ਗ੍ਰਹਿ ਮੰਤਰਾਲਾ
ਕੇਂਦਰੀ ਗ੍ਰਹਿ ਅਤੇ ਸਹਿਕਾਰਤਾ ਮੰਤਰੀ ਸ਼੍ਰੀ ਅਮਿਤ ਸ਼ਾਹ ਨੇ ਅੱਜ ਨਵੀਂ ਦਿੱਲੀ ਵਿੱਚ ਪ੍ਰਿੰਸ ਰਹੀਮ ਆਗਾ ਖਾਨ ਪੰਚਮ ਨਾਲ ਮੁਲਾਕਾਤ ਕੀਤੀ
ਭਾਰਤ, ਆਗਾ ਖਾਨ ਵਿਕਾਸ ਨੈੱਟਵਰਕ ਨਾਲ ਆਪਣੇ ਸਬੰਧਾਂ ਨੂੰ ਬਹੁਤ ਮਹੱਤਵ ਦਿੰਦਾ ਹੈ; ਜੋ ਮਨੁੱਖੀ ਵਿਕਾਸ ਪ੍ਰਤੀ ਸਾਡੀ ਸਾਂਝੀ ਵਚਨਬੱਧਤਾ ‘ਤੇ ਅਧਾਰਿਤ ਹੈ
ਸਾਡੀ ਚਰਚਾ ਸਮਾਜਿਕ ਵਿਕਾਸ, ਸਿੰਚਾਈ, ਸਹਿਕਾਰੀ ਸਭਾਵਾਂ, ਮਿਲੇਟਸ ਸਮੇਤ ਕੁਦਰਤੀ ਖੇਤੀਬਾੜੀ ਅਤੇ ਸੋਲਰ ਐਨਰਜੀ ਦੇ ਖੇਤਰ ਵਿੱਚ ਸਹਿਯੋਗ ਨੂੰ ਮਜ਼ਬੂਤ ਕਰਨ ‘ਤੇ ਕੇਂਦ੍ਰਿਤ ਰਹੀ
ਟਿਕਾਊ ਵਿਕਾਸ ਅਤੇ ਵਿਆਪਕ ਮਨੁੱਖੀ ਹਿਤ ਲਈ ਇਨ੍ਹਾਂ ਸਾਂਝੇਦਾਰੀਆਂ ਨੂੰ ਅੱਗੇ ਵਧਾਉਣ ਦੀ ਆਪਣੀ ਸਾਂਝੀ ਵਚਨਬੱਧਤਾ ਨੂੰ ਮੁੜ ਦੁਹਰਾਇਆ
Posted On:
10 SEP 2026 9:54PM by PIB Chandigarh
ਕੇਂਦਰੀ ਗ੍ਰਹਿ ਅਤੇ ਸਹਿਕਾਰਤਾ ਮੰਤਰੀ ਸ਼੍ਰੀ ਅਮਿਤ ਸ਼ਾਹ ਨੇ ਅੱਜ ਨਵੀਂ ਦਿੱਲੀ ਵਿੱਚ ਪ੍ਰਿੰਸ ਰਹੀਮ ਆਗਾ ਖਾਨ ਪੰਚਮ ਨਾਲ ਮੁਲਾਕਾਤ ਕੀਤੀ।
ਐਕਸ ਪਲੈਟਫਾਰਮ ‘ਤੇ ਇੱਕ ਪੋਸਟ ਵਿੱਚ ਕੇਂਦਰੀ ਗ੍ਰਹਿ ਅਤੇ ਸਹਿਕਾਰਤਾ ਮੰਤਰੀ ਸ਼੍ਰੀ ਅਮਿਤ ਸ਼ਾਹ ਨੇ ਕਿਹਾ ਕਿ ਨਵੀਂ ਦਿੱਲੀ ਵਿੱਚ ਪ੍ਰਿੰਸ ਰਹੀਮ ਆਗਾ ਖਾਨ ਪੰਚਮ ਨਾਲ ਮਿਲ ਕੇ ਖੁਸ਼ੀ ਹੋਈ। ਉਨ੍ਹਾਂ ਨੇ ਕਿਹਾ ਕਿ ਭਾਰਤ, ਆਗਾ ਖਾਨ ਵਿਕਾਸ ਨੈੱਟਵਰਕ ਨਾਲ ਆਪਣੇ ਸਬੰਧਾਂ ਨੂੰ ਬਹੁਤ ਮਹੱਤਵ ਦਿੰਦਾ ਹੈ, ਜੋ ਮਨੁੱਖੀ ਵਿਕਾਸ ਪ੍ਰਤੀ ਸਾਡੀ ਸਾਂਝੀ ਵਚਨਬੱਧਤਾ ‘ਤੇ ਅਧਾਰਿਤ ਹੈ। ਸ਼੍ਰੀ ਸ਼ਾਹ ਨੇ ਕਿਹਾ ਕਿ ਸਾਡੀ ਗੱਲਬਾਤ ਸਮਾਜਿਕ ਵਿਕਾਸ, ਸਿੰਚਾਈ, ਸਹਿਕਾਰੀ ਸਭਾਵਾਂ, ਮਿਲੇਟਸ ਸਮੇਤ ਕੁਦਰਤੀ ਖੇਤਾਬਾੜੀ ਅਤੇ ਸੋਲਰ ਐਨਰਜੀ ਦੇ ਖੇਤਰ ਵਿੱਚ ਸਹਿਯੋਗ ਨੂੰ ਮਜ਼ਬੂਤ ਕਰਨ ‘ਤੇ ਕੇਂਦ੍ਰਿਤ ਰਹੀ। ਅਸੀਂ ਟਿਕਾਊ ਵਿਕਾਸ ਅਤੇ ਮਨੁੱਖਤਾ ਦੇ ਵਿਆਪਕ ਹਿਤ ਲਈ ਇਨ੍ਹਾਂ ਸਾਂਝੇਦਾਰੀਆਂ ਨੂੰ ਅੱਗੇ ਵਧਾਉਣ ਦੀ ਆਪਣੀ ਸਾਂਝੀ ਵਚਨਬੱਧਤਾ ਨੂੰ ਮੁੜ ਤੋਂ ਦੁਹਰਾਇਆ।
*****
ਆਰਕੇ/ਆਰਆਰ/ਪੀਆਰ/ਪੀਐੱਸ/ਐੱਸਜੇ
(Release ID: 2309082)
ਵਿਜ਼ੀਟਰ ਕਾਊਂਟਰ : 3