ਵਣਜ ਤੇ ਉਦਯੋਗ ਮੰਤਰਾਲਾ
azadi ka amrit mahotsav

ਭਾਰਤ-ਅਫ਼ਗਾਨਿਸਤਾਨ ਸੰਯੁਕਤ ਕਾਰਜ ਸਮੂਹ (JWG) ਨੇ ਵਪਾਰ ‘ਤੇ ਵਰਚੁਅਲ ਮੀਟਿੰਗ ਕੀਤੀ; ਦੁਵੱਲੇ ਵਪਾਰ ਅਤੇ ਆਰਥਿਕ ਸਹਿਯੋਗ ਨੂੰ ਮਜ਼ਬੂਤ ਕਰਨ ਦੇ ਉਪਾਵਾਂ ਦੀ ਸਮੀਖਿਆ ਕੀਤੀ


JWG ਨੇ ਵਪਾਰ ਨੂੰ ਅਸਾਨ ਬਣਾਉਣ, ਕਸਟਮਸ ਸਹਿਯੋਗ, ਕਨੈਕਟੀਵਿਟੀ ਅਤੇ ਨਿਵੇਸ਼ ਬਾਰੇ ਚਰਚਾ ਕੀਤੀ; ਵਪਾਰਕ ਸਬੰਧਾਂ ਨੂੰ ਮਜ਼ਬੂਤ ਕਰਨ ਲਈ ਅੱਗੇ ਦੀ ਕਾਰਵਾਈ ‘ਤੇ ਸਹਿਮਤੀ ਬਣੀ

Posted On: 02 SEP 2026 11:08AM by PIB Chandigarh

ਵਪਾਰ, ਵਣਜ ਅਤੇ ਨਿਵੇਸ਼ ‘ਤੇ ਭਾਰਤ-ਅਫ਼ਗਾਨਿਸਤਾਨ ਸੰਯੁਕਤ ਕਾਰਜ ਸਮੂਹ (JWG) ਦੀ ਮੀਟਿੰਗ 1 ਸਤੰਬਰ 2026 ਨੂੰ ਵਰਚੁਅਲ ਢੰਗ ਨਾਲ ਹੋਈ। ਬੈਠਕ ਵਿੱਚ ਭਾਰਤ ਅਤੇ ਅਫ਼ਗਾਨਿਸਤਾਨ ਦੇ ਅਧਿਕਾਰੀਆਂ ਨੇ ਹਿੱਸਾ ਲਿਆ, ਜਿਨ੍ਹਾਂ ਵਿੱਚ ਵਣਜ, ਉਦਯੋਗ, ਕਸਟਮ, ਰੈਗੂਲੇਟਰੀ ਅਥਾਰਿਟੀ ਅਤੇ ਡਿਪਲੋਮੈਟਿਕ ਮਿਸ਼ਨਾਂ ਦੇ ਪ੍ਰਤੀਨਿਧੀ ਸ਼ਾਮਲ ਸਨ।

ਦੋਵੇਂ ਧਿਰਾਂ ਨੇ ਦੁਵੱਲੇ ਵਪਾਰ ਅਤੇ ਆਰਥਿਕ ਸਹਿਯੋਗ ਨਾਲ ਜੁੜੇ ਵੱਖ-ਵੱਖ ਮੁੱਦਿਆਂ ਦੀ ਸਮੀਖਿਆ ਕੀਤੀ ਅਤੇ ਦੋਵੇਂ ਦੇਸ਼ਾਂ ਦਰਮਿਆਨ ਵਪਾਰ ਨੂੰ ਹੋਰ ਅਸਾਨ ਬਣਾਉਣ ਅਤੇ ਵਪਾਰਕ ਸਬੰਧਾਂ ਨੂੰ ਮਜ਼ਬੂਤ ਕਰਨ ਦੇ ਉਪਾਵਾਂ ਬਾਰੇ ਚਰਚਾ ਕੀਤੀ।

ਚਰਚਾ ਦੇ ਮੁੱਖ ਖੇਤਰਾਂ ਵਿੱਚ ਵਪਾਰ ਨੂੰ ਅਸਾਨ ਬਣਾਉਣਾ ਅਤੇ ਕਸਟਮ ਸਹਿਯੋਗ, ਅਫਗਾਨ ਵਪਾਰੀਆਂ ਲਈ ਵੀਜ਼ਾ ਸੁਵਿਧਾ, ਬੈਂਕਿੰਗ ਅਤੇ ਵਿੱਤੀ ਸਹਿਯੋਗ, ਫਾਰਮਾਸਿਊਟੀਕਲ ਅਤੇ ਖੇਤੀਬਾੜੀ ਵਪਾਰ, ਊਰਜਾ ਸਹਿਯੋਗ, ਨਿਵੇਸ਼ ਅਤੇ ਵਪਾਰ ਨੂੰ ਉਤਸ਼ਾਹਿਤ ਕਰਨਾ, ਟੈਰਿਫ ਵਿੱਚ ਛੋਟ, ਕਾਰਗੋ ਕਨੈਕਟੀਵਿਟੀ ਅਤੇ ਬੰਦਰਗਾਹ ਨਾਲ ਜੁੜੇ ਮੁੱਦੇ ਸ਼ਾਮਲ ਸਨ।

ਦੋਵੇਂ ਧਿਰਾਂ ਸੰਸਥਾਗਤ ਸਹਿਯੋਗ ਨੂੰ ਮਜ਼ਬੂਤ ਕਰਨ ਅਤੇ ਪਛਾਣ ਗਏ ਖੇਤਰਾਂ ਵਿੱਚ ਅੱਗੇ ਦੀ ਕਾਰਵਾਈ ਕਰਨ ‘ਤੇ ਸਹਿਮਤ ਹੋਏ। ਇਨ੍ਹਾਂ ਖੇਤਰਾਂ ਵਿੱਚ ਕਸਟਮ ਅਤੇ ਡੇਟਾ-ਸ਼ੇਅਰਿੰਗ ਸਹਿਯੋਗ ਨੂੰ ਹੁਲਾਰਾ, ਫਾਰਮਾਸਿਊਟੀਕਲਸ ਅਤੇ ਖੇਤੀਬਾੜੀ ਵਿੱਚ ਰੈਗੂਲੇਟਰੀ ਸਹਿਯੋਗ, ਬਿਹਤਰ ਵਪਾਰ ਕਨੈਕਟੀਵਿਟੀ ਅਤੇ ਨਿਵੇਸ਼ ਅਤੇ ਬਿਜ਼ਨਸ-ਟੂ-ਬਿਜ਼ਨਸ ਸਬੰਧਾਂ ਨੂੰ ਹੁਲਾਰਾ ਦੇਣਾ ਸ਼ਾਮਲ ਹੈ।

ਬੈਠਕ ਸਦਭਾਵਨਾਪੂਰਨ ਅਤੇ ਰਚਨਾਤਮਕ ਮਾਹੌਲ ਵਿੱਚ ਹੋਈ। ਦੋਵੇਂ ਧਿਰਾਂ ਨੇ ਭਾਰਤ-ਅਫ਼ਗਾਨਿਸਤਾਨ ਵਪਾਰ, ਵਣਜ ਅਤੇ ਨਿਵੇਸ਼ ਸਬੰਧਾਂ ਨੂੰ ਹੋਰ ਮਜ਼ਬੂਤ ਕਰਨ ਦੀ ਆਪਣੀ ਵਚਨਬੱਧਤਾ ਦੁਹਰਾਈ ਅਤੇ ਚਰਚਾ ਕੀਤੇ ਗਏ ਮੁੱਦਿਆਂ ‘ਤੇ ਲਗਾਤਾਰ ਗੱਲਬਾਤ ਨੂੰ ਜਾਰੀ ਰੱਖਣ ਦੀ ਸਹਿਮਤੀ ਪ੍ਰਗਟਾਈ। 

************

ਅਭਿਸ਼ੇਕ ਦਿਆਲ /ਗਰਿਮਾ ਸਿੰਘ /ਇਸ਼ੀਤਾ ਬਿਸਵਾਸ/ਏਕੇ 


(Release ID: 2305949) ਵਿਜ਼ੀਟਰ ਕਾਊਂਟਰ : 3