ਗ੍ਰਹਿ ਮੰਤਰਾਲਾ
ਹਿੰਦੀ ਦਿਵਸ 2026 ‘ਤੇ ਕੇਂਦਰੀ ਗ੍ਰਹਿ ਅਤੇ ਸਹਿਕਾਰਤਾ ਮੰਤਰੀ ਸ਼੍ਰੀ ਅਮਿਤ ਸ਼ਾਹ ਜੀ ਦਾ ਸੰਦੇਸ਼
Posted On:
14 SEP 2026 12:54PM by PIB Chandigarh
ਪਿਆਰੇ ਦੇਸ਼ਵਾਸੀਓ,
ਹਿੰਦੀ ਦਿਵਸ ਦੇ ਮੌਕੇ 'ਤੇ ਆਪ ਸਭ ਨੂੰ ਦਿਲੋਂ ਸ਼ੁਭਕਾਮਨਾਵਾਂ!
ਸਾਡਾ ਦੇਸ਼ ਭਾਸ਼ਾਈ ਵਿਭਿੰਨਤਾ ਅਤੇ ਸੱਭਿਆਚਾਰਕ ਸਮ੍ਰਿੱਧੀ ਦੀ ਅਨੁਪਮ ਧਰਤੀ ਹੈ। ਸਾਰੇ ਲੋਕ ਕਹਿੰਦੇ ਹਨ ਕਿ ਸਾਡੀਆਂ ਭਾਸ਼ਾਵਾਂ ਵੱਖ-ਵੱਖ ਹਨ ਉਹ ਸਾਡੀ ਕਮੀ ਹੈ, ਪਰ ਮੈਂ ਮੰਨਦਾ ਹਾਂ ਕਿ ਸਾਡੀ ਸਭ ਤੋਂ ਵੱਡੀ ਤਾਕਤ ਇੰਨ੍ਹੀਆਂ ਸਾਰੀਆਂ ਭਾਸ਼ਾਵਾਂ ਹੋਣਾ ਹੈ। ਆਪਣੇ ਨਾਲ ਹਰ ਭਾਸ਼ਾ ਇੱਕ ਇਤਿਹਾਸ, ਲੋਕ-ਪਰੰਪਰਾਵਾਂ ਅਤੇ ਜੀਵਨ ਦ੍ਰਿਸ਼ਟੀ ਨੂੰ ਲੈ ਕੇ ਚੱਲਦੀ, ਜੋ ਸਾਡੀ ਨਵੀਂ ਪੀੜ੍ਹੀ ਦੇ ਸੰਸਕਾਰ ਨੂੰ ਵੀ ਅੱਗੇ ਵਧਾਉਂਦੀ ਹੈ। ਇਹ ਭਾਸ਼ਾਈ ਬਹੁਲਤਾ ਭਾਰਤ ਦੀ 'ਵਿਭਿੰਨਤਾ ਵਿੱਚ ਏਕਤਾ' ਦੀ ਭਾਵਨਾ ਨੂੰ ਸਸ਼ਕਤ ਬਣਾਉਂਦੀ ਹੈ। ਭਾਸ਼ਾ ਸਿਰਫ਼ ਸੰਚਾਰ ਦਾ ਸਾਧਨ ਨਹੀਂ ਹੁੰਦੀ। ਉਹ ਕਿਸੇ ਵੀ ਸਮਾਜ ਦੀ ਮੈਮੋਰੀ ਵਿੱਚ ਹੁੰਦਾ ਹੈ, ਉਨ੍ਹਾਂ ਦਾ ਆਤਮ-ਗਿਆਨ ਹੁੰਦੀ ਹੈ।
ਹਿੰਦੀ ਨੇ ਇਸ ਵਿਭਿੰਨਤਾ ਦੇ ਵਿਚਕਾਰ ਸੰਵਾਦ, ਸੰਪਰਕ ਅਤੇ ਤਾਲਮੇਲ ਦੀ ਭਾਸ਼ਾ ਵਜੋਂ ਦੇਸ਼ ਦੇ ਵਿਭਿੰਨ ਵਰਗਾਂ ਅਤੇ ਭਾਈਚਾਰਿਆਂ ਨੂੰ ਜੋੜਨ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਈ ਹੈ। ਹਿੰਦੀ ਦਾ ਵਿਕਾਸ ਵੀ ਉਦੋਂ ਹੀ ਸਾਰਥਕ ਹੈ, ਜਦੋਂ ਉਹ ਸਾਰੀਆਂ ਭਾਰਤੀ ਭਾਸ਼ਾਵਾਂ ਦੇ ਮਾਣ-ਸਮਾਨ, ਸੰਭਾਲ ਅਤੇ ਸੰਸ਼ੋਧਨ ਨਾਲ ਅੱਗੇ ਵੱਧੇ। ਹਿੰਦੀ ਕਿਸੇ ਭਾਸ਼ਾ ਦਾ ਮੁਕਾਬਲਾ ਨਹੀਂ ਕਰਦੀ, ਸਗੋਂ ਭਾਰਤੀ ਭਾਸ਼ਾਵਾਂ ਵਿੱਚ ਸੁਹਿਰਦ ਸੰਵਾਦ ਅਤੇ ਰਾਸ਼ਟਰੀ ਏਕਤਾ ਦੀ ਇੱਕ ਮਹੱਤਵਪੂਰਨ ਕੜੀ ਹੈ। ਇਸ ਸੱਚ ਦਾ ਸਭ ਤੋਂ ਸੁੰਦਰ ਪ੍ਰਮਾਣ ਸਾਡਾ ਆਪਣਾ ਇਤਿਹਾਸ ਹੈ। ਸਵਾਮੀ ਦਯਾਨੰਦ ਸਰਸਵਤੀ ਜੀ ਦੀ ਮਾਂ-ਬੋਲੀ ਗੁਜਰਾਤੀ ਸੀ, ਫਿਰ ਵੀ ਉਨ੍ਹਾਂ ਨੇ 'ਸਤਿਆਰਥ ਪ੍ਰਕਾਸ਼' ਹਿੰਦੀ ਵਿੱਚ ਲਿਖਿਆ।
ਮਹਾਤਮਾ ਗਾਂਧੀ ਨੇ 1918 ਵਿੱਚ ਮਦਰਾਸ ਵਿਖੇ 'ਦੱਖਣ ਭਾਰਤ ਹਿੰਦੀ ਪ੍ਰਚਾਰ ਸਭਾ' ਦੀ ਸਥਾਪਨਾ ਕੀਤੀ। ਨੇਤਾਜੀ ਸੁਭਾਸ਼ ਚੰਦਰ ਬੋਸ ਬੰਗਾਲੀ ਭਾਸ਼ੀ ਸਨ, ਪਰ ਉਨ੍ਹਾਂ ਨੇ 'ਆਜ਼ਾਦ ਹਿੰਦ ਫੌਜ' ਦੀ ਸੰਪਰਕ ਭਾਸ਼ਾ ਹਿੰਦੀ ਨੂੰ ਬਣਾਇਆ ਅਤੇ ਦੇਸ਼ ਨੂੰ 'ਜੈ ਹਿੰਦ' ਦਾ ਨਾਅਰਾ ਦਿੱਤਾ। ਯਾਨੀ ਹਿੰਦੀ ਨੂੰ ਸਾਰੇ ਲੋਕਾਂ ਨੇ ਜਨ-ਸੰਵਾਦ ਦੀ ਭਾਸ਼ਾ ਬਣਾਉਣ ਵਿੱਚ ਸਭ ਤੋਂ ਵੱਡਾ ਯੋਗਦਾਨ ਦਿੱਤਾ ਹੈ। ਉਨ੍ਹਾਂ ਮਹਾਨ ਸ਼ਖਸੀਅਤਾਂ ਦਾ ਬਹੁਤ ਵੱਡਾ ਯੋਗਦਾਨ ਸਾਡੇ ਸਾਰਿਆਂ ਲਈ ਪ੍ਰੇਰਣਾ ਦਾ ਸਰੋਤ ਹੈ, ਜਿਨ੍ਹਾਂ ਦੀ ਆਪਣੀ ਮਾਂ-ਬੋਲੀ ਹਿੰਦੀ ਕਦੇ ਨਹੀਂ ਸੀ।
ਮੇਰੀ ਆਪਣੀ ਮਾਂ-ਬੋਲੀ ਵੀ ਗੁਜਰਾਤੀ ਹੈ, ਪਰ ਜਦੋਂ ਮੈਂ ਦੇਸ਼ ਦੇ ਕਿਸੇ ਵੀ ਕੋਨੇ ਵਿੱਚ ਜਾਂਦਾ ਹਾਂ, ਤਾਂ ਜੋ ਭਾਸ਼ਾ ਮੈਨੂੰ ਉੱਥੇ ਦੇ ਆਮ ਲੋਕਾਂ ਨਾਲ ਸਿੱਧੇ ਜੋੜਦੀ ਹੈ, ਉਹ ਹਿੰਦੀ ਹੈ। ਹਿੰਦੀ ਦੀ ਯਾਤਰਾ ਨੂੰ ਦੇਖਿਏ, ਤਾਂ ਉਸ ਵਿੱਚ ਪੂਰੇ ਭਾਰਤ ਦੀ ਯਾਤਰਾ ਦਿਖਾਈ ਦਿੰਦੀ ਹੈ। ਆਦਿਕਾਲ ਵਿੱਚ ਵਿਦਿਆਪਤੀ ਦੀ 'ਪਦਾਵਲੀ', 'ਪ੍ਰਿਥਵੀਰਾਜ ਰਾਸੋ' ਦੀਆਂ ਬਹਾਦਰੀ ਭਰੀਆਂ ਗਾਥਾਵਾਂ, ਫਿਰ ਭਗਤੀ ਕਾਲ ਦਾ ਉਹ ਸ਼ਾਨਦਾਰ ਯੁੱਗ - ਜਦੋਂ ਤੁਲਸੀਦਾਸ ਜੀ ਨੇ ਰਾਮਕਥਾ ਨੂੰ ਘਰ-ਘਰ ਪਹੁੰਚਾਇਆ ਅਤੇ ਸੂਰਦਾਸ ਜੀ ਨੇ ਵਾਤਸਲਯ ਨੂੰ ਆਵਾਜ਼ ਦਿੱਤੀ।
ਆਜ਼ਾਦੀ ਅੰਦੋਲਨ ਦੌਰਾਨ ਸਵਰਾਜ, ਸਵਦੇਸ਼ੀ ਅਤੇ ਸਵਭਾਸ਼ਾ ਦੇ ਵਿਚਾਰਾਂ ਨੇ ਰਾਸ਼ਟਰੀ ਚੇਤਨਾ ਨੂੰ ਨਵੀਂ ਊਰਜਾ ਦਿੱਤੀ ਅਤੇ ਸਾਡੇ ਸੁਤੰਤਰਤਾ ਸੈਨਾਨੀਆਂ ਨੇ ਵੀ ਅਨੁਭਵ ਕੀਤਾ ਸੀ ਕਿ ਸਵੈ-ਭਾਸ਼ਾ ਅਤੇ ਸਵੈ-ਮਾਣ ਤੋਂ ਬਿਨਾ ਸਵਰਾਜ ਦਾ ਸੰਕਲਪ ਅਧੂਰਾ ਹੀ ਹੁੰਦਾ ਹੈ ਅਤੇ ਆਜ਼ਾਦੀ ਤੋਂ ਬਾਅਦ ਭਾਰਤੀ ਭਾਸ਼ਾਵਾਂ ਹੀ ਰਾਸ਼ਟਰ-ਨਿਰਮਾਣ ਦਾ, ਪ੍ਰਸ਼ਾਸਨ ਦਾ ਅਤੇ ਜਨਤਕ ਵਿਕਾਸ ਪਹੁੰਚਾਉਣ ਦਾ ਰਾਹ ਬਣਿਆ। ਹਿੰਦੀ ਸਮੇਤ ਸਾਰਿਆਂ ਭਾਰਤੀ ਭਾਸ਼ਾਵਾਂ ਨੇ ਜਨ-ਜਾਗਰਣ, ਰਾਸ਼ਟਰੀ ਏਕਤਾ ਅਤੇ ਸੁਤੰਤਰਤਾ ਦੇ ਵਿਚਾਰ ਨੂੰ ਆਮ ਲੋਕਾਂ ਤੱਕ ਪਹੁੰਚਾਉਣ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਈ। ਇਸੇ ਵਿਰਾਸਤ ਨਾਲ ਸੰਵਿਧਾਨ ਸਭਾ ਨੇ 14 ਸਤੰਬਰ, 1949 ਨੂੰ ਹਿੰਦੀ ਨੂੰ ਭਾਰਤੀ ਸੰਘ ਦੀ ਰਾਜਭਾਸ਼ਾ ਵਜੋਂ ਸਵੀਕਾਰ ਕੀਤਾ। ਪਰ ਆਜ਼ਾਦੀ ਤੋਂ ਬਾਅਦ ਇੱਕ ਵਿਰੋਧਾਭਾਸ ਸਾਹਮਣੇ ਆਇਆ। ਰਾਜਨੀਤਕ ਆਜ਼ਾਦੀ ਤਾਂ ਮਿਲੀ,ਪਰ ਸਵੈ-ਭਾਸ਼ਾ, ਸੱਭਿਆਚਾਰ ਅਤੇ ਸਵੈ-ਮਾਣ ਦੇ ਮੁੱਦਿਆਂ ਨੂੰ ਹਾਸ਼ੀਏ 'ਤੇ ਧੱਕ ਦਿੱਤਾ ਗਿਆ।
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਲਾਲ ਕਿਲ੍ਹੇ ਤੋਂ ਬਸਤੀਵਾਦੀ ਮਾਨਸਿਕਤਾ ਤੋਂ ਮੁਕਤੀ ਦਾ ਸੱਦਾ ਦਿੱਤਾ ਅਤੇ ਇਸ ਮੁਕਤੀ ਵਿੱਚ ਭਾਸ਼ਾ ਦੀ ਅਹਿਮ ਭੂਮਿਕਾ ਕੇਂਦ੍ਰਿਤ ਹੈ। ਰਾਜਪਥ ਦਾ ਕਰਤਵਯ ਪਥ ਬਣਨਾ ਸਿਰਫ ਨਾਮਕਰਣ ਨਹੀਂ ਸੀ। ਅੰਗਰੇਜ਼ਾਂ ਦੇ ਬਣਾਏ ਢੰਡ-ਅਧਾਰਿਤ ਕਾਨੂੰਨਾਂ ਦੀ ਥਾਂ ਜਨ-ਕੇਂਦ੍ਰਿਤ ਤਿੰਨ ਕਾਨੂੰਨ ਬਣਾਏ- ਭਾਰਤੀਯ ਨਯਾਯ ਸੰਹਿਤਾ, ਭਾਰਤੀਯ ਨਾਗਰਿਕ ਸੁਰਕਸ਼ਾ ਸੰਹਿਤਾ ਅਤੇ ਭਾਰਤੀਯ ਸਾਕਸ਼ਯ ਅਧਿਨਿਯਮ—ਇਹ ਸਿਰਫ਼ ਸ਼ਬਦਾਂ ਦੀ ਤਬਦੀਲੀ ਨਹੀਂ ਸੀ। ਇਹ ਆਤਮਗੌਰਵ ਦੀ ਮੁੜ ਸਥਾਪਨਾ ਹੈ।
ਅੱਜ, ਨਵੀਂ ਰਾਸ਼ਟਰੀ ਸਿੱਖਿਆ ਨੀਤੀ ਮਾਂ-ਬੋਲੀ ਨੂੰ ਸਿੱਖਿਆ ਦੇ ਕੇਂਦਰ ਵਿੱਚ ਰੱਖਦੀ ਹੈ। ਇੰਜੀਨੀਅਰਿੰਗ ਅਤੇ ਮੈਡੀਕਲ ਦੀ ਪੜ੍ਹਾਈ ਭਾਰਤੀ ਭਾਸ਼ਾਵਾਂ ਵਿੱਚ ਹੋ ਰਹੀ ਹੈ। ਮੁਕਾਬਲੇ ਦੀਆਂ ਪ੍ਰੀਖਿਆਵਾਂ ਕਈ ਭਾਰਤੀ ਭਾਸ਼ਾਵਾਂ ਵਿੱਚ ਹੋ ਰਹੀਆਂ ਹਨ।
ਇਸ 80ਵੇਂ ਸੁਤੰਤਰਤਾ ਦਿਵਸ 'ਤੇ, ਪ੍ਰਧਾਨ ਮੰਤਰੀ ਜੀ ਨੇ ਲਾਲ ਕਿਲ੍ਹੇ ਤੋਂ 'ਵਿਕਸਿਤ ਭਾਰਤ' ਲਈ 'ਸਪਤਧਾਰਾ ਔਫ ਸ਼ਕਤੀ’ ਦਾ ਸੱਦਾ ਦਿੱਤਾ। ਇਸ ਦੀ ਸਤਵੀਂ ਧਾਰਾ ਹੈ- ਭਾਰਤ ਦਾ ਸਾਫਟ ਪਾਵਰ। ਕਿਸੇ ਵੀ ਰਾਸ਼ਟਰ ਦੇ ਸਾਫਟ ਪਾਵਰ ਦਾ ਸਭ ਤੋਂ ਵੱਡਾ ਮਾਧਿਅਮ ਉਸ ਦੀ ਭਾਸ਼ਾ ਹੀ ਹੁੰਦੀ ਹੈ। ਯੋਗ, ਆਯੁਰਵੇਦ, ਸਾਹਿਤ, ਸਿਨੇਮਾ, ਸਾਡੀ ਸੱਭਿਆਚਾਰਕ ਸ਼ਕਤੀ-ਇਹ ਸਭ ਦੁਨੀਆ ਤੱਕ ਸਾਡੀਆਂ ਭਾਸ਼ਾਵਾਂ ਰਾਹੀਂ ਹੀ ਪਹੁੰਚਦਾ ਹੈ।
ਇੱਕ ਖਦਸ਼ਾ ਸੀ ਕਿ ਤਕਨਾਲੋਜੀ ਦੇ ਯੁੱਗ ਵਿੱਚ ਭਾਰਤੀ ਭਾਸ਼ਾਵਾਂ ਕਿਤੇ ਪਿੱਛੇ ਤਾਂ ਨਹੀਂ ਜਾਣਗੀਆਂ, ਪਰ ਮੋਦੀ ਸਰਕਾਰ ਵਿੱਚ ਹਿੰਦੀ ਸਮੇਤ ਸਾਰੀਆਂ ਭਾਸ਼ਾਵਾਂ ਤਕਨੀਕੀ ਵਿਕਾਸ ਦਾ ਸੁਨਹਿਰਾ ਦੌਰ ਦੇਖ ਰਹੀਆਂ ਹਨ।
ਰਾਜ ਭਾਸ਼ਾ ਵਿਭਾਗ ਦੁਆਰਾ ਵਿਕਸਿਤ ਆਰਟੀਫਿਸ਼ੀਅਲ ਇੰਟੈਲੀਜੈਂਸ-ਅਧਾਰਿਤ 'ਭਾਰਤੀ' (Bharati) ਟੂਲ ਅੱਜ ਭਾਰਤੀ ਭਾਸ਼ਾਵਾਂ ਵਿਚਕਾਰ ਸੰਵਾਦ ਨੂੰ ਸੁਖਾਲਾ ਬਣਾ ਰਿਹਾ ਹੈ। 8.27 ਲੱਖ ਤੋਂ ਵੱਧ ਐਂਟਰੀਆਂ ਵਾਲਾ 'ਹਿੰਦੀ ਸ਼ਬਦ ਸਿੰਧੂ' ਡਿਜੀਟਲ ਸ਼ਬਦਕੋਸ਼ ਗਿਆਨ-ਸਾਂਝਾਕਰਨ ਦਾ ਸਮ੍ਰਿੱਧ ਮਾਧਿਅਮ ਬਣ ਚੁੱਕਿਆ ਹੈ। ਸਾਲ 2024 ਵਿੱਚ ਸਥਾਪਿਤ 'ਭਾਰਤੀ ਭਾਸ਼ਾ ਅਨੁਭਾਗ' (Indian Languages Section) ਪ੍ਰਸ਼ਾਸਨਿਕ ਸੰਚਾਰ ਨੂੰ ਭਾਰਤੀ ਭਾਸ਼ਾਵਾਂ ਵਿੱਚ ਅਸਾਨ ਬਣਾ ਰਿਹਾ ਹੈ। AI ਅਤੇ ਅਨੁਵਾਦ ਤਕਨੀਕਾਂ ਨੇ ਭਾਸ਼ਾਈ ਰੁਕਾਵਟਾਂ ਨੂੰ ਖਤਮ ਕਰ ਦਿੱਤਾ ਹੈ। ਹੁਣ ਕੋਈ ਵੀ ਭਾਰਤੀ ਆਪਣੀ ਭਾਸ਼ਾ ਵਿੱਚ ਸੋਚ ਕੇ ਪੂਰੀ ਦੁਨੀਆ ਨਾਲ ਸੰਵਾਦ ਕਰ ਸਕਦਾ ਹੈ। ਨਾਲ ਹੀ, ਮੋਦੀ ਸਰਕਾਰ ਦੇ ਕਾਰਜਕਾਲ ਦੌਰਾਨ, ਸੰਸਦੀ ਰਾਜ ਭਾਸ਼ਾ ਕਮੇਟੀ ਨੇ ਆਪਣੀ ਰਿਪੋਰਟ ਦੇ 4 ਨਵੇਂ ਖੰਡ ਰਾਸ਼ਟਰਪਤੀ ਜੀ ਨੂੰ ਸੌਂਪੇ ਹਨ।
ਅੰਤ ਵਿੱਚ, ਨੌਜਵਾਨਾਂ ਨਾਲ ਇੱਕ ਗੱਲ ਮੈਂ ਕਰਨਾ ਚਾਹੁੰਦਾ ਹਾਂ। ਦੁਨੀਆ ਦੀਆਂ ਜਿਨ੍ਹੀਆਂ ਵੀ ਭਾਸ਼ਾਵਾਂ ਸਿੱਖ ਸਕੋ ਤਾਂ, ਜ਼ਰੂਰ ਸਿੱਖੋ। ਪਰ ਆਪਣੀ ਭਾਸ਼ਾ ਨੂੰ ਨਾ ਛੱਡੋ। ਮੈਂ ਦੇਸ਼ ਦੇ ਸਾਰੇ ਮਾਪਿਆਂ ਨੂੰ ਵੀ ਅਪੀਲ ਕਰਦਾ ਹਾਂ, ਆਪਣੇ ਬੱਚਿਆਂ ਨਾਲ ਆਪਣੀ ਮਾਂ-ਬੋਲੀ ਵਿੱਚ ਗੱਲਬਾਤ ਕਰਨ 'ਤੇ ਜ਼ੋਰ ਰੱਖੋ। “ਮੈਂ ਆਪਣੀ ਭਾਸ਼ਾ ਵਿੱਚ ਬੋਲਾਂਗਾਂ ਤਾਂ ਛੋਟਾ ਸਮਝਿਆ ਜਾਵਾਂਗਾ”- ਇਹ ਹੀਣ-ਭਾਵਨਾ ਰੱਖਣ ਨਾਲੋਂ ਵੱਡਾ ਕੋਈ ਪਾਪ ਨਹੀਂ ਹੋ ਸਕਦਾ।
ਭਾਸ਼ਾ ਹੀ ਸਾਨੂੰ ਸਾਡੀ ਮਾਂ ਨਾਲ, ਸਾਡੀ ਮਿੱਟੀ ਨਾਲ, ਸਾਡੇ ਇਤਿਹਾਸ ਨਾਲ ਅਤੇ ਸਾਡੇ ਸੱਭਿਆਚਾਰ ਨਾਲ ਜੋੜਦੀ ਹੈ। ਇਹ ਸਾਲ ਰਾਸ਼ਟਰੀ ਗੀਤ 'ਵੰਦੇ ਮਾਤਰਮ' ਦੀ ਰਚਨਾ ਦਾ 150ਵਾਂ ਸਾਲ ਵੀ ਹੈ। ਉਹ ਗੀਤ ਜਿਸ ਨੇ ਭਾਸ਼ਾ ਨੂੰ ਆਜ਼ਾਦੀ ਦਾ ਸ਼ਸਤਰ ਬਣਾ ਦਿੱਤਾ ਸੀ। ਆਓ ਇਸ ਮੌਕੇ ‘ਤੇ ਸੰਕਲਪ ਲਈਏ ਕਿ ਹਿੰਦੀ ਅਤੇ ਸਾਰਿਆਂ ਭਾਰਤੀ ਭਾਸ਼ਾਵਾਂ ਨੂੰ ਅਸੀਂ 2047 ਤੱਕ ਵਿਕਸਿਤ ਭਾਰਤ ਬਣਾਉਣ ਦੀ ਇਸ ਯਾਤਰਾ ਦਾ ਸਸ਼ਕਤ ਮਾਧਿਅਮ ਬਣਾਵਾਂਗੇ। ਤੁਹਾਨੂੰ ਸਾਰਿਆਂ ਨੂੰ ਮੁੜ ਰਾਜਭਾਸ਼ਾ ਦਿਵਸ ਦੀਆਂ ਹਾਰਦਿਕ ਸ਼ੁਭਕਾਮਨਾਵਾਂ, ਵੰਦੇ ਮਾਤਰਮ।
************
ਆਰਕੇ/ਆਰਆਰ/ਆਰਕੇਬੀ/ਪੀਐੱਸ/ਪੀਆਰ/ਏਕੇ
(Release ID: 2310126)
ਵਿਜ਼ੀਟਰ ਕਾਊਂਟਰ : 3
Read this release in:
Kannada
,
English
,
Urdu
,
Marathi
,
हिन्दी
,
Bengali
,
Bengali-TR
,
Manipuri
,
Assamese
,
Gujarati
,
Tamil