ਖਪਤਕਾਰ ਮਾਮਲੇ, ਖੁਰਾਕ ਅਤੇ ਜਨਤਕ ਵੰਡ ਮੰਤਰਾਲਾ
azadi ka amrit mahotsav

ਖੁਰਾਕ ਅਤੇ ਜਨਤਕ ਵੰਡ ਵਿਭਾਗ ਅਤੇ ਐੱਫਸੀਆਈ ਨੇ ਫੂਡਗ੍ਰੇਨ ਮੈਨੇਜਮੈਂਟ ਵਿੱਚ ਕੁਸ਼ਲਤਾ, ਤਕਨਾਲੋਜੀ ਅਤੇ ਜਵਾਬਦੇਹੀ ਨੂੰ ਮਜ਼ਬੂਤ ਕਰਨ ਲਈ ਵਿੱਤੀ ਵਰ੍ਹੇ 2026-27 ਲਈ ਸਹਿਮਤੀ ਪੱਤਰ ‘ਤੇ ਹਸਤਾਖਰ ਕੀਤੇ

Posted On: 08 SEP 2026 3:11PM by PIB Chandigarh

ਖੁਰਾਕ ਅਤੇ ਜਨਤਕ ਵੰਡ ਵਿਭਾਗ (ਡੀਐੱਫਪੀਡੀ) ਅਤੇ ਭਾਰਤੀ ਖੁਰਾਕ ਨਿਗਮ (ਐੱਫਸੀਆਈ) ਨੇ ਨਵੀਂ ਦਿੱਲੀ ਵਿਖੇ ਵਿੱਤੀ ਵਰ੍ਹੇ 2026-27 ਲਈ ਇੱਕ ਸਹਿਮਤੀ ਪੱਤਰ (MoU) ‘ਤੇ ਹਸਤਾਖਰ ਕੀਤੇ। ਸਹਿਮਤੀ ਪੱਤਰ ਭਾਰਤੀ ਖੁਰਾਕ ਨਿਗਮ ਲਈ ਇੱਕ ਵਿਆਪਕ ਪ੍ਰਦਰਸ਼ਨ ਢਾਂਚਾ ਸਥਾਪਿਤ ਕਰਦਾ ਹੈ, ਜਿਸ ਦਾ ਉਦੇਸ਼ ਸੰਚਾਲਨ ਕੁਸ਼ਲਤਾ ਵਿੱਚ ਸੁਧਾਰ, ਜਵਾਬਦੇਹੀ ਨੂੰ ਮਜ਼ਬੂਤ ਕਰਨਾ ਅਤੇ ਫੂਡਗ੍ਰੇਨ ਮੈਨੇਜਮੈਂਟ ਵਿੱਚ ਆਧੁਨਿਕੀਕਰਣ ਵਿੱਚ ਤੇਜ਼ੀ ਲਿਆਉਣਾ ਹੈ।

ਸਹਿਮਤੀ ਪੱਤਰ ਭੰਡਾਰਣ ਵਿੱਚ ਕਮੀ, ਭੰਡਾਰਣ ਸਮਰੱਥਾ ਦੀ ਸਰਬੋਤਮ ਵਰਤੋਂ, ਲੌਜਿਸਟਿਕਸ ਅਤੇ ਸਪਲਾਈ ਚੇਨ ਮੈਨੇਜਮੈਂਟ ਵਿੱਚ ਸੁਧਾਰ ਦੇ ਨਾਲ-ਨਾਲ ਗੁਣਵੱਤਾ ਨਿਯੰਤਰਣ ਪ੍ਰਣਾਲੀ ਨੂੰ ਮਜ਼ਬੂਤੀ ਦੇਣ ਸਮੇਤ ਪ੍ਰਮੁੱਖ ਖੇਤਰਾਂ ‘ਤੇ ਧਿਆਨ ਕੇਂਦ੍ਰਿਤ ਹੈ। ਇਹ ਐੱਫਸੀਆਈ ਦੇ ਸੰਚਾਲਨ ਦੀ ਕੁਸ਼ਲਤਾ, ਪਾਰਦਰਸ਼ਿਤਾ ਅਤੇ ਨਿਗਰਾਨੀ ਵਧਾਉਣ ਲਈ ਕਾਰੋਬਾਰੀ ਪ੍ਰਕਿਰਿਆਵਾਂ ਦੇ ਵਧੇਰੇ ਡਿਜੀਟਾਈਜ਼ੇਸ਼ਨ ਅਤੇ ਆਧੁਨਿਕ ਸੂਚਨਾ ਤਕਨਾਲੋਜੀ ਸਮਾਧਾਨਾਂ ਨੂੰ ਅਪਣਾਉਣ ‘ਤੇ ਵੀ ਜ਼ੋਰ ਦਿੰਦਾ ਹੈ।

ਆਧੁਨਿਕੀਕਰਣ ਦੇ ਏਜੰਡਾ ਦੇ ਹਿੱਸੇ ਵਜੋਂ, ਸਹਿਮਤੀ ਪੱਤਰ ਐੱਫਸੀਆਈ ਕਰਮਚਾਰੀਆਂ ਲਈ ਸਮਰੱਥਾ ਨਿਰਮਾਣ ਅਤੇ ਕੌਸ਼ਲ ਵਿਕਾਸ ਪਹਿਲਕਦਮੀਆਂ ਪ੍ਰਦਾਨ ਕਰਦਾ ਹੈ, ਜਿਸ ਨਾਲ ਸੰਗਠਨ ਉੱਭਰ ਰਹੀਆਂ ਤਕਨਾਲੋਜੀਆਂ ਅਤੇ ਫੂਡਗ੍ਰੇਨ ਮੈਨੇਜਮੈਂਟ  ਦੀਆਂ ਸਮਕਾਲੀ ਪ੍ਰਣਾਲੀਆਂ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਅਪਣਾਉਣ ਵਿੱਚ ਸਮਰੱਥ ਬਣਾਉਂਦਾ ਹੈ।

ਫੂਡ ਕਾਰਪੋਰੇਸ਼ਨ ਐਕਟ, 1964 ਦੇ ਤਹਿਤ 1965 ਵਿੱਚ ਸਥਾਪਿਤ, ਐੱਫਸੀਆਈ ਭਾਰਤ ਸਰਕਾਰ ਵੱਲੋਂ ਅਨਾਜ ਦੀ ਖਰੀਦ, ਭੰਡਾਰਣ, ਆਵਾਜਾਈ ਅਤੇ ਵੰਡ ਕਰਕੇ ਦੇਸ਼ ਦੀ ਖੁਰਾਕ ਸੁਰੱਖਿਆ ਨੂੰ ਬਣਾਈ ਰੱਖਣ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਉੰਦਾ ਹੈ। ਇਸ ਦੇ ਸੰਚਾਲਨ ਵਿੱਚ ਸ਼ਾਮਲ ਜਨਤਕ ਸੰਸਾਧਨਾਂ ਦੀ ਵਿਆਪਕਤਾ ਨੂੰ ਦੇਖਦੇ ਹੋਏ, ਫੂਡ ਸਬਸਿਡੀ ਦੀ ਕੁਸ਼ਲ ਵਰਤੋਂ ਤੇ ਸੰਚਾਲਨ ਪ੍ਰਕਿਰਿਆਵਾਂ ਵਿੱਚ ਨਿਰੰਤਰ ਸੁਧਾਰ ਮੁੱਖ ਤਰਜੀਹਾਂ ਹਨ।

ਸਹਿਮਤੀ ਪੱਤਰ ਐੱਫਸੀਆਈ ਦੇ ਪ੍ਰਦਰਸ਼ਨ ਨੂੰ ਸਪਸ਼ਟ ਤੌਰ ‘ਤੇ ਪਰਿਭਾਸ਼ਿਤ ਸਲਾਨਾ ਮਾਪਦੰਡਾਂ ਨਾਲ ਜੋੜ ਕੇ ਉਸ ਦੇ ਕੰਮਕਾਰ ਦੀ ਵਰਤੋਂ ਵਿੱਚ ਵਧੇਰੇ ਕੁਸ਼ਲਤਾ ਨੂੰ ਹੁਲਾਰਾ ਦੇਣਾ, ਸੰਚਾਲਨ ਵਿੱਚ ਪਾਰਦਰਸ਼ਿਤਾ ਨੂੰ ਮਜ਼ਬੂਤ ਕਰਨਾ ਅਤੇ ਪੂਰੇ ਸੰਗਠਨ ਵਿੱਚ ਤਕਨਾਲੋਜੀ-ਸੰਚਾਲਿਤ ਸਮਾਧਾਨਾਂ ਨੂੰ ਅਪਣਾਉਣ ਲਈ ਉਤਸ਼ਾਹਿਤ ਕਰਨਾ ਹੈ।

ਸਹਿਮਤੀ ਪੱਤਰ ਦੇ ਟੀਚਿਆਂ ਦੇ ਇੱਕ ਹਿੱਸੇ ਨੂੰ ਡਿਪੂ ਦਰਪਣ ਪੋਰਟਲ ਰਾਹੀਂ ਐੱਫਸੀਆਈ ਦੇ ਡਿਪੂ ਦੇ ਪ੍ਰਦਰਸ਼ਨ ਨਾਲ ਜੋੜਿਆ ਗਿਆ ਹੈ, ਜੋ ਡਿਪੂ ਦੇ ਬੁਨਿਆਦੀ ਢਾਂਚੇ ਅਤੇ ਸੰਚਾਲਨ ਕੁਸ਼ਲਤਾ ਦਾ ਮੁਲਾਂਕਣ ਕਰਨ ਲਈ ਇੱਕ ਵੈੱਬ-ਅਧਾਰਿਤ ਪਲੈਟਫਾਰਮ ਹੈ। ਭੌਤਿਕ ਬੁਨਿਆਦੀ ਢਾਂਚੇ ਨੂੰ ਮਜ਼ਬੂਤ ਕਰਨ, ਸੰਚਾਲਨ ਪ੍ਰਦਰਸ਼ਨ ਵਿੱਚ ਸੁਧਾਰ ਕਰਨ ਅਤੇ ਐੱਫਸੀਆਈ ਡਿਪੂ ਵਿੱਚ ਨਿਰੰਤਰ ਸੁਧਾਰ ਨੂੰ ਹੁਲਾਰਾ ਦੇਣ ਲਈ ਨਤੀਜੇ-ਅਤੇ ਟੀਚੇ-ਅਧਾਰਿਤ ਬੈਂਚਮਾਰਕ ਨੂੰ ਸ਼ਾਮਲ ਕੀਤਾ ਗਿਆ ਹੈ।

ਸਹਿਮਤੀ ਪੱਤਰ ‘ਤੇ ਹਸਤਾਖਰ ਫੂਡਗ੍ਰੇਨ ਮੈਨੇਜਮੈਂਟ ਸਿਸਟਮ ਦੇ ਆਧੁਨਿਕੀਕਰਣ ਅਤੇ ਦੇਸ਼ ਦੀ ਖੁਰਾਕ ਸੁਰੱਖਿਆ ਪ੍ਰਦਰਸ਼ਨ-ਅਧਾਰਿਤ ਢਾਂਚੇ ਦੀ ਕੁਸ਼ਲਤਾ ਅਤੇ ਦ੍ਰਿੜ੍ਹਤਾ ਨੂੰ ਵਧਾਉਣ ਪ੍ਰਤੀ ਸਰਕਾਰ ਦੀ ਨਿਰੰਤਰ ਵਚਨਬੱਧਤਾ ਨੂੰ ਦਰਸਾਉਂਦਾ ਹੈ। ਇਸ ਪ੍ਰਦਰਸ਼ਨ-ਅਧਾਰਿਤ ਢਾਂਚੇ ਰਾਹੀਂ, ਡੀਐੱਫਪੀਡੀ ਅਤੇ ਐੱਫਸੀਆਈ ਇਹ ਯਕੀਨੀ ਬਣਾਉਣ ਲਈ ਆਪਣੀ ਵਚਨਬੱਧਤਾ ਦੀ ਪੁਸ਼ਟੀ ਕਰਦੇ ਹਨ ਕਿ ਰਾਸ਼ਟਰ ਨੂੰ ਵਧੇਰੇ ਕੀਮਤ ਪ੍ਰਦਾਨ ਕਰਦੇ ਹੋਏ ਖੁਰਾਕ ਸਬਸਿਡੀ ਸੰਸਾਧਨਾਂ ਦੀ ਕਿਫਾਇਤੀ ਅਤੇ ਪਾਰਦਰਸ਼ੀ ਢੰਗ ਨਾਲ ਵਰਤੋਂ ਕੀਤੀ ਜਾਵੇ।

*************

ਆਈਏ/ਆਰਪੀ/ ਬਲਜੀਤ ਸਿੰਘ


(Release ID: 2308236) ਵਿਜ਼ੀਟਰ ਕਾਊਂਟਰ : 9