ਖਪਤਕਾਰ ਮਾਮਲੇ, ਖੁਰਾਕ ਅਤੇ ਜਨਤਕ ਵੰਡ ਮੰਤਰਾਲਾ
ਸਰਕਾਰ ਨੇ 15 ਸਤੰਬਰ ਤੋਂ ਚੀਨੀ ਵਪਾਰੀਆਂ ਲਈ ਚੀਨੀ ਦਾ ਸਟੌਕ ਰੱਖਣ ਦੀ ਸੀਮਾ ਘਟਾ ਕੇ 2,000 ਕੁਇੰਟਲ ਕਰ ਦਿੱਤੀ ਹੈ
ਨਵੀਂ ਸਟੌਕ ਸੀਮਾ ਦਾ ਉਦੇਸ਼ ਜਮ੍ਹਾਂਖੋਰੀ ਅਤੇ ਸੱਟੇਬਾਜ਼ੀ ‘ਤੇ ਰੋਕ ਲਗਾਉਣਾ ਅਤੇ ਚੀਨੀ ਦੀ ਢੁਕਵੀਂ ਉਪਲਬਧਤਾ ਅਤੇ ਕੀਮਤਾਂ ਵਿੱਚ ਸਥਿਰਤਾ ਨੂੰ ਯਕੀਨੀ ਬਣਾ ਕੇ ਉਪਭੋਗਤਾ ਹਿਤਾਂ ਦੀ ਰੱਖਿਆ ਕਰਨਾ ਹੈ
Posted On:
01 SEP 2026 1:57PM by PIB Chandigarh
ਕੇਂਦਰ ਸਰਕਾਰ ਨੇ ਘਰੇਲੂ ਬਜ਼ਾਰ ਵਿੱਚ ਚੀਨੀ ਦੀ ਢੁਕਵੀਂ ਉਪਲਬਧਤਾ ਨੂੰ ਯਕੀਨੀ ਬਣਾਉਣ ਅਤੇ ਜਮ੍ਹਾਂਖੋਰੀ ਅਤੇ ਸੱਟੇਬਾਜ਼ੀ ਨੂੰ ਰੋਕਣ ਲਈ ਚੀਨੀ ਵਪਾਰੀਆਂ ਲਈ ਸਟੌਕ ਰੱਖਣ ਦੀ ਸੀਮਾ 4,000 ਕੁਇੰਟਲ ਤੋਂ ਘਟਾ ਕੇ 2,000 ਕੁਇੰਟਲ ਕਰ ਦਿੱਤੀ ਹੈ। ਇਹ ਫੈਸਲਾ 15 ਸਤੰਬਰ, 2026 ਤੋਂ 30 ਨਵੰਬਰ, 2026 ਤੱਕ ਪ੍ਰਭਾਵਸ਼ਾਲੀ ਰਹੇਗਾ। ਮੌਜੂਦਾ ਸਮੇਂ, ਦੇਸ਼ ਭਰ ਦੇ ਚੀਨੀ ਵਪਾਰੀਆਂ ‘ਤੇ 1 ਅਗਸਤ, 2026 ਤੋਂ 4,000 ਕੁਇੰਟਲ ਦੀ ਸਟੌਕ ਰੱਖਣ ਦੀ ਸੀਮਾ ਲਾਗੂ ਹੈ। ਸਰਕਾਰ ਨੇ ਹੁਣ ਇਸ ਸੀਮਾ ਨੂੰ ਘਟਾ ਕੇ 2,000 ਕੁਇੰਟਲ ਕਰਨ ਦਾ ਫੈਸਲਾ ਕੀਤਾ ਹੈ।
ਸੋਧੇ ਹੋਏ ਪ੍ਰਬੰਧਾਂ ਦੇ ਤਹਿਤ, 15 ਸਤੰਬਰ, 2026 ਤੋਂ ਪ੍ਰਭਾਵਸ਼ਾਲੀ, ਇੱਕ ਚੀਨੀ ਵਪਾਰੀ ਨੂੰ ਹੇਠ ਲਿਖੇ ਕੰਮ ਕਰਨੇ ਹੋਣਗੇ:
- ਕਿਸੇ ਵੀ ਸਟੌਕ ਨੂੰ ਉਸ ਦੀ ਪ੍ਰਾਪਤੀ ਦੀ ਮਿਤੀ ਤੋਂ 30 ਦਿਨਾਂ ਤੋਂ ਵੱਧ ਸਮੇਂ ਤੱਕ ਆਪਣੇ ਕੋਲ ਨਾ ਰੱਖਣ।
- ਦੇਸ਼ ਭਰ ਵਿੱਚ ਕਿਸੇ ਵੀ ਥਾਂ ‘ਤੇ, ਕਿਸੇ ਵੀ ਸਮੇਂ, 2,000 ਕੁਇੰਟਲ ਤੋਂ ਵੱਧ ਚੀਨੀ ਦਾ ਭੰਡਾਰ ਨਾ ਰੱਖੋ।
- ਹਾਲਾਂਕਿ, ਖੇਤਰ ਦੀਆਂ ਵਿਸ਼ੇਸ਼ ਬਜ਼ਾਰ ਜ਼ਰੂਰਤਾਂ ਨੂੰ ਧਿਆਨ ਵਿੱਚ ਰੱਖਦੇ ਹੋਏ, ਕੋਲਕਾਤਾ ਅਤੇ ਇਸ ਦੇ ਵਿਸਤ੍ਰਿਤ ਮਹਾਨਗਰ ਦੇ ਖੇਤਰਾਂ ਲਈ ਸਟੌਕ ਰੱਖਣ ਦੀ ਸੀਮਾ 4,000 ਕੁਇੰਟਲ ਹੀ ਰਹੇਗੀ।
- ਕੋਲਕਾਤਾ ਖੇਤਰ ਉੱਤਰ ਪ੍ਰਦੇਸ਼ ਅਤੇ ਮਹਾਰਾਸ਼ਟਰ ਤੋਂ ਚੀਨੀ ਪ੍ਰਾਪਤ ਕਰਦਾ ਹੈ ਅਤੇ ਉੱਤਰ ਪੂਰਬ ਖੇਤਰ ਸਮੇਤ ਦੇਸ਼ ਦੇ ਪੂਰਬੀ ਹਿੱਸੇ ਨੂੰ ਇਸ ਦੀ ਸਪਲਾਈ ਕਰਦਾ ਹੈ। ਇਸ ਲਈ, ਕੋਲਕਾਤਾ ਅਤੇ ਇਸ ਦੇ ਆਲੇ-ਦੁਆਲੇ ਦੇ ਮਹਾਨਗਰ ਖੇਤਰਾਂ ਦੇ ਲਈ 4,000 ਕੁਇੰਟਲ ਦੀ ਮੌਜੂਦਾ ਸੀਮਾ ਨੂੰ ਕਾਇਮ ਰੱਖਿਆ ਗਿਆ ਹੈ।
ਇਸ ਉਪਾਅ ਦਾ ਉਦੇਸ਼ ਜਮ੍ਹਾਂਖੋਰੀ ‘ਤੇ ਹੋਰ ਪਾਬੰਦੀ ਲਗਾਉਣਾ, ਸੱਟੇਬਾਜ਼ੀ ‘ਤੇ ਰੋਕ ਲਗਾਉਣਾ ਅਤੇ ਚੀਨੀ ਦੇ ਵਾਧੂ ਸਟੌਕ ਨੂੰ ਇਕੱਠਾ ਕਰਨ ਤੋਂ ਰੋਕਣਾ ਹੈ। ਇਸ ਨਾਲ ਸਪਲਾਈ ਚੇਨ ਵਿੱਚ ਚੀਨੀ ਦੀ ਸੁਚਾਰੂ ਆਵਾਜਾਈ ਯਕੀਨੀ ਹੋਵੇਗੀ ਅਤੇ ਖਪਤਕਾਰਾਂ ਨੂੰ ਉਚਿਤ ਕੀਮਤਾਂ ‘ਤੇ ਚੀਨੀ ਦੀ ਨਿਰੰਤਰ ਉਪਲਬਧਤਾ ਯਕੀਨੀ ਹੋਵੇਗੀ।
ਗਹਿਨ ਨਿਗਰਾਨੀ ਅਤੇ ਭੌਤਿਕ ਤਸਦੀਕ
ਸਰਕਾਰ ਨੇ ਦੇਸ਼ ਭਰ ਵਿੱਚ ਚੀਨੀ ਮਿੱਲਾਂ, ਡੀਲਰਾਂ ਅਤੇ ਵਪਾਰੀਆਂ ਸਮੇਤ ਚੀਨੀ ਭੰਡਾਰਾਂ ਦੀ ਗਹਿਨ ਨਿਗਰਾਨੀ ਅਤੇ ਭੌਤਿਕ ਤਸਦੀਕ ਕੀਤੀ ਹੈ। ਇਸ ਪ੍ਰਕਿਰਿਆ ਨਾਲ ਵਾਧੂ ਭੰਡਾਰ ਰੱਖਣ, ਜਾਣਕਾਰੀ ਲੁਕਾਉਣ ਅਤੇ ਚੀਨੀ ਭੰਡਾਰਾਂ ਦੀ ਆਵਾਜਾਈ ਅਤੇ ਵਿਕਰੀ ਵਿੱਚ ਅਨਿਸ਼ਚਿਤਤਾਵਾਂ ਦੇ ਮਾਮਲਿਆਂ ਦੀ ਪਛਾਣ ਕਰਨ ਵਿੱਚ ਮਦਦ ਮਿਲੀ ਹੈ।
ਇਨ੍ਹਾਂ ਉਪਾਵਾਂ ਅਤੇ ਬਜ਼ਾਰ ਵਿੱਚ ਚੀਨੀ ਉਪਲਬਧਤਾ ਵਿੱਚ ਸੁਧਾਰ ਦੇ ਸਿੱਟੇ ਵਜੋਂ, ਹਾਲ ਦੇ ਦਿਨਾਂ ਵਿੱਚ ਮਿੱਲ ਤੋਂ ਸਿੱਧੀਆਂ ਚੀਨੀ ਦੀਆਂ ਕੀਮਤਾਂ ਵਿੱਚ ਲਗਭਗ 20 ਪ੍ਰਤੀਸ਼ਤ ਦੀ ਗਿਰਾਵਟ ਆਈ ਹੈ। ਰਿਟੇਲ ਕੀਮਤਾਂ ਵਿੱਚ ਵੀ ਗਿਰਾਵਟ ਦਾ ਰੁਝਾਨ ਦਿਖਣਾ ਸ਼ੁਰੂ ਹੋ ਗਿਆ ਹੈ ਅਤੇ ਉਮੀਦ ਹੈ ਕਿ ਇਹ ਗਿਰਾਵਟ ਮਿੱਲ ਤੋਂ ਸਿੱਧੀਆਂ ਚੀਨੀ ਦੀਆਂ ਕੀਮਤਾਂ ਵਿੱਚ ਆਈ ਗਿਰਾਵਟ ਦੇ ਅਨੁਸਾਰ ਹੋਵੇਗੀ।
ਨਿਯਮਿਤ ਸਟੌਕ ਦਾ ਐਲਾਨ ਅਤੇ ਨਿਰੰਤਰ ਨਿਗਰਾਨੀ
ਸਰਕਾਰ ਚੀਨੀ ਬਜ਼ਾਰ ਵਿੱਚ ਹੋ ਰਹੇ ਘਟਨਾਕ੍ਰਮਾਂ ‘ਤੇ ਸਖ਼ਤ ਨਜ਼ਰ ਰੱਖ ਰਹੀ ਹੈ ਅਤੇ ਖੁਰਾਕ ਅਤੇ ਜਨਤਕ ਵੰਡ ਵਿਭਾਗ ਦੇ ਔਨਲਾਈਨ ਪੋਰਟਲ ਰਾਹੀਂ ਚੀਨੀ ਭੰਡਾਰ ਦੇ ਨਿਯਮਿਤ ਐਲਾਨ ਅਤੇ ਅੱਪਡੇਟ ਕਰਨ ਦੀ ਵਿਵਸਥਾ ਵੀ ਸਥਾਪਿਤ ਕੀਤੀ ਹੈ। ਆਉਣ ਵਾਲੇ ਹਫ਼ਤਿਆਂ ਵਿੱਚ ਦੇਸ਼ ਭਰ ਵਿੱਚ ਚੀਨੀ ਮਿੱਲਾਂ, ਡੀਲਰਾਂ ਅਤੇ ਵਪਾਰੀਆਂ ਸਮੇਤ ਚੀਨੀ ਭੰਡਾਰ ਦਾ ਭੌਤਿਕ ਤਸਦੀਕ ਜਾਰੀ ਰਹੇਗਾ। ਸਰਕਾਰ ਖਪਤਕਾਰਾਂ ਨੂੰ ਭਰੋਸਾ ਦਿਲਾਉਂਦੀ ਹੈ ਕਿ ਉਹ ਘਰੇਲੂ ਬਜ਼ਾਰ ਵਿੱਚ ਚੀਨੀ ਦੀ ਉਚਿਤ ਉਪਲਬਧਤਾ, ਯੋਜਨਾਬੱਧ ਸਪਲਾਈ ਅਤੇ ਮੁੱਲ ਸਥਿਰਤਾ ਨੂੰ ਬਣਾਈ ਰੱਖਣ ਲਈ ਸਾਰੇ ਲਾਜ਼ਮੀ ਕਦਮ ਚੁੱਕ ਰਹੀ ਹੈ। ਸਰਕਾਰ ਇਹ ਵੀ ਯਕੀਨੀ ਕਰ ਰਹੀ ਹੈ ਕਿ ਅਸਲ ਵਪਾਰ ਅਤੇ ਵੰਡ ਗਤੀਵਿਧੀਆਂ ਬਿਨਾ ਕਿਸੇ ਰੁਕਾਵਟ ਦੇ ਜਾਰੀ ਰਹਿਣ।
***
ਆਰਟੀ/ ਆਰਪੀ/ਏਕੇ
(Release ID: 2305553)
ਵਿਜ਼ੀਟਰ ਕਾਊਂਟਰ : 4
Read this release in:
Marathi
,
Bengali
,
Bengali-TR
,
Malayalam
,
English
,
Urdu
,
हिन्दी
,
Assamese
,
Gujarati
,
Tamil
,
Telugu
,
Kannada