ਰੱਖਿਆ ਮੰਤਰਾਲਾ
azadi ka amrit mahotsav

ਰਕਸ਼ਾ ਮੰਤਰੀ ਨੇ ਨਵੀਂ ਦਿੱਲੀ ਵਿਖੇ ਬੈਲਜ਼ੀਅਮ ਦੇ ਰੱਖਿਆ ਮੰਤਰੀ ਨਾਲ ਦੁਵੱਲੀ ਗੱਲਬਾਤ ਕੀਤੀ


ਦੋਵੇਂ ਧਿਰਾਂ ਰੱਖਿਆ ਸਹਿਯੋਗ ਬਾਰੇ ਗੱਲਬਾਤ, ਉੱਚ-ਪੱਧਰੀ ਦੌਰਿਆਂ, ਟ੍ਰੇਨਿੰਗ ਅਤੇ ਸਮਰੱਥਾ ਨਿਰਮਾਣ ਰਾਹੀਂ ਦੁਵੱਲੇ ਸਬੰਧ ਵਧਾਉਣ ‘ਤੇ ਸਹਿਮਤ ਹੋਏ

Posted On: 03 SEP 2026 12:49PM by PIB Chandigarh

ਰਕਸ਼ਾ ਮੰਤਰੀ ਸ਼੍ਰੀ ਰਾਜਨਾਥ ਸਿੰਘ ਨੇ 03 ਸਤੰਬਰ 2026 ਨੂੰ ਨਵੀਂ ਦਿੱਲੀ ਵਿਖੇ ਬੈਲਜ਼ੀਅਮ ਦੇ ਰੱਖਿਆ ਅਤੇ ਵਿਦੇਸ਼ ਵਪਾਰ ਮੰਤਰੀ ਸ਼੍ਰੀ ਥਿਓ ਫ੍ਰੈਂਕਨ ਦੇ ਨਾਲ ਦੁਵੱਲੀ ਬੈਠਕ ਕੀਤੀ। ਗੱਲਬਾਤ ਦੌਰਾਨ, ਦੋਵੇਂ ਧਿਰਾਂ ਨੇ ਰੱਖਿਆ ਅਤੇ ਉਦਯੋਗਿਕ ਸਹਿਯੋਗ ਦੇ ਸਾਰੇ ਪਹਿਲੂਆਂ ਦੀ ਸਮੀਖਿਆ ਕੀਤੀ। ਦੋਵੇਂ ਮੰਤਰੀ ਰੱਖਿਆ ਸਹਿਯੋਗ ਬਾਰੇ ਗੱਲਬਾਤ, ਉੱਚ-ਪੱਧਰੀ ਦੌਰਿਆਂ, ਟ੍ਰੇਨਿੰਗ ਅਤੇ ਸਮਰੱਥਾ ਨਿਰਮਾਣ ਰਾਹੀਂ ਦੁਵੱਲੇ ਸਬੰਧ ਵਧਾਉਣ ‘ਤੇ ਸਹਿਮਤ ਹੋਏ। 

ਦੋਵੇਂ ਨੇਤਾਵਾਂ ਨੇ ਖੇਤਰੀ ਸ਼ਾਂਤੀ ਅਤੇ ਸੁਰੱਖਿਆ ਦੇ ਮੁੱਦਿਆਂ ਬਾਰੇ ਚਰਚਾ ਕੀਤੀ ਅਤੇ ਇੰਡੋ-ਪੈਸੇਫਿਕ ਵਿੱਚ ਸਮੁੰਦਰੀ ਸੁਰੱਖਿਆ ਸਹਿਯੋਗ ਦੀ ਜ਼ਰੂਰਤ ਨੂੰ ਮੰਨਿਆ। ਉਨ੍ਹਾਂ ਨੇ ਦੁਹਰਾਇਆ ਕਿ ਭਾਰਤ ਅਤੇ ਬੈਲਜ਼ੀਅਮ ਦਰਮਿਆਨ ਸਾਂਝੇਦਾਰੀ ਆਪਸੀ ਭਰੋਸੇ ਅਤੇ ਸਨਮਾਨ ਵਰਗੀਆਂ ਸਾਂਝੀਆਂ ਕਦਰਾਂ-ਕੀਮਤਾਂ ‘ਤੇ ਅਧਾਰਿਤ ਹੈ।

ਇਹ ਬੈਠਕ ਨਵੀਂ ਦਿੱਲੀ ਵਿਖੇ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਅਤੇ ਬੈਲਜ਼ੀਅਮ ਦੇ ਪ੍ਰਧਾਨ ਮੰਤਰੀ ਸ਼੍ਰੀ ਬਾਰਟ ਡੀ ਵੇਵਰ ਦਰਮਿਆਨ ਹੋਈ ਬੈਠਕ ਦੌਰਾਨ ਆਯੋਜਿਤ ਕੀਤੀ ਗਈ ਸੀ।

*********

ਵੀਕੇ/ਸੈਵੀ/ ਏਕੇ


(Release ID: 2306389) ਵਿਜ਼ੀਟਰ ਕਾਊਂਟਰ : 3