰੋਕਿਆ। ਗੁਦੇ (rectum) ਵਿੱਚ ਲੁਕਾ ਕੇ ਰੱਖੇ ਗਏ ਸੋਨੇ ਦੇ ਪੇਸਟ ਵਾਲੇ ਅੱਠ ਕੈਪਸੂਲ ਬਰਾਮਦ ਕੀਤੇ ਗਏ; ਇਨ੍ਹਾਂ ਵਿੱਚੋਂ 2.5 ਕਿਲੋਗ੍ਰਾਮ 24-ਕੈਰੇਟ ਸੋਨਾ ਪ੍ਰਾਪਤ ਹੋਇਆ। ਜਾਂਚ ਦੌਰਾਨ ਹਵਾਈ ਅੱਡੇ ਦੇ ਕਰਮਚਾਰੀਆਂ ਦੀ ਮਿਲੀਭੁਗਤ ਦਾ ਖੁਲਾਸਾ ਹੋਇਆ । ਇਸ ਮਾਮਲੇ ਵਿੱਚ ਦੋ ਵਿਦੇਸ਼ੀ ਯਾਤਰੀਆਂ ਸਮੇਤ ਕੁੱਲ ਛੇ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ।

ਚੇਨਈ ਵਿੱਚ ਜ਼ਬਤ ਕੀਤੇ ਗਏ 8 ਕੈਪਸੂਲ
1-2 ਸਤੰਬਰ, 2026 ਨੂੰ ਕਾਲੀਕਟ ਵਿੱਚ ਦੋ ਵੱਖ-ਵੱਖ ਅਭਿਆਨਾਂ ਵਿੱਚ, ਡੀਆਰਆਈ ਅਧਿਕਾਰੀਆਂ ਨੇ 1.7 ਕਿਲੋਗ੍ਰਾਮ ਸੋਨਾ ਜ਼ਬਤ ਕੀਤਾ। ਇੱਕ ਮਾਮਲੇ ਵਿੱਚ, ਕਾਲੀਕਟ ਅੰਤਰਰਾਸ਼ਟਰੀ ਹਵਾਈ ਅੱਡੇ 'ਤੇ ਇੱਕ ਯਾਤਰੀ ਦੀ ਨਵਜੰਮੀ ਧੀ ਦੇ ਡਾਇਪਰ ਦੇ ਅੰਦਰ ਲੁਕੇ ਹੋਏ ਦੋ ਕੈਪਸੂਲਾਂ ਅਤੇ ਇੱਕ ਪੈਕੇਟ ਵਿੱਚ ਰੱਖੇ ਸੋਨੇ ਦੇ ਮਿਸ਼ਰਣ ਵਿੱਚੋਂ 770 ਗ੍ਰਾਮ ਸੋਨਾ ਬਰਾਮਦ ਕੀਤਾ ਗਿਆ । ਦੂਜੇ ਮਾਮਲੇ ਵਿੱਚ, ਦੁਬਈ ਤੋਂ ਆਉਣ ਵਾਲੇ ਇੱਕ ਯਾਤਰੀ ਦੇ ਚੈੱਕ-ਇਨ ਬੈਗੇਜ ਵਿੱਚ ਰੱਖੀ ਗਈ ਇੱਕ ਕੌਫੀ ਮਸ਼ੀਨ ਦੀ ਭਾਰੀ ਧਾਤ ਦੀ ਰਿੰਗ ਵਿੱਚੋਂ ਲਗਭਗ 1 ਕਿਲੋਗ੍ਰਾਮ 24-ਕੈਰੇਟ ਸੋਨੇ ਦਾ ਟੁਕੜਾ ਬਰਾਮਦ ਕੀਤਾ ਗਿਆ। ਦੋ ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ।

ਕਾਲੀਕਟ ਵਿੱਚ ਇੱਕ ਕੌਫੀ ਮਸ਼ੀਨ ਵਿੱਚ ਲੁਕੋਇਆ ਸੋਨਾ
ਡੀਆਰਆਈ ਦੀਆਂ ਖੁਫੀਆ ਜਾਣਕਾਰੀ ‘ਤੇ ਅਧਾਰਿਤ ਅਤੇ ਠੋਸ ਲਾਗੂ ਕਰਨ ਵਾਲੀਆਂ ਕਾਰਵਾਈਆਂ ਨੇ ਤਸਕਰੀ ਲੜੀ ਦੇ ਕਈ ਪੜਾਵਾਂ 'ਤੇ ਸੰਗਠਿਤ ਸੋਨੇ ਦੀ ਤਸਕਰੀ ਦੇ ਨੈੱਟਵਰਕਾਂ ਵਿੱਚ ਵਿਘਨ ਪਾ (disrupt) ਰਹੀਆਂ ਹਨ ਅਤੇ ਦੇਸ਼ ਵਿੱਚ ਕੀਮਤੀ ਧਾਤਾਂ ਦੀ ਗੈਰ-ਕਾਨੂੰਨੀ ਆਵਾਜਾਈ ਨੂੰ ਰੋਕ ਰਹੀਆਂ ਹਨ।
****
ਐੱਸਆਰ/ਕੇਐੱਮਐੱਨ /ਏਕੇ
(Release ID: 2310480)
ਵਿਜ਼ੀਟਰ ਕਾਊਂਟਰ : 28