ਸੂਚਨਾ ਤੇ ਪ੍ਰਸਾਰਣ ਮੰਤਰਾਲਾ
azadi ka amrit mahotsav

ਸੂਚਨਾ ਅਤੇ ਪ੍ਰਸਾਰਣ ਸਕੱਤਰ ਨੇ ਕਿਹਾ, ਭਾਰਤੀ ਸੂਚਨਾ ਸੇਵਾ ਦੇ ਅਧਿਕਾਰੀਆਂ ਦੀ ਭੂਮਿਕਾ ਜਨਤਕ ਸੰਚਾਰ ਤੋਂ ਕਿਤੇ ਵੱਧ ਹੈ: ਉਹ ਸ਼ਾਸਨ ਅਤੇ ਨਾਗਰਿਕਾਂ ਦੀਆਂ ਇੱਛਾਵਾਂ ਵਿਚਕਾਰ ਮਹੱਤਵਪੂਰਣ ਕੜੀ ਹਨ ਜੋ ਸਹੀ, ਭਰੋਸੇਮੰਦ ਅਤੇ ਸੰਵੇਦਨਸ਼ੀਲ ਜਾਣਕਾਰੀ ਦੁਆਰਾ ਭਰੋਸਾ ਪੈਦਾ ਕਰਦੇ ਹਨ


ਇੰਡੀਅਨ ਇੰਸਟੀਟਿਊਟ ਆਫ ਮਾਸ ਕਮਿਊਨੀਕੇਸ਼ਨ ਇੱਕ ਡੀਮਡ ਯੂਨੀਵਰਸਿਟੀ ਵਜੋਂ ਆਈਆਈਐੱਸ ਟ੍ਰੇਨੀ ਅਫਸਰਾਂ ਨੂੰ ਪਹਿਲੀ ਪੋਸਟ ਗ੍ਰੈਜੂਏਟ ਡਿਗਰੀ ਪ੍ਰਦਾਨ ਕੀਤੀ

ਆਈਆਈਐੱਮਸੀ ਦੇ ਵਾਈਸ ਚਾਂਸਲਰ ਨੇ ਕਿਹਾ, ਜਨ ਸੰਚਾਰ ਦਾ ਮਤਲਬ ਸਿਰਫ਼ ਜਾਣਕਾਰੀ ਦਾ ਪ੍ਰਸਾਰ ਕਰਨਾ ਨਹੀਂ ਸਗੋਂ ਇਸ ਬਾਰੇ ਸਮਝ ਪੈਦਾ ਕਰਨਾ ਵੀ ਹੈ

Posted On: 01 SEP 2026 3:29PM by PIB Chandigarh

ਇੰਡੀਅਨ ਇੰਸਟੀਟਿਊਟ ਆਫ਼ ਮਾਸ ਕਮਿਊਨੀਕੇਸ਼ਨ (IIMC) ਨੇ ਅੱਜ ਇੰਡੀਅਨ ਇਨਫਰਮੇਸ਼ਨ ਸਰਵਿਸ (IIS) ਦੇ ਗਰੁੱਪ ਏ ਅਫਸਰ ਟ੍ਰੇਨੀਜ਼ (2009, 2023 ਅਤੇ 2024 ਬੈਚਾਂ) ਲਈ ਵਿਦਾਇਗੀ ਸਮਾਰੋਹ ਅਤੇ ਗ੍ਰੈਜੂਏਸ਼ਨ ਸੈਰੇਮਨੀ ਆਯੋਜਿਤ ਕੀਤੀ।

ਇਹ ਸਮਾਰੋਹ IIMC ਅਤੇ ਇੰਡੀਅਨ ਇਨਫਰਮੇਸ਼ਨ ਸਰਵਿਸ ਲਈ ਇੱਕ ਇਤਿਹਾਸਕ ਮੀਲ ਪੱਥਰ ਸਾਬਤ ਹੋਇਆ, ਕਿਉਂਕਿ ਡੀਮਡ ਟੂ ਬੀ ਯੂਨੀਵਰਸਿਟੀ ਬਣਨ ਤੋਂ ਬਾਅਦ IIMC ਨੇ ਪਹਿਲੀ ਵਾਰ IIS ਅਫਸਰ ਟ੍ਰੇਨੀਜ਼ ਨੂੰ ਪੋਸਟ ਗ੍ਰੈਜੂਏਟ ਡਿਗਰੀਆਂ ਪ੍ਰਦਾਨ ਕੀਤੀਆਂ।

ਨਿਰਧਾਰਿਤ ਅਕਾਦਮਿਕ ਅਤੇ ਪੇਸ਼ੇਵਰ ਜ਼ਰੂਰਤਾਂ ਨੂੰ ਸਫਲਤਾਪੂਰਵਕ ਪੂਰਾ ਕਰਨ 'ਤੇ ਅਫਸਰ ਟ੍ਰੇਨੀਜ਼ ਨੂੰ ਪਬਲਿਕ ਕਮਿਊਨੀਕੇਸ਼ਨ ਐਂਡ ਗਵਰਨੈਂਸ’ ਵਿੱਚ ਐੱਮਏ ਦੀ ਡਿਗਰੀ ਦਿੱਤੀ ਗਈ। ਐੱਮਏ ਪ੍ਰੋਗਰਾਮ ਦੀ ਸ਼ੁਰੂਆਤ ਆਈਆਈਐੱਸ ਦੀ ਪੇਸ਼ੇਵਰ ਸਿਖਲਾਈ ਦੇ ਅਕਾਦਮਿਕ ਪਹਿਲੂ ਨੂੰ ਹੋਰ ਮਜ਼ਬੂਤ ​​ਕਰਨ ਅਤੇ ਜਨਤਕ ਸੰਚਾਰ, ਮੀਡੀਆ ਅਤੇ ਸ਼ਾਸਨ ਦੇ ਅਧਿਐਨ ਨੂੰ ਏਕੀਕ੍ਰਿਤ ਕਰਨ ਦੀ ਦਿਸ਼ਾ ਵੱਲ ਇੱਕ ਮਹੱਤਵਪੂਰਨ ਕਦਮ ਹੈ।

ਸਮਾਪਤੀ ਸਮਾਰੋਹ ਵਿੱਚ, ਸੂਚਨਾ ਅਤੇ ਪ੍ਰਸਾਰਣ ਮੰਤਰਾਲੇ ਦੇ ਸਕੱਤਰ ਸ਼੍ਰੀ ਚੰਚਲ ਕੁਮਾਰ ਨੇ ਕਿਹਾ ਕਿ ਜਨਤਕ ਸੰਚਾਰ ਸ਼ਾਸਨ ਦਾ ਇੱਕ ਅਨਿੱਖੜਵਾਂ ਹਿੱਸਾ ਹੈ ਅਤੇ ਇਸ ਨੂੰ ਬਦਲਦੀਆਂ ਤਕਨਾਲੋਜੀਆਂ ਅਤੇ ਪਲੈਟਫਾਰਮਾਂ ਦੇ ਨਾਲ ਵਿਕਸਿਤ ਹੋਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਅਧਿਕਾਰੀਆਂ ਨੂੰ ਨਵੀਆਂ ਉੱਭਰ ਰਹੀਆਂ ਤਕਨਾਲੋਜੀਆਂ ਬਾਰੇ ਜਾਣਕਾਰੀ ਰਹਿਣੀ ਚਾਹੀਦੀ ਹੈ, ਏਆਈ ਇੱਕ ਗੇਮਚੇਂਜਰ ਬਣ ਰਿਹਾ ਹੈ, ਭਾਵੇਂ ਗਲਤ ਜਾਣਕਾਰੀ, ਡੀਪ ਫੇਕ ਅਤੇ ਸਿੰਥੈਟਿਕ ਤੌਰ 'ਤੇ ਬਣਾਏ ਗਏ ਕੰਟੈਂਟ ਨਵੀਆਂ ਚੁਣੌਤੀਆਂ ਪੇਸ਼ ਕਰ ਰਹੇ ਹਨ।

ਉਨ੍ਹਾਂ ਨੇ ਇਸ ਗੱਲ ‘ਤੇ ਜ਼ੋਰ ਦਿੱਤਾ ਕਿ ਸੰਚਾਰ ਇੱਕ ਦੋ-ਪੱਖੀ ਪ੍ਰਕਿਰਿਆ ਹੋਣੀ ਚਾਹੀਦੀ ਹੈ, ਜਿਸ ਵਿੱਚ ਨਾਗਰਿਕਾਂ ਦੇ ਫੀਡਬੈਕ ਨੀਤੀਆਂ ਅਤੇ ਉਨ੍ਹਾਂ ਨੂੰ ਲਾਗੂ ਕਰਨ ਨੂੰ ਬਿਹਤਰ ਬਣਾਉਣ ਵਿੱਚ ਮਦਦ ਕਰੇ। ਉਨ੍ਹਾਂ ਕਿਹਾ ਕਿ ਭਾਵੇਂ ਗਤੀ ਮਹੱਤਵਪੂਰਨ ਹੈ, ਪਰ ਸ਼ੁੱਧਤਾ ਅਤੇ ਭਰੋਸੇਯੋਗਤਾ ਨਾਲ ਸਮਝੌਤਾ ਨਹੀਂ ਕੀਤਾ ਜਾ ਸਕਦਾ, ਕਿਉਂਕਿ ਹਰ ਸੰਚਾਰ ਵਿੱਚ ਸੰਸਥਾਨ ਦਾ ਅਧਿਕਾਰਤਾ ਜੁੜੀ ਹੁੰਦੀ ਹੈ।

ਉਨ੍ਹਾਂ ਅੱਗੇ ਕਿਹਾ ਕਿ ਅਧਿਕਾਰੀਆਂ ਨੂੰ ਲਗਾਤਾਰ ਆਪਣੇ ਹੁਨਰ ਨੂੰ ਅਪਗ੍ਰੇਡ ਕਰਨਾ ਚਾਹੀਦਾ ਹੈ, ਖੇਤਰ ਨਾਲ ਜੁੜੇ ਰਹਿਣਾ ਚਾਹੀਦਾ ਹੈ ਅਤੇ ਜਦੋਂ ਉਨ੍ਹਾਂ ਨੂੰ ਸੰਚਾਰ ਤੋਂ ਪਰੇ ਜ਼ਿੰਮੇਵਾਰੀਆਂ ਸੌਂਪੀਆਂ ਜਾਣ ਤਾਂ ਸ਼ਾਸਨ ਦੇ ਹੋਰ ਪਹਿਲੂਆਂ ਨੂੰ ਸੰਭਾਲਣ ਅਤੇ ਸਮਝਣ ਲਈ ਤਿਆਰ ਰਹਿਣਾ ਚਾਹੀਦਾ ਹੈ। ਸਭ ਤੋਂ ਵੱਧ, ਉਨ੍ਹਾਂ ਕਿਹਾ, ਨਾਗਰਿਕਾਂ ਨੂੰ ਕੇਂਦਰ ਵਿੱਚ ਰੱਖਿਆ ਜਾਣਾ ਚਾਹੀਦਾ ਹੈ ਅਤੇ ਅਧਿਕਾਰੀਆਂ ਨੂੰ ਹਮੇਸ਼ਾ ਇਹ ਪੁੱਛਣਾ ਚਾਹੀਦਾ ਹੈ ਕਿ ਕੀ ਉਨ੍ਹਾਂ ਦਾ ਕੰਮ ਲੋਕਾਂ ਦੀ, ਖਾਸ ਕਰਕੇ ਸਭ ਤੋਂ ਗ਼ਰੀਬ ਲੋਕਾਂ ਦੀ ਮਦਦ ਕਰ ਰਿਹਾ ਹੈ। ਜੇਕਰ ਨਹੀਂ, ਤਾਂ ਉਨ੍ਹਾਂ ਨੂੰ ਮੁੜ ਤੋਂ ਵਿਚਾਰ ਕਰਨਾ ਅਤੇ ਦੁਬਾਰਾ ਯੋਜਨਾ ਬਣਾਉਣੀ ਚਾਹੀਦੀ ਹੈ ਅਤੇ ਹਮੇਸ਼ਾ ਲੋਕਾਂ ਦੀਆਂ ਚਿੰਤਾਵਾਂ ਨੂੰ ਹਮਦਰਦੀ ਨਾਲ ਦੇਖਣਾ ਚਾਹੀਦਾ ਹੈ ਅਤੇ ਉਨ੍ਹਾਂ ਦੀ ਮਦਦ ਕਰਨ ਲਈ ਕੰਮ ਕਰਨਾ ਚਾਹੀਦਾ ਹੈ।

ਸਮਾਰੋਹ ਵਿੱਚ ਆਈਆਈਐੱਮਸੀ ਦੀ ਵੀ.ਸੀ ਡਾ. ਪ੍ਰਗਿਆ ਪਾਲੀਵਾਲ ਗੌੜ ਨੇ ਕਿਹਾ ਕਿ ਅਫਸਰ ਟ੍ਰੇਨੀਜ਼ ਇਸ ਪੀਜੀ ਡਿਗਰੀ ਨੂੰ ਪ੍ਰਾਪਤ ਕਰਨ ਵਾਲੇ ਪਹਿਲੇ ਲੋਕ ਹਨ, ਜੋ ਕਿ ਆਈਆਈਐੱਮਸੀ ਦੀ ਅਕਾਦਮਿਕ ਭੂਮਿਕਾ ਦੀ ਮਜ਼ਬੂਤੀ ਅਤੇ ਸੰਚਾਰ ਵਿੱਚ ਪੇਸ਼ੇਵਰ ਟ੍ਰੇਨਿੰਗ ਨਾਲ ਇਸ ਦੇ ਨੇੜਲੇ ਸਬੰਧ ਨੂੰ ਦਰਸਾਉਂਦੇ ਹਨ। ਉਨ੍ਹਾਂ ਨੇ ਕਿਹਾ ਕਿ ਸੰਚਾਰ ਦਾ ਮਤਲਬ ਸਮਝ ਬਣਾਉਣਾ ਹੈ, ਨਾ ਕਿ ਸਿਰਫ਼ ਜਾਣਕਾਰੀ ਦੇਣਾ ਅਤੇ ਅਫਸਰ ਟ੍ਰੇਨੀਜ਼ ਨੂੰ ਆਪਣੀਆਂ ਜ਼ਿੰਮੇਵਾਰੀਆਂ ਨੂੰ ਸਪਸ਼ਟਤਾ, ਨਿਰਪੱਖਤਾ ਅਤੇ ਸੰਵੇਦਨਸ਼ੀਲਤਾ ਨਾਲ ਨਿਭਾਉਣਾ ਚਾਹੀਦਾ ਹੈ। ਉਨ੍ਹਾਂ ਅੱਗੇ ਕਿਹਾ ਕਿ ਐੱਮਏ ਦੀ ਡਿਗਰੀ ਨਿਰੰਤਰ ਬਦਲਦੇ ਖੇਤਰ ਵਿੱਚ ਲਗਾਤਾਰ ਸਿੱਖਦੇ ਰਹਿਣ ਦੀ ਮਹੱਤਤਾ ਦੀ ਯਾਦ ਦਿਵਾਉਂਦੀ ਹੈ।

ਇਸ ਸਮਾਰੋਹ ਵਿੱਚ ਸੂਚਨਾ ਅਤੇ ਪ੍ਰਸਾਰਣ ਮੰਤਰਾਲੇ ਦੇ ਵਧੀਕ ਸਕੱਤਰ ਸ਼੍ਰੀ ਪ੍ਰਭਾਤ; ਸੂਚਨਾ ਅਤੇ ਪ੍ਰਸਾਰਣ ਮੰਤਰਾਲੇ ਦੇ ਸੰਯੁਕਤ ਸਕੱਤਰ ਸ਼੍ਰੀ ਕੇ. ਕੇ. ਨਿਰਾਲਾ; ਟ੍ਰੇਨਿੰਗ ਦੇ ਡਾਇਰੈਕਟਰ ਜਨਰਲ ਸ਼੍ਰੀ ਐੱਲ. ਮਧੂ ਨਾਗ; ਸੀਨੀਅਰ ਅਧਿਕਾਰੀ, ਫੈਕਲਟੀ ਮੈਂਬਰ ਅਤੇ ਅਫਸਰ ਟ੍ਰੇਨੀਜ਼ ਸ਼ਾਮਲ ਹੋਏ।

*****

ਮਹੇਸ਼ ਕੁਮਾਰ /ਅਪਰਾਜਿਤਾ ਪ੍ਰਿਆਦਰਸ਼ਿਨੀ/ਏਕੇ


(Release ID: 2305832) ਵਿਜ਼ੀਟਰ ਕਾਊਂਟਰ : 2