ਸੂਚਨਾ ਤੇ ਪ੍ਰਸਾਰਣ ਮੰਤਰਾਲਾ
ਨੈਸ਼ਨਲ ਫਿਲਮ ਡਿਵੈਲਪਮੈਂਟ ਕਾਰਪੋਰੇਸ਼ਨ-ਨੈਸ਼ਨਲ ਫਿਲਮ ਆਰਕਾਈਵ ਆਫ਼ ਇੰਡੀਆ (NFDC-NFAI) ਅਤੇ ਫਿਲਮ ਐਂਡ ਟੈਲੀਵਿਜ਼ਨ
ਇੰਸਟੀਟਿਊਟ ਆਫ਼ ਇੰਡੀਆ (FTII), ਪੁਣੇ, ਸਾਂਝੇ ਤੌਰ 'ਤੇ ਮੂਵਿੰਗ ਇਮੇਜ ਪ੍ਰੀਜ਼ਰਵੇਸ਼ਨ, ਆਰਕਾਈਵਿੰਗ, ਡਿਜੀਟਾਈਜ਼ੇਸ਼ਨ ਅਤੇ ਰੈਸਟੋਰੇਸ਼ਨ 'ਤੇ ਇੱਕ ਵਿਸ਼ੇਸ਼ ਵਰਕਸ਼ਾਪ ਦਾ ਆਯੋਜਨ ਕਰਨਗੇ
Posted On:
03 SEP 2026 6:15PM by PIB Chandigarh
ਨੈਸ਼ਨਲ ਫਿਲਮ ਡਿਵੈਲਪਮੈਂਟ ਕਾਰਪੋਰੇਸ਼ਨ-ਨੈਸ਼ਨਲ ਫਿਲਮ ਆਰਕਾਈਵ ਆਫ਼ ਇੰਡੀਆ (NFDC-NFAI), ਫਿਲਮ ਐਂਡ ਟੈਲੀਵਿਜ਼ਨ ਇੰਸਟੀਟਿਊਟ ਆਫ਼ ਇੰਡੀਆ (FTII), ਪੁਣੇ ਦੇ ਸਹਿਯੋਗ ਨਾਲ, 5 ਤੋਂ 15 ਅਕਤੂਬਰ, 2026 ਤੱਕ (ਵੀਕਐਂਡ ਨੂੰ ਛੱਡ ਕੇ) ਪੁਣੇ ਦੇ NFDC-NFAI ਅਤੇ FTII ਕੈਂਪਸਾਂ ਵਿੱਚ "ਮੂਵਿੰਗ ਇਮੇਜ: ਪ੍ਰੀਜ਼ਰਵੇਸ਼ਨ, ਆਰਕਾਈਵਿੰਗ, ਡਿਜੀਟਾਈਜ਼ੇਸ਼ਨ ਅਤੇ ਰੈਸਟੋਰੇਸ਼ਨ" ਸਿਰਲੇਖ ਵਾਲੀ ਇੱਕ ਵਿਸ਼ੇਸ਼ ਵਰਕਸ਼ੋਪ ਦਾ ਆਯੋਜਨ ਕਰੇਗਾ।
ਇਹ ਵਰਕਸ਼ੋਪ ਵਿਦਿਆਰਥੀਆਂ, ਭਵਿੱਖ ਦੇ ਪੇਸ਼ੇਵਰਾਂ, ਖੋਜਕਰਤਾਵਾਂ ਅਤੇ ਫਿਲਮ ਪ੍ਰੀਜ਼ਰਵੇਸ਼ਨ, ਆਰਕਾਈਵਿੰਗ, ਰੈਸਟੋਰੇਸ਼ਨ, ਫਿਲਮ ਤਕਨਾਲੋਜੀ ਅਤੇ ਆਡੀਓ-ਵਿਜ਼ੂਅਲ ਵਿਰਾਸਤ ਵਿੱਚ ਦਿਲਚਸਪੀ ਰੱਖਣ ਵਾਲੇ ਹੋਰ ਲੋਕਾਂ ਲਈ ਤਿਆਰ ਕੀਤੀ ਗਈ ਹੈ। ਇਹ ਵਰਕਸ਼ੌਪ ਕਲਾਸਰੂਮ ਸੈਸ਼ਨਾਂ, ਵਿਵਹਾਰਕ ਪ੍ਰਦਰਸ਼ਨਾਂ, ਵਿਵਹਾਰਕ ਸਿਖਲਾਈ, ਸੰਸਥਾਗਤ ਦੌਰਿਆਂ ਅਤੇ ਪੁਰਾਲੇਖ ਅਤੇ ਰੀਸਟੋਰ ਕੀਤੀਆਂ ਫਿਲਮਾਂ ਦੀ ਸਕ੍ਰੀਨਿੰਗ ਰਾਹੀਂ, ਭਾਗੀਦਾਰਾਂ ਨੂੰ ਮੂਵਿੰਗ ਇਮੇਜ ਪ੍ਰੀਜ਼ਰਵੇਸ਼ਨ ਦੀ ਕਲਾ, ਵਿਗਿਆਨ ਅਤੇ ਅਭਿਆਸ ਦੀ ਸਮਝ ਪ੍ਰਦਾਨ ਕਰੇਗੀ।
ਇਹ ਪ੍ਰੋਗਰਾਮ ਮੂਵਿੰਗ ਇਮੇਜ ਪ੍ਰੀਜ਼ਰਵੇਸ਼ਨ, ਮੈਟਾਡੇਟਾ, ਡਿਜੀਟਲ ਪ੍ਰੀਜ਼ਰਵੇਸ਼ਨ, ਫਿਲਮ ਦੀਆਂ ਕਿਸਮਾਂ ਅਤੇ ਅਧਾਰ, ਰੋਕਥਾਮ ਸੰਭਾਲ, ਡਿਜੀਟਲ ਫਿਲਮ ਰੈਸਟੋਰੇਸ਼ਨ, ਪੇਪਰ ਪ੍ਰੀਜ਼ਰਵੇਸ਼ਨ ਅਤੇ ਆਡੀਓ ਰੈਸਟੋਰੇਸ਼ਨ ਵਰਗੇ ਮੁੱਖ ਵਿਸ਼ਿਆਂ ਨੂੰ ਕਵਰ ਕਰੇਗਾ। ਪ੍ਰੈਕਟੀਕਲ ਸੈਸ਼ਨਾਂ ਵਿੱਚ ਫਿਲਮ ਪਛਾਣ, ਨਿਰੀਖਣ ਅਤੇ ਰੱਖ-ਰਖਾਅ, ਮੈਨੂਅਲ ਫਿਲਮ ਸਫਾਈ, ਸੈਲੂਲਾਇਡ ਅਤੇ ਡਿਜੀਟਲ ਫਿਲਮ ਪ੍ਰੋਜੈਕਸ਼ਨ ਅਤੇ ਫਿਲਮ ਸਕੈਨਿੰਗ ਅਤੇ ਡਿਜੀਟਾਈਜ਼ੇਸ਼ਨ ਸ਼ਾਮਲ ਹੋਣਗੇ। ਇਸ ਤੋਂ ਇਲਾਵਾ, ਭਾਗੀਦਾਰ ਫਿਲਮ ਸਕੈਨਰਾਂ, ਤਸਵੀਰ ਅਤੇ ਆਡੀਓ ਸਕੈਨਿੰਗ, ਸਟੋਰੇਜ ਦੀਆਂ ਜ਼ਰੂਰਤਾਂ, ਕਲਰ ਗ੍ਰੇਡਿੰਗ ਅਤੇ ਗੁਣਵੱਤਾ ਨਿਯੰਤਰਣ ਬਾਰੇ ਵੀ ਸਿੱਖਣਗੇ।
ਭਾਗੀਦਾਰਾਂ ਨੂੰ ਲਾਇਬ੍ਰੇਰੀ, ਵੌਲਟਸ, ਡੌਕਿਊਮੈਂਟੇਸ਼ਨ ਅਤੇ ਪ੍ਰੋਜੈਕਸ਼ਨ ਰੂਮ ਸਮੇਤ ਐੱਨਐੱਫਡੀਸੀ-ਐੱਨਐੱਫਏਆਈ ਵਿਖੇ ਕੰਮ ਕਰਨ ਵਾਲੇ ਵਾਤਾਵਰਣ ਅਤੇ ਸਹੂਲਤਾਂ ਦਾ ਸਿੱਧਾ ਅਨੁਭਵ ਪ੍ਰਾਪਤ ਹੋਵੇਗਾ। ਇਹ ਵਰਕਸ਼ੌਪ ਪ੍ਰਸਾਦ ਕਾਰਪੋਰੇਸ਼ਨ ਦੇ ਸਹਿਯੋਗ ਨਾਲ – ਪ੍ਰੋਫੈਸ਼ਨਲ ਰੈਸਟੋਰੇਸ਼ਨ ਦਾ ਅਨੁਭਵ ਵੀ ਪ੍ਰਦਾਨ ਕਰੇਗੀ, ਜੋ ਕਿ ਫਿਲਮ ਰੈਸਟੋਰੇਸ਼ਨ, ਪ੍ਰੀਜ਼ਰਵੇਸ਼ਨ ਅਤੇ ਡਿਜੀਟਲ ਰੀਸਟੋਰੇਸ਼ਨ ਲਈ ਤਕਨੀਕੀ ਮੁਹਾਰਤ ਅਤੇ ਉਪਕਰਣ ਉਪਲਬਧ ਕਰੇਗੀ।
ਇਹ ਪ੍ਰੋਗਰਾਮ ਨੈਸ਼ਨਲ ਫਿਲਮ ਡਿਵੈਲਪਮੈਂਟ ਕਾਰਪੋਰੇਸ਼ਨ-ਨੈਸ਼ਨਲ ਫਿਲਮ ਆਰਕਾਈਵ ਆਫ਼ ਇੰਡੀਆ (NFDC-NFAI), FTII, ਭੰਡਾਰਕਰ ਓਰੀਐਂਟਲ ਰਿਸਰਚ ਇੰਸਟੀਟਿਊਟ ਅਤੇ ਰਿਜ਼ਰਵ ਬੈਂਕ ਆਫ਼ ਇੰਡੀਆ (RBI ਆਰਕਾਈਵਜ਼) ਦੇ ਸੰਸਥਾਗਤ ਦੌਰਿਆਂ ਨੂੰ ਸ਼ਾਮਲ ਕਰੇਗਾ। ਇਹ ਦੌਰੇ ਭਾਗੀਦਾਰਾਂ ਨੂੰ ਪੁਰਾਲੇਖ ਸੰਗ੍ਰਹਿ ਦੀ ਸੰਭਾਲ, ਉਨ੍ਹਾਂ ਦਾ ਦਸਤਾਵੇਜ਼ੀਕਰਣ ਅਤੇ ਪ੍ਰਬੰਧਨ ਦੇ ਵੱਖ-ਵੱਖ ਦ੍ਰਿਸ਼ਟੀਕੋਣਾਂ ਨਾਲ ਜਾਣੂ ਕਰਵਾਏਗੀ।
ਥਾਈ ਫਿਲਮ ਆਰਕਾਈਵ ਦੁਆਰਾ ਅਪਣਾਏ ਗਏ ਤਰੀਕਿਆਂ 'ਤੇ ਕੇਂਦ੍ਰਿਤ ਇੱਕ ਵਿਸ਼ੇਸ਼ ਸੈਸ਼ਨ ਦੁਆਰਾ ਇੱਕ ਅੰਤਰਰਾਸ਼ਟਰੀ ਦ੍ਰਿਸ਼ਟੀਕੋਣ ਪ੍ਰਦਾਨ ਕੀਤਾ ਜਾਵੇਗਾ। ਇਸ ਤੋਂ ਇਲਾਵਾ, 35mm ਅਤੇ ਡਿਜੀਟਲ ਫਾਰਮੈੱਟਾਂ 'ਤੇ ਪੇਸ਼ਕਾਰੀਆਂ ਦੇ ਨਾਲ - ਪੁਰਾਲੇਖ ਅਤੇ ਰੀਸਟੋਰ ਕੀਤੀਆਂ ਫਿਲਮਾਂ ਦੀ ਸਕ੍ਰੀਨਿੰਗ ਵੀ ਇਸ ਪ੍ਰੋਗਰਾਮ ਦਾ ਇੱਕ ਮਹੱਤਵਪੂਰਨ ਹਿੱਸਾ ਹੋਵੇਗੀ।
ਇਸ ਪਹਿਲਕਦਮੀ 'ਤੇ ਬੋਲਦੇ ਹੋਏ, FTII ਦੇ ਵਾਈਸ ਚਾਂਸਲਰ ਸ਼੍ਰੀ ਧੀਰਜ ਸਿੰਘ ਨੇ ਕਿਹਾ ਕਿ ਇਹ ਪ੍ਰੋਗਰਾਮ ਫਿਲਮ ਸਿੱਖਿਆ ਅਤੇ ਸਿਨੇਮੈਟਿਕ ਵਿਰਾਸਤ ਦੀ ਸੰਭਾਲ ਨੂੰ ਜੋੜਦਾ ਹੈ ਅਤੇ ਇਹ ਭਾਗੀਦਾਰਾਂ ਨੂੰ ਅਕਾਦਮਿਕ ਅਧਿਐਨ, ਵਿਵਹਾਰਕ ਅਨੁਭਵ ਅਤੇ ਵਿਸ਼ੇਸ਼ ਸਹੂਲਤਾਂ ਤੱਕ ਪਹੁੰਚ ਪ੍ਰਦਾਨ ਕਰੇਗਾ।
ਇਸ ਪਹਿਲਕਦਮੀ ਬਾਰੇ ਬੋਲਦੇ ਹੋਏ NFDC ਦੇ ਪ੍ਰਬੰਧ ਨਿਦੇਸ਼ਕ ਸ਼੍ਰੀ ਪ੍ਰਕਾਸ਼ ਮਗਦੁਮ ਨੇ ਕਿਹਾ ਕਿ ਇਸ ਪਹਿਲ ਦਾ ਉਦੇਸ਼ ਵਿਦਿਆਰਥੀਆਂ ਅਤੇ ਉੱਭਰ ਰਹੇ ਪੇਸ਼ੇਵਰਾਂ ਨਾਲ ਸੰਸਥਾਗਤ ਅਨੁਭਵ ਅਤੇ ਵਿਸ਼ੇਸ਼ ਹੁਨਰਾਂ ਨੂੰ ਸਾਂਝਾ ਕਰਨਾ ਹੈ ਅਤੇ ਫਿਲਮ ਸੰਭਾਲ ਵਿੱਚ ਵਧੇਰੇ ਦਿਲਚਸਪੀ ਨੂੰ ਉਤਸ਼ਾਹਿਤ ਕਰਨਾ ਹੈ।
ਪ੍ਰਸਾਦ ਕਾਰਪੋਰੇਸ਼ਨ ਦੇ ਡਾਇਰੈਕਟਰ ਅਤੇ ਸੀਟੀਓ ਸ਼੍ਰੀ ਅਭਿਸ਼ੇਕ ਪ੍ਰਸਾਦ ਨੇ ਕਿਹਾ ਕਿ ਇਹ ਸਹਿਯੋਗ ਉਦਯੋਗ ਦੇ ਅਨੁਭਵ ਅਤੇ ਤਕਨਾਲੋਜੀ ਨੂੰ ਸਾਂਝਾ ਕਰਕੇ ਸੰਭਾਲ ਖੇਤਰ ਦੇ ਪੇਸ਼ੇਵਰਾਂ ਨੂੰ ਅਗਲੀ ਪੀੜ੍ਹੀ ਨੂੰ ਤਿਆਰ ਕਰਨ ਵਿੱਚ ਮਦਦ ਕਰੇਗਾ।
ਇਸ ਕਾਰਪੋਰੇਸ਼ਨ ਦਾ ਸੰਚਾਲਨ ਕੋਰਸ ਡਾਇਰੈਕਟਰ ਅਪਰਣਾ ਸੁਬ੍ਰਾਮਨੀਅਨ ਕਰਨਗੇ ਜਿਸ ਵਿੱਚ ਵੱਧ ਤੋਂ ਵੱਧ 24 ਭਾਗੀਦਾਰ ਸ਼ਾਮਲ ਹੋਣਗੇ। ਪ੍ਰਤੀ ਭਾਗੀਦਾਰ ਕੋਰਸ ਦੀ ਫੀਸ 12,000 ਰੁਪਏ ਹੈ।
ਇੱਛੁਕ ਉਮੀਦਵਾਰ ਰਜਿਸਟ੍ਰੇਸ਼ਨ ਅਤੇ ਹੋਰ ਜਾਣਕਾਰੀ ਲਈ FTII ਨਾਲ 020-2553 0085 'ਤੇ ਸੰਪਰਕ ਕਰ ਸਕਦੇ ਹਨ ਜਾਂ info.cfol@ftii.ac.in / fro@ftii.ac.in 'ਤੇ ਈਮੇਲ ਕਰ ਸਕਦੇ ਹਨ।
************
ਪੀਆਈਬੀ ਮੁੰਬਈ /ਰੋਬਿਨ ਸਿੰਘ/ ਦਰਸ਼ਨਾ ਰਾਣੇ/ਏਕੇ
(Release ID: 2306976)
ਵਿਜ਼ੀਟਰ ਕਾਊਂਟਰ : 14